

ਉਪਜੇ ਹੋਏ ਕਲਾ-ਸਿਧਾਂਤਾਂ ਦੀ ਪੜਚੋਲ ਅਤੇ ਨਰੋਏ ਸਾਤਵਿਕ ਸਿਧਾਂਤਾਂ ਦੀ ਖੋਜ ਹੀ ਸਾਡਾ ਮਨੋਰਥ ਹੈ। ਸੁਮੀਤ ਨਾਲ ਹੋਈ ਪਹਿਲੀ ਗੱਲ ਬਾਤ ਵਿੱਚ ਹੀ ਇਨ੍ਹਾਂ ਦੱਸਿਆ ਸੀ ਕਿ ਮਨੁੱਖ ਦੀ ਬੌਧਿਕਤਾ ਪੁਰਾਤਨ ਕਾਲ ਤੋਂ ਹੀ ਸੱਤ ਦੀ ਦਬੋਲ ਰਹੀ ਹੈ। ਸੁਕਰਾਤ ਅਤੇ ਅਫਲਾਤੂਨ ਨੇ ਬੌਧਿਕਤਾ ਨੂੰ ਮਨੁੱਖ ਵਿਚਲੇ ਕਠੋਰ ਭਾਵਾਂ ਦੀ ਤਾਬਿਆਦਾਰੀ ਵਿੱਚ ਲਾਉਣ ਦਾ ਭਰਪੂਰ ਯਤਨ ਕੀਤਾ ਸੀ। ਨਾਲ ਨਾਲ ਕਲਾ ਉੱਤੇ ਵੀ ਕਰੜੀਆਂ ਪਾਬੰਦੀਆਂ ਲਾਉਣ ਵਿੱਚ ਮਨੁੱਖੀ ਸਮਾਜਾਂ ਦੇ ਕਲਿਆਣ ਦੀ ਆਸ ਕੀਤੀ ਸੀ। ਇਉਂ ਸੱਤਿਅਮ ਅਤੇ ਸੁੰਦਰਮ ਨੂੰ ਸ਼ਿਵਮ ਦੇ ਦਾਸ ਬਣਾ ਕੇ ਇਨ੍ਹਾਂ ਵਿੱਚ ਸੁਆਮੀ ਅਤੇ ਸੇਵਕ ਦਾ ਉਹ ਸੰਬੰਧ ਸਥਾਪਤ ਕੀਤਾ ਸੀ, ਜਿਸ ਦਾ ਸਦਕਾ ਹੁਣ ਤਕ ਕਲਾ ਆਪਣੇ ਅਸਲੇ ਤੋਂ ਬੇ-ਪਛਾਣ ਰਹੀ ਹੈ ਅਤੇ ਮਨੁੱਖੀ ਕੋਮਲ
ਭਾਵਾਂ ਦਾ ਮਾਨ-ਸਰੋਵਰ, ਜਲ-ਨਿਧੀ ਹੁੰਦਿਆਂ ਹੋਇਆ, ਕਮਲ-ਧਨ-ਹੀਣ ਹੀ ਰਿਹਾ ਹੈ।" ਆਪਣੀ ਗੱਲ ਮੁਕਾ ਕੇ ਮੈਂ ਵੇਖਿਆ ਕਿ ਚਾਰੇ ਸ੍ਰੋਤੇ ਹੈਰਾਨ ਹੋਏ ਮੇਰੇ ਵੱਲ ਵੇਖ ਰਹੇ ਸਨ, ਉਨ੍ਹਾਂ ਦੀ ਹੈਰਾਨੀ ਨੇ ਮੈਨੂੰ ਥੋੜਾ ਜਿਹਾ ਪ੍ਰੇਸ਼ਾਨ ਕਰ ਦਿੱਤਾ। ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰਦੀ ਹੋਈ ਮੈਂ ਬੋਲੀ, "ਅੰਕਲ ਜੀ, ਮੈਂ ਕੁਝ ਤੁਹਾਡਾ ਕੀ ਵਿਚਾਰ....?
ਮੇਰਾ ਮਤਲਬ,
"ਪੁਸ਼ਪਾ ਬੇਟੀ, ਤੂੰ ਮੇਰੀਆਂ ਆਸਾਂ ਉਮੀਦਾਂ ਉੱਤੇ ਪੂਰੀ ਉਤਰੇਗੀ, ਇਸ ਦਾ ਮੈਨੂੰ ਯਕੀਨ ਹੋ ਗਿਆ ਹੈ। ਮੈਂ ਤੇਰੇ ਵਿਚਾਰਾਂ ਦੇ ਵਿਕਾਸ ਉੱਤੇ ਨਹੀਂ, ਸਗੋਂ ਆਪਣੀ ਸਫਲਤਾ ਉੱਤੇ ਹੈਰਾਨ ਹੋ ਰਿਹਾ ਹਾਂ।"
ਸੁਮੀਤ ਦੇ ਮਾਤਾ ਜੀ, ਜਿਨ੍ਹਾਂ ਦੇ ਨਾਂ ਤੋਂ ਮੈਂ ਜਾਣੂੰ ਹੋ ਚੁੱਕੀ ਹਾਂ, ਨੇ ਆਖਿਆ, "ਇਸ ਬੱਚੀ ਦੇ ਇਸ ਵਾਕ ਕਿ 'ਮਨੁੱਖੀ ਮਨ ਦਾ ਮਾਨ-ਸਰੋਵਰ ਕਮਲਾਲਿਯ ਨਹੀਂ ਬਣ ਸਕਿਆ' ਦੀ ਸਾਰਥਕਤਾ ਉੱਤੇ ਕੁਝ ਸ਼ੱਕ ਕੀਤਾ ਜਾ ਸਕਦਾ ਹੈ। ਹੋਮਰ, ਸ਼ੈਕਸਪੀਅਰ, ਟੈਗੋਰ, ਟਾਲਸਟਾਏ, ਕਾਲੀਦਾਸ ਅਤੇ ਐਂਜਿਲ ਆਦਿਕਾਂ ਦੀਆਂ ਕਿਰਤਾਂ ਦੀ ਹੋਂਦ ਵਿੱਚ ਇਉਂ ਕਹਿਣਾ ਕਿੱਥੋਂ ਤਕ ਠੀਕ ਹੈ ?"
"ਮੇਰੀ ਸੰਤਸ਼ੀ ਮਾਤਾ ਜੀ, ਇਨ੍ਹਾਂ ਦੀਆਂ ਕਿਰਤਾਂ ਕਰਕੇ ਹੀ ਤਾਂ ਇਹ ਕੁਝ ਆਖਣ ਦੀ ਲੋੜ ਹੈ। ਜਿਸ ਜੀਵਨ ਨੇ ਸੁੰਦਰਮ ਨੂੰ ਸ਼ਿਵਮ ਦਾ ਸੇਵਕ ਬਣਾਇਆ ਹੈ, ਉਸ ਜੀਵਨ ਦੀਆਂ ਲੋੜਾ ਵਿੱਚੋਂ ਉਪਜੀਆਂ ਹਨ-ਕਲਾ ਦੀਆਂ ਪਰਿਭਾਸ਼ਾਵਾਂ ਅਤੇ ਉਨ੍ਹਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਕੀਤੀ ਗਈ ਹੈ ਕਲਾ ਦੀ ਵਿਆਖਿਆ। ਮੇਰੀ ਜਾਚੇ ਸੁੰਦਰਤਾ ਅਤੇ ਆਨੰਦ ਦੇ ਮਾਧਿਅਮ ਰਾਹੀਂ ਮਨੁੱਖੀ ਮਨ ਦਾ ਸਾਤਵਿਕ ਵਿਕਾਸ ਸ੍ਰੇਸ਼ਟ ਕਲਾ ਦਾ ਜਾਂ ਕਲਾ ਦਾ ਮਨੋਰਥ ਹੈ ਅਤੇ ਇਸ ਮਨੋਰਥ ਦੀ ਪ੍ਰਾਪਤੀ ਲਈ ਕੀਤਾ ਗਿਆ ਚੇਤਨ ਯਤਨ ਕਲਾ ਹੈ। ਕਲਾ ਦਾ ਸਾਰਾ ਇਤਿਹਾਸ ਇਹ ਦੱਸਦਾ ਹੈ ਕਿ ਮਨੁੱਖੀ ਮਨ ਦੇ ਸਾਤਵਿਕ ਵਿਕਾਸ ਨੂੰ ਇਸ ਦਾ ਮੂਲ ਮਨੋਰਥ ਨਹੀਂ ਮੰਨਿਆ ਗਿਆ, ਕਿਧਰੇ ਕਿਧਰੇ, ਟਾਵਾਂ ਟਾਵਾਂ ਕੋਈ ਕਮਲ ਖਿੜਿਆ ਹੈ, ਪਰ ਸਮੁੱਚਾ ਮਾਨ-ਸਰੋਵਰ ਕਮਲਾਂਕਿਤ ਨਹੀਂ ਹੋਇਆ।ਹੋਮਰ ਨੂੰ ਵਰਜਿਲ ਨਾਲੋਂ ਵਡੇਰਾ ਮੰਨਿਆ ਜਾਣਾ, ਸੈਕਸਪੀਅਰ ਦਾ ਵਰਡਜ਼ਵਰਥ ਨਾਲ ਵਧੀਆ ਹੋਣਾ, ਵੇਦ ਵਿਆਸ ਦੇ ਛੜਯੰਤਾਂ ਨੂੰ ਵਾਲਮੀਕ ਦੇ ਹਿਰਦੇ ਦੀ ਸਰਲਤਾ ਨਾਲ ਵੱਧ ਸਤਿਕਾਰਿਆ ਜਾਣਾ, ਬੁੱਧ ਦੀਆਂ ਮੂਰਤੀਆਂ ਵਿੱਚ ਨਿਰਵਾਣ ਦੀ ਸਾਤਵਿਕਤਾ ਨੂੰ ਸਾਕਾਰ ਕਰਨ ਵਾਲੇ ਗੁੰਮਨਾਮ ਮੂਰਤੀਕਾਰਾਂ ਦੀ ਥਾਂ ਮਨੁੱਖੀ ਸਰੀਰ ਦੀ ਸਕੱਲਤਾ ਅਤੇ ਸ਼ਕਤੀ ਦਾ ਪ੍ਰਦਰਸ਼ਨ ਕਰਨ ਵਾਲੀਆਂ ਮੂਰਤੀਆਂ ਦੇ ਘੜਨਹਾਰ ਮਾਈਕਲ ਐਂਜਲੋ ਨੂੰ ਸ੍ਰੇਸ਼ਟ ਮੰਨਿਆ ਜਾਣਾ-ਸਿੱਧ ਕਰਦਾ ਹੈ ਕਿ ਕਲਾ ਸਾਤਵਿਕਤਾ ਦਾ ਸੋਮਾ ਨਹੀਂ ਸਗੋਂ ਰਾਜਸਿਕਤਾ ਦਾ ਹੱਥ-ਠੋਕਾ ਬਣਦੀ ਆਈ ਹੈ। ਆਪਣੇ ਜਿੰਮੇ ਲੱਗ ਧਰਮ