Back ArrowLogo
Info
Profile

ਹੋਇਆ। ਉਸ ਦੀ ਮਾਤਾ ਉਸ ਨੂੰ ਆਪਣੀ ਕਰਨੋ ਰੋਕਦੀ ਨਹੀਂ ਸੀ। ਹਰਦੀਪ ਸਿੰਘ ਨੇ ਦੋ ਕਿੱਲੇ ਗਹਿਣੇ ਰੱਖ ਕੇ ਕੇਵਲ ਦੀ ਝੋਲੀ ਰੁਪਿਆਂ ਨਾਲ ਭਰ ਦਿੱਤੀ।

"ਪਿੰਡ ਦੇ ਲੋਕ ਹੈਰਾਨ ਹੋ ਕੇ ਕਹਿੰਦੇ ਸਨ, 'ਸੁਨਿਆਰੇ ਉੱਤੇ ਏਨਾ ਇਤਬਾਰ।। ਕੱਚਿਆਂ ਮੂੰਹ ਦਾੜ੍ਹੀਆਂ ਵਾਲੀ ਗੱਲ ਨਾ ਹੋਵੇ ਕਿਤੇ। ਪਰ ਹਰਦੀਪ ਸਿੰਘ ਨੇ ਜਿਵੇਂ ਕੇਵਲ ਦੇ ਹਿਰਦੇ ਦੀ ਸਾਰੀ ਸੁੰਦਰਤਾ ਵੇਖ ਲਈ ਸੀ। ਉਹ ਆਪੇ ਵਿੱਚ ਨਹੀਂ ਸੀ ਮਿਉਂਦਾ। ਸਾਲ ਕੁ ਪਿੱਛੋਂ ਹਰਦੀਪ ਸਿੰਘ ਦਾ ਵਿਆਹ ਹੋ ਗਿਆ ਅਤੇ ਸਾਲ ਕੁ ਪਿੱਛੋਂ ਸੁਮੀਤ ਦਾ ਜਨਮ ਹੋਇਆ। ਓਸੇ ਸਾਲ ਕੇਵਲ ਦੇ ਘਰ ਨੀਲੂ ਨੇ ਜਨਮ ਲਿਆ। ਕੇਵਲ ਦਾ ਕਾਰੋਬਾਰ ਬਹੁਤ ਵਧਿਆ ਅਤੇ ਤੀਜੇ ਕੁ ਸਾਲ ਉਹ ਹਰਦੀਪ ਸਿੰਘ ਦੀ ਰਕਮ ਲੈ ਕੇ ਉਸ ਦੇ ਘਰ ਪੁੱਜ ਗਿਆ। ਪੈਸੇ ਵੇਖ ਕੇ ਹਰਦੀਪ ਸਿੰਘ ਨੇ ਆਖਿਆ, 'ਵੇਖ, ਕੇਵਲ, ਮੈਨੂੰ ਇਨ੍ਹਾਂ ਪੈਸਿਆਂ ਦੀ ਲੋੜ ਨਹੀਂ। ਨਾ ਹੀ ਮੈਂ ਕੋਈ ਜ਼ਮੀਨ ਗਹਿਣੇ ਰੱਖੀ ਹੈ। ਸਾਰੀ ਪੈਲੀ ਮੇਰੇ ਕੋਲ ਹੈ। ਮੈਂ' ਹੀ ਵਾਹੁੰਦਾ ਹਾਂ। ਪੈਸਿਆਂ ਦੀ ਗੱਲ ਮੈਂ ਝੇਰਾਂ ਵਾਲੇ ਦਵਿੰਦਰ ਦੇ ਬਾਪੂ ਜੀ ਨਾਲ ਕੀਤੀ ਸੀ। ਉਨ੍ਹਾਂ ਨੇ ਪੈਸੇ ਦੇ ਦਿੱਤੇ ਅਤੇ ਲਿਖ ਲਿਖਾ ਕੋਈ ਨਾ ਕੀਤਾ। ਮੈਂ ਤਨਖ਼ਾਹ ਦੇ ਪੈਸੇ ਜੋੜ ਕੇ ਅੱਧ ਉਨ੍ਹਾਂ ਨੂੰ ਮੋੜ ਦਿੱਤੇ ਹੋਏ ਆ। ਬਾਕੀ ਸਾਲ ਖੰਡ ਵਿੱਚ ਮੋੜ ਦਿਆਂਗਾ। ਤੂੰ ਪੈਸਿਆਂ ਦੀ ਫਿਕਰ ਨਾ ਕਰ। ਕੰਮ ਚਲਾ ਆਪਣਾ। ਸੇਠ ਬਣ ਜਾ ਇੱਕ ਵਾਰ ਫੇਰ ਵੇਖ ਲਵਾਂਗੇ ਪੈਸੇ।

"ਕੇਵਲ ਕੁਝ ਸਾਲਾਂ ਵਿੱਚ ਹੀ ਚੰਗੇ ਗੁਜ਼ਾਰੇ ਵਾਲਾ ਸਰਾਫ਼ ਬਣ ਗਿਆ। ਹਰ ਦੂਜੇ ਚੌਥੇ ਉਹ ਜਾਪੂਵਾਲ ਜਾਂਦਾ ਸੀ । ਪਿੰਡ ਦੇ ਲੋਕਾਂ ਨੂੰ ਉਹ ਹਰਦੀਪ ਦੀ ਰੀਸੇ ਚਾਚਾ, ਤਾਇਆ ਅਤੇ ਚਾਚੀ, ਤਾਈ ਆਪ ਕੇ ਬੁਲਾਉਂਦਾ ਸੀ। ਜਾਪੂਵਾਲ ਦੀ ਜਿਹੜੀ ਧੀ ਡੋਲੀ ਪੈਂਦੀ, ਉਸ ਨੂੰ ਇੱਕ ਸੈੱਟ ਕੇਵਲ ਵੱਲ ਜ਼ਰੂਰ ਦਿੱਤਾ ਜਾਂਦਾ। ਜੇ ਕੋਈ ਆਖਦਾ, 'ਕੇਵਲ ਬਈ. ਏਨੀ ਖੇਚਲ ਕਾਹਨੂੰ ਕੀਤੀ' ਤਾਂ ਉੱਤਰ ਦਿੰਦਾ, 'ਚਾਚਾ ਜੀ, ਮੋਰਾ ਮੁਝ ਮੇਂ ਕੁਛ ਨਹੀਂ। ਮੈਂ ਯਤੀਮ ਸਾਂ। ਤੁਹਾਡੇ ਆਸਰੇ ਪਲਿਆ ਹਾਂ। ਸਭ ਤੁਹਾਡਾ ਹੈ। ਪਿੰਡ ਵਿੱਚ ਆਈ ਹਰ ਨਵੀਂ ਵਿਆਹੀ ਨੂੰਹ ਨੂੰ ਉਹ ਉਸ ਦੇ ਪਤੀ ਸਮੇਤ ਘਰ ਸੱਦ ਕੇ ਭੋਜਨ ਦੀ ਸੇਵਾ ਕਰਦਾ ਸੀ ਅਤੇ ਕੱਪੜੇ ਲੱਤੇ ਨਾਲ ਇੱਕ ਜੇਵਰ ਜ਼ਰੂਰ ਦਿੰਦਾ ਸੀ। ਲਾਗਲੇ ਪਿੰਡਾਂ ਵਿੱਚ ਕੇਵਲ ਦੀ ਚਰਚਾ ਹੋਈ ਤਾਂ ਉਸ ਨੂੰ ਕੰਮ ਵਧਾਉਣਾ ਪਿਆ। ਉਸ ਨੇ ਪੰਜ ਛੇ ਕਾਰੀਗਰ ਰੱਖ ਲਏ ਅਤੇ ਸਾਰੇ ਪਿੰਡਾਂ ਦੀਆਂ ਧੀਆਂ ਨਾਲ ਉਵੇਂ ਹੀ ਵਰਤਣ ਲੱਗ ਪਿਆ, ਜਿਵੇਂ ਜਾਪੁਵਾਲ ਦੀਆਂ ਧੀਆਂ ਨਾਲ ਵਰਤਦਾ ਸੀ। ਆਪਣੇ ਮਾਮਿਆਂ ਦੀ ਉਹ ਇੱਜ਼ਤ ਵੀ ਕਰਦਾ ਸੀ ਅਤੇ ਸਹਾਇਤਾ ਵੀ ਆਪਣੇ ਵਿਚੋਂ ਬਾਹਰਾ ਸਾਰਾ ਕੰਮ ਉਹ ਮਾਮਿਆਂ ਵੱਲ ਘੱਲ ਦਿੰਦਾ ਸੀ। ਲੋਕੀਂ ਹਰਦੀਪ ਸਿੰਘ ਨੂੰ ਕਹਿੰਦੇ ਸਨ, 'ਤੇਰਾ ਬੀਜਿਆ ਪੁੰਨ ਬਹੁਤ ਫਲਿਆ, ਹਰਦੀਪ ਸਿਆ।"

