Back ArrowLogo
Info
Profile

ਉਡਾਉਣ ਲਈ ਕਹਿੰਦੇ ਹੁੰਦੇ ਸਨ, 'ਜੇ ਬਿੱਲੀਆਂ, ਫਿਲਾਸਫਰ ਹੁੰਦੀਆਂ ਤਾਂ ਰੱਬ ਇੱਕ ਵੱਡਾ ਸਾਰਾ ਬਿੱਲਾ ਹੋਣਾ ਸੀ।' ਇਸ ਢੰਗ ਨਾਲ ਉਹ ਯੂਨਾਨ ਦੇ ਉਸ ਸੁਧਾਰਕ ਦਾ ਹਵਾਲਾ ਦਿੰਦੇ ਸਨ, ਜਿਸ ਦਾ ਨਾਂ ਸੀ ਜ਼ੀਨੋਵੇਨੀਜ਼। ਜ਼ੀਨੋਵੇਨੀਜ਼ ਇਓਨੀਆਂ ਵਿੱਚ ਜਨਮਿਆ ਸੀ। ਇਸ ਦੀ ਜਨਮ ਤਿਥੀ ਦਾ ਪੱਕਾ ਪਤਾ ਨਹੀਂ। ਇਹ ਗੱਲ ਨਿਸਚੇ ਨਾਲ ਆਖੀ ਜਾ ਸਕਦੀ ਹੈ ਕਿ ਉਹ ਪਿਥਾਗੋਰਸ ਤੋਂ ਪਿੱਛੋ ਹੋਇਆ ਹੈ ਅਤੇ ਇੱਕ ਹੋਰ ਪ੍ਰਸਿੱਧ ਵਿਚਾਰਵਾਨ, ਹੋਰਾਕਲੀਟਸ ਤੋਂ ਪਹਿਲਾਂ ਹੋਇਆ ਹੈ, ਕਿਉਂਕਿ ਇਸ ਨੇ ਪਿਥਾਗੋਰਸ ਦਾ ਜ਼ਿਕਰ ਕੀਤਾ ਹੈ ਅਤੇ ਹੇਰਾਕਲੀਟਸ ਨੇ ਇਸ ਦਾ ਜ਼ਿਕਰ ਕੀਤਾ ਹੈ। ਇਸ ਨੂੰ ਪਹਿਲੀ ਪਾਲ ਦਾ ਦਾਰਸ਼ਨਿਕ ਨਹੀਂ ਮੰਨਿਆ ਜਾਂਦਾ, ਪਰ ਇਸ ਦੁਆਰਾ ਦਲੇਰੀ ਨਾਲ ਕੀਤੀ ਹੋਈ ਆਲੋਚਨਾ ਸੁਤੰਤ੍ਰ ਸੋਚ ਨੂੰ ਦਿੱਤੀ ਹੋਈ ਮਹਾਨ ਦੇਣ ਮੰਨੀ ਜਾਂਦੀ ਹੈ। ਇਓਨੀਆਂ ਦਾ ਜੰਮ-ਪਲ ਸੀ ਇਹ, ਪਰ ਆਪਣੇ ਦੇਸ਼ ਵਿੱਚ ਉਪਜੀ ਮਿਲੀਸ਼ੀਅਨ ਵਿਚਾਰਧਾਰਾ ਤੋਂ ਵੱਖ ਹੋ ਕੇ ਸੋਚਦਾ ਸੀ। ਇਹ ਆਪਣੇ ਨਗਰ ਦੇ ਰਾਜ-ਪ੍ਰਬੰਧ ਦੀ ਆਲੋਚਨਾ ਕਰਦਾ ਸੀ, ਅਮੀਰ ਵਰਗ ਦੀ ਵਿਲਾਸਤਾ ਦਾ ਵਿਰੋਧੀ ਸੀ। ਇਸ ਲਈ ਇਸ ਨੂੰ ਪੰਝੀ ਸਾਲ ਦੀ ਉਮਰ ਵਿੱਚ ਆਪਣਾ ਨਗਰ, ਕੋਲੋਫੋਨ, ਛੱਡਣਾ ਪਿਆ ਸੀ। ਕੁਝ ਚਿਰ ਸਿਸਲੀ ਵਿੱਚ ਵੱਸ ਕੇ ਇਹ ਦੱਖਣੀ ਇਟਲੀ ਦੇ ਯੂਨਾਨੀ ਨਗਰ-ਰਾਜ ਈਲੀਆ ਵਿੱਚ ਆ ਗਿਆ ਸੀ, ਜਿੱਥੇ ਇਸ ਨੇ ਆਪਣਾ ਬਾਕੀ ਸਾਰਾ ਜੀਵਨ ਗੁਜ਼ਾਰਿਆ ਅਤੇ ਇੱਕ ਵਿਚਾਰਧਾਰਾ ਦੀ ਨੀਂਹ ਰੱਖੀ ਜਿਸ ਦਾ ਨਾਂ ਸੀ 'ਇਲੀਆਟਿਕ ਸਕੂਲ।"

