

5 (ੳ)
ਗੁਰਦਾਸਪੁਰ,
17.7.95
ਸਨੇਹਾ,
ਇਹ ਪੱਤ੍ਰ ਦੇ ਭਾਗਾਂ ਵਿੱਚ ਕਿਉਂ ਹੈ। ਇਹ ਤੂੰ ਸਮਝ ਸਕਦੀ ਹੈ। ਜੂਨ ਦੇ ਮਹੀਨੇ ਵਿੱਚ ਆਰੰਭ ਹੋ ਜਾਣ ਵਾਲੀਆਂ ਬਰਸਾਤਾਂ ਨੇ ਮੇਰਾ ਘਰ ਨਿਕਲਨਾ ਬੰਦ ਕਰ ਦਿੱਤਾ। ਵਿਸ਼ੇਸ਼ ਕਰਕੇ ਪਿਛਲੇ ਦੋ ਕੁ ਐਤਵਾਰ ਤਾਂ ਬਹੁਤ ਹੀ ਸਿੱਜੇ ਹੋਏ ਸਨ। ਪਿਛਲੇ ਹਫ਼ਤੇ ਚੌਦਾਂ ਤਾਰੀਮ ਨੂੰ ਤੇਰੀ ਚਿੱਠੀ ਮਿਲ ਗਈ। ਕਾਰੂੰ ਦਾ ਖ਼ਜ਼ਾਨਾ ਲੱਭ ਪੈਣ ਵਾਲੀ ਗੱਲ ਸੀ। ਇੱਕ ਵੇਰ ਪੜ੍ਹੀ, ਦੋ ਵੇਰ ਪੜ੍ਹੀ: ਪਤਾ ਨਹੀਂ ਕਿੰਨੀ ਵੇਰ ਪੜ੍ਹੀ। ਜੀ ਕੀਤਾ ਇਹ ਚਿੱਠੀ ਸੁਮੀਤ ਨੂੰ ਦੇ ਦੇਵਾਂ। ਫਿਰ ਖਿਆਲ ਆਇਆ ਇਹ ਤਾਂ ਇੱਕ ਤਰ੍ਹਾਂ ਨਾਲ ਇਕਬਾਲ ਕਰਨਾ ਹੋਇਆ। ਇਹ ਮੈਂ ਮੰਨਦੀ ਹਾਂ ਕਿ ਇਹ ਕੋਈ ਇਕਬਾਲ-ਏ-ਜੁਰਮ ਨਹੀਂ: ਤਾਂ ਵੀ ਇਕਬਾਲ, ਇਕਬਾਲ-ਏ-ਜੁਰਮ ਨਾਲੋਂ ਵੀ ਔਖੇ ਹੁੰਦੇ ਹਨ।
ਤੈਨੂੰ ਮੇਰੇ ਪਿਛਲੇ ਪੱਤ੍ਰ ਨੂੰ ਪੜ੍ਹ ਕੇ ਮੇਰੇ ਵਿਵਹਾਰ ਵਿੱਚ ਹੋਏ ਪਰੀਵਰਤਨ ਦੇ ਕਾਰਨ ਦਾ ਪਤਾ ਲੱਗਾ ਹੈ। ਇਸ ਪੱਤ ਨੂੰ ਪੜ੍ਹ ਕੇ ਤੂੰ ਹੈਰਾਨ ਹੋਵੇਗੀ ਕਿ ਕੇਵਲ ਵਿਵਹਾਰ ਵਿੱਚ ਹੀ ਨਹੀਂ, ਸਗੋਂ ਵਿਚਾਰ ਵਿੱਚ ਵੀ ਪਰੀਵਰਤਨ ਹੋਇਆ ਹੈ। ਤੇਰੀ ਮਿੱਤ੍ਰਤਾ ਵਿੱਚੋਂ ਮਿਲੀ ਹੋਈ ਬੌਧਿਕ ਪੂੰਜੀ ਮੇਰੇ ਬਹੁਤ ਕੰਮ ਆ ਰਹੀ ਹੈ। ਤੇਰੇ ਨਾਲ ਬੈਠ ਕੇ ਗੰਭੀਰ ਵਿਸਿਆਂ ਉੱਤੇ ਵਿਚਾਰ-ਵਟਾਂਦਰਾ ਨਾ ਕੀਤਾ ਹੁੰਦਾ ਤਾਂ ਮੈਨੂੰ ਸੁਮੀਤ ਦੀਆਂ ਗੱਲਾਂ ਦੀ ਸਮਝ ਨਹੀਂ ਸੀ ਪੈਣੀ। ਜਿਸ ਦਾਨਿਸ਼ਮੰਦੀ ਨੂੰ ਮੈਂ ਆਪਣੇ ਲਈ ਵਾਧੂ ਭਾਰ ਸਮਝ ਕੇ ਤੇਰੇ ਤਕ ਹੀ ਸੀਮਿਤ ਰੱਖ ਕੇ ਖੁਸ ਸਾਂ ਅੱਜ ਉਸ ਦੀ ਉਚੇਚੀ ਥੋੜ ਮਹਿਸੂਸ ਕਰਦੀ ਹੋਈ ਤੇਰੇ ਪੱਤ੍ਰ ਨੂੰ ਬਾਰ ਬਾਰ ਪੜ੍ਹ ਕੇ ਇਸ ਵਿੱਚ ਲਿਖੇ ਹੋਏ ਸਾਰੇ ਦੇ ਸਾਰੇ ਦਰਸ਼ਨਿਕ ਖਲਾਰੇ ਪਾਸਾਰੇ ਨੂੰ ਆਪਣੇ ਦਿਮਾਗ਼ ਦੇ ਕਿਸੇ ਕੋਨੇ ਵਿੱਚ ਸਾਂਭ ਸਮੇਟ ਲੈਣਾ ਚਾਹੁੰਦੀ ਹਾਂ। ਸੁਤੰਤ ਸੋਚ ਵਾਲੇ ਲੋਕਾਂ ਦਾ ਸਾਥ ਸਾਡੇ ਮਾਨਸਿਕ ਵਿਕਾਸ ਲਈ ਕਿੰਨਾ ਜ਼ਰੂਰੀ ਹੈ। ਤੂੰ ਕਿਸੇ ਇਨਟਿਲੋਕਚੁਅਲ ਪਲੱਯਰ (ਬੌਧਿਕ-ਆਨੰਦ) ਦਾ ਜ਼ਿਕਰ ਕਰਦੀ ਹੁੰਦੀ ਹੈ। ਮੈਨੂੰ ਇਹ ਆਨੰਦ ਜੋ ਪਰਮ-ਆਨੰਦ ਨਹੀਂ ਤਾਂ (ਘੱਟ-ਘੱਟ) ਮਹਾਂ-ਆਨੰਦ ਜ਼ਰੂਰ ਜਾਪਿਆ ਹੈ। ਇਸ ਆਨੰਦ-ਅਨੁਭੂਤੀ ਦੀ ਯੋਗਤਾ ਦਾ ਆਧਾਰ ਕੀ ਹੈ, ਇਹ ਤੇਰੇ ਪਾਪਾ ਹੀ ਦੱਸ ਸਕਦੇ ਹਨ: ਪਰੰਤੂ ਇਹ ਮੈਂ ਜਾਣਦੀ ਹਾਂ ਕਿ ਇਸ ਯੋਗਤਾ ਤੋਂ ਸੱਖਣੇ ਹੋਣਾ ਇੱਕ ਦੁਰਭਾਗ ਹੈ। ਤੇਰਾ ਸਹੇਲ ਮੇਰਾ ਸੁਭਾਗ ਹੈ, ਸਨੇਹਾ।
ਜਦੋਂ ਸੁਮੀਤ ਨੇ ਆਪਣੀ ਮਾਤਾ ਦੇ ਇਤਰਾਜ਼ ਦਾ ਉੱਤਰ ਦਿੰਦਿਆਂ ਹੋਇਆਂ ਹਮਰ ਅਤੇ ਵਰਜਿਲ, ਵੇਦ ਵਿਆਸ ਅਤੇ ਵਾਲਮੀਕ, ਸ਼ੈਕਸਪੀਅਰ ਅਤੇ ਵਰਡਜ਼ਵਰਥ ਦੀਆਂ ਕਲਾ-ਕ੍ਰਿਤੀਆਂ ਦਾ ਟਾਕਰਾ ਕੀਤਾ, ਉਦੋਂ ਮੈਨੂੰ ਇਉਂ ਲੱਗਾ ਜਿਵੇਂ ਮੇਰੀ ਸੱਚ ਦੇ ਸਾਰੇ ਬੰਧਨ ਟੁੱਟ ਗਏ ਹਨ ਅਤੇ ਮੈਂ ਮਹਾਨ ਸੋਝੀ ਦੇ ਸਨਮੁੱਖ ਹੋ ਗਈ ਹਾਂ। ਇਸ ਅਨੋਖੇ ਅਨੁਭਵ ਦੇ