

"ਚਲ ਮਿਲ ਕੇ ਵਿਚਾਰ ਲੈਂਦੇ ਹਾਂ।"
"ਪਾਪਾ, ਸ਼ਿਕਾਰੀ ਮਨੁੱਖ ਪੱਕਾ ਟਿਕਾਣਾ ਕਰਕੇ ਨਹੀਂ ਬੈਠਦਾ। ਆਪਣੇ ਸ਼ਿਕਾਰ ਪਿੱਛੇ ਦੌੜਦਾ ਰਹਿੰਦਾ ਹੈ। ਪੱਕੇ ਟਿਕਾਣੇ ਬਿਨਾਂ ਸਭਿਅਤਾ ਸੰਭਵ ਨਹੀਂ। ਖੇਤੀ ਕਰਨ ਲਈ ਮਨੁੱਖਾਂ ਨੂੰ ਟਿੱਕ ਕੇ ਬੈਠਣਾ ਪਿਆ ਹੋਵੇਗਾ, ਘਰ ਬਣਾਉਣੇ ਪਏ ਹੋਣਗੇ, ਸਹਾਇਤਾ ਅਤੇ ਸਹਿਯੋਗ ਦੇ ਨਵੇਂ ਸੰਬੰਧ ਬਣੇ ਹੋਣਗੇ, ਆਪਣੇ ਘਰ ਦਾ ਮੋਹ ਉਪਜਿਆ ਹੋਵੇਗਾ, ਕੁਝ ਝਗੜੇ ਝਾਂਜੇ ਪੈਦਾ ਹੋਏ ਹੋਣਗੇ, ਉਨ੍ਹਾਂ ਦੇ ਨਿਪਟਾਰੇ ਕੀਤੇ ਗਏ ਹੋਣਗੇ, ਇਨ੍ਹਾਂ ਨਿਪਟਾਰਿਆਂ ਤੋਂ ਪ੍ਰੇਮ ਬਣੇ ਹੋਣਗੇ ਅਤੇ ਨੇਮਾਂ ਦਾ ਪਾਲਣ ਕਰਨ ਵਾਲਾ ਮਨੁੱਖ ਅਤੇ ਮਨੁੱਖੀ ਸਮਾਜ ਸਭਿਅਤਾ ਦੇ ਲੰਮੇ ਪੰਧ ਦਾ ਪਾਂਧੀ ਬਣ ਗਿਆ ਹੋਵੇਗਾ।"
"ਠੀਕ ਆਖਿਆ ਹੈ ਨੀਰਜ ਨੇ। ਕਿਸਾਨੇ ਕੰਮ ਵਿੱਚ ਲੱਗੇ ਮਨੁੱਖ ਨੂੰ ਸਾਵਧਾਨੀ ਅਤੇ ਦੁਰਅੰਦੇਸ਼ੀ ਦੀ ਜਾਚ ਆ ਗਈ ਸੀ। ਉਹ ਝਗੜਿਆ ਦੇ ਨਿਪਟਾਰੇ ਕਰਕੇ ਭਵਿੱਖ ਲਈ ਅਸੂਲਾਂ ਜਾਂ ਨੇਮਾਂ ਦੀ ਘਾੜਤ ਘੜਨ ਲੱਗ ਪਿਆ ਸੀ। ਉਂਜ ਤਾਂ ਪਸ਼ੂ-ਪੰਛੀ ਵੀ ਆਉਣ ਵਾਲੇ ਸਮੇਂ ਦੀ ਤਿਆਰੀ ਵਿੱਚ ਭੋਜਨ ਇਕੱਠਾ ਕਰਦੇ ਹਨ ਅਤੇ ਆਲ੍ਹਣੇ ਬਣਾਉਂਦੇ ਹਨ: ਪਰ, ਉਨ੍ਹਾਂ ਦੀ ਇਹ ਕਿਰਿਆ ਪਰਵਿਰਤੀਮੂਨਕ ਹੁੰਦੀ ਹੈ। ਉਹ ਸੋਚ ਕੇ ਇਉਂ ਨਹੀਂ ਕਰਦੇ। ਉਨ੍ਹਾਂ ਕੋਲ ਇਉਂ ਹੋਈ ਜਾਂਦਾ ਹੈ। ਉਨ੍ਹਾਂ ਨੂੰ ਇਉਂ ਕਰਨ ਵਿੱਚ ਇੱਕ ਸੰਤੁਸ਼ਟੀ ਮਿਲਦੀ ਹੈ। ਉਨ੍ਹਾਂ ਦੀ ਪਰਵਿਰਤੀ ਦੀ ਪੂਰਤੀ ਹੁੰਦੀ ਹੈ ।