Back ArrowLogo
Info
Profile

"ਸਭਿਅਤਾ ਨਾਂ ਦੇ ਹਰ ਰੁੱਖ ਨੂੰ ਸੰਸਕ੍ਰਿਤੀ ਨਾਂ ਦਾ ਫਲ ਜਾਂ ਫੁੱਲ ਜ਼ਰੂਰ ਲੱਗਦਾ ਹੈ। ਜੀਵਨ ਨਿਰਬਾਹ ਦੇ ਮਾਨਵੀ ਵਸੀਲਿਆਂ ਅਤੇ ਉਪਰਾਲਿਆਂ ਨੂੰ ਅਸੀਂ ਸਭਿਅਰਾ ਆਖ ਸਕਦੇ ਹਾਂ। ਇਉਂ ਸਭਿਅਤਾ ਦਾ ਘੇਰਾ ਵਿਅਕਤੀਆਂ ਦੀਆਂ ਸਰੀਰਿਕ ਲੋੜਾਂ ਅਤੇ ਸਮਸ਼ਟੀ ਦੇ ਸਮਾਜਕ ਸੰਗਠਨ ਤਕ ਸੀਮਿਤ ਹੋ ਜਾਂਦਾ ਹੈ। ਸਰੀਰਕ ਲੋੜਾਂ ਦੀ ਪੂਰਤੀ ਮਾਨਸਿਕ ਤ੍ਰਿਪਤੀਆਂ ਦਾ ਸਾਧਨ ਨਹੀਂ ਬਣ ਸਕਦੀ ਅਤੇ ਸਮਾਜਕ ਸੰਗਠਨ ਵੀ ਮਾਨਸਿਕ ਸੁਰਂਤਾ ਨਾਲ ਟਕਰਾਉਣ ਦੀ ਰੁਚੀ ਰੱਖਦਾ ਹੈ। ਮਾਨਸਿਕ ਤ੍ਰਿਪਤੀ ਕਲਚਰ ਜਾਂ ਸੰਸਕ੍ਰਿਤੀ ਦੀ ਦੇਣ ਹੈ। ਮਾਨਸਿਕ ਤ੍ਰਿਪਤੀ ਦੇ ਯਤਨਾਂ ਅਤੇ ਵਸੀਲਿਆਂ ਨੂੰ ਸੰਸਕ੍ਰਿਤੀ ਕਹਿ ਸਕਦੇ ਹਾਂ। ਮਾਨਸਿਕ ਤ੍ਰਿਪਤੀ ਦੇ ਦੋ ਰੂਪ ਹਨ: ਇਕ ਭਾਵੁਕ ਜਾਂ ਭਾਵ-ਤ੍ਰਿਪਤੀ ਅਤੇ ਦੂਜਾ ਬੋਧਕ ਤ੍ਰਿਪਤੀ। ਸੰਸਕ੍ਰਿਤੀ ਦਾ ਉਹ ਰੂਪ ਜਿਸ ਦੁਆਰਾ ਸਾਡੀ ਬੌਧਕ ਤ੍ਰਿਪਤੀ ਸੰਭਵ ਹੋਵੇ, ਦਰਸ਼ਨ ਜਾਂ ਫਲਸਫਾ ਆਖਿਆ ਜਾ ਸਕਦਾ ਹੈ। ਸੰਸਾਰ ਦੀਆਂ ਕੁਝ ਕੁ ਸਭਿਆਤਾਵਾਂ ਨੇ ਹੀ ਬੌਧਕ ਤ੍ਰਿਪਤੀ ਦੇ ਉਪਰਾਲੇ ਕੀਤੇ ਹਨ। ਉਨ੍ਹਾਂ ਨੇ ਹੀ ਫਲਸਫਿਆਂ ਨੂੰ ਜਨਮ ਦਿੱਤਾ ਹੈ। ਬਹੁਤੀਆਂ ਸਭਿਆਤਾਵਾਂ ਭਾਵ ਤ੍ਰਿਪਤੀ ਤਕ ਹੀ ਸੀਮਿਤ ਰਹੀਆਂ ਹਨ ਅਤੇ ਉਨ੍ਹਾਂ ਦੀਆਂ ਸੰਸਕ੍ਰਿਤੀਆਂ ਕਿਸੇ ਦਰਸ਼ਨ ਦੀ ਉਪਜ ਦੇ ਯੋਗ ਨਹੀਂ ਬਣ ਸਕੀਆਂ।"

"ਤਾ ਜੀ, ਕਿਸੇ ਕਲਚਰ ਦਾ ਉਹ ਹਿੱਸਾ ਜਿਹੜਾ ਭਾਵ-ਤ੍ਰਿਪਤੀ ਕਰਦਾ ਹੋਵੇ, ਉਸ ਨੂੰ ਸਭਿਅਤਾ ਦੇ ਬੂਟੇ ਨੂੰ, ਲੱਗਾ ਹੋਇਆ ਵਲ ਅਤੇ ਦੂਜਾ ਭਾਗ ਜਿਹੜਾ ਬੋਧਕ-ਤ੍ਰਿਪਤੀ ਕਰਦਾ ਹੈ ਉਸ ਨੂੰ ਸਭਿਅਤਾ ਦੇ ਬੂਟੇ ਨੂੰ ਲੱਗਾ ਹੋਇਆ 'ਫੁੱਲ' ਕਹਿਣ ਵਿੱਚ ਕੀ ਹਰਜ ये?

