Back ArrowLogo
Info
Profile

ਦਾ ਪਾਲਣ ਕਰਨ ਵਾਲੀ ਸਰਸਵਤੀ ਨਹੀਂ, ਸਗੋਂ ਸ਼ਕਤੀ ਅਤੇ ਲਕਸ਼ਮੀ ਦੇ ਘਰਾਂ ਵਿੱਚ ਬਹੁਕਰ-ਬੁਹਾਰੀ ਕਰਨ ਵਾਲੀ ਨੌਕਰਾਣੀ ਬਣੀ ਰਹੀ ਹੈ।"

"ਮੈਂ ਤਾਂ ਇਹ ਵੀ ਕਹਾਂਗੀ ਕਿ ਕਰੁਣਾ, ਵਾਤਸੱਲ ਅਤੇ ਸ਼ਾਂਤ ਦੀ ਹਾਜ਼ਰੀ ਵਿੱਚ ਸ਼ਿੰਗਾਰ ਨੂੰ ਰਸ-ਰਾਜ ਮੰਨਿਆ ਜਾਣਾ ਇਸ ਸੱਚ ਦਾ ਸਬੂਤ ਹੈ ਕਿ ਸਮੁੱਚੇ ਮਾਨਵ-ਮਨ ਦਾ ਸਾਤਵਿਕ ਵਿਕਾਸ ਕਲਾ ਦਾ ਮਨੋਰਥ ਕਦੇ ਵੀ ਨਹੀਂ ਹੋਇਆ। ਹਾਕਮ ਵਰਗ ਦੀ ਵਿਲਾਸ-ਭੁੱਖ ਦਾ ਭੋਜਨ ਸਮਝੀ ਜਾਣ ਵਾਲੀ ਕਲਾ ਹੀ ਅੱਜ ਬਹੁਤੀ ਮਾਤ੍ਰਾ ਵਿੱਚ ਪੈਦਾ ਕਰ ਕੇ ਜਨ-ਸਾਧਾਰਨ ਵਿੱਚ ਵੰਡੀ ਜਾ ਰਹੀ ਹੈ। ਦੋਸ਼ ਵੀ ਲੋਕਾਂ ਸਿਰ: ਕਿ ਉਨ੍ਹਾਂ ਦੇ ਸੁਆਦ ਹੀ ਇਹੋ ਜਿਹੇ ਹਨ।"

"ਪੁਸ਼ਪਦ ਬੇਟੇ, ਇਸ ਦੇਸ਼ ਵਿੱਚ ਤਾਂ ਕੁਝ ਦਮ ਹੈ।"

"ਨਹੀਂ ਨਹੀਂ। ਹੁਣ ਕਿਸੇ ਗੱਲ ਵਿੱਚ ਕੋਈ ਦਮ ਨਹੀਂ। ਮੈਂ ਕਿਚਨ ਵਿੱਚ ਜਾ ਰਹੀ ਹਾਂ ਅਤੇ ਸੁਮੀਤ ਮੇਰੀ ਸਹਾਇਤਾ ਕਰੇਗਾ। ਰੋਟੀ ਦਾ ਵੇਲਾ ਹੋ ਗਿਆ ਹੈ, ਬਾਕੀ ਗੱਲਾਂ ਫਿਰ ਕਿਸੇ ਵੇਲੇ।" ਕਹਿ ਕੇ ਆਟੀ ਕਿਚਨ ਵੱਲ ਚਲੇ ਗਏ ਅਤੇ ਸੁਮੀਤ ਵੀ ਉਨ੍ਹਾਂ ਦੇ ਪਿੱਛ ਪਿੱਛੇ ਡ੍ਰਾਇੰਗ ਰੂਮ ਵਿੱਚੋਂ ਬਾਹਰ ਹੋ ਗਿਆ। ਉਨ੍ਹਾਂ ਦੇ ਜਾਂਦਿਆਂ ਹੀ ਸੁਮੀਤ ਦੇ ਮਾਤਾ ਜੀ ਉੱਠੇ ਅਤੇ ਅੰਕਲ ਜੀ ਦੇ ਕੋਲ ਜਾ ਕੇ ਉਨ੍ਹਾਂ ਸਾਹਮਣੇ ਇਉਂ ਝੁਕੇ ਜਿਵੇਂ ਉਨ੍ਹਾਂ ਦੇ ਪੈਰਾਂ ਨੂੰ ਛੁਹ ਕੇ ਨਮਸਕਾਰ ਕਰਨ ਲੱਗੇ ਹੋਣ। ਕੁਰਸੀ ਉੱਤੇ ਬੈਠੇ ਅੰਕਲ ਜੀ ਨੇ ਉਨ੍ਹਾਂ ਦੇ ਸਿਰ ਨੂੰ ਆਪਣੇ ਦੋਹਾਂ ਹੱਥਾਂ ਵਿੱਚ ਸੰਭਾਲ ਕੇ ਆਪਣੀ ਗੋਦੀ ਵਿੱਚ ਰੱਖ ਲਿਆ ਅਤੇ ਆਖਿਆ, "ਅਰੋ, ਅਰੋ; ਨੀਲੂ, ਇਹ ਕੀ ਕਰ ਰਹੀ ਏਂ। ਪਿਉ-ਧੀ ਵਿੱਚ ਇਹ ਉਚੇਚ ਕਿੱਥੋਂ ਆ ਗਿਆ ?" ਉਹ (ਸੰਤੋਸ਼) ਉਨ੍ਹਾਂ ਦੇ ਪੈਰਾਂ ਵਿੱਚ ਫ਼ਰਸ਼ ਉੱਤੇ ਬੈਠ ਗਏ। ਸਿਰ ਅੰਕਲ ਜੀ ਦੀ ਗੋਦੀ ਵਿੱਚ ਸੀ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ, "ਅੰਕਲ ਜੀ, ਤੁਸਾਂ ਆਪਣਾ ਧਰਮ ਪੂਰਾ ਕਰ ਦਿੱਤਾ ਹੈ। ਤੁਸਾਂ ਮੇਰੇ ਸਮੀਡ ਨੂੰ ਮੁੜ ਜੀਵਤ ਕਰ ਦਿੱਤਾ ਹੈ। ਉਹ ਸ਼ਬਦ, ਉਹੋ ਲਹਿਜਾ, ਉਹ ਦ੍ਰਿੜਤਾ, ਉਹੋ ਸੋਚ ਦੀ ਸੁਤੰਤ੍ਰਤਾ ਅਤੇ ਉਹ ਮੇਰਾ ਸੁਮੀਤ। ਤੁਸੀਂ ਧੰਨ ਹੋ ਮੇਰੇ ਧਰਮ-ਪਿਤਾ।" ਕਹਿੰਦੇ ਹੋਏ ਉਹ ਹੰਝੂ ਕੋਰੀ ਜਾ ਰਹੇ ਸਨ। ਮੈਂ ਉਨ੍ਹਾਂ ਦੇ ਮੋਢੇ ਉੱਤੇ ਹੱਥ ਰੱਖ ਕੇ ਕੁਝ ਧੀਰਜ ਦੇਣਾ ਚਾਹਿਆ। ਅਕਲ ਜੀ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਮਨ੍ਹਾ ਕਰ ਦਿੱਤਾ। ਕੁਝ ਚਿਰ ਪਿੱਛੋਂ ਉਹ ਸ਼ਾਂਤ ਹੋ ਗਏ। ਅੰਕਲ ਜੀ ਨੇ ਉਨ੍ਹਾਂ ਦਾ ਮੂੰਹ ਉਪਰ ਚੁੱਕ ਕੇ ਆਖਿਆ, "ਸੁਮੀਤ ਦੀ ਮੌਤ ਤੋਂ ਹੁਣ ਤਕ ਰੋਕ ਰੋਕ ਰੱਖੇ ਇਹ ਹੰਝੂ, ਅੱਜ ਬੇ-ਕਾਬੂ ਕਿਉਂ ਹੋ ਗਏ, ਮੇਰੇ ਬੱਚੇ ?"

