Back ArrowLogo
Info
Profile

ਅਤੇ ਕਲਾ ਨੇ ਉਸ ਦੇ ਹੱਥਾਂ ਨੂੰ ਅਤੇ ਹੱਥਾਂ ਨੇ ਉਸ ਦੇ ਦਿਮਾਗ ਨੂੰ ਸੰਵਾਰਿਆ ਅਤੇ ਵਿਕਸਾਇਆ ਹੈ। ਰਹੀ ਗੱਲ ਬੋਧਕ ਵਿਕਾਸ ਦੀ ਮੱਧਮ ਤੌਰ ਦੀ। ਇਹ ਤੋਰ ਤੇਜ਼ ਨਹੀਂ ਹੋ ਸਕਦੀ।"

"ਵੀਰ ਜੀ, ਹੁਣ ਤਾਂ ਜ਼ਰੂਰ ਤੇਜ਼ ਹੋ ਗਈ ਹੋਵੇਗੀ।"

"ਮੈਨੂੰ ਨਹੀਂ ਲੱਗਦੀ। ਹੋ ਸਕਦਾ ਹੈ ਕੁਝ ਤੇਜ਼ ਹੋ ਗਈ ਹੋਵੇ: ਪਰ, ਜੀਵਨ ਦੀ ਚਾਲ ਵਿੱਚ ਜਿਸ ਤੇਜ਼ੀ ਨੂੰ ਵੇਖ ਰਹੇ ਹੋ, ਇਸ ਨੂੰ ਸੋਚ ਦੇ ਵਿਕਾਸ ਦੀ ਤੇਜ਼ੀ ਨਾ ਸਮਝਣਾ। ਵਿਗਿਆਨ ਅਤੇ ਗਣਿਤ ਆਦਿਕ ਦੀ ਜਾਣਕਾਰੀ ਦੇ ਵਾਧੇ ਨੂੰ ਸੋਚ ਦਾ ਵਿਕਾਸ ਸਮਝਣਾ ਭੁੱਲ ਹੈ। ਇਹ ਸਭ ਕੁਝ ਮਸ਼ੀਨੀ ਜਿਹਾ ਹੈ: ਨਰੋਲ ਮਕੈਨੀਕਲ। ਇਹ ਏਵੇਂ ਹੀ ਹੈ ਜਿਵੇਂ ਕੋਈ ਬਾਂਦਰ ਪੱਥਰ ਨਾਲ ਅਖਰੋਟ ਜਾਂ ਨਾਰੀਅਲ ਤੋੜਨਾ ਸਿੱਖ ਜਾਵੇ। ਇਵੇਂ ਹੀ ਕੰਪਿਊਟਰ ਕੋਲੋ ਕੰਮ ਲੈਣਾ ਵੀ ਇਕ ਸਿਖਲਾਈ ਹੈ। ਇਹ ਬੌਧਕ ਜਾਂ ਦਾਰਸ਼ਨਿਕ ਵਿਕਾਸ ਨਹੀਂ ਤਕਨੀਕੀ ਤਰੱਕੀ ਹੈ।"

"ਪਾਪਾ, ਗੱਲ ਦਾ ਰੁਖ਼ ਕੁਝ ਹੋਰ ਪਾਸੇ ਹੋ ਗਿਆ ਹੈ। ਤੁਸੀਂ ਬੇਬੀਲੋਨੀਆ ਬਾਰੇ ਦੱਸ ਰਹੇ ਸੀ।"

