

"ਵੀਰ ਜੀ, ਹਜ਼ਾਰਾਂ ਸਾਲਾਂ ਤਕ ਇੱਕ ਵੱਡੀ ਤਾਕਤ ਬਣਿਆ ਰਹਿ ਕੇ ਮਿਸਰ ਨੇ ਕੁਝ ਪ੍ਰਭਾਵ ਤਾਂ ਜ਼ਰੂਰ ਪਾਇਆ ਹੋਊ।"
"ਜ਼ਰੂਰ ਪਾਇਆ ਹੈ। ਪਹਿਲਾ ਇਹ ਕਿ ਮਿਸਰ ਨੇ ਧਰਤੀ ਦੇ ਉਸ ਖੰਡ ਜਾਂ ਖਿੱਤੇ ਵਿੱਚ ਬੇਬੀਲੋਨੀਆ, ਅਸੀਰੀਆ, ਮੈਸਪਟੇਮੀਆ ਅਤੇ ਫੋਨੀਸ਼ੀਆ ਆਦਿਕ ਕਈ ਸਭਿਆਤਾਵਾਂ ਨੂੰ ਜਨਮ ਦਿੱਤਾ। ਇਹ ਸਮਾਜ ਆਪੋ-ਆਪਣੇ ਸਮੇਂ ਆਪੋ-ਆਪਣੀ ਥਾਂ ਤਕੜੇ ਹੋ ਕੇ ਮਿਸਰ ਦੇ ਕਬਜ਼ੇ ਵਿੱਚੋਂ ਨਿਕਲ ਕੇ ਖ਼ੁਦਮੁਖ਼ਤਾਰ ਰਾਜ ਬਣਦੇ ਗਏ ਹਨ। ਮਿਸਰ ਨੇ ਖੇਤੀ, ਇਮਾਰਤ ਉਸਾਰੀ ਅਤੇ ਧਾਤੂਆਂ ਨੂੰ ਵਰਤਣ ਦੇ ਸੰਬੰਧ ਵਿੱਚ ਆਪਣੇ ਚਾਰ ਚੁਫੇਰੇ ਦੇ ਦੋਸ਼ਾਂ ਨੂੰ ਬਹੁਤ ਕੁਝ ਦਿੱਤਾ ਹੈ। ਧਰਮ ਦੇ ਪੱਖੋਂ ਵੀ ਮਿਸਰ ਦੇ ਪ੍ਰਭਾਵ ਨੂੰ ਸਾਰੇ ਯਹੂਦੀ ਧਰਮਾਂ ਵਿੱਚ ਵੇਖਿਆ ਪਛਾਣਿਆ ਜਾ ਸਕਦਾ ਹੈ। ਮਿਸਰੀ ਲੋਕਾਂ ਦਾ ਵਿਸ਼ਵਾਸ ਸੀ ਕਿ ਜਦੋਂ ਕੋਈ ਨੇਕ ਆਦਮੀ ਮਰਦਾ ਹੈ ਤਾਂ ਉਸ ਦੀ ਰੂਹ ਦਾ ਸੁਆਗਤ ਕਰਨ ਲਈ ਇੱਕ ਸੁੰਦਰ ਇਸਤ੍ਰੀ, ਭੋਜਨ ਦਾ ਬਾਲ ਚੁੱਕੀ, ਇੱਕ ਰੁੱਖ ਦੀ ਛਾਵੇਂ ਖਲੋਤੀ ਹੁੰਦੀ ਹੈ। ਮੇਰਾ ਖ਼ਿਆਲ ਹੈ ਕਿ ਜੰਨਤ ਜਾਂ ਬਹਿਸ਼ਤ ਦਾ ਖਿਆਲ ਇਸੇ ਮਿਸਰੀ ਵਿਸ਼ਵਾਸ ਦਾ ਵਿਕਸਿਤ ਰੂਪ ਹੈ। ਰੁੱਖ ਫੈਲ ਕੇ ਬਾਗ਼ ਏ ਜਨਤ ਬਣ ਗਿਆ ਹੈ: ਇੱਕ ਇਸਤ੍ਰੀ ਬਹੱਤਰ ਹੁਰਾਂ ਵਿੱਚ ਬਦਲ ਲਈ ਗਈ ਹੈ; ਅਤੇ ਭੋਜਨ ਦਾ ਬਾਲ ਦੁੱਧ ਦੀਆਂ ਨਦੀਆਂ, ਸ਼ਹਿਦ ਦੇ ਚਸ਼ਮਿਆਂ ਅਤੇ ਸ਼ਰਾਬ ਤਹੂਰ (ਜਨਤ ਦੀ ਸ਼ਰਾਬ) ਦੀਆਂ ਨਹਿਰਾਂ ਦਾ ਰੂਪ ਧਾਰਨ ਕਰ ਗਿਆ ਹੈ। ਪਲੇਟੋ ਅਤੇ ਉਸ ਤੋਂ ਪਹਿਲਾਂ ਹੋਣ ਵਾਲੇ ਯੂਨਾਨੀ ਵਿਲਾਸਫਰਾਂ ਨੇ ਮਿਸਰ ਦਾ ਵਰਣਨ ਬਹੁਤ ਸਤਿਕਾਰ ਨਾਲ ਕੀਤਾ ਹੈ। ਮੈਂ ਇਹ ਵੀ ਖਿਆਲ ਕਰਦਾ ਹਾਂ ਕਿ ਰੁੱਖ ਹੇਠ ਖਲੋਤੀ ਇਸੇ ਇਸਤ੍ਰੀ ਦੇ ਪ੍ਰਤੀਕ ਨੂੰ ਹੀ ਇਸ ਇਲਾਕੇ ਵਿੱਚ ਪ੍ਰਚੱਲਿਤ ਹੋਣ ਵਾਲੇ ਧਰਮਾਂ ਨੇ ਉਰਵਰਣੀ ਦੇਵੀ (Goddess of Ferility) ਦਾ ਰੂਪ ਦੇ ਲਿਆ ਹੋਵੇਗਾ ਅਤੇ ਕੁਝ ਚਿਰ ਪਿੱਛੋਂ ਏਹੋ ਦੇਵੀ ਮਹਾਨ ਮਾਤਾ (Great Mother) ਅਤੇ ਅੰਤ ਵਿੱਚ ਰੱਬ ਦੀ ਮਾਤਾ (Mother of (God) ਬਣ ਕੇ ਈਸਾਈਅਤ ਦਾ ਹਿੱਸਾ ਬਣ ਗਈ ਹੋਵੇਗੀ।