"ਮੇਰਾ ਸੁਮੀਤ ਪ੍ਰਵਾਨ ਚੜ੍ਹ ਗਿਆ ਹੈ। ਮੇਰੀ ਤਪੱਸਿਆ ਸਫਲ ਹੋਈ ਹੈ, ਮੇਰੀ ਸਾਧਨਾ ਸਿਰੇ ਚੜ੍ਹੀ ਹੈ। ਮੇਰੇ ਲਈ ਇਹ ਖ਼ੁਸ਼ੀ ਦਾ ਮੌਕਾ ਹੈ। ਮੇਰੇ ਕੋਲੋਂ ਇਹ ਖੁਸ਼ੀ ਸੰਭਾਲੀ ਨਹੀਂ ਗਈ। ਮੰਜਲ ਦਾ ਮਾਰਗ ਦੱਸਣ ਵਾਲੇ ਰਹਿਬਰ ਨੂੰ ਗੁਰੂ ਦਕਸ਼ਣਾ ਵਜੋਂ ਦੇਣ ਲਈ ਇਨ੍ਹਾਂ ਹੰਝੂਆਂ ਤੋਂ ਵਡੇਰੀ ਸੰਪਤੀ ਮੇਰੇ ਕੋਲ ਨਹੀਂ। ਮੇਰੇ ਗੁਰਦੇਵ, ਮੇਰੇ ਪਿਤਾ। ਤੁਹਾਡੀ ਭੇਟਾ ਹਨ ਇਹ ਹੰਝੂ, ਜਿਹੜੇ ਮੈਂ ਸੁਮੀਰ ਦੀ ਯਾਦ ਨੂੰ ਵੀ ਨਹੀਂ ਦਿੱਤੇ।"

ਦੁਪਹਿਰ ਦਾ ਖਾਣਾ ਖਾ ਕੇ ਅਸੀਂ ਮੁੜ ਡ੍ਰਾਇੰਗ ਰੂਮ ਵਿੱਚ ਆ ਬੈਠੇ ਅਤੇ ਸੁਮੀਤ ਦੇ ਮਾਤਾ ਜੀ ਹਵੇਲੀ ਵੱਲ ਚਲੇ ਗਏ। ਮੈਂ ਇਹ ਪੁੱਛਣ ਦੀ ਦਲੇਰੀ ਕਰ ਲਈ ਕਿ ਉਹ ਕਿੱਥੇ ਗਏ ਹਨ। ਅੰਕਲ ਜੀ ਨੇ ਦੱਸਿਆ, "ਹਵੇਲੀ ਦੇ ਇੱਕ ਕਮਰੇ ਵਿੱਚ ਤੇਸ਼ੀ ਦਾ ਐਮ.ਆਈ. ਹੂਮ ਹੈ, ਉੱਥੇ ਜਾ ਬੈਠੇਗੀ। ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਅੱਜ ਉਹ ਏਥੇ ਹੈ। ਉਂਜ ਉਹ ਮਹੀਨੇ ਵਿੱਚ ਦੇ ਵੇਰ ਆਪਣੇ ਨਿਸਚਿਤ ਸਮੇਂ ਉੱਤੇ ਆ ਕੇ ਲੜਵੰਦਾ

74 / 225
Previous
Next