

ਪਾਪਾ ਨੇ ਤਾਲੀ ਵਜਾਉਣੀ ਸ਼ੁਰੂ ਕਰ ਦਿੱਤੀ ਸੀ। ਸਾਰੇ ਤਾਲੀਆਂ ਵਜਾਉਣ ਲੱਗ ਪਏ ਸਨ। ਮੈਂ ਵੀ ਸ਼ਾਮਲ ਸੀ। ਨੀਰਜ ਨੇ ਇਸ ਨੂੰ ਸੁਨੇਹਾ ਜੀ ਦੀ ਜਿੱਤ ਅਤੇ ਆਪਣੀ ਹੇਠੀ ਸਮਝਿਆ। ਮੇਰੇ ਨਾਲ ਇਸ ਕਰਕੇ ਉਚੇਚੀ ਨਰਾਜ਼ ਹੈ ਕਿ ਮੈਂ ਉਸ ਦੀ ਹਾਰ ਵਿੱਚ ਖੁਸ਼ੀ ਮਨਾਈ ਹੈ।"
"ਅਸੀਂ ਵਿਚਾਰ ਕਰ ਰਹੇ ਸਾਂ। ਜਿੱਤ ਹਾਰ ਦਾ ਕੋਈ ਪ੍ਰਸ਼ਨ ਹੀ ਨਹੀਂ ਸੀ।"
"ਆਪਣੀ ਨਾਰਾਜ਼ਗੀ ਨੂੰ ਜ਼ਾਹਰ ਕਰਨ ਲਈ ਕੋਈ ਵੀ ਬਹਾਨਾ ਲੱਭਿਆ ਜਾ ਸਕਦਾ ਹੈ। ਪ੍ਰਸ਼ਨ ਪੈਦਾ ਕੀਤਾ ਜਾ ਸਕਦਾ ਹੈ।"
"ਇਸ ਦਾ ਭਾਵ ਇਹ ਹੈ ਕਿ ਨਾਰਾਜ਼ਗੀ ਪੁਰਾਣੀ ਹੈ ਅਤੇ ਕਾਰਨ ਵੀ ਕੋਈ ਹੋਰ ਹੈ। ਤੁਹਾਡੇ ਨੇਤਾਂ ਵਿੱਚ ਝਾਤੀ ਪਾਉਣ ਦੀ ਇੱਛਾ ਮੇਰੀ ਨਹੀਂ। ਇਸ ਲਈ ਮੈਂ ਖਿਮਾ ਮੰਗਦੀ ਹਾਂ। ਅਸੀਂ ਕੋਈ ਹੋਰ ਗੱਲ ਕਰੀਏ।"
"ਰਾਜੋਸ ਨੂੰ ਸਾਡੇ ਝਗੜੇ ਬਾਰੇ ਪਤਾ ਹੈ। ਹੁਣ ਇਹ ਝਗੜਾ ਪਰਦਿਆਂ ਤੋਂ ਬਾਹਰ ਆਉਣ ਲਈ ਕਾਹਲਾ ਹੈ। ਮੈਂ ਸ਼ਰਮਿੰਦਾ ਹਾਂ ਕਿ ਮੇਰੀ ਵਜ੍ਹਾ ਨਾਲ ਤੁਹਾਡੇ ਰੰਗ ਵਿੱਚ ਭੰਗ ।" ਕਮਲ ਅੰਦਰੋਂ ਉਦਾਸ ਸੀ। ਵਾਕ ਅਧੂਰਾ ਛੱਡ ਕੇ ਚੁੱਪ ਹੋ ਗਿਆ। ਕੋਈ ਵੀ ਕੁਝ ਨਾ ਬੋਲਿਆ। ਸਾਰੇ ਹੀ ਚੁੱਪ ਕਰ ਗਏ।
ਕੁਝ ਚਿਰ ਪਿੱਛੋਂ ਏਧਰ-ਓਧਰ ਦੀਆਂ ਗੱਲਾਂ ਹੋਣ ਲੱਗ ਪਈਆਂ। ਹੁਣ ਨਾ ਤਾਂ ਵਾਤਾਵਰਣ ਹੀ ਸੁਖਾਵਾਂ ਲੱਗਦਾ ਸੀ ਅਤੇ ਨਾ ਹੀ ਮਨਾਂ ਵਿੱਚ ਹੀ ਕੋਈ ਚਾਅ ਸੀ। ਘੰਟੇ ਕੁ ਤੋਂ ਪਹਿਲਾਂ ਹੀ ਅਸੀਂ ਵਾਪਸ ਆ ਗਏ ਅਤੇ ਚਾਹ ਬਣਾਉਣੀ ਸ਼ੁਰੂ ਕਰ ਦਿੱਤੀ । ਬਾਕੀ ਸਾਰੇ ਵੀ ਹੋਲੀ ਹੋਲੀ ਪੁੱਜਦੇ ਗਏ। ਚਾਹ ਸਾਰਿਆਂ ਨੇ ਪੀਤੀ, ਪਰ ਚੁੱਪ ਚੁਪੀਤੇ ਛੇਤੀ ਹੀ ਭਾਂਡੇ-ਟੀਂਡੇ ਸਾਂਭ ਕੇ ਅਸੀਂ ਕਾਰਾਂ ਵੱਲ ਤੁਰ ਪਏ। ਲੋਕ ਸਾਡੇ ਵੱਲ ਵੇਖ ਕੇ ਸ਼ਾਇਦ ਸੋਚ ਰਹੇ ਸਨ ਕਿ 'ਕੈਸੇ ਅਜੀਬ ਲੋਕ ਹਨ। ਸਮਾ ਸੁਹਾਵਣਾ ਹੋ ਰਿਹਾ ਹੈ ਅਤੇ ਇਹ ਘਰਾਂ ਨੂੰ ਮੁੜ ਰਹੇ ਹਨ। ਇਸ ਗੱਲ ਉੱਤੇ ਸ਼ਾਇਦ ਤੂੰ ਵੀ ਹੈਰਾਨ ਹੋਵੇਗੀ ਕਿ ਸੋਚ ਵਿਚਾਰ, ਖਾਣ-ਪੀਣ ਅਤੇ ਘੁੰਮਣ-ਫਿਰਨ ਦੇ ਸਾਰੇ ਕੰਮਾਂ ਵਿੱਚ ਹਾਜ਼ਰ ਹੁੰਦਿਆਂ ਹੋਇਆਂ ਦੇਵ ਨੇ ਆਪਣੇ ਮੂੰਹ ਇੱਕ ਸ਼ਬਦ ਵੀ ਨਹੀਂ ਸੀ ਬੋਲਿਆ।
ਕਮਲ ਅਤੇ ਨੀਰਜ ਦੋਵੇਂ ਡਾਕਟਰ ਹਨ। ਇਨ੍ਹਾਂ ਦੀ ਆਪਸੀ ਨਾਰਾਜ਼ਗੀ ਨੇ ਬਾਕੀ ਸਾਰਿਆ ਦੇ ਨਾਲ ਨਾਲ ਮੈਨੂੰ ਵੀ ਉਦਾਸ ਕਰ ਦਿੱਤਾ। ਕੁਝ ਹੋਰ ਲਿਖਣ ਨੂੰ ਜੀਅ ਨਹੀਂ ਕਰਦਾ। ਤੇਰੇ ਪੱੜ ਦੀ ਉਡੀਕ ਜ਼ਰੂਰ ਲੱਗੀ ਰਹੇਗੀ। ਬਹੁਤੀ ਢਿੱਲ ਨਾ ਕਰੀਂ।
ਤੇਰੀ ਸਨੇਹਾ।