Back ArrowLogo
Info
Profile

11

ਈਸਟ ਰੋਮ,

10.10.95.

ਪੁਸ਼ਪੇਂਦ੍,

ਤੂੰ ਆਪਣੇ ਪੱਤਾਂ ਵਿੱਚ ਮੇਰੇ ਕੋਲੋਂ ਕਈ ਗੱਲਾਂ ਪੁੱਛਣ ਦਾ ਯਤਨ ਕਰਦੀ ਹੈ ਅਤੇ ਮੈਂ ਆਪਣੇ ਪੱਤਾਂ ਰਾਹੀਂ ਤੇਰੇ ਕੋਲੋਂ ਕੁਝ ਜਾਣਨਾ ਚਾਹੁੰਦੀ ਹਾਂ, ਤੇਰੇ ਪੱਤਾਂ ਵਿੱਚ ਤੇਰਾ ਆਪਣਾ ਏਨਾ ਕੁਝ ਹੁੰਦਾ ਹੈ ਕਿ ਮੇਰੀਆਂ ਗੱਲਾਂ ਦੇ ਉੱਤਰ ਲਈ ਸਮਾਂ ਅਤੇ ਸਥਾਨ ਨਹੀਂ ਬਚਦਾ। ਏਹੋ ਹਾਲ ਮੇਰੇ ਪੱਤਾਂ ਦਾ ਹੈ। ਫਿਰ ਵੀ ਮੈਂ ਪੁੱਛਣਾ ਬੰਦ ਨਹੀਂ ਕਰਾਂਗੀ ਅਤੇ ਤੈਨੂੰ ਇਉਂ ਕਰਨ ਦੀ ਸਲਾਹ ਨਹੀਂ ਦਿਆਂਗੀ। ਸਾਨੂੰ ਇਕ ਦੂਜੀ ਕੋਲੋਂ ਪੁੱਛਦੇ ਰਹਿਣਾ ਚਾਹੀਦਾ ਹੈ। ਕਦੇ ਨਾ ਕਦੇ ਕੋਈ ਨਾ ਕੋਈ ਉੱਤਰ ਮਿਲ ਜਾਣ ਦੀ ਸੰਭਾਵਨਾ ਹੈ। ਤੇਰੀ ਹੁਣ ਵਾਲੀ ਪੱਤ੍ਰਕਾ ਦੇ ਆਖ਼ਰੀ ਵਾਕ ਨੂੰ ਹੀ ਲੈ ਲੈਂਦੀ ਹਾਂ। ਵਾਕ ਹੈ-"ਸੁਨੇਹਾ, ਇਹ ਸਾਧਾਰਣ.... ਇਸਤ੍ਰੀ-ਕਲਿਆਣ-ਅੰਦੋਲਨ ਬਾਰੇ ਪੜ੍ਹਿਆ ਸੁਣਿਆ ਸਭ ਧੁੰਦਲਾ ਹੋ ਗਿਆ।"

