Back ArrowLogo
Info
Profile

"ਵੀਰ ਜੀ, ਇਸ ਨੇ ਇਉਂ ਕਹਿ ਕੇ ਸਾਰੇ ਇਲਹਾਮਾਂ ਅਤੇ ਅੰਧ-ਵਿਸ਼ਵਾਸਾਂ ਦਾ ਰਾਹ ਰੋਕ ਦਿੱਤਾ ਪਰਤੀਤ ਹੁੰਦਾ ਹੈ।"

"ਯਤਨ ਹੀ ਕੀਤਾ ਹੈ ਵਿਚਾਰੇ ਨੇ, ਰਾਹ ਰੋਕਿਆ ਨਹੀਂ ਗਿਆ ਉਸ ਕੋਲੋਂ। ਉਹ ਦੁਨੀਆ ਦੇ ਈਮਾਨਦਾਰ ਅਤੇ ਸੁਹਿਰਦ ਲੋਕਾਂ ਵਿੱਚੋਂ ਇੱਕ ਸੀ। ਪਰੰਤੂ, ਉਸ ਸਮੇਂ ਦਾ ਮਾਨਵ-ਮਨ ਏਨਾ ਵਿਕਸਿਤ ਨਹੀਂ ਸੀ ਅਤੇ ਸਮਾਜਕ-ਪਦਾਰਥਕ ਹਾਲਾਤ ਅਜਿਹੇ ਨਹੀਂ ਸਨ ਕਿ ਲੋਕ ਇਲਹਾਮਾਂ ਦੀ ਸ਼ਕਤੀ ਸਾਹਮਣੇ ਖੜੇ ਹੋ ਸਕਦੇ। ਜਿਹੜੀ ਸੱਚੀ ਗੱਲ ਉਸ ਕੋਲੋਂ 'ਅਚਾਨਕ' ਆਖੀ ਗਈ ਸੀ, ਉਸ ਗੱਲ ਦੀ ਸੱਚਾਈ ਦੀ ਸਰਵ-ਵਿਆਪਕਤਾ ਲੱਗ ਪੱਗ ਸਾਰੇ ਇਲਹਾਮੀ ਧਰਮਾਂ ਦੁਆਰਾ ਮਹਿਸੂਸੀ ਗਈ ਹੈ। ਉਹ ਰੱਬ ਅਤੇ ਰੱਬ ਦੇ ਹੁਕਮ ਦੀ ਹਰਫ਼-ਬ-ਹਰਫ਼ ਵਿਆਖਿਆ ਕਰਦਿਆਂ ਹੋਇਆਂ ਉਸ ਨੂੰ ਅਗੋਅ (ਨਾ ਜਾਣਿਆ ਜਾ ਸਕਣ ਵਾਲਾ) ਆਖਦੇ ਹਨ। ਇਹ ਵੀ ਕਹਿੰਦੇ ਹਨ ਕਿ ਉਸ ਨੂੰ ਕੁਝ ਕੁ ਜਾਣ ਲੈਣ ਉਤ ਵੀ ਉਸ ਨੂੰ ਭਾਸ਼ਾ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਇਉਂ ਲੱਗਦਾ ਹੈ ਕਿ ਇਹ ਸਾਰੇ ਬਿਆਨ ਜ਼ੀਨੋਫੋਨੀਜ਼ ਦੀ ਆਖੀ ਹੋਈ ਗੱਲ ਦੀ ਸੱਚਾਈ ਨੂੰ ਸਵੀਕਾਰ ਕਰਦਿਆਂ ਹੋਇਆਂ ਆਪਣੀ ਇਲਹਾਮੀ ਪਹੁੰਚ ਦਾ ਦਬਦਬਾ ਕਾਇਮ ਰੱਖਣ ਲਈ ਵਿਉਂਤੇ ਗਏ ਹਨ। ਇਨ੍ਹਾਂ ਵਿੱਚ ਦਿਆਨਤਦਾਰੀ ਕਿੰਨੀ ਕੁ ਹੈ, ਅਤੇ ਸੁਹਿਰਦਤਾ ਕਿੱਥੇ ਕੁ, ਇਹ ਪਤਾ ਤੁਸੀਂ ਆਪ ਕਰੋ।"

"ਵੀਰ ਜੀ, ਕੁਝ ਇੱਕ ਪੁਰਾਤਨ ਫਿਲਾਸਫਰਾਂ ਦੇ ਨਾਂ ਉਤੇ ਧਰਮ ਚੱਲਦੇ ਆਏ ਹਨ। ਪਿਥਾਗੋਰਸ ਦੀ ਮਿਸਾਲ ਸਾਡੇ ਸਾਹਮਣੇ ਹੈ। ਜ਼ੀਨੋਫੋਨੀਜ਼ ਦੇ ਨਾਂ ਉਤੇ ਕੋਈ ਧਰਮ ਚੱਲਿਆ ਸੀ ਜਾਂ ਨਹੀਂ?"

