

ਸੱਚ ਇਨ੍ਹਾਂ ਆਦਰਸ਼ਾਂ ਨਾਲੋਂ ਸੁੰਦਰ ਵੀ ਨਹੀਂ। ਕਈ ਹਾਲਤਾਂ ਵਿੱਚ ਇਸ ਨੂੰ ਕੌੜਾ ਅਤੇ ਕਥਾ ਵੀ ਮੰਨਿਆ ਗਿਆ ਹੈ। ਸੱਚ ਦੇ ਆਦਰਸ਼ ਨੂੰ ਝੂਠ ਦੇ ਟਾਕਰੇ ਵਿੱਚ ਰੱਖਿਆ ਇਸ ਦੀ ਕੁਝ ਸ਼ਾਨ ਬਣ ਜਾਂਦੀ ਹੈ: ਪਰ ਦਇਆ, ਖਿਮਾ ਆਦਿਕ ਦੇ ਟਾਕਰੇ ਵਿੱਚ ਰੱਖਿਆ ਇਸ ਦਾ ਰੰਗ ਪੀਲਾ ਪੈ ਜਾਵੇਗਾ। ਦੂਜੇ ਸੰਸਾਰ ਯੁੱਧ ਸਮੇਂ ਆਸਕਰ ਸ਼ਿੰਡਲਰ ਨਾਂ ਦੇ ਇੱਕ ਅਮੀਰ ਨਾਜ਼ੀ ਨੇ ਆਖ਼ਰਾਂ ਦਾ ਝੂਠ ਬੋਲ ਬੋਲ ਕੇ ਅਸਲ੍ਹਾ ਬਣਾਉਣ ਦੇ ਕਾਰਖਾਨੇ ਵਿਚ ਕੰਮ ਕਰਨ ਵਾਲੇ ਸੈਂਕੜੇ ਯਹੂਦੀਆਂ ਦੀ ਜਾਨ ਬਚਾਈ ਸੀ। ਉਹ ਯਹੂਦੀ ਅੱਜ ਕੱਲ੍ਹ ਪੋਲੈਂਡ ਵਿੱਚ ਵੱਸਦੇ ਹਨ ਅਤੇ ਆਪਣੇ ਰੱਖਿਅਕ ਦੇ ਨਾਂ ਪਿੱਛੇ ਆਪਣੇ ਆਪ ਨੂੰ ਪਿੰਡਲਰ ਜਿਊਜ਼ ਅਖਵਾਉਂਦੇ ਹਨ। ਪਿੰਡਲਰ ਦੀ ਦਇਆ ਸਾਹਮਣੇ ਵੱਡੇ ਵੱਡੇ ਸੱਚ ਸ਼ਰਮਸਾਰ ਹੋ ਜਾਂਦੇ ਹਨ। ਚਿੰਤਾ ਨਾ ਕਰੋ। ਸਾਡੇ ਸੰਘਰਸ਼ਮਈ ਜੀਵਨ ਵਿੱਚ ਸੱਦ ਇੱਕ ਸਹੂਲਤ ਹੈ ਅਤੇ ਇਸ ਨੇ ਇਸ ਰੂਪ ਵਿੱਚ ਕਾਇਮ ਰਹਿਣਾ ਹੈ। ਝੂਠ ਬੋਲਣ ਦੀ ਵੱਡੀ ਤੋਂ ਵੱਡੀ ਪ੍ਰੇਰਣਾ ਇਸ ਦਾ ਕੁਝ ਨਹੀਂ ਵਿਗਾੜ ਸਕੇਗੀ; ਕਿਉਂਕਿ ਇਸ ਨੂੰ ਮਿਲੀ ਹੋਈ ਵੱਡੀ ਤੋਂ ਵੱਡੀ ਪ੍ਰੇਰਣਾ ਨੇ ਇਸ ਦਾ ਕਦੇ ਕੁਝ ਸਵਾਰਿਆ ਵੀ ਨਹੀਂ। ਜਦੋਂ ਜੀਵਨ ਨੂੰ ਸੁਰੱਖਿਆ ਦਾ ਭਰੋਸਾ ਹੋ ਜਾਵੇਗਾ ਉਦੋਂ ਕਿਸੇ ਨੂੰ ਕੋਈ ਲਾਲਚ, ਭੈ ਜਾਂ ਉਪਦੇਸ਼ ਦੇ ਕੇ ਸੱਚ ਬੋਲਣ ਲਈ ਪ੍ਰੇਰਿਤ ਕਰਨ ਦੀ ਲੋੜ ਨਹੀਂ ਰਹੇਗੀ। ਸੱਚ ਨੂੰ ਆਦਰਸ਼ਾਂ ਦੇ ਆਸਰੇ ਦੀ ਲੋੜ ਨਹੀਂ ਕਹੇਗੀ। ਇਹ ਸਾਧਾਰਣ ਜੀਵਨ ਦਾ ਸਹਿਜ ਵਤੀਰਾ ਬਣ ਜਾਵੇਗਾ ਅਤੇ ਜੀਵਨ ਉਚੇਰੇ, ਉਪਯੋਗੀ ਅਤੇ ਸਾਤਵਿਕ ਆਦਰਸ਼ਾਂ ਵੱਲ ਵਿਕਸਣਾ ਸ਼ੁਰੂ ਕਰ ਦੇਵੇਗਾ।"
"ਸੁਮੀਤ, ਕੀ ਤੂੰ 'ਸੱਚ ਨੂੰ ਸਾਤਵਿਕ ਆਦਰਸ਼ ਨਹੀਂ ਮੰਨਦਾ ?"
"ਪਿਤਾ ਜੀ, ਪਹਿਲੀ ਗੱਲ ਤਾਂ ਇਹ ਕਿ ਮੈਂ ਸੱਚ ਨੂੰ ਆਦਰਸ਼ ਹੀ ਨਹੀਂ ਮੰਨਦਾ। ਇਹ ਸਾਧਾਰਣ ਸੁਰੱਖਿਅਤ ਜੀਵਨ ਦੀ ਸਹਿਜ (ਜਾਂ ਸਾਧਾਰਣ) ਅਵਿਵਿਅਕਤੀ ਹੈ। ਜੋ ਜੀਵਨ ਸੁਰੱਖਿਅਤ ਨਾ ਰਹੇ ਤਾਂ ਇਸ ਦਾ ਇਹ ਭਾਵ ਨਹੀਂ ਕਿ ਸੱਚ ਆਦਰਸ਼ ਬਣ ਜਾਵੇਗਾ। ਅੰਨ ਸਾਡੇ ਜੀਵਨ ਲਈ ਇੱਕ ਲੋੜੀਂਦੀ ਵਸਤੂ ਹੈ। ਜੇ ਅਕਾਲ ਦੇ ਕਾਰਨ ਐਨ ਏਨਾ ਘੱਟ ਜਾਵੇ ਕਿ ਪੁੜੀਆਂ ਵਿੱਚ ਵਿਕਣ ਲੱਗ ਪਵੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅੰਨ ਦਵਾਈ ਬਣ ਜਾਵੇਗਾ। ਇਕ ਮੁਹਾਵਰਾ ਹੈ 'ਸਾਂਚ ਕੇ ਆਚ ਨਹੀਂ। ਇਸ ਮੁਹਾਵਰੇ ਵਿੱਚ ਇੱਕ ਸਿੱਧੀ ਗੱਲ ਨੂੰ ਉਲਟੇ ਰੂਪ ਵਿੱਚ ਆਖਿਆ ਗਿਆ ਹੈ। ਸਿੱਧੀ ਗੱਲ ਇਹ ਹੈ ਕਿ ਜਿੱਥੇ 