ਇਸ ਦੇ ਉਲਟ ਜਦੋਂ ਕਿਸਾਨ ਕਹੀ ਚਲਾਉਂਦਾ ਜਾਂ ਹਲ ਵਾਹੁੰਦਾ ਹੈ, ਉਦੋਂ ਉਸ ਨੂੰ ਇਸ ਕਿਰਿਆ ਵਿੱਚੋਂ ਕੋਈ ਪਰਵਿਰਤੀਮੂਲਕ ਆਨੰਦ ਨਹੀਂ ਮਿਲ ਰਿਹਾ ਹੁੰਦਾ। ਇਹ ਕਿਰਿਆਵਾਂ ਮਨੁੱਖ ਦੀ ਪਰਵਿਰਤੀ ਦਾ ਹਿੱਸਾ ਨਹੀਂ ਹਨ। ਇਸਦੇ ਉਲਟ ਉਸ ਨੂੰ ਥਕਾਵਟ ਹੁੰਦੀ ਹੈ। ਉਹ ਹੱਡ-ਛੇਨਵੀਂ ਮਿਹਨਤ ਕਰਦਾ ਹੈ, ਇਸ ਵਿਚਾਰ ਅਧੀਨ ਕਿ ਇਸ ਮਿਹਨਤ ਦੇ ਨਤੀਜੇ ਵਜੋਂ ਉਸ ਨੂੰ ਕੁਝ ਸਮੇਂ ਬਾਅਦ ਕਣਕ ਮਿਲੇਗੀ, ਰੋਟੀ ਦਾ ਪ੍ਰਬੰਧ ਹੋ ਸਕੇਗਾ। ਉਹ ਭਵਿੱਖ ਦੇ ਕਿਸੇ ਸੁਖ ਦੀ ਆਸ ਉੱਤੇ ਵਰਤਮਾਨ ਵਿੱਚ ਘਾਲਣਾ ਘਾਲਣ ਨੂੰ ਤਿਆਰ ਹੈ। ਉਹ ਅੱਗੇ ਦੀ ਸੋਚ ਰਿਹਾ ਹੈ। ਆਉਣ ਵਾਲੇ ਸਮੇਂ ਬਾਰੇ ਸੋਚਣ ਵਾਲੇ ਨੂੰ ਸਿਆਣਾ ਆਖਦੇ ਹਨ। ਇਸ ਤਰ੍ਹਾਂ ਖੇਤੀ ਨੇ ਕੇਵਲ ਸਭਿਅਤਾ ਦੀ
ਹੀ ਨਹੀਂ ਸਗੋਂ ਫਿਲਾਸਫੀ ਜਾਂ ਸਿਆਣਪ ਦੀ ਨੀਂਹ ਵੀ ਰੱਖੀ ਸੀ।" "ਵੀਰ ਜੀ, ਹੁਣੇ ਜਿਹੇ ਤੁਸਾਂ ਕਿਹਾ ਸੀ ਕਿ ਨਿਰੀ ਸਭਿਅਤਾ ਕਿਸੇ ਦਰਸ਼ਨ ਨੂੰ ਜਨਮ ਨਹੀਂ ਦੇ ਸਕੀ। ਹੁਣ ਅਸੀਂ ਵੇਖ ਰਹੇ ਹਾਂ ਕਿ ਖੇਤੀ ਦਾ ਕਿੱਤਾ ਜਾਂ ਇਸ ਕਿੱਤੇ ਨਾਲ ਸੰਬੰਧਤ ਕਿਰਿਆਵਾਂ ਮਨੁੱਖੀ ਸੋਚ ਨੂੰ ਟੁੰਝ ਰਹੀਆਂ ਹਨ। ਸੋਚ ਦੀ ਇਹ ਟੁੰਬ ਜਾਂ ਜਾਗ੍ਰਤੀ ਦਰਸ਼ਨ ਦੀ ਉਸਾਰੀ ਕਰਨ ਦੀ ਕਾਰੇ ਨਾ ਲੱਗ ਕੇ ਕਿਸ ਪਾਸੇ ਪੈ ਗਈ ਅਤੇ ਕਿਉਂ? ਇਸ ਦਾ ਕੀ ਉੱਤਰ ਹੋਵੇਗਾ ?"
