

ਗੰਭੀਰ ਇਸਤ੍ਰੀ ਇਸ ਘਰ ਵਿੱਚ ਆ ਕੇ ਏਨ ਪ੍ਰਸੰਨ-ਮੁੱਖ ਅਤੇ ਚਿੰਤਾ-ਮੁਕਤ ਕਿਵੇਂ ਹੋ ਗਈ ਹੈ ? ਇਸ ਦਾ ਇਹ ਰੂਪ ਇਸ ਦੇ ਆਪਣੇ ਘਰ ਵਿੱਚ ਵੇਖੇ ਰੂਪ ਨਾਲੋਂ ਏਨਾ ਵੱਖਰਾ ਕਿਉਂ ਹੈ ? ਇਨ੍ਹਾਂ ਪ੍ਰਸ਼ਨਾਂ ਦੀ ਸਰਸਰਾਹਟ ਮੇਰੇ ਦਿਲ-ਦਿਮਾਗ ਵਿੱਚ ਹੋ ਹੀ ਰਹੀ ਸੀ ਕਿ ਪਿੰਡ ਦੀਆਂ ਅੱਠ-ਦਸ ਇਸਤੀਆਂ ਅਤੇ ਏਨੀਆਂਕੁ ਹੀ ਕੁੜੀਆਂ ਵਿਹੜੇ ਵਿੱਚ ਇਉਂ ਆ ਵੜੀਆਂ ਜਿਵੇਂ ਆਪਣੇ ਘਰ ਆਈਆਂ ਹੋਣ। ਵਡੇਰੀ ਉਮਰ ਦੀਆਂ ਇਸਤੀਆਂ ਨੇ ਸੁਮੀਤ ਦੀ ਮਾਤਾ ਨੂੰ ਵਾਰੀ ਵਾਰੀ ਗਲ ਨਾਲ ਲਾ ਕੇ ਪਿਆਰ ਦਿੱਤਾ। ਕੁੜੀਆਂ ਨੇ ਆਦਰ ਨਾਲ ਹੱਥ ਜੋੜ ਅਤੇ ਸਿਰ ਝੁਕਾਅ ਕੇ ਉਸ ਕੋਲੋਂ ਪਿਆਰ ਲਿਆ। ਪ੍ਰੋਫੈੱਸਰ ਅੰਕਲ ਦੇ ਕਹਿਣ ਉੱਤੇ ਅਸੀ ਸਾਰੇ ਉਸ ਘਰ ਦੇ ਵਿਸ਼ਾਲ ਡ੍ਰਾਇੰਗ ਰੂਮ ਵਿੱਚ ਜਾ ਬੈਠੇ । "ਸ਼ੁਕਰ ਹੈ ਅੱਜ ਤੇਰਾ ਇਧਰ ਆਉਣ ਨੂੰ ਜੀਅ ਕੀਤਾ।" ਇੱਕ ਸਿਆਣੀ ਇਸਤ੍ਰੀ ਨੇ ਸੁਮੀਤ ਦੀ ਮਾਂ ਨੂੰ ਆਖਿਆ।
"ਜੀਅ ਤਾਂ ਬਹੁਤ ਕਰਦਾ ਹੈ ਮਾਤਾ ਜੀ, ਪਰ ਕੰਮਾਂ ਕਾਰਾਂ ਵਿੱਚੋਂ ਵਿਹਲ ਨਹੀਂ भिलची।"
"ਕੋਈ ਗੱਲ ਨਹੀਂ। ਪੁੱਤ! ਸਾਨੂੰ ਕੁਝ ਭੁੱਲਾ ਕਿਤੇ? ਧੰਨ ਭਾਗ, ਤੂੰ ਆਈ।"
"ਰੱਬ ਨੇ ਵੱਡੇ ਵੱਡੇ ਕੰਮ ਪਾ ਦਿੱਤੇ ਤੈਨੂੰ ਧੀਏ; ਪਰ ਸ਼ਾਬਾਸ਼ੇ ਆ ਤੈਨੂੰ ਤੇਰੀ ਰਾਤੇ ਹਰ ਕੋਈ ਨਹੀਂ ਜੰਮਿਆ।"
"ਤੁਹਾਡੀਆਂ ਅਸੀਸਾਂ ਹਨ, ਮਾਂ ਜੀ। ਤੁਸੀਂ ਸਿਰ 'ਤੇ ਹੱਥ ਨਾ ਰੱਖਦੇ ਤਾਂ ਮੈਂ ਕੀ ਕਰ ਸਕਦੀ ਸਾਂ ?
