

ਦਾ ਡਾਕਟਰੀ ਮੁਆਇਨਾ ਕਰਦੀ ਹੈ। ਅੱਜ ਦੀ ਫੇਰੀ ਪਿੰਡ ਦੇ ਲੋਕਾਂ ਲਈ ਬੂੰਗਾ ਹੈ। ਕੁਝ
ਇੱਕ ਤਾਂ ਉਸ ਨੂੰ ਨਮਸਤੇ-ਨਮਸਕਾਰ ਕਰਨ ਲਈ ਹੀ ਆਉਣਗੇ: ਪਰ ਜੇ ਕਿਸੇ ਨੂੰ ਕੋਈ ਅਹੁਰ ਹੈ ਤਾਂ ਉਸ ਨੂੰ ਦਵਾਈ ਵੀ ਦਿੱਤੀ ਜਾਵੇਗੀ।"
"ਆਪਣੇ ਘਰੇਲੂ ਕੰਮਾਂ ਵਿੱਚ ਉਹ ਇੱਕ ਮਿੰਟ ਦਾ ਅੱਗਾ ਪਿੱਛਾ ਨਹੀਂ ਹੋਣ ਦਿੰਦੇ। ਅੱਜ ਉਨ੍ਹਾਂ ਦੇ ਉਹ ਕੰਮ ਕੌਣ ਕਰ ਰਿਹਾ ਹੋਵੇਗਾ ?"
"ਇਸ ਦਾ ਪੂਰਾ ਪ੍ਰਬੰਧ ਕਰ ਕੇ ਆਈ ਹੈ ਉਹ। ਕਿਸੇ ਨਾ ਕਿਸੇ ਦੀ ਡਿਊਟੀ ਲਾ ਕੋ ਆਈ ਹੈ ਅਤੇ ਹਰ ਕੰਮ ਉਸੇ ਨਿਪੁੰਨਤ ਨਾਲ ਕੀਤਾ ਜਾਵੇਗਾ ਜਿਸ ਨਾਲ ਉਹ ਆਪ ਕਰਦੀ ਹੈ।"
ਸ਼ਾਮ ਹੋ ਗਈ। ਸੁਮੀਤ ਅਤੇ ਉਸ ਦੇ ਮਾਤਾ ਜੀ ਦੀ ਵਿਦਾਇਗੀ ਦਾ ਸਮਾਂ ਆ ਗਿਆ। ਸੋ ਦੇ ਲਗਪਗ ਇਸਤ੍ਰੀ ਪੁਰਬ ਅਤੇ ਬੱਚੇ ਇਕੱਠੇ ਹੋ ਗਏ। ਪਿਆਰ, ਸਤਿਕਾਰ, ਸ਼ਰਧਾ ਅਤੇ ਖ਼ੁਸ਼ੀ ਦੇ ਭਾਵਾਂ ਨੂੰ ਏਨੀ ਤੀਖਣਤਾ ਨਾਲ ਪ੍ਰਗਟਾਉਂਦੇ ਏਨੇ ਚਿਹਰੇ ਮੈਂ ਪਹਿਲਾਂ ਕਦੇ ਨਹੀਂ ਸਨ ਵੇਖੋ। ਮੈਨੂੰ ਆਖਿਆ ਗਿਆ ਸੀ ਕਿ ਮੈਂ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਜਾਪੂਵਾਲ ਛੱਡਦੀ ਜਾਵਾਂ। ਇਸ ਤਰ੍ਹਾਂ ਮੈਂ ਵੀ ਵਿਦਾ ਕੀਤਾ ਜਾਣ ਵਾਲਿਆਂ ਵਿੱਚ ਸਾਂ ਅਤੇ ਉਨ੍ਹਾਂ ਵਿੱਚ ਹੋਣ ਕਰਕੇ ਉਨ੍ਹਾਂ ਵਾਂਗ ਪਿਆਰੀ, ਸਤਿਕਾਰੀ ਜਾ ਰਹੀ ਸਾਂ ਅਤਰ ਲੱਗਸੀ ਉਨ੍ਹਾਂ ਦੇ ਲੀੜਿਆਂ ਨੂੰ, ਜਿਹੜੇ ਸੁਹਬਤੀ ਹੋਣ ਅੱਤਾਰ ਦੇ ਜੀ।
ਮਾਂ-ਪੁੱਤ੍ਰ ਨੂੰ ਉਨ੍ਹਾਂ ਦੇ ਘਰ ਦੇ ਮਜ਼ਬੂਤ ਫਾਟਕ ਸਾਹਮਣੇ ਉਤਾਰ ਕੇ ਮੈਂ ਗੁਰਦਾਸਪੁਰ ਵੱਲ ਚੱਲ ਪਈ। ਤੂੰ ਅੰਦਾਜ਼ਾ ਲਾ ਸਕਦੀ ਹੈ ਕਿ ਕਿੰਨੇ ਕੁ ਸੁਆਲ ਮੇਰੇ ਦਿਮਾਗ਼ ਵਿੱਚ ਉਠ ਰਹੇ ਹੋਣਗੇ। ਪ੍ਰਸ਼ਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਸੁਮੀਤ ਵਿੱਚ ਮੇਰੀ ਦਿਲਚਸਪੀ ਵੀ। ਇਸ ਨਵੇਂ ਲੋਗ ਸਦਕਾ ਮੇਰੇ ਆਚਾਰ ਵਿਵਹਾਰ ਵਿੱਚ ਪਹਿਲੀ ਤਬਦੀਲੀ ਇਹ ਆਈ ਕਿ ਪਾਪਾ ਦੇ ਘਰੇਲੂ ਦਫ਼ਤਰ ਵਿੱਚ ਮੇਰਾ ਆਉਣ ਜਾਣ ਵਧ ਗਿਆ ਅਤੇ ਵਧਦਾ ਵਧਦਾ ਇੱਕ ਪ੍ਰਕਾਰ ਦਾ ਨਿਤਨੇਮ ਬਣ ਗਿਆ ਹੈ। ਮੈਂ ਹਰ ਰੋਜ਼ ਲੱਢੇ ਵੇਲੇ ਦਫਤਰ ਵਿੱਚ ਆ ਬੈਠਣ ਦਾ ਕੋਈ ਨਾ ਕੋਈ ਬਹਾਨਾ ਲੱਭਣ ਵਿੱਚ ਸਫਲ ਹੋ ਜਾਂਦੀ ਹਾਂ। ਮੇਰੇ ਵਤੀਰ ਵਿੱਚ ਆਈ ਇਸ ਤਬਦੀਲੀ ਨੂੰ ਬੀ ਜੀ ਨੇ ਜਾਂਚ ਲਿਆ ਹੈ। ਉਹ ਵੀ ਦਫ਼ਤਰ ਵਿੱਚ ਮੇਰੇ ਕੋਲ ਆ ਬੈਠਣ ਲੱਗ ਪਏ ਹਨ। ਜਿਸ ਦਿਨ ਕਰਨਜੀਤ ਘਰ ਹੁੰਦਾ ਹੈ, ਉਸ ਦਿਨ ਆਪ ਆਉਣ ਦੀ ਥਾਂ ਉਸ ਨੂੰ ਘੱਲ ਦਿੰਦੇ ਹਨ। ਉਹ ਬਹੁਤਾ ਚਿਰ ਮੇਰੇ ਲਾਗੇ ਨਹੀਂ ਬੈਠਦਾ। 'ਹੇਲੋ ਦੀਦੀ, ਹਉ ਆਰ ਯੂ ਕਹਿ ਕੇ ਕੋਠੀ ਦੇ ਗੋਟੋ ਬਾਹਰ ਹੋ ਜਾਂਦਾ ਹੈ। ਜੋ ਬੀ ਜੀ ਮੇਰੇ ਕੋਲ ਬੈਠੇ ਹੋਣ ਤਾਂ ਪਾਪਾ ਦੇ ਆਉਣ ਉੱਤੇ ਉਨ੍ਹਾ ਨੂੰ ਚਾਹ ਆਦਿਕ ਪਿਆਉਣ ਲਈ ਉੱਠ ਕੇ ਡ੍ਰਾਇੰਗ ਰੂਮ ਵਿੱਚ ਚਲੇ ਜਾਂਦੇ ਹਨ। ਮੈਨੂੰ ਪਤਾ ਹੈ ਕਿ ਚਾਹ ਪਾਪਾ ਦੀ ਕਮਜ਼ੋਰੀ ਹੈ। ਉਹ ਚਾਹ ਪੀਂਦਿਆਂ ਅੱਧਾ-ਪੌਣਾ ਘੰਟਾ ਜ਼ਰੂਰ ਲਾ ਦਿੰਦੇ ਹਨ ਅਤੇ ਕਦੇ ਕਦੇ ਪੂਰਾ ਘੰਟਾ ਵੀ। ਜੇ ਤਸੱਲੀ ਨਾ ਹੋਵੇ ਤਾਂ ਦੁਬਾਰਾ ਚਾਹ ਬਣਵਾਉਣ ਵਿੱਚ ਕੋਈ ਵਧੀਕੀ ਨਹੀਂ ਮੰਨਦੇ। ਇਹ ਵੀ ਤੈਨੂੰ ਪਤਾ ਹੈ ਕਿ ਚਾਹ ਭਾਵੇਂ ਦੀਪੂ ਬਣਾਵੇ ਭਾਵੇਂ ਮੈਂ ਬਣਾਵਾਂ ਅਤੇ ਭਾਵੇਂ ਬੀ ਜੀ ਆਪ ਬਣਾਉਣ, ਬੀ ਜੀ ਨੇ ਓਨਾ ਚਿਰ ਪਾਪਾ ਦੇ ਕੋਲ ਜ਼ਰੂਰ ਬੈਠੇ ਰਹਿਣਾ ਹੁੰਦਾ ਹੈ, ਜਿੰਨਾ ਚਿਰ ਉਹ (ਪਾਪਾ) ਚਾਹ ਪੀਂਦੇ ਰਹਿਣ। ਕਈ ਦਿਨ ਮੈਂ ਇਹ ਆਸ ਅਤੇ ਇੱਛਾ ਕਰਦੀ ਰਹੀ ਕਿ ਸੁਮੀਤ ਉਸ ਸਮੇਂ ਘਰ ਆਵੇ, ਜਦੋਂ ਪਾਪਾ ਡ੍ਰਾਇੰਗ ਰੂਮ ਵਿੱਚ ਚਾਹ ਪੀ ਰਹੇ ਹੋਣ। ਅਜੇਹਾ ਨਾ ਹੋ ਸਕਿਆ, ਸ਼ਾਇਦ ਪਾਪਾ ਨੇ ਉਸ ਨੂੰ ਨਿਸਚਿਤ ਸਮੇਂ ਉੱਤੇ ਆਉਣ ਦਾ ਆਦੇਸ਼ ਦੇ ਰੱਖਿਆ ਸੀ।