'ਆਂਚ' (ਅੱਗ-ਖ਼ਤਰਾ, ਅਸੁਰੱਖਿਅਤ-ਬੇਵਸਾਹੀ) ਹੈ, ਓਥੇ 'ਸਾਂਚ' ਨਹੀਂ। ਅਤੇ ਜਿੱਥੇ ਸੁਰੱਖਿਆ ਹੈ ਜਾਂ ਜਿੱਥੇ 'ਆਂਚ' ਨਹੀਂ, ਓਥੇ 'ਜਾਂਚ' ਹੈ। ਸੱਚ ਦੇ ਵਿਵਹਾਰ ਲਈ 'ਆਚ' ਜਾਂ ਅਸੁਰੱਖਿਆ ਦਾ ਹਟਾਇਆ ਜਾਣਾ ਜ਼ਰੂਰੀ ਹੈ, ਮੁੱਢਲੀ ਸ਼ਰਤ ਹੈ। ਜਿਨ੍ਹਾਂ ਰਜੋਗੁਣੀ ਯੁਧਿਆ, ਜਰਨੈਲਾਂ, ਮਹਾਂਰਥੀਆਂ, ਸੂਰਬੀਰਾਂ ਅਤੇ ਸ਼ਹੀਦਾਂ ਦੀ ਵਡਿਆਈ ਦੇ ਮਹਿਲ ਉੱਸਰਦੇ ਹੀ ਰਜੋਗੁਣੀ ਸੰਘਰਸ਼ ਦੀ ਕਿਰਪਾ ਨਾਲ ਹਨ, ਉਹ ਇਹ ਕਿਵੇਂ ਪਰਵਾਨ ਕਰ ਸਕਦੇ ਹਨ ਕਿ ਸੰਸਾਰ ਵਿੱਚ 'ਆਂਚ' ਜਾਂ ਅਸੁਰੱਖਿਆ ਨਾ ਹੋਵੇ। 'ਆਂਚ' ਦੇ ਹੁੰਦਿਆਂ ਹੋਇਆਂ 'ਸਾਂਚ' ਦਾ ਸਾਥ ਦੇਣਾ ਇੱਕ ਪ੍ਰਕਾਰ ਦੀ ਸੂਰਮਗਤੀ ਹੈ। ਇਸ ਲਈ ਸੱਚ ਦਾ ਆਦਰਸ਼ ਰਜੋਗੁਣੀ ਆਦਰਸ਼ ਹੈ। ਇਸ ਨੂੰ ਹੈਂਕੜਬਾਜ਼ੀ ਵੀ ਆਖਿਆ ਜਾ ਸਕਦਾ ਹੈ ਅਤੇ ਧਾਰਮਕ ਸਟੇਜਾਂ ਉੱਤੇ, ਸਿਆਸੀ ਮੰਚਾਂ ਉੱਤੇ ਅਤੇ ਨਿੱਕੇ ਮੋਟੇ ਵਿਚਾਰ-ਵਿਰੋਧਾਂ ਦੇ ਸਮੇਂ ਸੱਚਾਈ ਦੇ ਦਾਅਵੇਦਾਰਾਂ ਦੀ ਹੈਂਕੜ ਕਦੇ ਛੁਪੀ ਨਹੀਂ ਰਹੀ। ਸੱਚੇ ਹੋਣ ਦਾ ਗਰਵ ਇੱਕ ਸਾਧਾਰਣ ਜਿਹੀ ਵਾਸਤਵਿਕਤਾ ਹੈ। ਦਿਆਲੂ ਜਾਂ ਵਿਨਮ ਹੋਣ ਦਾ ਗਰਵ ਨਹੀਂ ਕੀਤਾ ਜਾ ਸਕਦਾ। ਦਇਆ ਅਤੇ ਨਿਮ੍ਰਤਾ ਸਾਤਵਿਕ ਹਨ, ਗਰਵ ਰਾਜਸਿਕ ਹੈ। ਸੱਚ ਦੇ ਦਾਅਵੇਦਾਰ ਵਿਨਮ ਨਹੀਂ