Back ArrowLogo
Info
Profile

ਕੁਝ ਰਹੇਗੀ, ਜੋ ਕੁਝ ਉਹ ਅੱਜ ਹੈ, ਜਾਂ ਜੋ ਉਹੋ ਕੁਝ ਅੱਜ ਵੀ ਹੈ, ਜੋ ਅੱਜ ਤੋਂ ਪਹਿਲਾਂ ਸੀ। ਹਰ ਚੀਜ਼ ਬਦਲ ਜਾਂਦੀ ਹੈ। ਇਸ ਲਈ ਸੱਚ ਨਹੀਂ: ਸਦੀਵੀ ਨਹੀਂ। ਸੱਚ ਜੇ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਅਤੇ ਭਵਿੱਖ ਵਿੱਚ ਵੀ ਸੱਚ ਹੋਵੇਗਾ, ਉਹ ਕੇਵਲ ਪਰਮਾਤਮਾ ਹੈ। ਇਉਂ ਸੱਚ ਪਰਮਾਤਮਾ ਨਾਲ ਜਾ ਜੁੜਿਆ ਅਤੇ ਆਦਰਸ਼ ਬਣ ਗਿਆ। ਪਲੇਟੋ ਤੋਂ ਲੈ ਕੇ ਹੁਣ ਤਕ ਸਾਰੇ ਫਿਲਾਸਫਰ ਅਤੇ ਸਾਰੇ ਈਸ਼ਵਾਦੀ ਲੋਕ ਸੱਚ ਦੇ ਅਰਥ ਇਹੋ ਕੁਝ ਕਰਦੇ ਆਏ ਹਨ। ਜਿਸ ਸੱਚ ਨੂੰ ਅਸੀਂ ਆਪਣੇ ਦੈਨਿਕ ਜੀਵਨ ਵਿੱਚ ਵਰਤਦੇ ਹਾਂ ਉਸ ਸੱਚ ਨੂੰ ਆਦਰਸ਼ ਦਾ ਦਰਜਾ ਨਹੀਂ ਦਿੱਤਾ ਗਿਆ। ਦੁਨੀਆ ਦਾ ਵੱਡਾ ਫਿਲਾਸਫਰ, ਪਲੇਟ, ਸਮਾਜੀ-ਸਿਆਸੀ ਪੱਧਰ ਉੱਤੇ ਵੱਡੇ ਤੋਂ ਵੱਡੇ ਝੂਠ ਨੂੰ ਸਾਡੇ ਦੁਨਿਆਵੀ ਅਤੇ ਦੈਨਿਕ ਸੱਚ ਨਾਲੋਂ ਵਧੇਰੇ ਉਪਯੋਗੀ ਮੰਨਦਾ ਸੀ। ਜਦੋਂ ਉਹ ਸੱਚ ਦਾ ਜ਼ਿਕਰ ਕਰਦਾ ਸੀ, ਉਦੋਂ ਉਸ ਦਾ ਭਾਵ ਸੀ-ਪਰਮਾਤਮਾ।"

"ਪਿਤਾ ਜੀ ਦੀ ਗੱਲ ਬਿਲਕੁਲ ਠੀਕ ਹੋ; ਪਰ) ਇਹ ਵੀ ਸੱਚ ਹੈ ਕਿ ਜੀਵਨ ਦੇ ਵਿਵਹਾਰਕ ਸੱਚ ਨੂੰ ਤਾਂ ਸਾਡੇ ਦੁਨਿਆਵੀ ਅਤੇ ਟੈਨਿਕ ਸੱਚ ਨੂੰ ਵੀ ਝੂਠ ਨਾਲੋਂ ਸ੍ਰੇਸ਼ਟ ਮੰਨਿਆ ਅਤੇ ਮੰਨਾਇਆ ਜਾਂਦਾ ਹੈ। ਇਸ ਦਾ ਇੱਕ ਸਮਾਜਕ ਕਾਰਣ ਹੈ। ਸੁਮੀਤ ਨੇ ਇੱਕ ਵੇਰ ਸੱਤਿਅਮ ਅਤੇ ਸ਼ਿਵਮ ਨਾਮ ਦੇ ਲੇਖ ਦਾ ਜਿਕਰ ਕੀਤਾ ਸੀ। ਉਸੇ ਲੇਖ ਤੋਂ ਕੁਝ ਟੋਹ ਪ੍ਰਾਪਤ ਕਰ ਕੇ ਮੈਂ ਇਸ ਦਾ ਕਾਰਨ ਬਿਆਨ ਕਰਨ ਲੱਗੀ ਹਾਂ। ਪਸੂ-ਜੀਵਨ ਵਿੱਚ ਵੀ ਅਤੇ ਸਮਾਜਕ ਮਨੁੱਖੀ ਜੀਵਨ ਵਿੱਚ ਵੀ ਜਿਨ੍ਹਾਂ ਜੀਵਾਂ ਦੇ ਹਿੱਤ ਇੱਕ ਦੂਜੇ ਨਾਲ ਟਕਰਾਉਂਦੇ ਹਨ, ਉਨ੍ਹਾਂ ਦਾ ਜਤਨ ਇਹ ਹੁੰਦਾ ਹੈ ਕਿ ਆਪਣੇ ਬਾਰੇ ਵਿੱਚ ਵੱਧ ਤੋਂ ਵੱਧ ਗਲਤ ਜਾਣਕਾਰੀ ਜਾਂ ਝੂਠ ਆਪਣੇ ਵਿਰੋਧੀ ਨੂੰ ਦੱਸਿਆ ਜਾਵੇ ਅਤੇ ਆਪਣੇ ਵਿਰੋਧੀ ਬਾਰੇ ਵੱਧ ਤੋਂ ਵੱਧ ਸੱਚ ਜਾਣਿਆ ਜਾਵੇ ਜਿਨ੍ਹਾਂ ਦੋ ਦੇਸ਼ਾਂ ਨੂੰ ਇੱਕ ਦੂਜੇ ਕੋਲੋਂ ਖ਼ਤਰਾ ਹੁੰਦਾ ਹੈ. ਉਹ ਦੇਸ਼ ਵੀ ਕੌਮੀ ਪੱਧਰ ਉੱਤੇ ਆਪਣੇ ਬਾਰੇ ਝੂਠ ਦੱਸਦੇ ਅਤੇ ਦੂਜੇ ਬਾਰੇ ਸੱਚ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਆਰੰਭ ਤੋਂ ਹੀ ਮਨੁੱਖੀ ਸਮਾਜ ਦੇ ਵੰਡਾਂ ਵਿੱਚ ਵੰਡੇ ਆਏ ਹਨ। ਇੱਕ ਵੰਡ ਹੈ ਘੱਟਗਿਣਤੀ ਅਸਾਧਾਰਣ ਲੋਕਾਂ ਦੀ ਵੰਡ ਅਤੇ ਦੂਜੀ ਹੈ ਬਹੁਗਿਣਤੀ ਸਾਧਾਰਣ ਲੋਕਾਂ ਦੀ ਵੰਡ। ਹਰ ਇੱਕ ਸਮਾਜਕ ਸ਼੍ਰੇਣੀ ਵਿੱਚ ਅਸਾਧਾਰਣ ਅਤੇ ਸਾਧਾਰਣ ਲੋਕਾਂ ਦੀ ਵੰਡ ਪੈਦਾ ਹੋ ਜਾਂਦੀ ਰਹੀ ਹੈ। ਅਸਾਧਾਰਣ ਲੋਕ ਸਾਧਾਰਣ ਲੋਕਾਂ ਨੂੰ ਆਪਣੀ ਇੱਛਾ ਵਿੱਚ ਕਰਦੇ ਆਏ ਹਨ; ਉਨ੍ਹਾਂ ਦੇ ਮਾਲਕ ਬਣੇ ਆਏ ਹਨ। ਸੁਆਮੀ ਅਤੇ ਸੇਵਕ ਦੇ ਸੰਬੰਧ ਨੂੰ ਕਾਇਮ ਰੱਖਣ ਲਈ ਇਹ ਜ਼ਰੂਰੀ ਸੀ ਕਿ ਮਾਲਕਾਂ ਦੀ ਸ਼੍ਰੇਣੀ ਸੇਵਕਾਂ ਦੀ ਸ਼੍ਰੇਣੀ ਬਾਰੇ ਵੱਧ ਤੋਂ ਵੱਧ ਸੱਚਾਈ ਤੋਂ ਜਾਣੂ ਹੋਵੇ ਅਤੇ ਸੇਵਕ ਸ਼੍ਰੇਣੀ ਮਾਲਕਾਂ ਬਾਰੇ ਸੱਚ ਤੋਂ ਵੱਧ ਤੋਂ ਵੱਧ ਅਣਜਾਣ ਰਹੇ। ਸਮਾਜਕ ਮਾਨਤਾਵਾਂ ਦੀ ਸਥਾਪਤੀ ਮਾਲਕ ਸ਼੍ਰੇਣੀ ਦੇ ਹੱਥ ਵਿੱਚ ਰਹੀ ਹੈ। ਇਸ ਸ਼੍ਰੇਣੀ ਨੇ ਆਪਣੇ ਲਈ ਝੂਠ ਦੇ ਅਧਿਕਾਰ ਨੂੰ ਰਾਖਵਾਂ ਰੱਖਦਿਆਂ ਹੋਇਆਂ ਸਾਧਾਰਣ ਲੋਕਾਂ ਲਈ ਸੱਚ ਦੇ ਆਦਰਸ਼ ਦੀ ਸਥਾਪਨਾ ਕੀਤੀ ਹੈ।"

"ਮੈਂ ਪੁਸ਼ਪੇਂਦੁ ਦੀ ਗੱਲ ਨਾਲ ਸਹਿਮਤ ਹਾਂ। ਸਾਡੇ ਸਮਾਜਕ, ਆਰਥਕ, ਰਾਜਨੀਤਕ, ਵਾਪਾਰਕ, ਵਿਵਹਾਰਕ ਆਦਿਕ ਰਿਸ਼ਤੇ ਸਦਭਾਵਨਾ, ਸਹਿਯੋਗ ਅਤੇ ਕ੍ਰਾਤੀ ਉੱਤੇ ਆਧਾਰਿਤ ਨਹੀਂ ਹਨ। ਸਾਡੇ ਸਮਾਜਕ ਰਿਸ਼ਤੇ ਯੋਗਤਾ, ਪ੍ਰਤਿਯੋਗਤਾ ਅਤੇ ਵਿਸ਼ੇਸ਼ ਅਧਿਕਾਰ ਪ੍ਰਣਾਲੀ ਉੱਤੇ ਆਧਾਰਿਤ ਹਨ। ਇਹ ਕੋਮਲ ਭਾਵਾਂ ਉੱਤੇ ਆਧਾਰਿਤ ਆਤਮਕ ਰਿਸ਼ਤੇ ਨਹੀਂ ਹਨ, ਸਗੋਂ ਖੋਹਾ ਮਾਹੀ ਦੀ ਕਠੋਰਤਾ ਉੱਤੇ ਆਧਾਰਿਤ ਸੰਘਰਸ਼ੀ ਰਿਸ਼ਤੇ ਹਨ। ਇਹ ਸੁਰੱਖਿਆ ਦਾ ਭਰੋਸਾ ਪੈਦਾ ਨਹੀਂ ਕਰਦੇ ਸਗੋਂ ਅਸੁਰੱਖਿਆ ਅਤੇ ਅਵਿਸ਼ਵਾਸ ਵਧਾਉਂਦੇ

145 / 225
Previous
Next