"ਛਿਆ ਪਿੰਡਾਂ ਵਿੱਚ ਕੋਈ ਅਜਿਹਾ ਘਰ ਨਹੀਂ, ਜਿਸ ਵਿੱਚ ਨੀਲ ਦੇ ਨਿੱਕੇ ਨਿੱਕੇ ਪੈਰ ਨਹੀਂ ਪਏ। ਉਹ ਇਨ੍ਹਾਂ ਪਿੰਡਾਂ ਦੀ ਧੀ ਹੈ। ਸਾਰੇ ਨਿੱਕੇ ਵੱਡੇ ਉਸ ਨੂੰ ਜਾਣਦੇ ਹਨ, ਪਿਆਰਦੇ ਹਨ, ਸਤਕਾਰਦੇ ਹਨ। ਕੋਈ ਰੱਦ ਅਜਿਹੀ ਨਹੀਂ, ਜਿਸ ਦਾ ਨੀਲੂ ਨੇ ਨਿੱਘ ਨਹੀਂ ਮਾਣਿਆ: ਕੋਈ ਹੱਥ ਅਜਿਹਾ ਨਹੀਂ, ਜਿਹੜਾ ਨੀਲ ਨੂੰ ਅਸੀਸ ਦੇਣ ਲਈ ਨਈਂ ਉੱਠਿਆ। ਕਲਾ ਨੀਲੂ ਨੂੰ ਵਿਰਸੇ ਵਿੱਚ ਮਿਲੀ ਸੀ। ਉਹ ਇਕ ਸੁਹਿਰਦ ਕਲਾਕਾਰ ਦੀ ਸੁਘੜ ਬੱਚੀ ਬਣੀ ਅਤੇ ਆਪਣੇ ਪਿਤਾ ਦੇ ਸਾਰੇ ਗੁਣਾਂ ਨੂੰ ਗ੍ਰਹਿਣ ਕਰਦੀ ਗਈ।"

"ਅੰਕਲ ਜੀ, ਰਾਤ ਪੋ ਰਹੀ ਹੈ। ਬਾਕੀ ਗੱਲ ਫਿਰ ਕਿਸੇ ਵੇਲੇ ਸੁਣਾਂਗੀ। ਹੁਣ ਆਗਿਆ ਦਿਓ। ਬੀ ਜੀ ਫ਼ਿਕਰ ਕਰਦੇ ਹੋਣਗੇ।"

ਇੱਕ ਵਿਸਮਾਦ ਜਿਹੇ ਵਿੱਚ ਗੁਆਰੀ ਮੈਂ ਗੁਰਦਾਸਪੁਰ ਨੂੰ ਚੱਲ ਪਈ।

ਤੇਰੀ ਪੁਸ਼ਪੇਂਦ੍ਰ।

218 / 225
Previous
Next