"ਨਾ ਧੀਏ, ਅਸੀਂ ਤੇਰਾ ਦੇਣ ਨਹੀਂ ਦੇ ਸਕਦੇ। ਜੁਗ-ਜੁਗ ਜੀ। ਰੱਬ ਤੇਰੀ ਉਮਰ ਲੰਮੀ ਕਰੋ। ਸਾਡੇ ਕੋਲ ਤਾਂ ਸੀਸਾਂ ਈ ਆਂ। ਆਉਂਦੀ ਜਾਂਦੀ ਰਿਹਾ ਕਰ।"
ਇਸ ਪ੍ਰਕਾਰ ਦੀਆਂ ਗੱਲਾਂ ਕਰ ਕੇ ਇਹ ਸਭ ਚਲੇ ਗਏ। ਇਸ ਪਿੰਡ ਦੇ ਲੋਕਾਂ ਵਿੱਚ ਇਸ ਇਸਤ੍ਰੀ ਦੀ ਏਨੀ ਇੱਜ਼ਤ-ਅਪਣੱਤ ਦਾ ਕਾਰਨ ਕੀ ਹੈ ? ਕੀ ਇਲਾਕੇ ਦੇ ਹੋਰ ਪਿੰਡਾਂ ਦੇ ਲੋਕ ਵੀ ਇਸ ਨੂੰ ਇਵੇਂ ਹੀ ਪਿਆਰਦੇ ਸਤਿਕਾਰਦੇ ਹਨ ? ਜੇ 'ਹਨ' ਤਾਂ ਕਿਉਂ ? ਮੇਰੇ ਦਿਮਾਗ਼ ਵਿੱਚ ਪ੍ਰਸ਼ਨਾਂ ਦੇ ਅੰਬਾਰ ਉੱਸਰਦੇ ਜਾ ਰਹੇ ਹਨ। ਸੁਮੀਤ ਨੇ ਮੇਜ਼ ਉੱਤੇ ਪਈ ਇੱਕ ਫ਼ਾਈਲ ਵਿੱਚੋਂ ਮੇਰਾ ਨਿਬੰਧ ਕੱਢ ਕੇ ਸਾਰਿਆ ਨੂੰ ਵਿਖਾਉਂਦਿਆਂ ਆਖਿਆ, "ਇਨ੍ਹਾਂ ਪੰਨਿਆ ਉੱਤੇ ਖਿੱਲਰੇ ਹੋਏ ਖ਼ਿਆਲ ਅੱਜ ਸਾਡੇ ਧਿਆਨ ਦਾ ਕੇਂਦ ਹਨ। ਅਸਾਂ ਸਾਰਿਆਂ ਇਹ ਲੇਖ ਪੜ੍ਹਿਆ ਹੈ; ਏਥੋਂ ਤਕ ਕਿ ਆਂਟੀ ਨੇ ਵੀ। ਇਸ ਬਾਰੇ ਆਪਣੇ ਵਿਚਾਰ ਦੱਸ ਕੇ ਧਨਵਾਦੀ ਬਣਾਓ।"
"ਤੈਨੂੰ ਕਿਸੇ ਸਾਹਿਤ ਸਭਾ ਦਾ ਸੈਕਟਰੀ ਹੋਣਾ ਚਾਹੀਦਾ ਸੀ।"
"ਸਮਝ ਲਓ ਅੱਜ ਮੈਂ ਉਹ ਹੀ ਹਾਂ। ਕੇਵਲ ਅੱਜ ਦਾ ਦਿਨ। ਬਹੁਤੇ ਚਿਰ ਲਈ ਇਹ ਛੱਟ ਮੇਰੇ ਉੱਤੇ ਨਾ ਲੱਦੀ ਜਾਵੇ।"
"ਪਹਿਲਾਂ ਮੈਂ ਆਪਣੀ ਰਾਏ ਦੱਸਦਾ ਹਾਂ।" ਕਹਿ ਕੇ ਪ੍ਰੋਫੈਸਰ ਅੰਕਲ ਅਜੇ ਕੁਝ ਕਹਿਣ ਹੀ ਲੱਗੇ ਸਨ ਕਿ ਆਂਟੀ ਨੇ ਆਖਿਆ, 'ਤੁਸੀਂ ਨਹੀਂ, ਅੱਜ ਤੋਸ਼ੀ ਪਹਿਲ ਕਰੇਗੀ।"
"ਸੰਤੋਸ਼ ਬੇਟਾ ਤੂੰ, .....
"ਹਾਂ ਜੀ, ਤੋਸ਼ੀ। ਆਖ਼ਰ ਤੁਹਾਡੇ ਪਰਮ ਸ਼ਿਸ਼ ਨਾਲ ਜੀਵਨ ਦੇ ਕੁਝ ਸਾਲ ਬਿਤਾਏ ਹਨ ਇਸ ਨੇ।"
"ਇਨ੍ਹਾਂ ਦਾ ਪਰਮ ਸ਼ਿਸ਼ ਹੁਣ ਵੀ ਮੇਰੇ ਨਾਲ ਹੈ। ਉਸ ਤੋਂ ਪਰ ਮੈਂ ਕਦੇ ਨਹੀਂ ਹੋਈ। ਮੇਰੇ ਜੀਵਨ ਦਾ ਹਰ ਪਲ.....।"