Back ArrowLogo
Info
Profile

ਮੇਰੀ ਜਾਚੇ ਉਹ ਮਨੋਰਥ ਸ੍ਵੈ ਰੱਖਿਆ ਅਤੇ ਸੁਰੱਖਿਆ ਹੀ ਹੈ। ਮੈਂ ਕਹਿ ਰਿਹਾ ਹਾਂ ਕਿ ਸੱਚ ਨੂੰ ਜਾਣਨ ਦੀ ਇੱਛਾ ਦਾ ਮਨੋਰਥ 'ਸ਼ਿਵਮ' ਹੈ। 'ਰੂਪਾਂਤਰ' ਨਾਮ ਦੇ ਪੰਜਾਬੀ ਤ੍ਰੈਮਾਸਕ ਦੇ ਪੰਜਵੇਂ ਅੰਕ ਵਿੱਚ ਛਪੇ ਇੱਕ ਨਿਬੰਧ 'ਸੱਤਿਅਮ ਅਤੇ ਸ਼ਿਵਮ' ਨੂੰ ਪੜ੍ਹ ਅਤੇ ਵਿਚਾਰ ਕੇ ਮੈਂ ਉਪਰੋਕਤ ਸਿੱਟੇ ਉੱਤੇ ਪੁੱਜਾ ਹਾਂ।"

"ਚੁੱਪ ਕਿਉਂ ਕਰ ਗਿਆ ਏਂ ?ਅਸੀਂ ਸੁਣ ਰਹੇ ਹਾਂ।"

"ਆਂਟੀ ਦਾ ਧਿਆਨ ਰਸੋਈ ਵੱਲ ਹੈ।"

"ਜ਼ਰਾ ਠਹਿਰੀਂ।" ਮੈਂ ਕੁੱਕਰ ਹੇਠੋਂ ਅੱਗ ਬੁਝਾ ਕੇ ਆਉਂਦੀ ਹਾਂ। ਮੇਰੇ ਆਉਣ ਤੋਂ ਪਹਿਲਾਂ ਗੱਲ ਅੱਗੇ ਨਾ ਤੋਰੀਂ। ਆਂਟੀ ਰਸੋਈ ਵਿੱਚੋਂ ਵਾਪਸ ਆ ਗਏ ਅਤੇ ਸੁਮੀਤ ਨੇ ਗੱਲ ਅੱਗੇ ਤੋਰੀ, "ਜੇ ਸੱਤਿਅਮ ਦਾ ਮਨੋਰਥ ਸ਼ਿਵਮ ਹੈ ਅਤੇ ਸ਼ਿਵਮ ਨੂੰ ਪੁੱਜ ਚੁੱਕੇ ਜੀਵਨ ਵਿੱਚ ਸੁੰਦਰਮ ਦੀ ਤਾਂਘ ਹੋ ਤਾਂ ਅਸੀਂ ਕਰੋਸੇ ਨਾਲ ਇਹ ਕਹਿ ਸਕਦੇ ਹਾਂ ਕਿ ਸਮੁੱਚੇ ਜੀਵਨ ਦਾ ਜਾਂ ਸਮੁੱਚੇ ਵਿਕਾਸ ਦਾ ਮਨੋਰਥ 'ਆਨੰਦ' ਹੈ।"

ਅੰਕਲ ਜੀ ਚੁੱਪ ਨਾ ਰਹਿ ਸਕੇ, "ਸਮੀਤ, ਉਹ ਲੇਖ ਮੈਂ ਵੀ ਪੜ੍ਹਿਆ ਸੀ। ਪਰੰਤੂ ਜ ਸਿੱਟਾ ਤੂੰ ਕੱਢਿਆ ਹੈ, ਉਸ ਤੋਂ ਇਉਂ ਲੱਗਦਾ ਹੈ ਕਿ ਉਹ ਲੇਖ ਮੈਨੂੰ ਦੁਬਾਰਾ ਪੜ੍ਹਨਾ ਪਵੇਗਾ। ਆਪਣੀ ਤਰਕ-ਵਿਧੀ ਅਨੁਸਾਰ ਤੂੰ ਆਪਣਾ ਮਨ-ਇੱਛਤ ਸਿੱਟਾ ਕੱਢਿਆ ਹੈ। ਲੋਪਕ ਨੇ ਸੱਤਿਅਮ ਅਤੇ ਸ਼ਿਵਮ ਵਿੱਚ ਕਾਰਨ ਅਤੇ ਕਾਰਜ ਦਾ ਸੰਬੰਧ ਜ਼ਰੂਰ ਦੱਸਿਆ ਹੈ, ਪਰ ਤੂੰ ਉਸ ਸੰਬੰਧ ਨੂੰ ਉਲਟਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।"

