Back ArrowLogo
Info
Profile

ਗਈ ਆਲੋਚਨਾ ਵੀ ਜ਼ਰੂਰ ਵਿਗਿਆਨਕ ਅਤੇ ਸਾਰਥਕ ਹੋਵੇਗੀ।"

"ਇਹ ਨਿਰਣਾ ਤੁਸਾਂ ਆਪ ਕਰ ਲੈਣਾ। ਉਸ ਦਾ ਖਿਆਲ ਸੀ ਕਿ 'ਮਨੁੱਖ ਸੰਸਾਰਕ ਵਸਤੂਆਂ ਬਾਰੇ ਵੀ ਨਿਸਚੇ ਨਾਲ ਕੁਝ ਨਹੀਂ ਕਹਿ ਸਕਦਾ ਤਾਂ ਵੀ ਦੇਵਤਿਆਂ ਬਾਰੇ ਸਭ ਕੁਝ ਜਾਨਣ ਦਾ ਦਾਅਵਾ ਕਰਦਾ ਹੈ। ਹਰ ਦੇਸ਼ ਦੇ ਲੋਕ ਆਪੋ-ਆਪਣੇ ਦੇਵਤਿਆਂ ਨੂੰ ਆਪੋ- ਆਪਣੀ ਪਸੰਦ ਦਾ ਰੂਪ-ਰੰਗ ਦਿੰਦੇ ਹਨ। ਅਫ਼ਰੀਕਾ ਦੇ ਦੇਵਤੇ ਕਾਲੇ ਹਨ ਅਤੇ ਫੀਨੇ ਨੱਕ ਵਾਲੇ ਹਨ। ਥ੍ਰੇਸ਼ੀਆ ਦੇ ਲੋਕ ਆਪਣੇ ਦੇਵਤਿਆਂ ਨੂੰ ਭੂਰੇ ਵਾਲਾਂ ਵਾਲਾ ਅਤੇ ਨੀਲੀਆਂ ਅੱਖਾਂ ਵਾਲੇ ਚਿੱਤ੍ਰਦੇ ਹਨ। ਜੇ ਕੁੱਤਿਆਂ, ਬਿੱਲੀਆਂ ਅਤੇ ਬੈਲਾਂ ਦੇ ਹੱਥ ਪੈਰ ਹੁੰਦੇ ਅਤੇ ਉਹ ਵੀ ਆਦਮੀਆਂ ਵਾਂਗ ਮੂਰਤੀਆਂ ਅਤੇ ਤਸਵੀਰਾਂ ਬਣਾ ਸਕਦੇ, ਤਾਂ ਉਨ੍ਹਾਂ ਨੇ ਦੇਵਤਿਆਂ ਨੂੰ ਕੁੱਤਿਆਂ, ਬਿੱਲੀਆਂ ਅਤੇ ਬੋਲਾਂ ਦੇ ਰੂਪ ਦੇ ਦੇਣੇ ਸਨ। ਹੋਮਰ ਨੇ ਯੂਨਾਨੀ ਦੇਵਤਿਆਂ ਨੂੰ ਆਪਣੀ ਕੌਮ ਦੇ ਨੇਤਾਵਾਂ ਵਰਗੇ ਚੋਰ ਵਿਲਾਸੀ ਅਤੇ ਦੰਭੀ ਬਣਾਇਆ ਹੈ। ਉਸ ਦੇ ਬਿਆਨੇ ਹੋਏ ਦੇਵਤੋ ਮਨੁੱਖਤਾ ਲਈ ਸ਼ਰਮਸਾਰੀ ਹਨ। ਸਮੁੱਚ ਸੱਚ ਦਾ ਕਿਸੇ ਨੂੰ ਪਤਾ ਨਹੀਂ। ਅੰਤਰ ਗਿਆਨ ਨਾਲ ਅਸੀਂ ਸਭ ਕੁਝ ਅਨੁਮਾਨ ਲਾ ਸਕਦੇ ਹਾਂ। ਮੈਂ ਵੀ ਸੱਚ ਵਰਗੇ ਅਨੁਮਾਨ ਲਾਉਂਦਾ ਹਾਂ। ਸਮੁੱਚੇ ਸੱਚ ਨੂੰ ਜਾਨਣ ਦਾ ਦਾਅਵਾ ਮੈਂ ਨਹੀਂ ਕਰਦਾ। ਉਸ ਦੇ ਜੀਵਨ ਕਾਲ ਵਿੱਚ ਪਿਥਾਗੋਰਸ ਦੀ ਚੌਖੀ ਮਾਨਤਾ ਸੀ। ਪਰ ਉਹ ਪਿਥਾਗੋਰਸ ਦੇ ਪੁਨਰ ਜਨਮ ਦੇ ਸਿਧਾਂਤਾਂ ਦਾ ਮਖੌਲ ਉਡਾਉਂਦਾ ਸੀ । ਪ੍ਰਭਾਵਸ਼ਾਲੀ ਵਿਅਕਤੀਆਂ, ਵਿਚਾਰਾਂ ਅਤੇ ਵਿਸ਼ਵਾਸਾਂ ਦਾ ਕੱਟੜ ਵਿਰੋਧੀ ਹੋਣ ਉਤੇ ਵੀ ਉਹ 95 ਕੁ ਸਾਲ ਦੀ ਉਮਰ ਭੋਗ ਕੇ ਪਰਲੋਕ ਸਿਧਾਰਿਆ, ਕਿਉਂਕਿ ਉਸ ਸਮੇਂ ਵਿਰੋਧੀ ਵਿਚਾਰ ਰੱਖਣ ਵਾਲਿਆਂ ਲਈ ਸੰਗਸਾਰੀਆਂ ਅਤੇ ਸੂਲੀਆਂ ਦਾ ਰਿਵਾਜ ਆਮ ਨਹੀਂ ਸੀ ਹੋਇਆ। ਇਹ ਯਹੂਦੀ ਰਿਵਾਜ ਈਸਾਈਅਤ ਦੇ ਰਾਜ-ਧਰਮ ਬਣ ਜਾਣ ਪਿੱਛੋਂ ਹੀ ਸੰਸਾਰ ਵਿੱਚ ਵੇਲਿਆ ਸੀ।"

