Back ArrowLogo
Info
Profile

ਉਸ ਸਮੇਂ ਦਾ ਵਿਗਿਆਨ ਅਨੁਮਾਨ-ਅਵਸਥਾ ਵਿੱਚ ਸੀ ਅਤੇ ਹਰ ਅਨੁਮਾਨ ਦੀ ਪਰਮਾਣੀਕਤਾ ਅਨੁਮਾਨ ਲਾਉਣ ਵਾਲੇ ਦੀ ਸ਼ਖ਼ਸੀਅਤ ਉਤੇ ਨਿਰਭਰ ਕਰਦੀ ਸੀ। ਅਨੁਮਾਨ ਲਾਉਣ ਵਾਲਾ ਜਿੰਨਾ ਵੱਧ ਸਤਿਕਾਰਯੋਗ ਹੁੰਦਾ ਸੀ, ਉਸ ਦੇ ਅਨੁਮਾਨ ਵਿੱਚ ਓਨੀ ਵੱਧ ਸੱਚਾਈ ਵੇਖੀ ਜਾਂਦੀ ਸੀ।"

"ਉਸ ਸਮੇਂ ਸ਼ਖਸੀਅਤ ਦਾ ਮਾਨ-ਦੰਡ ਕੀ ਸੀ, ਵੀਰ ਜੀ ?"

"ਮੇਰਾ ਖਿਆਲ ਹੈ ਕਿ ਸਮਾਜਕ ਸਥਾਨ ਜਾਂ ਜਨਮ, ਵਿੱਦਿਆ ਅਤੇ ਅੰਤਰ-ਦ੍ਰਿਸ਼ਟੀ, ਇਹ ਤਿੰਨ ਆਧਾਰ ਸਨ ਕਿਸੇ ਦੀ ਸ਼ਖ਼ਸੀਅਤ ਦੇ ਸਤਕਾਰ ਦੇ। ਅੰਤਰ-ਦ੍ਰਿਸ਼ਟੀ ਦਾ ਮਹੱਤਵ ਸਭ ਤੋਂ ਵੱਧ ਸੀ। ਸੁਕਰਾਤ ਕਿਸੇ ਅਮੀਰ ਦੇ ਘਰ ਵਿੱਚ ਨਹੀਂ ਸੀ ਜਨਮਿਆ, ਨਾ ਹੀ ਬਹੁਤੀ ਵਿੱਦਿਆ ਸੀ ਉਸ ਕੋਲ। ਉਹ ਕੇਵਲ ਅੰਤਰ-ਦ੍ਰਿਸ਼ਟੀ ਦੇ ਆਧਾਰ ਉਤੇ ਸਰਕਾਰਿਆ ਜਾਂਦਾ मी।"

"ਵੀਰ ਜੀ, ਅੰਤਰ-ਦ੍ਰਿਸ਼ਟੀ ਅਤੇ ਤਰਕਵਾਦ ਦੀ ਸਾਂਝ ਮੇਰੇ ਮੰਨਣ ਵਿੱਚ ਨਹੀਂ ਆਈ। ਮੈਨੂੰ ਤਾਂ ਇਉਂ ਲੱਗਦਾ ਹੈ ਕਿ ਅੰਤਰ ਦ੍ਰਿਸ਼ਟੀ ਅਤੇ ਤਰਕ ਦਾ ਵਿਰੋਧ ਹੈ ਅਤੇ ਹੌਲੀ ਹੌਲੀ ਇਸੇ ਅੰਤਰ-ਦ੍ਰਿਸ਼ਟੀ ਨੂੰ ਹੀ, ਸਰਵ-ਸੱਤਾ ਦਾ ਅਧਿਕਾਰ ਦੇਣ ਲਈ, ਇਲਹਾਮ ਜਾਂ ਦੇਵ-ਬਾਣੀ ਆਖ ਲਿਆ ਗਿਆ ਸੀ। ਮੇਰੀ ਜਾਚੇ ਤਰਕਵਾਦ ਨੂੰ ਇਲਹਾਮਾਂ ਦਾ ਵਿਰੋਧੀ ਹੋਣਾ ਚਾਹੀਦਾ ਹੈ।"

"ਤੁਸੀਂ ਠੀਕ ਕਹਿੰਦੇ ਹੋ। ਤਰਕਵਾਦ ਦਾ ਨਵੇਕਲਾ ਇਤਿਹਾਸ ਹੈ। ਇਹ ਵਿਕਾਸ ਕਰਦਾ ਹੋਇਆ ਕਈ ਭਿੰਨ ਭਿੰਨ ਰੂਪ ਧਾਰਦਾ ਗਿਆ ਹੈ। ਸਮਾਂ ਆਉਣ ਉਤੇ ਇਸ ਦੇ ਇਤਿਹਾਸ ਉਤੇ ਇੱਕ ਝਾਤੀ ਪਾਵਾਂਗੇ। ਉਂਜ ਤੁਹਾਡੀ ਗੱਲ ਸੋਲਾਂ ਆਨੇ ਸੱਚ ਹੈ। ਆਪਣੇ ਸਿਖਰ ਤਕ ਪੁੱਜਣ ਲਈ ਤਰਕਵਾਦ ਨੂੰ ਬਹੁਤ ਕੁਝ ਤਿਆਗਣਾ ਅਤੇ ਕਈ ਕੁਝ ਅਪਣਾਉਣਾ ਪਿਆ ਹੈ। ਉਸ ਦਾ ਜ਼ਿਕਰ ਸੁਆਦਲਾ ਹੋਵੇਗਾ ਪਰ ਅੱਜ ਅਸੀਂ ਉਸ ਮਨੁੱਖ ਦਾ ਜ਼ਿਕਰ ਕਰ ਰਹੇ ਹਾਂ ਜਿਸ ਨੇ ਤਰਕ ਨੂੰ ਸ੍ਰੇਸ਼ਟ ਮੰਨਣ ਦੀ ਪਹਿਲ ਕੀਤੀ ਸੀ। ਉਹ ਦਾਰਸ਼ਨਿਕ ਘੱਟ ਅਤੇ ਸੁਧਾਰਕ ਵੱਧ ਸੀ। ਉਸ ਨੇ ਕਵਿਤਾ ਦੇ ਮਾਧਿਅਮ ਨੂੰ ਅਪਣਾਇਆ ਸੀ ਅਤੇ ਬਹੁਤ ਜੋਸ਼ੀਲੇ ਢੰਗ ਨਾਲ ਆਪਣੀ ਕਵਿਤਾ ਸੁਣਾਉਂਦਾ ਸੀ। ਉਸ ਦੀ ਕਵਿਤਾ ਜਾਂ ਕਾਵਿ-ਪੁਸਤਕ ਅੱਠ ਹਿੱਸਿਆਂ ਵਿੱਚ ਵੰਡੀ ਹੋਈ ਹੈ। ਇਹ ਹਿੱਸੇ ਗਿਆਨ, ਧਰਮ, ਸ੍ਰਿਸ਼ਟੀ ਵਿਗਿਆਨ, ਸਮਾਜਕ ਜੀਵਨ, ਪੁਨਰ ਜਨਮ ਅਤੇ ਦੇਵਤਿਆਂ ਦੇ ਮਾਨਵੀਕਰਣ ਵਰਗੇ ਵਿਸ਼ਿਆਂ ਨਾਲ ਸੰਬੰਧਤ ਹਨ।"

"ਪਾਪਾ, ਇਸ ਵਿਚਾਰਵਾਨ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ?"

"ਹੁਣ ਤਕ ਸਾਰੀ ਗੱਲ ਸਾਫ਼ ਹੋ ਗਈ ਹੋਣੀ ਚਾਹੀਦੀ ਸੀ, ਮੇਰੇ ਬੱਚੇ। ਮੈਂ ਮੁੜ ਦੁਹਰਾਉਂਦਾ ਹਾਂ। ਇਸ ਆਦਮੀ ਨੇ ਅੰਤਰ-ਦ੍ਰਿਸ਼ਟੀ ਜਾਂ ਇਨਟ੍ਰੀਸ਼ਨ ਦੇ ਆਧਾਰ ਉਤੇ ਸੱਚ ਦਾ ਦਾਅਵਾ ਕੀਤੇ ਜਾਣ ਦਾ ਵਿਰੋਧ ਕੀਤਾ ਹੈ ਅਤੇ ਆਖਿਆ ਹੈ ਕਿ 'ਨਿਸਚਿਤ ਸੱਚ ਜਾਂ ਪੱਕੇ ਸੱਚ ਦਾ ਜਾਣਨਹਾਰ ਕੋਈ ਨਹੀਂ, ਨਾ ਹੀ ਕਦੇ ਕੋਈ ਜਾਣ ਸਕੇਗਾ। ਦੇਵਤਿਆਂ ਅਤੇ ਹੋਰ ਸਾਰੀਆਂ ਉਨ੍ਹਾਂ ਗੱਲਾਂ ਬਾਰੇ ਜਿਨ੍ਹਾਂ ਦਾ ਜ਼ਿਕਰ ਮੈਂ ਕਰਦਾ ਹਾਂ, ਮੈਂ ਸਮੁੱਚੇ ਸੱਚ ਨੂੰ ਜਾਣਨ ਦਾ ਦਾਅਵਾ ਨਹੀਂ ਕਰਦਾ। ਜੇ ਕਿਸੇ ਆਦਮੀ ਨੇ ਕਦੇ ਕੋਈ ਅਜਿਹੀ ਗੱਲ ਆਖੀ ਹੈ, ਜਿਹੜੀ ਨਿਸਚਿਤ ਸੱਚਾਈ ਦਾ ਦਰਜਾ ਪ੍ਰਾਪਤ ਕਰ ਗਈ ਹੈ ਤਾਂ ਉਸ ਆਦਮੀ ਨੇ ਸੱਚ ਨੂੰ ਜਾਣ ਕੇ ਉਹ ਗੱਲ ਨਹੀਂ ਆਖੀ, ਸਗੋਂ ਉਸ ਕੋਲੋਂ ਅਚਾਨਕ ਆਖੀ ਗਈ ਹੈ। ਅੰਤਲੇ ਸੱਚ ਦਾ ਗਿਆਨ ਕਿਸੇ ਨੂੰ ਨਹੀਂ: ਕੇਵਲ ਅਨੁਮਾਨ ਹੀ ਹਨ।"

223 / 225
Previous
Next