

ਬੇਬੀਲੋਨੀਆ ਦੇ ਹੋਗਿੰਗ ਗਾਰਡਨਜ਼ ਬਣਾਏ ਗਏ ਸਨ। ਇਹ ਬਾਗ ਦੁਨੀਆ ਦਾ ਸੱਤਵਾਂ ਅਜੂਬਾ ਮੰਨੇ ਜਾਂਦੇ ਹਨ। ਇਹ ਹਵਾ ਵਿੱਚ ਲਟਕਦੇ ਨਹੀਂ ਸਨ, ਸਗੋਂ ਮਹਿਲ ਦੀਆਂ ਛੱਤਾ ਉੱਤੇ ਲਗਾਏ ਜਾਂਦੇ ਸਨ ਅਤੇ ਦੂਰ ਵੇਖਿਆ ਇਉਂ ਦਿਸਦੇ ਸਨ ਜਿਵੇਂ ਕੋਈ ਮਹਿਲ ਨਹੀਂ ਸਗੋਂ ਬਾਗ਼ਾਂ ਦਾ ਇੱਕ ਸਿਲਸਿਲਾ ਆਕਾਸ਼ ਵੱਲ ਉੱਚਾ, ਉਚੇਰਾ ਹੋਈ ਜਾ ਰਿਹਾ ਹੈ। ਇਹ ਬਾਗ਼ ਬਾਦਸ਼ਾਹ ਨੰਬੂਚਦਰੀਜ਼ਾਰ ਨੇ ਆਪਣੀ ਉਦਾਸ ਰਾਣੀ ਦਾ ਦਿਲ ਪਰਚਾਉਣ ਲਈ ਲਗਵਾਏ ਸਨ; ਜਿਵੇਂ ਸ਼ਾਹਜਹਾਨ ਨੇ ਆਪਣੀ ਮੁਮਤਾਜ ਦੀ ਰੀਝ ਪੂਰੀ ਕਰਨ ਲਈ ਭਾਰਤ ਵਿੱਚ ਆਗਰੇ ਦਾ ਤਾਜ ਬਣਵਾਇਆ ਸੀ। ਇਨ੍ਹਾਂ ਬਾਗ਼ਾਂ ਨੂੰ ਇਫ਼ਰਾਤ ਨਦੀ ਦੇ ਪਾਣੀ ਨਾਲ ਸਿੱਜਿਆ ਜਾਂਦਾ ਸੀ । ਇਹ ਪਾਣੀ ਪੰਪਾਂ ਦੀ ਸਹਾਇਤਾ ਨਾਲ ਉੱਪਰ ਪੁਚਾਇਆ ਜਾਂਦਾ ਸੀ। ਮਨੁੱਖ ਕਿਲ੍ਹੇ ਅਤੇ ਮਹੱਲ ਉਸਾਰਦਾ ਆਇਆ ਸੀ। ਉਹ ਭੈ ਵਿੱਚੋਂ ਉਪਜੇ ਸਨ। ਇਹ ਬਾਗ ਸੁੰਦਰਤਾ ਦੇ ਪਿਆਰ ਵਿੱਚੋਂ ਉਪਜੇ ਹੋਣ ਕਰਕੇ ਮਨੁੱਖੀ ਮਨ ਦੇ ਕਿਸੇ ਨਵੇਕਲੇ ਝੁਕਾਅ ਦੀ ਗਵਾਹੀ ਕਰਦੇ ਸਨ। ਬੀਜ ਰੂਪ ਵਿੱਚ ਇਹ ਝੁਕਾਅ ਮਨ ਵਿੱਚ ਮੌਜੂਦ ਸੀ ਅਤੇ ਕਿਲ੍ਹਿਆ, ਮਹੱਲਾ ਦੀ ਉਸਾਰੀ ਵਿੱਚੋਂ ਪ੍ਰਗਟ ਵੀ ਹੁੰਦਾ ਸੀ। ਪਰੰਤੂ, ਆਪਣੇ ਵਿਕਸਿਤ ਰੂਪ ਵਿੱਚ, ਮਹਾਨ ਮਨੁੱਖੀ ਯਤਨਾਂ ਦੀ ਪ੍ਰਧਾਨ ਪ੍ਰੇਰਣਾ ਬਣ ਕੇ ਇਹ ਬੇਬੀਲਨੀਆ ਵਿੱਚ ਹੀ ਪੈਦਾ ਹਇਆ ਮੰਨਿਆ ਜਾਣਾ ਚਾਹੀਦਾ ਹੈ।"
"ਧਰਮ ਅਤੇ ਭੈ ਤੋਂ ਉਚੇਰੇ ਹੋ ਕੇ ਯਤਨ ਕਰਨ ਅਤੇ ਸੋਚਣ ਵਾਲੇ ਇਹ ਲੋਕ ਦਰਜਨ ਕਿਉਂ ਨਾ ਉਪਜਾ ਸਕੇ ?"
