Back ArrowLogo
Info
Profile

"ਉਸ ਦੇ ਦੇ ਮਾਮੇ ਸਨ। ਦੋਹਾਂ ਦੀ ਇਕੱਠੀ ਦੁਕਾਨ ਸੀ। ਸੁਨਿਆਰੇ ਸਨ ਉਹ। ਹੱਥਾਂ ਵਿਚਲੀ ਸੁੰਦਰਤਾ ਨੇ, ਕੇਵਲ ਨੂੰ ਸੁੱਖ ਦੇਣ ਦੀ ਥਾਂ ਦੁੱਖ ਹੀ ਦਿੱਤਾ। ਸਕੂਲੋਂ ਛੁੱਟੀ ਹੁੰਦਿਆਂ ਉਹ ਸਿੱਧਾ ਮਾਮਿਆਂ ਦੀ ਦੁਕਾਨ ਉੱਤੇ ਪੁੱਜ ਜਾਂਦਾ ਸੀ। ਇਹ ਉਨ੍ਹਾਂ ਦਾ ਹੁਕਮ ਸੀ। ਰਾਤ ਦੇ ਅੱਠ ਨੇ ਵਜੇ ਤਕ ਉਹ ਦੁਕਾਨ ਦੇ ਪਿਛਵਾਤਂ ਬੈਠਾ ਕੰਮ ਕਰਦਾ ਰਹਿੰਦਾ ਸੀ। ਉਹ ਨਿਰਜਿੰਦ ਸੋਨੇ ਵਿੱਚ ਜਾਨ ਪਾ ਦਿੰਦਾ ਸੀ । ਮਾਮਿਆਂ ਨੂੰ ਨਵੇਂ ਨਵੇਂ ਡੀਜ਼ਾਇਨ ਬਣਾ ਕੇ ਦਿੰਦਾ ਸੀ। ਉਨ੍ਹਾਂ ਦਾ ਕੰਮ ਵਧਦਾ ਗਿਆ ਅਤੇ ਕੇਵਲ ਦੀ ਮਜ਼ਦੂਰੀ ਦੇ ਘੰਟੇ ਵੀ ਵਧਦੇ ਗਏ।"