"ਅੰਕਲ ਜੀ, ਤੁਸਾਂ ਉਹ ਲੇਖ ਦੁਬਾਰਾ ਪੜ੍ਹਨਾ ਹੈ ਅਤੇ ਮੈਂ ਉਹ ਲੇਖ ਘੱਟ-ਘੱਟ ਪੰਦਰਾਂ ਵਾਰ ਪੜ੍ਹ ਚੁੱਕਾ ਹਾਂ। ਸੱਤਿਅਮ ਅਤੇ ਸ਼ਿਵਮ ਮੈਨੂੰ 'ਇੱਕ ਦੂਜੇ ਦੇ ਕਾਰਣ' ਪ੍ਰਤੀਤ ਹੋਏ ਹਨ। ਸੁੰਦਰਮ ਅਤੇ ਆਨੰਦ ਇਨ੍ਹਾਂ ਦੋਹਾਂ ਤੋਂ ਪਰੇ ਹਨ- ਅਗੇਰੇ ਹਨ, ਉਚੇਰੇ ਹਨ। ਜੀਵਨ ਵਿੱਚ ਸੱਤਿਅਮ ਅਤੇ ਸ਼ਿਵਮ ਦੋਵੇਂ ਸੁੰਦਰਮ ਦੇ ਸਾਧਨ ਹਨ; ਸੇਵਕ ਹਨ: ਪਰ ਇਹ ਸਬੰਧ ਅਜੇ ਜੀਵਨ ਦੀ ਸਾਧਾਰਨ ਗਤੀ ਰਾਹੀਂ ਵਿਅਕਤ ਨਹੀਂ ਹੁੰਦਾ। ਅਜੇਹਾ ਹੋਣ ਲਈ ਹੋਰ ਵਿਕਸਣ ਦੀ ਲੋੜ ਹੈ। ਜੀਵਨ ਨੇ ਸੁਰੱਖਿਅਤ ਹੋ ਕੇ ਆਪਣੇ ਅਸਲੇ ਨੂੰ ਆਪਣੇ ਸੱਚ ਨੂੰ ਸੰਪੂਰਣ ਰੂਪ ਵਿੱਚ ਅਭਿਵਿਅਕਤ ਕਰ ਕੇ ਜੀਣਾ ਸਿੱਖਣਾ ਹੈ। ਉਸ ਸਮੇਂ ਇਹ ਮੰਨਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਕਿ ਜੀਵਨ ਦਾ ਅਸਲਾ ਸੁੰਦਰਮ ਹੈ: ਜੀਵਨ ਦਾ ਮਨੋਰਥ ਆਨੰਦ ਹੈ।"

"ਪਰ ਇਸ ਸਮੇਂ ਤਾਂ ਅਸੀਂ ਇਹ ਵੇਖਦੇ ਹਾਂ ਕਿ ਜੀਵਨ ਦੇ ਇੱਕ ਸੱਚ ਨੂੰ ਪਦਾਰਥ ਦੀ ਸੂਖਮਤਾ ਦੇ ਰੂਪ ਵਿੱਚ ਜਾਣ ਲੈਣ ਕਰਕੇ ਮਨੁੱਖ ਨੇ ਪਰਮਾਣੂ ਬੰਬ ਬਣਾਏ ਹਨ ਅਤੇ ਤਬਾਹੀ ਦੀ ਯੋਗਤਾ ਨੂੰ ਆਪਣੇ ਮਾਨਵਤਵ ਦੀ ਸਿਖ਼ਰ ਸਮਝ ਰਿਹਾ ਹੈ।"

"ਇਹ ਠੀਕ ਹੈ, ਅੰਕਲ ਜੀ, ਪਰ ਹੁਣ ਤਕ ਮਨੁੱਖ ਤਬਾਹੀ ਰਾਹੀਂ ਸੁਰੱਖਿਅਤ ਹੋਣ ਦਾ ਪਸ਼ੂਪੁਣਾ ਕਰਦਾ ਆਇਆ ਹੈ। ਮਨੋਰਥ ਸੁਰੱਖਿਆ ਹੀ ਹੈ। ਤਬਾਹੀ ਨੂੰ ਸਾਧਨ ਮੰਨਣਾ ਉਸ ਦੀ ਮੂਰਖਤਾ ਹੈ।"

"ਇਵੇਂ ਹੀ ਸਹੀ। ਤੇਰੀ ਗੱਲ ਮੰਨ ਲੈਂਦੇ ਹਾਂ, ਪਰ ਹੁਣ ਕਲਾ ਅਤੇ ਯਥਾਰਥਵਾਦ ਵੱਲ ਮੁੜਨਾ ਚਾਹੀਦਾ ਹੈ।"

ਸੁਮੀਤ ਤੋਂ ਪਹਿਲਾਂ ਮੈਂ ਆਪਣਾ ਆਰੰਭ ਕਰ ਦਿੱਤਾ ਹੈ, "ਅੰਕਲ ਜੀ, ਮੁੜਨ ਦੀ ਲੋੜ ਨਹੀਂ, ਕਲਾ ਸਾਡੇ ਨਾਲ ਨਾਲ ਤੁਰਦੀ ਆ ਰਹੀ ਹੈ, ਜਾਂ ਸਾਡੀ ਵਿਚਾਰ ਦਾ ਧੁਰਾ

ਬਣੀ ਰਹੀ ਹੈ, ਸੱਤਿਅਮ, ਸ਼ਿਵਮ ਅਤੇ ਸੁੰਦਰਮ ਵਿਚਾਲੇ ਗਲਤ ਸੰਬੰਧਾਂ ਦੇ ਸਿੱਟੇ ਵਜੋਂ

72 / 225
Previous
Next