Back ArrowLogo
Info
Profile

17

ਈਸਟ ਹੇਮ,

12.12.95.

ਪੁਸ਼ਪੇਂਦ੍ਰ।

ਕਦੀ ਕਦੀ ਸੋਚਦੀ ਹਾਂ ਕਿ ਅੱਜ ਤੋਂ ਦੋ ਕੁ ਸੋ ਸਾਲ ਪਹਿਲਾਂ ਪੱਛਮੀ ਯੌਰਪ ਦੇ ਲੋਕ ਸਿਆਲ ਦੀ ਰੁੱਤ ਕਿਵੇਂ ਬਿਤਾਉਂਦੇ ਹੋਣਗੇ। ਇਥੇ ਸਿਆਲ ਬਹੁਤ ਸਰਦ, ਸਿੱਲ੍ਹਾ ਅਤੇ ਸੋਗੀ ਜਿਹਾ ਹੋ ਜਾਂਦਾ ਹੈ। ਕਈ ਵੇਰ ਤਾਂ ਸਾਰਾ ਸਾਰਾ ਦਿਨ ਜਾਂ ਦੇ ਦੋ, ਤਿੰਨ ਤਿੰਨ ਦਿਨ ਸੂਰਜ ਦੇ ਦਰਸ਼ਨ ਨਹੀਂ ਹੁੰਦੇ। ਪੈ ਰਹੀ ਬਰਫ਼ ਭਾਵੇਂ ਸੁਹਣੀ ਲੱਗਦੀ ਹੈ; ਪਰ, ਕੁਝ ਚਿਰ ਪਿੱਛੋਂ ਇੱਕ ਅਜੀਬ ਚਿੱਕੜ-ਚੋਡਾ ਜਿਹਾ ਬਣ ਜਾਂਦਾ ਹੈ, ਬਰਭ ਦੇ ਕਾਰਨ। ਗਲੀਆਂ ਬਜ਼ਾਰਾਂ ਵਿੱਚ ਤੁਰਨਾ ਮੁਹਾਲ ਹੋ ਜਾਂਦਾ ਹੈ। ਸਨਅਤੀ ਤਰੱਕੀ ਨੇ ਬਿਜਲੀ, ਪਾਣੀ ਅਤੇ ਗੈਸ ਆਦਿਕ ਦੀਆਂ ਸਹੂਲਤਾਂ ਪੈਦਾ ਕਰ ਕੇ ਜੀਵਨ ਲਈ ਮੌਸਮਾਂ ਦਾ ਮੁਕਾਬਲਾ ਕਰਨਾ ਸੌਖਾ ਕਰ ਦਿੱਤਾ ਹੈ। ਇਨ੍ਹਾਂ ਸਹੂਲਤਾਂ ਤੋਂ ਵਿਰਵੇ ਸਿਆਲ ਦੀ ਕਲਪਨਾ ਕਰ ਕੇ ਮਨ ਡਰ ਜਾਂਦਾ ਹੈ। ਇਨ੍ਹਾਂ ਆਧੁਨਿਕ ਸਹੂਲਤਾਂ ਕਾਰਨ ਘਰਾਂ, ਦਫ਼ਤਰਾਂ ਫੈਕਟਰੀਆਂ, ਗੱਡੀਆਂ, ਮੋਟਰਾਂ, ਕਾਰਾਂ ਅਤੇ ਦੁਕਾਨਾਂ ਵਿੱਚ ਮੌਸਮ ਦਾ ਫ਼ਰਕ ਬਹੁਤਾ ਨਹੀਂ ਮਹਿਸੂਸਿਆ ਜਾਂਦਾ ਪਰੰਤੂ ਇਨ੍ਹਾਂ ਤੋਂ ਪਹਿਲਾਂ.....

ਕੁਝ ਵੀ ਹੋਵੇ ਕਿਸਮਿਸ ਦੀਆਂ ਰੌਣਕਾਂ ਅਤੇ ਰੰਗੀਨੀਆਂ ਮੌਸਮ ਦੇ ਪ੍ਰਭਾਵ ਨੂੰ ਉੱਕਾ ਨਹੀਂ ਕਬੂਲਦੀਆਂ, ਇਸ ਦੇ ਉਲਟ ਇਨ੍ਹਾਂ ਰੰਗੀਨੀਆਂ ਦੇ ਪ੍ਰਭਾਵ ਨਾਲ ਸਿਆਲੀ ਰੁੱਤ ਰੰਗੀਨ ਹੋ ਜਾਂਦੀ ਹੈ। ਬਰਫ਼, ਬਾਰਸ਼ ਜਾਂ ਝੱਖੜ ਕੁਝ ਵੀ ਲੋਕਾਂ ਦੇ ਚਾਅ ਦਾ ਰਾਹ ਨਹੀਂ ਰਕਦਾ। ਦੁਕਾਨਾਂ ਸਜਾਈਆਂ ਜਾਂਦੀਆਂ ਹਨ ਅਤੇ ਲੋਕਾਂ ਦੀਆਂ ਭੀੜਾਂ, ਭਰੀਆਂ ਦੁਕਾਨਾਂ ਨੂੰ ਖ਼ਾਲੀ ਕਰਨ ਦੇ ਆਹਰ ਵਿੱਚ ਆਉਂਦੀਆਂ, ਜਾਦੀਆਂ ਰਹਿੰਦੀਆਂ ਹਨ। ਦਸੰਬਰ ਦਾ ਸਾਰਾ ਮਹੀਨਾ ਖ਼ਰੀਦਾਰੀ ਨਹੀਂ ਮੁੱਕਦੀ। ਹਰ ਕਿਸੇ ਨੇ ਹਰ ਕਿਸੇ ਨਾਲ ਸੁਗਾਤਾਂ ਅਤੇ ਮੁਬਾਰਕਾਂ ਰਾਹੀਂ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਖੁਸ਼ੀ ਸਾਂਝੀ ਕਰਨੀ ਹੁੰਦੀ ਹੈ। ਅੱਜ ਕੱਲ ਏਸ ਦਾ ਆਹਰ ਹੋ ਰਿਹਾ ਹੈ। ਖ਼ੁਸ਼ੀ ਅਤੇ ਉਤਸ਼ਾਹ ਵਿੱਚ ਗੁਆੜਿਆ ਹੋਇਆ ਹੈ ਪੱਛਮੀ ਸੰਸਾਰ ਇਨ੍ਹੀਂ ਦਿਨੀਂ। ਇਸ ਜੀਵਨ ਵੱਲ ਵੇਖ ਕੇ ਇਹ ਮੰਨਣ ਨੂੰ ਜੀ ਕਰਦਾ ਹੈ ਕਿ ਸੁੰਦਰਤਾ ਅਤੇ ਆਨੰਦ ਹੀ ਜੀਵਨ ਦਾ ਆਦਿ-ਅੰਤ ਹਨ। ਖ਼ੁਸ਼ਗਵਾਰ ਰੁਝੇਵਿਆਂ ਵਿੱਚ ਰੁੱਝਾ ਹੋਇਆ ਜੀਵਨ ਗੰਭੀਰ ਸੋਚ ਵਿਚਾਰ ਤੋਂ ਉੱਕਾ ਪਰੇ ਹੈ, ਮੁਕਤ ਹੈ, ਮੇਰੇ ਤੋਂ ਬਾਹਰਲਾ ਜੀਵਨ ਹੀ ਨਹੀਂ, ਸਗੋਂ ਮੈਂ ਵੀ। ਸੁਮੀਤ ਨੂੰ ਪੁੱਛੀ ਕੀ ਸੁੰਦਰਤਾ ਅਤੇ ਆਨੰਦ ਨੂੰ ਪੁੱਜ ਚੁੱਕੇ ਜੀਵਨ ਵਿੱਚ ਦਾਰਸ਼ਨਿਕਤਾ ਨੂੰ ਕੋਈ ਥਾਂ ਨਹੀਂ ਹੋਵੇਗੀ ? ਮੈਂ ਵੀ ਪਾਪਾ ਨੂੰ ਪੁੱਛਾਂਗੀ ਅਤੇ ਉਨ੍ਹਾਂ ਦਾ ਉੱਤਰ ਤੈਨੂੰ ਲਿਖ ਦਿਆਂਗੀ। ਇਸ ਪੱਤ੍ਰ ਰਾਹੀਂ ਪਿਛਲੀ ਇਕੱਰਤਾ ਦਾ ਹਾਲ ਦੱਸਦੀ ਹਾਂ।

ਚਾਹ ਪੀਣ ਤੋਂ ਵਿਹਲੇ ਹੁੰਦਿਆਂ ਹੀ ਪਾਪਾ ਦੇ ਮਿੱਤ੍ਰ ਨੇ ਆਖਿਆ, "ਵੀਰ ਜੀ, ਪਿਛਲੇ

219 / 225
Previous
Next