"ਵੀਰ ਜੀ, ਮੈਂ ਪਹਿਲਾਂ ਹੀ ਕਿਹਾ ਸੀ ਕਿ ਇਸ ਦੇ ਵਿਚਾਰ ਵਿਗਿਆਨਕ ਹਨ।"

"ਪਰ ਉਹ ਵਿਗਿਆਨਕ ਨਹੀਂ ਸੀ। ਉਸ ਦੀ ਤਰਕ ਵਿਧੀ ਵੀ ਨਿਗਮਨੀ (Deductive) ਸੀ। ਇਸ ਵਿਧੀ ਨੂੰ ਵਿਗਿਆਨਕ ਨਹੀਂ ਮੰਨਿਆ ਜਾਂਦਾ। ਵਿਗਿਆਨਕ ਤਰਕ ਵਿਧੀ ਨਿਰੀਖਣ ਅਤੇ ਅਨੁਭਵ ਰਾਹੀਂ ਪ੍ਰਾਪਤ ਨਿਰਣਿਆਂ ਨੂੰ ਆਧਾਰ ਮੰਨਦੀ ਹੈ। ਜਦ ਕਿ ਨਿਗਮਨੀ ਤਰਕ ਵਿਧੀ ਵਿੱਚ ਨਿਰੀਖਣ ਨੂੰ ਕੋਈ ਥਾਂ ਨਹੀਂ। ਉਹ ਧੁਰਾਂ ਦੇ ਪਰਵਾਣਿਤ ਸੱਚ ਨੂੰ ਆਧਾਰ ਬਣਾਉਂਦੀ ਹੈ। ਚੀਨੇਫੋਨੀਜ਼ ਨੂੰ ਵਿਗਿਆਨਕ ਦੀ ਥਾਂ ਤਰਕਵਾਦੀ ਆਖਿਆ ਜਾਣਾ ਵਧੇਰੇ ਠੀਕ ਹੈ।"

"ਇਸ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਪੁਰਾਤਨ ਯੂਨਾਨ ਵਿੱਚ ਦਰਸ਼ਨ ਦੇ ਤਿੰਨ ਮੁੱਖ ਰੂਪ ਸਨ। ਇੱਕ ਰੂਪ ਰਹੱਸਵਾਦੀ ਰੰਗ ਦਾ ਸੀ, ਦੂਜਾ ਵਿਗਿਆਨਕ ਢੰਗ ਦਾ ਅਤੇ ਤੀਜਾ ਤਰਕਵਾਦੀ।"

"ਇਸ ਦੇ ਨਾਲ ਨਾਲ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਰਹੱਸ ਅਤੇ ਵਿਗਿਆਨ ਵਿੱਚ ਨੇੜਲੀ ਸਾਂਝ ਸੀ। ਵਿਗਿਆਨ, ਰਹੱਸ ਅਤੇ ਗਣਿਤ ਜਨ-ਸਾਧਾਰਣ ਦੀ ਪਹੁੰਚ ਪਰ ਦੀਆਂ ਚੀਜ਼ਾਂ ਸਨ, ਇਸ ਲਈ ਦਰਸ਼ਨ ਦਾ ਨਿਰੋਲ ਤਰਕਵਾਦੀ ਰੂਪ ਹੀ ਉਨ੍ਹਾਂ ਨਾਲ ਸਾਂਝ ਪਾਉਣ ਦੀ ਸਮਰੱਥਾ ਰੱਖਦਾ ਸੀ। ਪੁਰਾਤਨ ਅਤੇ ਮੱਧ ਕਾਲ ਦਾ ਸਾਰਾ ਦਰਸ਼ਨ (ਫਲਸਫਾ) ਗਣਿਤ ਅਤੇ ਰਹੱਸ ਦੀ ਅਗਵਾਈ ਵਿੱਚ ਤੁਰਦਾ ਹੋਣ ਕਰਕੇ ਜਨ-ਸਾਧਾਰਣ ਦੀ ਸੋਚ ਨੂੰ ਆਪਣੀ ਹਮਸਫ਼ਰ ਨਹੀਂ ਸੀ ਬਣਾਉਂਦਾ। ਉਸ ਸਮੇਂ ਵਿਗਿਆਨ ਦਾ ਵੱਖਰਾ ਰੂਪ ਸਰੂਪ ਅਜੇ ਹੋਂਦ ਵਿੱਚ ਨਹੀਂ ਸੀ ਆਇਆ। ਇਸ ਲਈ ਇਹ ਵੀ ਰਹੱਸਵਾਦ ਦਾ ਹੀ ਇੱਕ ਹਿੱਸਾ ਸੀ।

222 / 225
Previous
Next