Back ArrowLogo
Info
Profile

"ਮਹਾਂਰਥੀ ਤੈਨੂੰ ਲੈਣ ਗਿਆ ਸੀ। ਮਿਲਿਆ ਨਹੀਂ ?"

"ਮੇਰੇ ਨਾਲ-ਨਾਲ ਹੀ ਆਉਂਦਾ ਸੀ, ਪਤਾ ਨਹੀਂ ਬਾਜ਼ਾਰ ਵਿੱਚ ਕਿਧਰੇ ਰੁਕ ਗਿਆ ਹੋਣਾ।"

"ਅੱਜ-ਕੱਲ੍ਹ ਸਕੂਟਰ ਦੇ ਚੱਕਰ ਵਿੱਚ ਹੈ ਤੇਰਾ ਵੀਰ।"

"ਪਾਪਾ, ਜੇ ਚੱਕਰ ਦਾ ਭਾਵ ਧਿਆਨ, ਖ਼ਿਆਲ ਜਾਂ ਮੂਡ ਹੈ ਤਾਂ ਮੈਂ ਵੀ ਹੁਣ ਨਹਾਉਣ ਅਤੇ ਕੱਪੜੇ ਬਦਲਣ ਦੇ ਚੱਕਰ ਵਿੱਚ ਹਾ।"

ਨ੍ਹਾ-ਧੇ, ਕੱਪੜੇ ਬਦਲ ਕੇ ਰਾਤ ਦਾ 'ਖਾਣਾ' ਖਾਧਾ ਅਤੇ ਬਿਸਤਰੇ ਵਿੱਚ ਜਾ ਵੜੀ। ਪਤਾ ਨਹੀਂ ਕਿਸ ਕਲਪਨਾ ਲੋਕ ਦੀ ਸੈਰ ਕਰਦੀ ਨੂੰ ਨੀਂਦ ਆ ਗਈ ਅਤੇ ਕਿਸ ਸੁਪਨ-ਸੰਸਾਰ ਦੇ ਸੁਖ ਮਾਣਦੀ ਰਹੀ ਕਿ ਸਵੇਰੇ ਉਠਦਿਆਂ ਹੀ ਘਰ-ਬਾਰ, ਸੰਸਾਰ ਪਹਿਲਾਂ ਨਾਲੋਂ ਸੋਹਣਾ ਲੱਗਦਾ ਜਾਪਿਆ। ਕੱਲ੍ਹ ਦੀਆਂ ਸਾਰੀਆਂ ਗੱਲਾਂ ਨੂੰ ਸੋਧ ਸੁਆਰ ਕੇ ਇੱਕ ਨਿਬੰਧ ਦਾ ਰੂਪ ਦੇਣ ਵਿੱਚ ਦਿਨ ਦਾ ਚੋਖਾ ਸਮਾਂ ਬੀਤ ਗਿਆ ਅਤੇ ਬੀਤਿਆ ਵੀ ਆਪਣੀ ਹੋਂਦ ਦੇ ਅਹਿਸਾਸ ਨੂੰ ਤੀਖਣ ਕੀਤੇ ਬਗੈਰ। ਲੱਢੇ ਵੇਲੇ ਜਦੇ ਪਾਪਾ ਦਫ਼ਤਰੋਂ ਵਾਪਸ ਆ ਕੇ ਆਪਣੇ ਕਮਰੇ ਵਿੱਚ ਬੈਠੇ ਤਾਂ ਮੈਂ ਵੀ ਉਨ੍ਹਾਂ ਕੋਲ ਜਾ ਬੈਠਣ ਦਾ ਕੋਈ ਬਹਾਨਾ ਲੱਭਣ ਲੱਗ ਪਈ। ਹੁਣ ਮੈਨੂੰ ਇਹ ਮੰਨਣ ਅਤੇ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਮੈਂ ਪਾਪਾ ਕੋਲ ਬੈਠਣ ਦਾ ਬਹਾਨਾ ਨਹੀਂ ਸਾਂ ਲੱਭ ਰਹੀ, ਸਗੋਂ ਸੁਮੀਤ ਨੂੰ ਮਿਲਣ ਦਾ ਕੋਈ ਤਰੀਕਾ ਸੋਚ ਰਹੀ ਸਾਂ। ਮੈਨੂੰ ਪੂਰਾ ਯਕੀਨ ਹੈ ਕਿ ਤੂੰ ਵੀ ਹੁਣ ਇਹ ਨਹੀਂ ਚਾਹੁੰਦੀ ਕਿ ਸੁਮੀਤ ਆਵੇ, ਪਾਪਾ ਦੀ ਮੇਜ਼ ਉੱਤੇ ਫਾਈਲਾਂ ਰੱਖੋ ਅਤੇ ਮੈਨੂੰ ਕੋਠੀ ਦੇ ਬਾਹਰ ਕਿਸੇ ਰੁੱਖ ਹੇਠ ਬੈਠੀ ਨੂੰ ਵੇਖ ਕੇ ਦੂਰੋਂ ਹੀ ਹੱਥ ਹਿਲਾ ਕੇ ਚਲਾ ਜਾਵੇ। ਆਪਣੀ ਚਿੱਠੀ ਵਿੱਚ ਲਿਖੀ ਕਿ ਮੈਂ ਤੇਰੇ ਮਨ ਦੀ ਹਾਲਤ ਨੂੰ ਠੀਕ ਠੀਕ ਜਾਣਿਆ ਹੈ ਕਿ ਨਹੀਂ। ਹੁਣ 'ਪੱਤ' ਅਤੇ 'ਚਿੱਠੀ' ਦੇ ਝਗੜੇ ਵਿੱਚ ਨਾ ਪਵੀਂ।