"ਮਾਮੀਆਂ ਉਸ ਨੂੰ ਕੇਵਲ ਦੋ ਵੇਲੇ ਰੋਟੀ ਦਿੰਦੀਆਂ ਸਨ: ਸਵੇਰੇ ਸਕੂਲ ਜਾਣ ਲੱਗਿਆ ਅਤੇ ਰਾਤ ਨੂੰ ਦੁਕਾਨ ਘਰ ਆਏ ਨੂੰ। ਉਹ ਸ਼ਾਇਦ ਰੱਜਦਾ ਨਹੀਂ ਸੀ ਉਸ ਰੋਟੀ ਨਾਲ। ਜਦੋਂ ਅੱਧੀ ਛੁੱਟੀ ਵੇਲੇ ਸਾਰੇ ਮੁੰਡੇ ਰੋਟੀ ਖਾ ਰਹੇ ਹੁੰਦੇ ਸਨ, ਉਹ ਕਿਸੇ ਅਧਿਆਪਕ ਦੀ ਫਰਮਾਇਸ਼ ਉੱਤੇ ਤਸਵੀਰ ਬਣਾ ਰਿਹਾ ਹੁੰਦਾ ਸੀ। ਇੱਕ ਦਿਨ ਜਾਪੂਵਾਲੀਏ ਦੀਪੇ (ਹਰਦੀਪ ਸਿੰਘ) ਨੇ ਉਸ ਨੂੰ ਆਖਿਆ, 'ਮੈਂ ਹਿਸਾਬ ਦਾ ਕੰਮ ਨਹੀਂ ਕੀਤਾ। ਸੁਆਲ ਔਖੇ ਨੇ। ਅੱਧੀ ਛੁੱਟੀ ਸੁਆਲ ਕੱਢ ਦੇ, ਯਾਰ।' ਉਸ ਦਿਨ ਕੇਵਲ ਘਰੋਂ ਰੋਟੀ ਖਾ ਕੇ ਨਹੀਂ ਸੀ ਆਖਿਆ। ਉਸ ਦੀ ਇੱਕ ਮਾਮੀ ਪੇਕੇ ਗਈ ਹੋਈ ਸੀ ਅਤੇ ਦੂਜੀ ਬੀਮਾਰ ਸੀ। ਉਸ ਨੇ ਉੱਤਰ ਦਿੱਤਾ, 'ਸੁਆਲ ਕੱਢ ਦਊਂ, ਪਰ ਤੂੰ ਮੈਨੂੰ ਅੱਧੀ ਰੋਟੀ ਦੇ ਦੇ ਖਾਣ ਨੂੰ। ਦੀਪਾ ਮੰਨ ਗਿਆ। ਕੇਵਲ ਨੇ ਸੁਆਲ ਕੱਢ ਦਿੱਤੇ ਅਤੇ ਦੀਪਾ ਮਾਰ ਤੋਂ ਬਚ ਗਿਆ। ਹੁਣ ਇਨ੍ਹਾਂ ਦੋਹਾਂ ਵਿੱਚ ਇੱਕ ਵਪਾਰਕ ਸਾਂਝ ਪੈ ਗਈ। ਦੀਪਾ ਉਸ ਲਈ ਇੱਕ ਪਰੌਂਠਾ ਨੇ ਆਉਂਦਾ ਸੀ ਅਤੇ ਕੇਵਲ ਦੀਪੇ ਦਾ ਹਮ-ਵਰਕ ਕਰ ਦਿੰਦਾ ਸੀ। ਛੇਤੀ ਹੀ ਕੇਵਲ ਅਤੇ ਦੀਪਾ ਇੱਕ ਡੈਸਕ ਉੱਤੇ ਬੈਠਣ ਲੱਗ ਪਏ। ਅੱਧ-ਭੁੱਖਾ ਰਹਿ ਕੇ ਏਨੀ ਮਿਹਨਤ ਕਰਨ ਵਾਲੇ, ਕੇਵਲ ਦੇ ਮੂੰਹ ਉੱਤੇ ਰੌਣਕ ਆਉਣ ਲੱਗ ਪਈ ਅਤੇ ਰਿਆਇਤੀ ਪਾਸ ਹੋਣ ਵਾਲਾ ਵਿਚਾਰਾ ਦੀਪਾ ਦਸਵੇਂ ਬਾਰਵ ਨੰਬਰ ਉੱਤੇ ਆਉਣ ਲੱਗ ਪਿਆ।

"ਕੇਵਲ ਅੱਠਵੀਂ ਦੇ ਇਮਤਿਹਾਨ ਵਿਚ ਅੱਵਲ ਆਇਆ। ਜੇ ਉਹ ਹੋਰ ਅਗੇਰੇ ਪੜ੍ਹਦਾ ਤਾਂ ਵਜ਼ੀਫ਼ਾ ਮਿਲਣਾ ਸੀ। ਪਰ ਮਾਮਿਆਂ ਨੇ ਇਉਂ ਨਾ ਹੋਣ ਦਿੱਤਾ, ਸ਼ਾਇਦ ਇਸ ਲਈ ਕਿ ਬਹੁਤਾ ਪੜ੍ਹ ਕੇ ਇਹ ਮੁਫ਼ਤ ਦਾ ਨੌਕਰ ਹੱਥੋਂ ਨਿਕਲ ਨਾ ਜਾਵੇ। ਉਂਜ ਵੀ ਸੰਨ ਸੰਤਾਲੀ ਦਿਆਂ ਰੌਲਿਆਂ ਨੇ ਕਈਆਂ ਦੀ ਪੜ੍ਹਾਈ ਰੋਕ ਦਿੱਤੀ ਸੀ । ਦੀਪਾ ਅੱਗੇ ਪੜ੍ਹਦਾ ਰਿਹਾ ਅਤੇ ਦਸਵੀਂ ਪਾਸ ਕਰ ਕੇ ਕਚਹਿਰੀ ਵਿੱਚ ਕਲਰਕ ਲੱਗ ਗਿਆ। ਦੀਪੇ ਨੂੰ ਕੇਵਲ, ਰੱਬ-ਰੂਪ ਦਿੱਸਦਾ ਸੀ। ਉਹੀ ਦੁਖੀ ਸੀ ਕਿ ਕੇਵਲ ਵਰਗਾ ਲਾਇਕ ਮੁੰਡਾ ਬੀ ਏ, ਐਮ.ਏ. ਪਾਸ ਕਿਉਂ ਨਾ ਕਰ ਸਕਿਆ। ਉਸ ਦੇ ਵੱਸ ਹੁੰਦਾ ਤਾਂ ਉਹ ਕੇਵਲ ਨੂੰ ਜ਼ਰੂਰ ਪੜ੍ਹਾਉਂਦਾ।