"ਭਾੱ ਜੀ, ਇਸ ਪ੍ਰਸ਼ਨ ਦਾ ਉੱਤਰ ਮੈਂ ਦੇਂਦਾ ਹਾਂ। ਮੇਰੇ ਕੋਲੋਂ ਜੇ ਕੋਈ ਕਸਰ ਰਹਿ ਜਾਵੇ ਤਾਂ ਤੁਸੀਂ ਪੂਰੀ ਕਰ ਦੇਣੀ। ਇਹ ਤੁਸਾਂ ਪਹਿਲਾ ਹੀ ਕਹਿ ਦਿੱਤਾ ਸੀ ਕਿ ਇਸ ਨੂੰ ਇਲੀਆਟਿਕ ਵਿਚਾਰਧਾਰਾ ਦਾ ਮੋਢੀ ਮੰਨਿਆ ਜਾਂਦਾ ਹੈ। ਇਸ ਦੇ ਨਾਂ ਉਤੇ ਕੋਈ ਧਰਮ ਤੁਰਿਆ ਹੋਣ ਦੀ ਸੰਭਾਵਨਾ ਨਹੀਂ ਹੈ। ਉਹ ਇਸ ਲਈ ਕਿ ਧਰਮਾਂ ਦਾ ਆਧਾਰ ਨਿਸਚਿਤਤਾ ਹੈ, ਅਨਿਸਚਿਤਤਾ ਨਹੀਂ। ਅਨਿਸਚਿਤਰਾ ਕਿਸੇ ਦੇ ਵਿਸ਼ਵਾਸ ਦਾ ਆਧਾਰ ਨਹੀਂ ਬਣ ਸਕਦੀ। ਇਹ ਆਦਮੀ ਬੁਨਿਆਦੀ ਤੌਰ ਉਤੇ ਧਰਮ ਦਾ ਵਿਰੋਧੀ ਸੀ ਕਿਉਂਜੁ ਇਹ ਕਹਿੰਦਾ ਸੀ ਕਿ ਰੱਬ ਜਾਂ ਕਿਸੇ ਦੇਵਤੇ ਬਾਰੇ ਨਿਸਚਿਤ ਰੂਪ ਵਿੱਚ ਕੁਝ ਨਹੀਂ ਜਾਣਿਆ ਜਾ ਸਕਦਾ; ਕੇਵਲ ਅਨੁਮਾਨ ਲਾਏ ਜਾ ਸਕਦੇ ਹਨ। ਅਨੁਮਾਨ ਗਲਤ ਵੀ ਹੋ ਸਕਦੇ ਹਨ ਅਤੇ ਠੀਕ ਵੀ। ਇਹ ਦੁਚਿੱਤੀ ਵਾਲੀ ਗੱਲ ਹੈ। ਧਰਮ ਦਾ ਸੰਚਾਲਕ ਤਾਂ ਇਹ ਕਹੇਗਾ ਕਿ ਮੈਂ ਰੱਬ ਨੂੰ ਜਾਣਦਾ ਹਾਂ। ਮੈਨੂੰ ਪੱਕਾ ਪਤਾ ਹੈ ਰੱਬ ਨੇ ਇਹ ਦੁਨੀਆ ਕਦੋਂ ਅਤੇ ਕਿਉਂ ਬਣਾਈ ਹੈ। ਮੈਨੂੰ ਰੱਬ ਨੇ ਆਪ ਦੱਸਿਆ ਹੈ ਕਿ ਉਸ ਨੂੰ ਕੀ ਚੰਗਾ ਲੱਗਦਾ ਹੈ ਅਤੇ ਕੀ ਬੁਰਾ ਲੱਗਦਾ ਹੈ, ਇਤਿਆਦਿਕ। ਇਸ ਦੇ ਨਾਲ ਨਾਲ ਧਰਮ ਦੇ ਸੰਚਾਲਕ ਜੀਵਨ ਦੇ ਮਨੋਰਥ ਨੂੰ ਜਾਂ ਤਾਂ ਅਲੌਕਿਕ ਆਖਣਗੇ ਜਾਂ ਦੂਰ-ਦੁਰਾਡੇ ਭਵਿੱਖ ਵਿੱਚ ਟਿਕਾਉਣ ਦਾ ਯਤਨ ਕਰਨਗੇ। ਇਸ ਨੇ ਜੀਵਨ ਦੇ ਮਨੋਰਥ ਨੂੰ ਨਾ ਤਾਂ ਅਲੌਕਿਕ ਦੱਸਿਆ ਹੈ ਅਤੇ ਨਾ ਹੀ ਭਵਿੱਖ ਵਿੱਚ ਟਿਕਾਇਆ ਹੈ। ਇਸ ਅਨੁਸਾਰ ਸਾਧਾਰਣ ਸੁਖ ਜੀਵਨ ਦਾ ਮਨੋਰਥ ਹੈ। ਇਹ ਮਨੋਰਥ ਨਾ ਅਲੌਕਿਕ ਹੈ ਅਤੇ ਨਾ ਹੀ ਕਿਧਰੇ ਦੂਰ ਭਵਿੱਖ ਦੀ ਵਸਤੂ ਹੈ। ਇਹ ਹੁਣ ਪ੍ਰਾਪਤ ਕੀਤੀ ਜਾਣ ਵਾਲੀ ਚੀਜ਼ ਹੈ। ਇਸ ਲਈ ਇਹ ਆਦਮੀ ਕਿਸੇ ਧਰਮ ਦਾ ਸੰਚਾਲਕ ਨਹੀਂ ਹੋ ਸਕਦਾ।"

"ਵੀਰ ਜੀ, ਬੁੱਧ ਨੇ ਕਿਸੇ ਰੱਬ ਦੇ ਨਿਸਚਿਤ ਗਿਆਨ ਦੀ ਗੱਲ ਨਹੀਂ ਕੀਤੀ ਸੀ:

224 / 225
Previous
Next