ਮੇਰਾ ਮਨ ਇਨ੍ਹਾਂ ਝਗੜਿਆਂ ਤੋਂ ਪਰੇ ਪਹੁੰਚ ਗਿਆ ਹੈ। ਇੱਕ ਬੇ-ਸੁਰਾ ਜਿਹਾ ਬਹਾਨਾ ਮੈਨੂੰ ਲੱਭ ਪਿਆ ਅਤੇ ਅੰਤ ਵਿੱਚ ਇਹ ਸੁਰੀਲਾ ਵੀ ਸਾਬਤ ਹੋਇਆ। ਮੈਂ ਪਾਪਾ ਦੇ ਕਮਰੇ ਜਾਂ ਘਰੇਲੂ ਦਫ਼ਤਰ ਦਾ ਦਰਵਾਜ਼ਾ ਜਾ ਠਕੋਰਿਆ। ਪਾਪਾ ਨੇ ਬਾਇਦ ਇਹ ਸਮਝਿਆ ਕਿ ਕਚਹਿਰੀ ਦਾ ਕੋਈ ਕਰਮਚਾਰੀ ਅੰਦਰ ਆਉਣ ਦੀ ਆਗਿਆ ਮੰਗ ਰਿਹਾ ਹੈ। ਫਾਈਲ ਉੱਤੋਂ ਅੱਖਾਂ ਚੁੱਕੇ ਬਿਨਾਂ ਹੀ ਬੋਲੇ, "ਕਮ ਇਨ (Come in)" ਮੇਰੇ 'ਬੈਂਕਯੂ ਸਰ' ਕਹਿਣ ਉੱਤੇ ਉਨ੍ਹਾਂ ਨੇ ਤ੍ਰਭਕ ਕੇ ਉਪਰ ਵੇਖਿਆ ਅਤੇ ਆਖਿਆ,

"ਅਰੇ ਬੇਟਾ, ਤੂੰ ?" ਦਰਵਾਜ਼ਾ ਖੜਕਾਉਣ ਦੀ ਕੀ ਲੋੜ ਸੀ ?"

"ਅਰੇ ਬਈ, ਸਰਕਾਰੀ ਦਫ਼ਤਰ ਹੈ। ਕੀ ਪਤਾ ਇਥੇ ਬੈਠਾ ਆਦਮੀ 'ਪਾਪਾ' ਹੈ ਕਿ 'ਡਿਪਟੀ ਕਮਿਸ਼ਨਰ'।"

"ਤੇਰੇ ਬੀ ਜੀ ਨੇ ਬੁਲਾਇਆ ਹੈ?"

"ਨਹੀਂ, ਨਹੀਂ, ਡਰੋ ਨਾ। ਮੈਂ ਆਪਣੇ ਕੰਮ ਆਈ ਹਾਂ। ਮੈਂ ਆਪਣੇ ਥੀਸਸ ਦਾ ਪਹਿਲਾ ਚੈਪਟਰ ਲਿਖਿਆ ਹੈ। ਤੁਹਾਨੂੰ ਸੁਣਾ ਕੇ ਤੁਹਾਡੀ ਸਲਾਹ ਲੈਣਾ ਚਾਹੁੰਦੀ ਹਾਂ।"

"ਮੈਂ ਕਾਨੂੰਨ ਨਾਲ ਮੱਥਾ ਮਾਰਨ ਵਾਲਾ ਆਦਮੀ ਹਾਂ। ਜਾਂ ਫਿਰ ਹਿੰਸਾ, ਹੱਤਿਆ ਅਤੇ ਝੂਠ ਨਾਲ ਮੇਰਾ ਵਾਹ ਰਹਿੰਦਾ ਹੈ। ਕਲਾ ਦੀ ਕੋਮਲਤਾ ਅਤੇ ਸਾਹਿਤ ਦੀ ਸੁੰਦਰਤਾ ਬਾਰੇ ਮੈਂ ਕੀ ਜਾਣਾਂ।"

"ਪਾਪਾ, ਤੁਹਾਡੇ ਬੋਲਣ ਦੇ ਢੰਗ ਤੋਂ ਇਉਂ ਲੱਗਦਾ ਹੈ ਕਿ ਤੁਸੀਂ...।"

ਦਰਵਾਜ਼ਾ ਮੁੜ ਖੜਕਿਆ। ਪਾਪਾ ਨੇ ਹੱਥ ਦੇ ਇਸ਼ਾਰੇ ਨਾਲ ਸੁਮੀਤ ਨੂੰ ਅੰਦਰ

67 / 225
Previous
Next