Back ArrowLogo
Info
Profile

"ਵੀਰ ਜੀ, ਬੇਟੇ ਨੇ ਬਹੁਤ ਹੀ ਔਖਾ ਪ੍ਰਸ਼ਨ ਪੁੱਛ ਲਿਆ ਹੈ।"

"ਦੀਦੀ ਨੇ ਆਰੰਭ ਵਿੱਚ ਹੀ ਕਹਿ ਦਿੱਤਾ ਸੀ ਕਿ ਅਸੀਂ ਔਖੇ ਕੰਮ ਨੂੰ ਆਰੰਭ ਕਰਨ ਲੱਗੇ ਹਾਂ। ਮੈਂ ਵੀ ਸਮਝਦੀ ਸਾਂ ਕਿ ਇਹ ਕੰਮ ਅੱਖਾ ਹੋਵੇਗਾ ਅਤੇ ਔਖਾ ਹੋਣ ਕਰਕੇ ਵਧੇਰੇ ਆਨੰਦਾਇਕ, ਪਰ, ਇਸ ਪ੍ਰਸ਼ਨ ਤੋਂ ਇਉਂ ਲੱਗਦਾ ਹੈ ਕਿ ਇਹ ਸਿਰਫ਼ ਔਖਾ ਹੀ ਹੈ, ਆਨੰਦਾਇਕ ਨਹੀਂ।"

"ਇਉਂ ਹਾਰ ਮੰਨਣਾ ਠੀਕ ਨਹੀਂ। ਇਸ ਪ੍ਰਸ਼ਨ ਨੂੰ ਵੱਖ ਵੱਖ ਹਿੱਸਿਆਂ ਵਿੱਚ ਵੰਡ ਕੇ, ਇੱਕ ਇੱਕ ਹਿੱਸੇ ਦਾ ਹੱਲ ਲੱਭ ਕੇ ਅਗੇਰੇ ਤੁਰੇ ਜਾਣ ਨਾਲ ਜ਼ਰੂਰ ਮੰਜ਼ਿਲ ਮਿਲ ਜਾਵੇਗੀ। ਅਸੀਂ ਇਹ ਵਿਚਾਰ ਕਰ ਚੁੱਕੇ ਹਾਂ ਕਿ ਧਰਤੀ ਉਤਲੇ ਜੀਵਨ ਦੇ ਗੰਭੀਰ ਪ੍ਰਸ਼ਨਾਂ ਉੱਤੇ ਕੀਤੀ ਗਈ ਤਰਕਧਾਰਿਤ ਵਿਚਾਰ ਨੂੰ ਫਲਸਫਾ ਆਖਿਆ ਜਾ ਸਕਦਾ ਹੈ। ਗੰਭੀਰ ਤਰਕਾਧਾਰਿਤ ਵਿਚਾਰ ਯੂਨਾਨ ਵਿੱਚ ਹੀ ਕਿਉਂ ਸ਼ੁਰੂ ਹੋਈ? ਇਸ ਪ੍ਰਸ਼ਨ ਤੋਂ ਪਹਿਲਾਂ ਇਹ ਵਿਚਾਰਨਾ ਜ਼ਰੂਰੀ ਹੈ ਕਿ ਅਜੇਹੀ ਵਿਚਾਰ ਦੇ ਸ਼ੁਰੂ ਹੋਣ ਲਈ ਕੀ ਕੁਝ ਜ਼ਰੂਰੀ ਹੈ। ਇਹ ਜਾਣ ਲੈਣ ਪਿੱਛੋਂ ਇਸ ਪਾਸੇ ਸੋਚਾਂਗੇ ਕਿ ਉਹ ਸਭ ਕੁਝ ਯੂਨਾਨ ਵਿੱਚ ਕਿਵੇਂ ਇਕੱਠਾ ਹੋ ਗਿਆ ਜਾਂ ਫਿਰ ਇਹ ਕਿ ਯੁਨਾਨ ਵਿੱਚ ਹੀ ਕਿਉਂ ਹੋਇਆ ਕਿਧਰੇ ਹੋਰਥ ਕਿਉਂ ਨਾ।"

"ਵੀਰ ਜੀ, ਮੇਰਾ ਖਿਆਲ ਹੈ ਕਿ ਫਲਸਫੇ ਤੋਂ ਪਹਿਲਾਂ ਸਭਿਅਤਾ ਉਪਜਦੀ ਹੈ ਅਤੇ ਸਭਿਅਤਾ ਵਿੱਚੋਂ ਫਲਸਫਾ ਜਨਮ ਲੈਂਦਾ ਹੈ?"

