

ਕਰਨ ਵਾਲੀ ਮਰਿਆਦਾ ਅਤੇ ਇਸ ਸੁੰਦਰ ਸ੍ਰਿਸ਼ਟੀ ਦੀ ਸਿਰਜਣਹਾਰ ਉਹ ਦੇਵੀ, ਜਿਵੇਂ ਮੇਰੇ ਨਾਲ ਹੀ ਕਾਰ ਵਿੱਚ ਆ ਵੜੇ ਸਨ, ਇਹ ਸਾਰੇ ਦੇ ਸਾਰੇ ਇਨ੍ਹਾਂ ਦੇ ਸੁਖਾਵੇਂ ਸਾਬ ਵਿੱਚ ਸਫਰ ਕਰਦੀ ਹੋਈ ਮੈਂ ਅਜੇ ਅੱਧ ਵਿੱਚ ਹੀ ਪੁੱਜੀ ਸਾਂ ਕਿ ਸਾਈਕਲ ਉੱਤੇ ਆਉਂਦਾ ਕਰਨਜੀਤ ਮੇਰੀ ਨਜ਼ਰੇ ਪਿਆ। ਮੈਂ ਇੱਕ ਪਾਸੇ ਕਰ ਕੇ ਕਾਰ ਰੋਕ ਦਿੱਤੀ। ਉਹ ਮੇਰੇ ਕੋਲ ਆ ਕੇ ਰੁਕ ਗਿਆ। ਮੈਂ ਵੱਡੀ ਭੈਣ ਹੋਣ ਕਰਕੇ ਕਾਰ ਵਿੱਚ ਬੈਠੀ ਰਹੀ ਅਤੇ ਉਸ ਨੂੰ ਪੰਜ ਫੁੱਟ ਸਾਢੇ ਗਿਆਰਾਂ ਵਿੱਚ ਲੰਮੇ ਕੱਦ ਨੇ ਸਾਈਕਲ ਉੱਤੋਂ ਉਤਰਨ ਦੀ ਲੋੜ ਨਾ ਪੈਣ ਦਿੱਤੀ, "ਕਿਧਰ ਚੱਲਿਆ, ਕਰਨ ?"
"ਚੱਲਿਆ ਨਹੀਂ, ਆਇਆ ਹਾਂ। ਮਰਜ਼ੀ ਨਾਲ ਨਹੀਂ, ਘੱਲਿਆ ਹੋਇਆ।"
"ਬੀ ਜੀ ਨੇ ਘੱਲਿਆ ਹੋਣਾ ?"
"ਘੱਲਿਆ ਤਾਂ ਬੀ ਜੀ ਨੇ ਹੀ ਹੈ. ਉਂਜ ਪਾਪਾ ਵੀ ਘਰੇ ਹਨ।"
"ਚੱਲ ਆ ਫਿਰ ਬੇ.....।" ਉਸ ਨੂੰ ਕਾਰ ਵਿੱਚ ਬੈਠਣ ਨੂੰ ਆਖਦੀ ਆਖਦੀ ਨੂੰ ਖ਼ਿਆਲ ਆ ਗਿਆ ਕਿ ਉਹ ਤਾਂ ਸਾਈਕਲ ਉੱਤੇ ਹੈ ਮੈਂ ਕਾਰ ਚਲਾਉਂਦੀ ਰਹੀ ਅਤੇ ਉਹ ਕਾਰ ਦੇ ਨਾਲ ਨਾਲ ਸਾਈਕਲ ਚਲਾਉਂਦਾ ਆਇਆ। ਆਪੇ ਵਿੱਚ ਗੱਲਾਂ ਕਰਦੇ ਅਸੀ ਦੋਵੇਂ ਭੈਣ ਭਰਾ ਪੰਜਾਬੀ ਗਰਮੀਆਂ ਦੀ ਲੰਮੀ ਨਿੱਘੀ ਸ਼ਾਮ ਦਾ ਆਨੰਦ ਵੀ ਮਾਣ ਰਹੇ ਸਾਂ। ਜੇ ਦੋ ਦਿਨ ਪਹਿਲਾਂ ਹੋਈ ਬਰਸਾਤ ਨੇ ਸਹਾਇਤਾ ਨਾ ਕੀਤੀ ਹੁੰਦੀ ਤਾਂ ਆਉਂਦੇ ਜਾਂਦੇ ਟਰੱਕਾ ਨੇ ਏਨਾ ਘੱਟਾ ਉਡਾਉਣਾ ਸੀ ਕਿ ਅਸਾਂ ਇੱਕ ਦੂਜੇ ਦਾ ਸਾਥ ਛੱਡਣਾ ਹੀ ਠੀਕ ਸਮਝਣਾ ਸੀ। ਬੱਸਾਂ-ਟਰੱਕਾਂ ਦੇ ਡ੍ਰਾਈਵਰ ਅਤੇ ਗੁਰਦਾਸਪੁਰ ਤੋਂ ਆਪਣੇ ਪਿੰਡਾਂ ਨੂੰ ਪਰਤਦੇ ਸਾਈਕਲ-ਸਵਾਰ, ਪੈਦਲ ਅਤੇ ਟਾਂਗਿਆਂ ਵਿੱਚ ਬੈਠੇ ਲੋਕ ਆਪੋ ਆਪਣੇ ਢੰਗ ਨਾਲ ਕਾਰ ਅਤੇ ਸਾਈਕਲ ਦੀ ਅਸੁਖਾਵੀ ਸਾਂਝ ਦਾ ਹਾਰਨਾਂ, ਹਾਸਿਆ ਅਤੇ ਇਸ਼ਾਰਿਆਂ ਨਾਲ ਸੁਆਗਤ-ਸਮਰਥਨ ਕਰਦੇ ਹੋਏ ਸਾਡੇ ਕੋਲ ਦੀ ਲੰਘਦੇ ਗਏ। ਗੁਰਦਾਸਪੁਰ ਵਿੱਚ ਦਾਖ਼ਲ ਹੁੰਦਿਆਂ ਹੀ ਸਭ ਕੁਝ ਬਦਲ ਗਿਆ। ਪਹਿਲੇ ਚੌਕ ਵਿੱਚ ਖਲੋਤੇ ਸਿਪਾਹੀ ਨੇ ਕਾਰ ਦੇ ਅੱਗੇ ਹੋ ਗਏ ਕਰਨਜੀਤ ਨੂੰ ਦੂਰੋਂ ਪਛਾਣ ਲਿਆ ਸੀ। ਏਧਰ ਓਧਰ ਦੀ ਸਾਰੀ ਆਵਾਜਾਈ ਰੋਕ ਕੇ ਉਸ ਨੇ ਮੇਰੀ ਕਾਰ ਨੂੰ ਲੰਘਾਇਆ ਅਤੇ ਅਦਬ ਨਾਲ ਸਲਾਮ ਵੀ ਕੀਤੀ। ਮੇਰਾ ਜੀਅ ਕੀਤਾ ਕਿ ਕਾਰ ਇੱਕ ਪਾਸੇ ਖੜੀ ਕਰ ਕੇ ਉਸ ਕੋਲ ਜਾਵਾਂ ਅਤੇ ਆਖਾਂ, "ਅੰਕਲ ਜੀ, ਇਉਂ ਕਰ ਕੇ ਮੈਨੂੰ ਸ਼ਰਮਿੰਦਾ ਨਾ ਕਰਿਆ ਕਰੋ" ਫਿਰ ਸੋਚਿਆ ਕਿ ਇਸ ਮਰਿਆਦਾ-ਹੀਣ ਹੁੰਦੀ ਜਾ ਰਹੀ ਦੁਨੀਆ ਵਿੱਚ ਕੁਝ ਇੱਕ ਪੁਰਾਣੇ ਲੋਕ ਹੀ ਤਾਂ ਅਜਿਹੇ ਬਚੇ ਹਨ ਜਿਹੜੇ ਉਮਰ, ਵਿੱਦਿਆ, ਰੁਤਬੇ, ਸਿਆਣਪ, ਸ਼ਰਾਫ਼ਤ ਅਤੇ ਮਾਸੂਮੀਅਤ ਨੂੰ ਆਦਰਯੋਗ ਸਮਝਦੇ ਹਨ। ਘਰ ਪੁੱਜੀ ਤਾਂ ਵੇਖਿਆ ਥੀ ਜੀ ਫਾਟਕ ਵਿੱਚ ਖੜੋ ਸਨ। ਮੈਨੂੰ ਕਾਰ ਵਿੱਚੋਂ ਨਿਕਲਣ ਦਾ ਸਮਾਂ ਦਿੱਤੇ ਬਿਨਾਂ ਹੀ ਉਹ ਬੋਲੇ, "ਉਸ ਰਾਤ ਪੈਣ ਲੱਗੀ ਹੈ ਅਤੇ ਤੂੰ।"
"ਬੀ ਜੀ, ਚੰਗਾ ਭਲਾ ਦਿਨ ਹੈ । ਤੁਸਾਂ ਸੂਰਜ ਦੀ ਹਾਜ਼ਰੀ ਵਿੱਚ ਰਾਤ ਪਾ ਦਿੱਤੀ ਹੈ।" ਪਾਪਾ ਲਾਨ ਵਿੱਚ ਬੈਠੇ ਸਨ। ਮੈਨੂੰ ਵੇਖ ਕੇ ਬਹੁਤ ਖ਼ੁਸ਼ ਹੋਏ, "ਆਓ ਬੇਟਾ ਜੀ, ਖ਼ੂਬ ਰੱਜ ਕੇ ਆਲੂ-ਟਿੱਕੀਆਂ ਖਾਧੀਆਂ ਅੱਜ ? ਦਵਿੰਦਰ ਦਾ ਕੀ ਹਾਲ ਹੈ? ਅੱਜ ਤਾਂ ਵਿਚਾਰੀ ਆਂਟੀ ਦੀਆਂ ਝਿੜਕਾਂ ਤੋਂ ਬਚਿਆ ਰਿਹਾ ਹੋਵੇਗਾ; ਪਰ ਕੁੜਤਾ ਪਾਉਣਾ ਪੈ ਗਿਆ ਹੋਣਾ ।" "ਪਾਪਾ, ਤੁਸੀਂ ਉਨ੍ਹਾਂ ਦੀ ਛੱਡ, ਆਪਣੀ ਸੁਣਾਓ। ਬੀ ਜੀ ਗੁੱਸੇ ਵਿੱਚ ਲੱਗਦੇ ਹਨ।" "ਤੇਰੀ ਬੀ ਜੀ ਦੇ ਗੁੱਸੇ ਦੀ ਸਾਨੂੰ ਪੂਰੀ ਪਛਾਣ ਹੈ, ਬੇਟਾ। ਤਜਰਬੇਕਾਰ ਹਾਂ।" "ਨਾ-ਤਜਰਬਾਕਾਰ ਅਕਲ ਵੀ ਨਹੀਂ ਹਨ, ਪਾਪਾ।"