ਪਾਪਾ ਨਾਲ ਘਰ ਵਿੱਚ ਸਾਧਾਰਣ ਵਾਰਤਾਲਾਪ ਸਮੇਂ ਵੀ ਇਉਂ ਪਰਤੀਰ ਹੁੰਦਾ ਹੈ ਕਿ ਉਹ ਸਾਧਾਰਨ ਗੱਲਬਾਤ ਨਹੀਂ ਕਰ ਰਹੇ। ਕਿਸੇ ਹੱਦ ਤਕ ਤੇਰੇ ਜੀਜਾ ਜੀ ਦੀ ਇਹ ਭਾਵਨਾ ਸਤਿਕਾਰਯੋਗ ਹੈ ਕਿ ਉਨ੍ਹਾਂ ਦੀ ਹਰ ਗੱਲ ਰਿਕਾਰਡ ਕਰ ਕੇ ਰੱਖ ਲਈ ਜਾਵੇ। ਉਨ੍ਹਾਂ ਨੂੰ ਆਪਣੀ ਵਿੱਦਿਆ ਅਤੇ ਆਪਣੇ ਅਨੁਭਵ ਦੀ ਰਸਾਇਣਿਕ ਕਿਰਿਆ ਨੂੰ ਅਨੋਖ ਤੱਤ ਜਾਂ ਸਿਧਾਂਤ ਦੇ ਰੂਪ ਵਿੱਚ ਆਪਣੀ ਸਾਧਾਰਣ ਬੋਲਚਾਲ ਵਿੱਚ ਉਲਥਾਉਣ ਵਿੱਚ ਕਮਾਲ ਹਾਸਲ ਹੈ। ਗੱਲਾਂ ਗੱਲਾਂ ਵਿੱਚ, ਇਸਤ੍ਰੀ ਪੁਰਸ਼ ਸੰਬੰਧਾਂ ਨੂੰ ਉਹ ਅਜੇਹੇ ਢੰਗ ਨਾਲ ਦੱਸਦੇ ਹਨ ਕਿ ਆਪਣੇ ਪਹਿਲੇ ਵਿਚਾਰਾਂ ਦੀ ਪੜਚੋਲ ਕਰਨ ਲਈ ਮਜਬੂਰ ਹੋ ਗਈ ਹਾਂ। ਸੁਮੀਤ ਦੇ ਵਿਚਾਰ ਉਨ੍ਹਾਂ ਨਾਲ ਰਲਦੇ ਮਿਲਦੇ ਮਾਲੂਮ ਹੁੰਦੇ ਹਨ; ਪਤਾ ਨਹੀਂ ਕਿਉਂ। ਸਮਾਜ ਵਿੱਚ ਇਸਤ੍ਰੀ ਦੇ ਸਥਾਨ ਬਾਰੇ ਪਾਪਾ ਦੇ ਖ਼ਿਆਲਾ ਨੂੰ ਲੜੀਵਾਰ ਕਰ ਕੇ ਲਿਖਣਾ ਸ਼ੁਰੂ ਕਰਾਂਗੀ। ਅੱਜ-ਕੱਲ ਦਰਸ਼ਨ ਵੱਲ ਬਹੁਤ ਧਿਆਨ ਹੈ। ਸਾਰੇ ਸੰਬੰਧਤ ਲੋਕ ਨੇਮ ਨਾਲ ਆ ਜੁੜਦੇ ਹਨ ਅਤੇ ਇਸੇ ਮੰਥਨ ਵਿੱਚ ਲੱਗ ਜਾਂਦੇ ਹਨ।

ਪਿਛਲੇ ਐਤਵਾਰ ਤਾਂ ਹੱਦ ਹੀ ਹੋ ਗਈ। ਬਿਨਾਂ ਕਿਸੇ ਭੂਮਿਕਾ ਦੇ ਮੈਂ ਪਾਪਾ ਨੂੰ ਆਖਿਆ, "ਪਾਪਾ, ਅੱਜ ਅਸੀਂ ਫਲਸਫੇ ਜਾਂ ਦਰਸ਼ਨ ਦੇ ਜਨਮ ਅਤੇ ਵਿਕਾਸ ਦੇ ਸੁਆਦਲ, ਜ਼ਰੂਰੀ, ਲੰਮੇ ਅਤੇ ਔਖੇ ਕੰਮ ਨੂੰ ਆਰੰਭ ਕਰਨ ਲਈ ਇਕੱਠੇ ਹੋਏ ਹਾਂ। ਮਨ ਦਾ ਸੁਭਾਅ ਹੈ ਸੋਚਣਾ ਅਤੇ ਇਹ ਸੋਚਦਾ ਆਇਆ ਹੈ। ਪਰੇਤੂ, ਜਿਸ ਪੱਛਮੀ ਦਰਸ਼ਨ ਦਾ ਇਤਿਹਾਸਕ ਵਿਕਾਸ ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤਕ ਜਾਰੀ ਵੀ ਹੇ ਅਤੇ ਭਲੀ ਭਾਂਤ ਜਾਣਿਆ ਵੀ ਜਾ ਸਕਦਾ ਹੈ, ਉਸ ਦਾ ਜਨਮ ਯੂਨਾਨ ਵਿੱਚ ਹੋਇਆ ਸੀ। ਕਹਿ ਦੇਣ ਨੂੰ ਇਹ ਇੱਕ ਸਿੱਧੀ ਜਿਹੀ ਗੱਲ ਹੈ: ਪਰ ਸੋਚਣ ਲਈ ਇੱਕ ਬਹੁਤ ਵੱਡੀ ਸਮੱਸਿਆ ਹੈ। ਆਖ਼ਰ ਯੂਨਾਨ ਵਿੱਚ ਹੀ ਕਿਉਂ ?"

150 / 225
Previous
Next