"ਚੰਗਾ ਹੈ, ਇਉਂ ਕੁਝ ਨਵੀਨਤਾ ਪੈਦਾ ਹੋ ਜਾਂਦੀ ਹੈ । ਤੁਹਾਡੇ ਚਾਚਾ ਜੀ ਦੀ ਇਹ ਗੱਲ ਐਵੇਂ ਸੁੱਟ ਪਾਉਣ ਵਾਲੀ ਵੀ ਨਹੀਂ ਸੀ। ਇਸ ਸੰਬੰਧ ਵਿੱਚ ਸ਼ਾਇਦ ਹੋਰ ਵਿਚਾਰ ਵੀ ਕਰਨੀ ਪਵੇ, ਪਰ ਅਜੇ ਨਹੀਂ। ਇਸ ਸਮੇਂ ਅਸੀਂ ਇਹ ਵੇਖਣਾ ਹੈ ਕਿ ਦਾਰਸ਼ਨਿਕਤਾ ਦੀਆਂ ਸੰਭਾਵਨਾਵਾਂ ਹੌਲੀ ਹੌਲੀ ਮਿਸਰ ਵਿੱਚੋਂ ਤੁਰ ਕੇ ਅਸੀਰੀਆ, ਮੈਸੋਪੋਟੇਮੀਆ ਅਤੇ ਬੇਬੀਲੋਨੀਆ ਵਿੱਚੋਂ ਦੀ ਹੋ ਕੇ ਯੂਨਾਨ ਤਕ ਕਿਵੇਂ ਪੁੱਜੀਆ। ਅਸਾਂ ਵੇਖਿਆ ਹੈ ਕਿ ਮਿਸਰ ਵਿੱਚੋਂ ਸਭਿਅਤਾ ਉਪਜੀ ਬੇਬੀਲੋਨੀਆ ਤਕ ਪੁੱਜਦਿਆਂ ਇਸ ਸਭਿਅਤਾ ਨੇ ਕਲਾ ਦਾ ਉਹ ਰੂਪ ਪੈਦਾ ਕਰ ਲਿਆ ਜ ਸੱਤਾ, ਸਿਆਸਤ ਅਤੇ ਭੇ ਤੋਂ ਪਰ ਸੀ। ਕਲਾ ਸਾਡੀ ਸੰਸਕ੍ਰਿਤੀ ਦਾ ਇੱਕ ਅੰਗ ਹੈ। ਇਹ ਭਾਵ ਤ੍ਰਿਪਤੀ ਦਾ ਸਾਧਨ ਹੈ। ਬੌਧਕ ਤ੍ਰਿਪਤੀ ਮਨੁੱਪ ਨੂੰ ਦਰਸ਼ਨ ਜਾਂ ਫਿਲਾਸਫੀ ਤੋਂ ਪ੍ਰਾਪਤ ਹੁੰਦੀ ਹੈ। ਇਹ ਤ੍ਰਿਪਤੀ ਅਤਿ ਸੂਖ਼ਮ ਹੈ ਅਤੇ ਇਸ ਦੇ ਯੋਗ ਹੋਣ ਲਈ ਮਨੁੱਖੀ ਭਾਵਾਂ ਦਾ ਸੂਖ਼ਮ ਹੋਣਾ ਜ਼ਰੂਰੀ ਹੈ। ਕਠੋਰ-ਭਾਵੀ ਆਮ ਕਰਕੇ ਬੌਧਕ ਸੂਖ਼ਮਤਾਵਾਂ ਦੇ ਧਾਰਨੀ ਨਹੀਂ ਹੁੰਦੇ। ਬੇਬੀਲੋਨੀਆ ਵਿੱਚ ਸੁੰਦਰਤਾ ਅਤੇ ਮਨੋਰੰਜਨ ਦੇ ਮਨੋਰਥ ਨਾਲ ਵਿਕਸਣ ਵਾਲੀ ਕਲਾ ਨੇ ਮਨੁੱਖੀ ਮਨ ਨੂੰ ਸੂਖਮ ਬਣਾ ਕੇ ਦਾਰਸ਼ਨਿਕਤਾ ਵੱਲ ਇੱਕ ਕਦਮ ਹੋਰ ਅੱਗੇ ਵਧਾ ਦਿੱਤਾ ਸੀ।"

"ਅੱਗੇ ਵੱਲ ਵਧਿਆ ਹੋਇਆ ਇਹ ਕਦਮ, ਮੇਰਾ ਖਿਆਲ ਹੈ, ਹੁਣ ਫੋਨੀਸ਼ੀਆ ਵਿੱਚ ਰੱਖਿਆ ਜਾਵੇਗਾ। ਉਂਜ ਵੀ ਫੋਨੀਸ਼ੀਆ ਬੇਬੀਲੋਨੀਆ ਦੇ ਪੱਛਮ ਵਿੱਚ ਸੀ ਅਤੇ ਬੇਬੀਲੋਨੀਆ ਨਾਲੋਂ ਯੂਨਾਨ ਦੇ ਵੱਧ ਨੇੜੇ ਸੀ। ਵੀਰ ਜੀ ਨੇ ਪਹਿਲਾਂ ਦੱਸਿਆ ਵੀ ਸੀ ਕਿ ਫੋਨੀਸ਼ੀਆ ਦੇ ਲੋਕਾਂ ਨੇ ਮਿਸਰ ਦੀ ਚਿੱਤ੍ਰ-ਲਿਪੀ ਨੂੰ ਅੱਖਰਾਂ ਦਾ ਰੂਪ ਦਿੱਤਾ ਸੀ। ਇਸ ਤੋਂ ਅੱਗੇ ਵੀਰ ਜੀ ਦੱਸਣਗੇ।"

"ਜੋ ਆਗਿਆ। ਮਿਸਰ ਦੀ ਚਿੱਤ੍ਰ-ਲਿਪੀ ਨੂੰ ਅੱਖਰਾਂ ਦਾ ਰੂਪ ਦੇਣ ਦਾ ਕੰਮ ਵੀ ਘੱਟ ਮਹੱਤਵਪੂਰਨ ਨਹੀਂ, ਪਰ ਫੋਨੀਸ਼ੀਆ ਦੇ ਲੋਕ ਕੋਲ ਦੇਣ ਨੂੰ ਹੋਰ ਕੁਝ ਵੀ ਸੀ । ਫੋਨੀਸ਼ੀਆ ਇਰਾਕ ਦੇ ਉਸ ਹਿੱਸੇ ਨੂੰ ਆਖਿਆ ਜਾਂਦਾ ਸੀ, ਜਿਹੜਾ ਮੈਡੀਟੇਨੀਅਨ ਸਾਗਰ ਦੇ ਨਾਲ ਲੱਗਦਾ ਸੀ ਅਤੇ ਜਿਸ ਦੇ ਪੂਰਬ ਵਿਚਲੇ ਪਹਾੜ ਉਸ ਨੂੰ ਮੈਸਪਟੇਮੀਆ (ਅਜੋਕੇ ਲਿਬਨਾਨ) ਨਾਲੋਂ ਨਿਖੇੜਦੇ ਸਨ। ਫੋਨੀਸ਼ੀਆ ਸਮੁੰਦਰੀ ਕੱਢੇ ਦਾ ਦੇਸ਼ ਸੀ ਅਤੇ ਇਸ ਗੱਲ ਵਿੱਚ

157 / 225
Previous
Next