"ਮੇਰਾ ਇਹ ਮਤਲਬ ਨਹੀਂ ਕਿ ਤੁਸੀਂ ਪੁੱਛ ਨਾ। ਉਸ ਮੈਂ ਏਸੇ ਸੰਬੰਧ ਵਿੱਚ ਕੁਝ ਕਹਿਣ ਵਾਲਾ ਸਾਂ। ਖੇਤੀ ਕਰਨ ਵਾਲੇ ਮਨੁੱਖ ਦੀ ਸੋਚ ਦਾ ਦਾਰਸ਼ਨਿਕਤਾ ਦੀ ਥਾਂ ਧਰਮ ਵੱਲ ਤੁਰਨਾ ਵਧੇਰੇ ਕੁਦਰਤੀ ਸੀ। ਧਰਮ ਦੇ ਦੇ ਵੱਡੇ ਸ੍ਰੋਤ ਹਨ ਡਰ ਅਤੇ ਪਿਆਰ ਜਾਂ ਭੈ ਅਤੇ ਭਗਤੀ। ਯਹੂਦੀ ਧਰਮ ਡਰ ਵਿੱਚ ਉਪਜੇ ਹਨ ਅਤੇ ਭਾਰਤੀ ਧਰਮ ਭਗਤੀ ਵਿੱਚ। ਇਹ ਨਾ ਸਮਝ ਲੈਣਾ ਕਿ ਯਹੂਦੀ ਧਰਮਾਂ ਦੀ ਤਹਿ ਵਿੱਚ ਭੇ ਤੋਂ ਛੁੱਟ ਹੋਰ ਕੁਝ ਨਹੀਂ ਜਾਂ ਭਾਰਤੀ ਧਰਮ ਨਿਰੋਲ ਭਗਤੀ ਦੀ ਉਪਜ ਸੀ। ਮੇਰਾ ਭਾਵ ਇਹ ਹੈ ਕਿ ਇਹ ਭਾਵ ਮੁੱਖ ਸਨ: ਇਕ ਪਾਸੇ ਭੈ ਮੁੱਖ ਸੀ, ਦੂਜੇ ਪਾਸੇ ਭਗਤੀ ਮੁੱਖ ਸੀ। ਦੋਹਾਂ ਭਾਵਾਂ ਨੂੰ ਇਕੱਠੇ ਹੁੰਦਿਆ ਬਹੁਤਾ ਚਿਰ ਨਹੀਂ ਲੱਗਾ। ਮੈਂ ਕੇਵਲ ਆਰੰਭ ਦੀ ਗੱਲ ਕਰਦਾ ਹਾਂ, ਉਹ ਵੀ ਐਵੇਂ ਅਨੁਮਾਨ ਜਿਹਾ ਹੀ ਹੈ।"