"ਵੀਰ ਜੀ, ਜੇ ਇਸ ਨੂੰ ਕਿਸੇ ਵਿਚਾਰਧਾਰਾ ਦਾ ਮੋਢੀ ਮੰਨਿਆ ਜਾਂਦਾ ਹੈ ਤਾਂ ਇਹ ਨਿਰਾ ਆਲੋਚਕ ਨਹੀਂ ਹੋਵੇਗਾ। ਨਿਰੀ ਆਲੋਚਨਾ ਕਿਸੇ ਵਿਚਾਰਧਾਰਾ ਨੂੰ ਜਨਮ ਨਹੀਂ ਦੇ ਸਕਦੀ। ਇਸ ਕੋਲੋਂ ਆਪਣੀ, ਮੌਲਕ, ਹਾਂ-ਪੱਖੀ ਵਿਚਾਰਧਾਰਾ ਜਰੂਰ ਹੋਵੇਗੀ। ਪਹਿਲਾਂ ਉਸ ਦਾ ਜ਼ਿਕਰ ਕਰੋ ਤਾਂ ਚੰਗਾ ਹੈ।"

"ਠੀਕ ਹੈ, ਪਹਿਲਾਂ ਇਸ ਦੇ ਆਪਣੇ ਵਿਚਾਰਾਂ ਬਾਰੇ ਗੱਲ ਕਰ ਲੈਂਦੇ ਹਾਂ। ਇਹ ਵਿਚਾਰਵਾਨ ਨਰਕ, ਸੁਰਗ ਅਤੇ ਪੁਨਰ ਜਨਮ ਦਾ ਵਿਸ਼ਵਾਸੀ ਨਹੀਂ ਸੀ। ਇਸ ਦਾ ਖ਼ਿਆਲ ਸੀ ਕਿ ਅਸੀਂ ਧਰਤੀ ਦੇ ਉਤਲੇ ਸਿਰੇ ਉਤੇ ਵੱਸ ਰਹੇ ਹਾਂ; ਹੇਠਾਂ ਵੱਲ ਨੂੰ ਧਰਤੀ ਅਥਾਹ ਹੈ, ਅਨੰਤ ਹੈ। ਸਭ ਕੁਝ ਧਰਤੀ ਅਤੇ ਪਾਣੀ ਤੋਂ ਉਪਜਦਾ ਹੈ ਅਤੇ ਅੰਤ ਵਿੱਚ ਸਭ ਕੁਝ ਧਰਤੀ ਵਿੱਚ ਸਮਾ ਜਾਂਦਾ ਹੈ। ਮਨੁੱਖ ਵਿਲਾਸਤਾ ਦਾ ਜੀਵਨ ਜੀਊਣ ਲਈ ਪੈਦਾ ਨਹੀਂ ਹੋਇਆ ਅਤੇ ਨਾ ਹੀ ਕਸਰਤਾਂ ਕਰ ਕੇ ਸਰੀਰਕ ਸ਼ਕਤੀ ਵਧਾਉਣਾ ਹੀ ਜੀਵਨ ਦਾ ਮਨੋਰਥ ਹੈ। ਮਨੁੱਖ ਨੂੰ ਸਾਧਾਰਣ ਤੌਰ ਉਤੇ ਸੁਖੀ ਅਤੇ ਸੁਹਣਾ ਜੀਵਨ ਜੀਉਣਾ ਚਾਹੀਦਾ ਹੈ ਅਤੇ ਬੌਧਕਤਾ ਦਾ ਵਿਕਾਸ ਉਸ ਦਾ ਮਨੋਰਥ ਹੋਣਾ ਚਾਹੀਦਾ ਹੈ। ਵਿਲਾਸ ਅਤੇ ਕਸਰਤ ਦੋਹਾਂ ਵਿੱਚੋਂ ਕੋਈ ਵੀ ਬੌਧਿਕਤਾ ਦੇ ਵਿਕਾਸ ਦਾ ਸਾਧਨ ਨਹੀਂ। ਨਾ ਹੀ ਇਹ ਦੋਵੇਂ ਚੰਗੇ ਰਾਜ-ਪ੍ਰਬੰਧ ਲਈ ਹੀ ਲੋੜੀਂਦੇ ਹਨ। ਰੱਬ ਇੱਕ ਹੈ ਅਤੇ ਉਸ ਦਾ ਰੂਪ, ਰੰਗ, ਰੇਪ, ਭੇਖ, ਘਰ-ਘਾਟ ਕੋਈ ਨਹੀਂ। ਉਹ ਕਿਸੇ ਅਗਿਆਤ ਸ਼ਕਤੀ ਨਾਲ ਸਭ ਕੁਝ ਕਰ ਰਿਹਾ ਹੈ ਅਤੇ ਕੁਝ ਕਰਨ ਲਈ ਉਸ ਨੂੰ ਕਿਧਰੇ ਜਾਣ ਦੀ ਲੋੜ ਨਹੀਂ: ਨਾ ਹੀ ਉਸ ਦੇ ਹੱਥ ਪੈਰ ਹਨ ਕਿ ਆਮ ਮਨੁੱਖਾਂ ਵਾਂਗ ਕਿਤੇ ਜਾ ਕੇ ਕੁਝ ਕਰੇ। ਉਹ ਸਮੁੱਚਾ ਨੇਤ੍ਰ ਹੈ, ਸਮੁੱਚਾ ਕੰਨ ਹੈ, ਸਮੁੱਚਾ ਮਨ ਹੈ। ਉਹ ਮਨੁੱਖੀ ਸਰੀਰ ਵਾਂਗ ਵੱਖ ਵੱਖ ਅੰਗਾਂ ਦਾ ਸਮੂਹ ਨਹੀਂ। ਉਹ ਸਦਾ ਇੱਕ ਥਾਂ, ਇੱਕ ਰਸ, ਅਟੱਲ ਸਥਿਤ ਹੈ ਅਤੇ ਕਿਧਰੇ ਆਉਂਦਾ ਜਾਂਦਾ ਨਹੀਂ। ਸਾਰੀ ਅਨੇਕਤਾ ਅਸਲ ਵਿੱਚ ਇੱਕ ਹੈ ਅਤੇ 'ਇੱਕ' ਪਰਮਾਤਮਾ ਹੈ।"

"ਵੀਰ ਜੀ, ਇਸ ਦੀਆਂ ਸਾਰੀਆਂ ਗੱਲਾਂ ਵਿਗਿਆਨਕ ਹਨ। ਇਸ ਦੁਆਰਾ ਕੀਤੀ

221 / 225
Previous
Next