"ਇਨ੍ਹਾਂ ਨੂੰ ਸਮਾ ਨਹੀਂ ਮਿਲਿਆ। ਬੇਬੀਲੋਨੀਆ ਦੀ ਸਭਿਅਤਾ ਦੇ ਵੇਹ ਉੱਨਤ ਹੋਈ ਅਤੇ ਦੋਵੇਂ ਹੋਰ ਬਾਹਰਲੀਆਂ ਸ਼ਕਤੀਆਂ ਦੁਆਰਾ ਬਰਬਾਦ ਕਰ ਦਿੱਤੀ ਜਾਂਦੀ ਰਹੀ ਹੈ। ਪਹਿਲੀ ਵੇਰ ਇਹ ਸਭਿਅਤਾ ਹਮੂਰਬੀ ਜਾ ਹਮੁਰਾਬੀ ਨਾਮੇ ਇੱਕ ਹਾਕਮ ਵੇਲੇ ਈਸਾ ਤੇ ਅਠਾਰਾਂ ਸੌ ਸਾਲ ਪੂਰਵ ਉੱਨਤ ਹੋਈ। ਦੋ ਕੁ ਸੌ ਸਾਲ ਪਿੱਛੇ ਹਿਟਾਈਟ ਨਾਂ ਦੇ ਕਿਸੇ ਕਬੀਲੇ ਦਿਆਂ ਲੋਕਾਂ ਨੇ ਇਸ ਸਲਤਨਤ ਦਾ ਅੰਤ ਕਰ ਦਿੱਤਾ। ਹਜਾਰ ਕੁ ਸਾਲ ਬਾਅਦ ਇੱਕ ਵੇਰ ਫਿਰ ਇਹ ਸਭਿਅਤਾ ਉੱਠੀ ਅਤੇ ਹੈਂਗਿੰਗ ਗਾਰਡਨਜ਼ ਦਾ ਤੁਹਫਾ ਦੇ ਕੇ, ਸੌ ਕੁ ਸਾਲ ਦੀ ਉਮਰ ਭੋਗ ਲੈਣ ਪਿੱਛੋਂ ਈਰਾਨੀਆਂ ਦੁਆਰਾ ਸਦਾ ਲਈ ਸਮਾਪਤ ਕਰ ਦਿੱਤੀ ਗਈ।"
"ਭਾ ਜੀ, ਮੈਨੂੰ ਦੇ ਗੱਲਾਂ ਸਿੱਧ ਹੋ ਰਹੀਆਂ ਪਰਤੀਤ ਹੁੰਦੀਆਂ ਹਨ: ਇੱਕ ਇਹ ਕਿ ਕਲਾ ਉਮਰ ਵਿੱਚ ਦਰਸ਼ਨ ਨਾਲੋਂ ਵਡੇਰੀ ਹੈ ਅਤੇ ਦੂਜੀ ਇਹ ਕਿ ਬੌਧਿਕਤਾ ਦੇ ਵਿਕਾਸ ਦੀ ਤੋਰ ਬਹੁਤ ਹੀ ਸੁਸਤ ਸੀ। ਇੱਕ ਕਦਮ ਪੁੱਟਿਆ ਜਾਣ ਵਿੱਚ ਸੈਂਕੜੇ ਸਾਲ ਲੱਗ ਜਾਂਦੇ ਰਹੇ ਹਨ।"
"ਇਹ ਖ਼ਿਆਲ ਗਲਤ ਨਹੀਂ। ਕਲਾ ਅਸਲ ਵਿੱਚ ਕਿਰਤ ਹੈ ਅਤੇ ਕਿਰਤ ਜੀਵਨ ਦਾ ਅਸਲਾ ਹੈ। ਪਦਾਰਥ ਕਿਰਿਆਸ਼ੀਲ ਹੈ ਹਰ ਅਣੂੰ ਹਰ ਕਿਣਕਾ ਗਤੀਸ਼ੀਲ ਹੈ। ਗਤੀਸ਼ੀਲਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ: ਪਰ, ਇਹ ਗੱਲ ਭਰੋਸੇ ਨਾਲ ਨਹੀਂ ਕਹਿ ਸਕਦੇ ਕਿ ਪਦਾਰਥ ਦੇ ਕਣ ਸੱਚਦੇ ਵੀ ਹਨ। ਪਸੂ-ਪੰਛੀ ਕਿਰਤ ਕਰਦੇ ਹਨ ਅਤੇ ਉਨ੍ਹਾਂ ਦੀ ਕਿਰਤ ਕਈ ਥਾਂ ਕਲਾ ਦਾ ਦਰਜਾ ਪ੍ਰਾਪਤ ਕਰ ਜਾਂਦੀ ਹੈ। ਉਹ ਸੋਚਦੇ ਹਨ ਜਾਂ ਨਹੀਂ ਇਹ ਨਹੀਂ ਆਖਿਆ ਜਾ ਸਕਦਾ। ਮੇਰਾ ਅਨੁਮਾਨ ਹੈ ਕਿ ਸੋਚਦੇ ਹਨ। ਪਰ ਉਨ੍ਹਾਂ ਦੀ ਕਿਰਤ ਉਨ੍ਹਾਂ ਦੀ ਸੋਚ ਉੱਤੇ ਆਧਾਰਤ ਨਹੀਂ, ਸਗੋਂ ਪਰਵਿਰਤੀ ਉੱਤੇ ਆਧਾਰਤ ਹੈ ਅਤੇ ਉਨ੍ਹਾਂ ਦੀ ਸੋਚ ਨਾਲੋਂ ਕਿਤੇ ਵੱਧ ਵਿਕਸਿਤ ਹੈ। ਮਨੁੱਖ ਨੇ ਵੀ ਆਪਣੀ ਕਿਰਤ ਨੂੰ ਕਲਾ ਦਾ ਰੂਪ ਦੇਣਾ ਪਹਿਲ ਸਿੱਖਿਆ ਲੱਗਦਾ ਹੈ ਅਤੇ ਤਰਕ ਪਿੱਛੇ ਸਿੱਖਿਆ ਹੈ। ਕਿਰਤ