"ਕੇਵਲ ਦੀ ਕਿਰਪਾ ਨਾਲ ਉਸ ਦੇ ਮਾਮਿਆਂ ਦਾ ਕੰਮ ਚੰਗਾ ਚੱਲ ਰਿਹਾ ਸੀ। ਉਨ੍ਹਾਂ ਨੇ ਛੇਤੀ ਹੀ ਕੇਵਲ ਦਾ ਵਿਆਹ ਕਰ ਦਿੱਤਾ। ਉਸ ਸਮੇਂ ਉਸ ਦੀ ਉਮਰ ਉਂਨੀ ਕੁ ਸਾਲ ਦੀ ਸੀ। ਇਹ ਕੰਮ ਮਾਮਿਆਂ ਲਈ ਪੁੱਠਾ ਪੈ ਗਿਆ। ਕੇਵਲ ਦੀ ਪਤਨੀ ਬਹੁਤ ਹੀ ਸਮਝਦਾਰ ਸੀ। ਉਸ ਨੇ ਇਕ ਡੇੜ੍ਹ ਸਾਲ ਵਿੱਚ ਹੀ ਇਹ ਜਾਣ ਲਿਆ ਕਿ ਕੇਵਲ ਦੇ ਮਾਮੇ ਉਸ ਬਾਰੇ ਕੀ ਸੋਚਦੇ ਹਨ। ਉਹ ਮਾਮਿਆਂ ਦੇ ਘਰ ਨੌਕਰ ਬਣ ਕੇ ਰਹਿਣ ਲਈ ਤਿਆਰ ਨਹੀਂ ਸੀ। ਉਸ ਨੇ ਕੇਵਲ ਨੂੰ ਆਪਣੀ ਦੁਕਾਨ ਖੋਲ੍ਹਣ ਲਈ ਆਖਿਆ। ਦੁਕਾਨ ਖੋਲ੍ਹਣ ਲਈ ਪੈਸੇ ਦੀ ਲੋੜ ਸੀ ਅਤੇ ਕੇਵਲ ਨੇ ਅੱਜ ਤਕ ਆਪਣੇ ਹੱਥੀਂ ਪੈਸਾ ਖ਼ਰਚ ਕੇ ਨਹੀਂ ਸੀ ਵੇਖਿਆ, ਕਮਾਇਆ ਜ਼ਰੂਰ ਸੀ। ਉਸ ਨੇ ਆਪਣੀ ਮੁਸ਼ਕਲ ਹਰਦੀਪ ਸਿੰਘ ਨੂੰ ਦੱਸੀ। ਹਰਦੀਪ ਸਿੰਘ ਦੇ ਪਿਤਾ ਦਾ ਦੇਹਾਂਤ ਹੋਏ ਨੂੰ ਤਿੰਨ ਸਾਲ ਹੋ ਚੁੱਕੇ ਸਨ। ਉਸ ਦਾ ਵਿਆਹ ਅਜੇ ਨਹੀਂ ਸੀ।

217 / 225
Previous
Next