"ਜਿਸ ਢੰਗ ਨਾਲ ਅਸੀਂ ਵਿਚਾਰ ਕਰ ਰਹੇ ਹਾਂ, ਉਸ ਅਨੁਸਾਰ ਮਿਸਰ ਦਾ ਪ੍ਰਭਾਵ ਦਾਰਸ਼ਨਿਕਤਾ ਨੂੰ ਉਤਸ਼ਾਹ ਦੇਣ ਵਾਲਾ ਨਹੀਂ।"
"ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਮੈਡੀਟੇਨੀਅਨ (ਕੁਲਜ਼ਮ) ਸਾਗਰ ਦੇ ਚੁਫੇਰੇ ਵੱਸਣ ਵਾਲੇ ਦੇਸ਼ਾਂ ਵਿੱਚ ਲਿਖਣ ਦਾ ਯਤਨ ਸਭ ਤੋਂ ਪਹਿਲਾਂ ਮਿਸਰ ਵਿੱਚ ਆਰੰਭ ਹੋਇਆ ਸੀ। ਮਿਸਰ ਦੇ ਲੋਕ ਚਿੱਤ-ਲਿਪੀ ਦੀ ਵਰਤੋਂ ਕਰਦੇ ਸਨ। ਮਿਸਰੀਆਂ ਕੋਲੋਂ ਹੀ ਫੋਨੀਸ਼ੀਆ ਦੇ ਲੋਕਾਂ ਨੇ ਇਹ ਕਲਾ ਸਿੱਖੀ ਸੀ। ਉਨ੍ਹਾਂ ਨੇ ਮੂਰਤਾਂ ਦੀ ਥਾਂ ਅੱਖਰਾਂ ਦੀ ਕਾਢ ਕੱਢ ਕੇ ਇਸ ਕਲਾ ਨੂੰ ਅਗਲੀ ਮੰਜ਼ਲ ਤਕ ਪੁਚਾਇਆ ਸੀ ਅਤੇ ਓਥੋਂ ਹੀ ਇਹ ਕਲਾ ਭਾਰਤ, ਯੂਨਾਨ ਅਤੇ ਸਾਰੇ ਯੌਰਪ ਵਿੱਚ ਪਸਰੀ ਦੱਸੀ ਜਾਂਦਾ ਹੈ। ਮਿਸਰ ਦੀ ਇਹ ਦੇਣ ਅੱਗੇ ਚੱਲ ਕੇ ਦਾਰਸ਼ਨਿਕਤਾ ਦੀ ਸਹਾਇਕ ਬਣੀ ਹੈ। ਇਸ ਦਾ ਜ਼ਿਕਰ ਪਾਪਾ ਪਹਿਲਾਂ ਵੀ ਕਰ ਚੁੱਕੇ ਹਨ।"
"ਸੁਨੇਹਾ ਬੇਟੀ, ਇਸ ਦੇਣ ਲਈ ਮਨੁੱਖਤਾ ਮਿਸਰ ਦੀ ਰਿਣੀ ਹੈ। ਮਿਸਰ ਤੇ ਪਿੱਛ ਬੇਬੀਲੋਨੀਆ ਦਾ ਨਾਂ ਆਉਂਦਾ ਹੈ। ਬੇਬੀਲੋਨੀਆ, ਐਸਪੋਟੇਮੀਆ ਅਤੇ ਫੋਨੀਸ਼ੀਆ ਨੂੰ ਅੱਜ-ਕੱਲ ਇਰਾਕ ਆਖਿਆ ਜਾਂਦਾ ਹੈ। ਬੇਬੀਲੋਨੀਆ ਵਿੱਚ ਦੇ ਅਜੇਹੇ ਵਿਕਾਸ ਹੋਏ ਸਨ। ਜਿਨ੍ਹਾਂ ਨੇ ਮਨੁੱਖੀ ਬੌਧਿਕਤਾ ਨੂੰ ਦਾਰਸ਼ਨਿਕਤਾ ਦੀ ਪ੍ਰੇਰਣਾ ਦਿੱਤੀ ਮੰਨੀ ਜਾ ਸਕਦੀ ਹੈ। ਪਹਿਲਾ ਵਿਕਾਸ ਸੀ ਗਣਿਤ ਅਤੇ ਖਗੋਲ ਅਤੇ ਦੂਜਾ ਵਿਕਾਸ ਸੀ ਜਨਤ ਦੀ ਖ਼ੁਸ਼ਹਾਲੀ ਅਤੇ ਖੂਬਸੂਰਤੀ ਨੂੰ ਧਰਤੀ ਉੱਤੇ ਹੀ ਪੈਦਾ ਕਰਨ ਦਾ ਖਿਆਲ। ਦੂਜੇ ਵਿਕਾਸ ਦੇ ਅਧੀਨ