

ਬਾਹਰਲਾ ਦਰਵਾਜ਼ਾ ਖੜਕਿਆ, ਸੁਮੀਤ ਨੇ ਉੱਠ ਕੇ ਖੋਲ੍ਹਿਆ ਤਾਂ ਤਿੰਨ-ਚਾਰ ਬਿਰਧ ਅੰਦਰ ਦਾਖਲ ਹੋਏ ਅਤੇ ਸਿੱਧੇ ਡ੍ਰਾਇੰਗ ਰੂਮ ਵਿੱਚ ਆ ਗਏ। ਅਸੀਂ ਸਾਰੇ ਉਨ੍ਹਾਂ ਦੇ ਸਤਿਕਾਰ ਵਜੋਂ ਉੱਠ ਖੜੇ ਹੋਏ। ਅੰਕਲ ਜੀ ਨੇ ਆਖਿਆ, "ਆਓ ਬੈਠੋ ਚਾਚਾ ਜੀ।"
ਉਨ੍ਹਾਂ ਵਿੱਚੋਂ ਇੱਕ ਨੇ ਬੈਠਣੋਂ ਇਨਕਾਰ ਕਰਦਿਆਂ ਹੋਇਆ ਆਖਿਆ, "ਅਸੀਂ ਬਹਿਣ ਨਹੀਂ ਆਏ, ਪ੍ਰੋਫੈਸਰ ਜੀ। ਕੁੜੀ ਦੇ ਆਉਣ ਦੀ ਸੁਣੀ ਸੀ। ਧੀ-ਧਿਆਣੀ ਦੇ ਦਰਸ਼ਨਾਂ ਨੂੰ ਆ ਗਏ। ਤੁਸੀਂ ਬੈਠੋ ਅਸੀਂ ਚੱਲਦੇ ਹਾਂ। ਤੋਸ਼ੀ ਧੀਏ, ਸਭ ਸੁਖ-ਸਾਂਦ ਹੈ ਨਾ ?"
“ਹਾਂ, ਬਾਪੂ ਜੀ, ਵਾਹਿਗੁਰੂ ਦੀ ਮਿਹਰ ਆ।"
"ਹੱਛਾ ਪੁੱਤ੍ਰ, ਅਸੀਂ ਚੱਲਦੇ ਹਾਂ। ਕਰੋ ਗੱਲਾਂ-ਬਾਤਾਂ। ਜਾਣ ਲੱਗੀ ਮਿਲ ਕੇ ਜਾਵੀਂ ।" ਕਹਿ ਕੇ ਉਹ ਚਲੇ ਗਏ।
"ਮੈਂ ਇਹ ਨਿਬੰਧ ਧਿਆਨ ਨਾਲ ਪੜ੍ਹਿਆ ਹੈ। ਇਹ ਨਿਬੰਧ ਦੇ ਰੂਪ ਵਿੱਚ ਸੰਪੂਰਣ ਨਹੀਂ: ਪ੍ਰੰਤੂ ਬੀਸਸ ਦਾ ਪਹਿਲਾ ਚੈਪਟਰ ਹੋਣ ਕਰਕੇ ਇੱਕ ਪ੍ਰਵੇਸ਼ਕਾ ਦਾ ਕੰਮ ਬਹੁਤ ਹੀ ਸੁੰਦਰਤਾ ਨਾਲ ਨਿਭਾ ਰਿਹਾ ਹੈ। ਇਸ ਤੋਂ ਇਲਾਵਾ ਵੀ ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਹਨ।"
"ਚੁੱਪ ਕਿਉਂ ਕਰ ਗਏ ਬੇਟਾ। ਆਪਣੀ ਗੱਲ ਪੂਰੀ ਕਰੋ। ਉਹ ਵਿਸ਼ੇਸ਼ਤਾਵਾਂ ਕੀ ਹਨ ? ਜਰਾ ਸਾਨੂੰ ਵੀ ਦੱਸੋ। ਸੈਕਟਰੀ ਕੋਲੋਂ ਨਾ ਡਰੋ। ਇਹ ਅਸਲੀ ਨਹੀਂ, ਬਨਾਉਟੀ ਸੈਕਟਰੀ ਹੈ।"
"ਮੈਨੂੰ ਸੈਕਟਰੀ ਦੀ ਨਹੀਂ, ਸਗੋਂ ਤੁਹਾਡੀ ਆਗਿਆ ਦੀ ਲੋੜ ਹੈ। ਤੁਹਾਡੀ ਹਾਜ਼ਰੀ ਵਿੱਚ ਕੁਝ ਕਹਿਣੇਂ ਸੰਕੋਚ ਹੁੰਦਾ ਹੈ। ਮਾਪੇ ਬੱਚਿਆਂ ਦਾ ਹਾਸਾ ਨਹੀਂ ਉਡਾਉਣਗੇ, ਇਸ ਭਰੋਸੇ ਵਿੱਚੋਂ ਕਹਿਣ ਲੱਗੀ ਹਾਂ। ਪੁਸ਼ਪੇਂਦ੍ਰ ਨੇ ਇਸ ਆਰੰਭਕ ਚੈਪਟਰ ਵਿੱਚ ਕੁਝ ਅਜਿਹੀਆਂ ਗੱਲਾਂ ਆਖੀਆਂ ਹਨ, ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਕਲਾ ਜਾਂ ਸਾਹਿਤ ਸੰਬੰਧੀ ਬਣੀਆਂ ਆ ਰਹੀਆਂ ਧਾਰਨਾਵਾਂ ਦੀ ਅਟੱਲਤਾ, ਉਪਯੋਗਤਾ ਅਤੇ ਸ੍ਰੇਸ਼ਟਤਾ ਦੇ ਭਾਰ ਹੇਠ ਦੱਬ ਕੇ ਨਹੀਂ ਲਿਖ ਰਹੀ। ਇਸ ਦੇ ਉਲਟ ਉਹ ਚਾਹੁੰਦੀ ਹੈ ਕਿ ਕਲਾ ਸੰਬੰਧੀ ਪਰਚਾਰੇ ਜਾ ਰਹੇ ਸਾਰੇ ਸਿਧਾਂਤਾਂ ਦਾ ਪੁਨਰ ਮੁਲਾਂਕਣ ਕੀਤਾ ਜਾਵੇ ਅਤੇ ਅਜੇਹਾ ਕਰਦਿਆਂ ਹੋਇਆਂ ਕਿਸੇ ਸਿਧਾਂਤਕਾਰ ਦੀ ਸ਼ਖ਼ਸੀਅਤ ਦੇ ਭਾਰ ਹੇਠ ਦੱਬ ਕੇ ਕੋਈ ਗੱਲ ਨਾ ਆਖੀ ਜਾਵੇ।"
ਏਨਾ ਕਹਿ ਕੇ ਉਨ੍ਹਾਂ ਨੇ ਇੱਕ ਵੇਰ ਫਿਰ ਪ੍ਰੋਫੈਸਰ ਅੰਕਲ ਦੇ ਮੂੰਹ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਉਹ ਬੋਲੇ, "ਤੋਸ਼ੀ ਬੇਟਾ, ਆਪਣੀ ਗੱਲ ਨਿਕ ਆਖੋ। ਜੇ ਮੈਂ ਅਤੇ ਮੇਰੇ ਵਰਗੇ ਲੋਕ ਲਕੀਰ ਦੀ ਫ਼ਕੀਰੀ ਕਰਦੇ ਆ ਰਹੇ ਹਨ ਤਾਂ ਇਹ ਉਨ੍ਹਾਂ ਦੀ ਅਕੈਡਮਿਕ ਮਜਬੂਰੀ ਹੈ —ਤਾਲੀਮੀ ਅਤੇ ਇਮਤਿਹਾਨੀ ਲੋਡ ਹੈ। ਹੋਰਨਾ ਬਾਰੇ ਮੈਨੂੰ ਪਤਾ ਨਹੀਂ, ਪਰ ਮੈਂ ਨਿੱਜੀ ਤੌਰ ਉੱਤੇ ਕਿਸੇ ਸਿਧਾਂਤਕਾਰ ਦਾ ਦਬੇਲ ਨਹੀਂ ਹਾਂ ਅਤੇ ਨਾ ਹੀ ਕਿਸੇ ਸਿਧਾਂਤ ਦਾ ਪੁਜਾਰੀ ਹਾਂ।"
"ਜਿਸ ਰੂਪ ਵਿੱਚ ਇਹ ਨਿਬੰਧ ਸਾਡੇ ਸਾਹਮਣੇ ਹੋ, ਉਸ ਰੂਪ ਵਿੱਚ ਇਹ ਸਾਡੀ ਪੁਸ਼ਪੇਂਦੁ ਦੇ ਬੀਸਸ ਦਾ ਹਿੱਸਾ ਵੀ ਨਹੀਂ ਆਖਿਆ ਜਾ ਸਕਦਾ। ਇਸ ਦੇ ਥੀਸਸ ਦਾ ਟਾਪਿਕ ਹੈ 'ਯਥਾਰਥਵਾਦ-ਇੱਕ ਕਲਾਤਮਕ ਵਰਦਾਨ।' ਇਹ ਪ੍ਰਵੇਸ਼ਿਕਾ ਕਿਸੇ ਇੱਕ ਵਾਦ ਦਾ ਹੀ ਨਹੀਂ ਸਗੋਂ ਸਮੁੱਚੀ ਕਲਾ ਦਾ ਵਿਸ਼ਲੇਸ਼ਣ ਕਰ ਕੇ ਇਸ ਦੇ ਨਵ-ਨਿਰਮਾਣ ਦੀ ਪ੍ਰੇਰਣਾ ਦਾ ਇਕਰਾਰ ਕਰਦੀ ਮਹਿਸੂਸ ਹੁੰਦੀ ਹੈ। ਇਸ ਬਾਰੇ ਮੈਂ ਪੁਸ਼ਪੇਂਦੁ ਕੋਲੋਂ ਕੁਝ ਸੁਣਨਾ ਚਾਹੁੰਦੀ ਹਾਂ।"
ਹੁਣ ਸਾਰਿਆਂ ਦੀਆਂ ਨਜ਼ਰਾਂ ਮੇਰੇ ਉੱਤੇ ਆ ਟਿਕੀਆਂ। ਮੈਂ ਕਹਿਣਾ ਸ਼ੁਰੂ ਕੀਤਾ, "ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਸ਼ਬਦਾਂ ਰਾਹੀਂ ਆਪਣੇ ਭਾਵਾਂ ਦਾ ਠੀਕ ਠਾਕ ਪ੍ਰਗਟਾਵਾ ਕਰ ਸਕੀ ਹਾਂ। ਸੁਮੀਤ ਜੀ ਨਾਲ ਹੋਈਆਂ ਦੋ ਗੋਬਟੀਆਂ ਕਾਰਨ ਹੀ ਮੇਰੇ ਵਿਚਾਰਾਂ ਵਿੱਚ