"ਇਹ ਦੋਵੇਂ ਸ਼ਬਦ ਮੈਂ ਬੋਲੇ ਜ਼ਰੂਰ ਹਨ। ਪਰ ਮੇਰਾ ਭਾਵ ਇਸ ਪ੍ਰਕਾਰ ਦੀ ਕੋਈ ਵੰਡ ਕਰਨ ਦਾ ਨਹੀਂ ਹੈ। ਮੈਂ ਆਪਣੀ ਗੱਲ ਨੂੰ ਸਰਲ ਕਰਨ ਲਈ ਕਦੇ ਕਦੇ ਕੋਈ ਰੂਪਕ ਜਾਂ ਉਪਮਾ ਵਰਤ ਲੈਂਦਾ ਹਾਂ। ਆਪਣੀ ਗੱਲਬਾਤ ਦੇ ਦੌਰਾਨ ਅਸੀਂ ਸੰਸਕ੍ਰਿਤੀ ਦੇ ਮਨੋਰੰਜਕ ਜਾਂ ਸੁੰਦਰ ਹਿੱਸੇ ਨੂੰ ਫਲ ਅਤੇ ਦਲੀਲ ਵਾਲੇ ਜਾਂ ਬੋਧਕ ਹਿੱਸੇ ਨੂੰ ਫੁੱਲ ਆਖ ਲਵਾਂਗੇ। ਸਭਿਅਤਾ, ਧਰਮ, ਸੰਸਕ੍ਰਿਤੀ ਕਿਸੇ ਨਾਲ ਕਿਸੇ ਢੰਗ ਨਾਲ ਫਿਲਾਸਫੀ ਦੇ ਸੰਬੰਧੀ ਬਣ ਗਏ ਹਨ। ਇਨ੍ਹਾਂ ਦੇ ਆਪਸੀ ਸੰਬੰਧਾਂ ਦਾ ਵਿਸ਼ਲੇਸ਼ਣ ਪਿੱਛੋਂ ਕਰਾਂਗੇ। ਪਹਿਲਾਂ ਇਹ ਵੇਖ ਲਈਏ ਕਿ ਇਨ੍ਹਾਂ ਤੋਂ ਇਲਾਵਾ ਹੋਰ ਕੀ ਕੁਝ ਚਾਹੀਦਾ ਹੈ ?"

"ਕਾਹਦੇ ਲਈ, ਪਾਪਾ ?"

"ਵਿਲਾਸਵੀ ਦੇ ਉਤਪੰਨ ਹੋਣ ਲਈ, ਹੋ ਸਕਦਾ ਹੈ ਲਿਖਣ ਪੜ੍ਹਨ ਦੀ ਜਾਚ ਤੋਂ ਪਹਿਲਾਂ ਵੀ ਮਨੁੱਖ ਨੇ ਦਾਰਸ਼ਨਿਕ ਗੱਲਾਂ ਕੀਤੀਆਂ ਹੋਣ, ਪਰ ਕਿਸੇ ਫਲਸਫੇ ਦੀ ਲਗਾਤਾਰਤਾ ਅਤੇ ਸੰਭਾਲ ਲਈ ਲਿਖਣ ਪੜ੍ਹਨ ਦੀ ਕਲਾ ਦਾ ਹੋਂਦ ਵਿੱਚ ਆਉਣਾ ਜ਼ਰੂਰੀ ਹੈ। ਇਹ ਕਲਾ ਜਾਂ ਯੋਗਤਾ ਭਾਵੇਂ ਇੱਕ ਸਹਾਇਕ ਹੀ ਹੈ, ਪਰ ਬਹੁਤ ਜ਼ਰੂਰੀ ਅਤੇ ਤਾਕਤਵਰ ਸਹਾਇਕ ਹੈ। ਇਸੇ ਤਰ੍ਹਾਂ ਦੇ ਜ਼ਰੂਰੀ ਅਤੇ ਤਾਕਤਵਰ ਸਹਾਇਕ ਦੋ ਹੋਰ ਵੀ ਹਨ ਵਿਹਲ ਅਤੇ ਅਮਨ। ਆਉ ਹੁਣ ਇਹ ਵੇਖੀਏ ਕਿ ਇਹ ਸਭ ਯੂਨਾਨ ਵਿੱਚ ਕਿਵੇਂ ਇਕੱਤ੍ਰਿਤ ਹੋ ਗਿਆ।"

"ਲਉ ਜੀ, ਆਹ ਤਾਂ 'ਮਹਾ ਉਦਿਆਨ ਮਹਿ ਮਾਰਗੁ ਪਾਵੇ' ਵਾਲੀ ਗੱਲ ਹੋ ਗਈ।"

"ਵੀਰ ਜੀ, ਸਾਰੇ ਵਿਦਵਾਨ ਇਹ ਮੰਨਦੇ, ਕਹਿੰਦੇ ਆਏ ਹਨ ਕਿ ਖੇਤੀਬਾੜੀ ਦੇ ਕੰਮ ਦੀ ਯੋਗਤਾ ਪ੍ਰਾਪਤ ਕਰ ਲੈਣ ਉੱਤੇ ਹੀ ਮਨੁੱਖੀ ਸਮਾਜਾਂ ਵਿੱਚ ਸਭਿਅਤਾ ਦਾ ਵਿਕਾਸ ਹੋਇਆ। ਐਗਰੀਕਲਚਰ ਜਾਂ ਖੇਤੀ ਵਿੱਚ ਇਹ ਯੋਗਤਾ ਕਿਵੇਂ ਅਤੇ ਕਿਉਂ ਹੈ। ਸ਼ਿਕਾਰੀ ਮਨੁੱਖ ਸਭਿਅਤਾ ਕਿਉਂ ਨਹੀਂ ਉਪਜਾ ਸਕਿਆ ?"

152 / 225
Previous
Next