"ਇਹ ਗੱਲ ਬਿਲਕੁਲ ਠੀਕ ਹੈ। ਪਰ ਹਰ ਸਭਿਅਤਾ ਫਲਸਵੇ ਨੂੰ ਜਨਮ ਨਹੀਂ ਦਿੰਦੀ। ਮਿਸਰ ਦੀ ਸਭਿਅਤਾ, ਯੂਨਾਨ ਦੀ ਸਭਿਅਤਾ ਨਾਲੋਂ ਦਸ ਕੁ ਹਜ਼ਾਰ ਸਾਲ ਪੁਰਾਣੀ ਸੀ। ਮਿਸਰ ਨੇ ਸਲਤਨਤ ਬਣਾਈ, ਸੰਸਕ੍ਰਿਤੀ ਉਪਜਾਈ ਪਰ ਫਲਸਫਾ ਪੈਦਾ ਨਹੀਂ ਕੀਤਾ। ਸਪਾਰਟਾ ਦੀ ਸਭਿਅਤਾ ਯੁਨਾਨ ਵਿੱਚ ਵਿਕਣ ਵਾਲੀਆਂ ਸਭਿਆਤਾਵਾਂ ਵਿੱਚੋਂ ਇੱਕ ਸੀ ਅਤੇ ਉਸ ਸਭਿਅਤਾ ਦੀ ਸਮਕਾਲੀ ਸੀ, ਜਿਸ ਨੇ ਫਲਸਫੇ ਨੂੰ ਜਨਮ ਦਿੱਤਾ। ਪਰ ਸਪਾਰਟਾ ਦੀ ਸਭਿਅਤਾ ਨੇ ਫਲਸਵਾ ਨਹੀਂ ਉਪਜਾਇਆ। ਹਰ ਸਭਿਅਤਾ ਫਲਸਵਾ ਨਹੀਂ ਉਪਜਾ ਸਕੀ। ਇਸ ਦੀ ਉਪਜ ਲਈ ਸਭਿਅਤਾ ਵਿਚ ਕੋਈ ਵਿਸ਼ੇਸ਼ ਗੁਣ ਹੋਣਾ ਚਾਹੀਦਾ ਹੈ।"

"ਤਾ ਜੀ, ਧਰਮ ਬੇਸ਼ੱਕ ਫਲਸਫਾ ਨਹੀਂ, ਤਾਂ ਵੀ ਜੀਵਨ ਦੇ ਗੰਭੀਰ ਪ੍ਰਸ਼ਨਾਂ ਦੀ ਵਿਚਾਰ ਜ਼ਰੂਰ ਹੈ। ਜਿਹੜੀ ਸਭਿਅਤਾ ਧਰਮ ਪੈਦਾ ਕਰੇਗੀ ਉਹ ਦਰਸ਼ਨ ਨੂੰ ਜਨਮ ਦੇਵੇਗੀ।"

"ਧਰਮ "ਗੰਭੀਰ ਪ੍ਰਸ਼ਨਾਂ ਦੀ ਵਿਚਾਰ' ਘੱਟ ਹੈ ਅਤੇ 'ਗੰਭੀਰ ਪ੍ਰਸ਼ਨਾਂ ਦੇ ਇਲਹਾਮੀ ਉੱਤਰ' ਵੱਧ। ਧਰਮ ਅਤੇ ਫਲਸਵੇ ਦਾ ਇਹ ਵੱਡਾ ਅੰਤਰ ਹੈ। ਧਰਮ ਦੁਆਰਾ ਦਿੱਤੇ ਗਏ ਇਲਹਾਮੀ ਉੱਤਰਾਂ ਦੀ ਪ੍ਰਤਿਕਿਰਿਆ ਵਿੱਚੋਂ ਵੀ ਫਲਸਫੇ ਦਾ ਜਨਮ ਹੋਇਆ ਹੈ। ਇਸ ਲਈ ਇਹ ਕਹਿਣਾ ਦਰੁਸਤ ਨਹੀਂ ਹੈ ਕਿ ਜਿਹੜੀ ਸਭਿਅਤਾ ਧਰਮ ਨੂੰ ਜਨਮ ਦਿੰਦੀ ਹੈ, ਉਸੇ ਨੂੰ ਫਲਸਫੇ ਦੀ ਜਨਮਦਾਤਾ ਹੋਣ ਦਾ ਮਾਣ ਪ੍ਰਾਪਤ ਹੁੰਦਾ ਹੈ। ਅਸੀਂ ਜਾਣਦੇ ਹਾਂ ਕਿ ਮਿਸਰ ਦੀ ਸਭਿਅਤਾ ਕੋਲ ਧਰਮ ਸੀ; ਅਸੀਰੀਆ ਅਤੇ ਬੇਬੀਲੋਨੀਆ ਦੀ ਸਭਿਅਤਾ ਕੋਲ ਧਰਮ ਸੀ, ਪਰ ਇਹ ਵਲਸਫਾ ਪੈਦਾ ਨਹੀਂ ਕਰ ਸਕੀਆਂ। ਇਸ ਦੇ ਉਲਟ ਭਾਰਤ ਅਤੇ ਯੂਨਾਨ ਅਤੇ ਚੀਨ ਦੀਆਂ ਸਭਿਆਤਾਵਾਂ ਕਿਸੇ ਨਾ ਕਿਸੇ ਪ੍ਰਕਾਰ ਦੇ ਦਰਸ਼ਨ ਨੂੰ ਜਨਮ ਦੇਣ ਵਿੱਚ ਸਫਲ ਹੋਈਆਂ ਹਨ।"

"ਵੀਰ ਜੀ.... "

"ਜ਼ਰਾ ਠਹਿਰੋ। ਨੀਰਜ ਕੁਝ ਕਹਿਣਾ ਚਾਹੁੰਦੀ ਹੈ।"

"ਕੀ ਕਲਚਰ ਜਾਂ ਸੰਸਕ੍ਰਿਤੀ ਨੂੰ ਫਲਸਵਾ ਨਹੀਂ ਆਖਿਆ ਜਾ ਸਕਦਾ ?"

151 / 225
Previous
Next