Back ArrowLogo
Info
Profile

ਪ੍ਰਭਾਵ ਵਿੱਚ ਹੀ ਮੈਂ ਸ਼ਿੰਗਾਰ ਰਸ ਦੀ ਸਰਦਾਰੀ ਉੱਤੇ ਕਿੰਤੂ ਕਰ ਦਿੱਤਾ। ਏਥੋਂ ਤਕ ਤਾਂ ਮੁਆਮਲਾ ਠੀਕ ਰਿਹਾ ਪਰ ਜਦ ਮੈਂ ਇਹ ਆਖਿਆ ਕਿ 'ਕਾਮੁਕਤਾ ਨੂੰ ਕਲਾ ਕਹਿ ਕੇ ਲੋਕਾਂ ਨੂੰ ਕੁਹਜ ਦਿੱਤਾ ਜਾ ਰਿਹਾ ਹੈ ਅਤੇ ਦੋਸ਼ ਵੀ ਲੋਕਾਂ ਉੱਤੇ ਹੀ ਲਾਇਆ ਜਾਂਦਾ ਹੈ ਕਿ ਉਨ੍ਹਾਂ ਦੇ ਸੁਹਜ-ਸੁਆਦ ਦਾ ਪੱਧਰ ਨੀਵਾਂ ਹੈ ਤਾਂ ਸੁਮੀਤ ਦੀ ਮਾਤਾ ਜੀ ਨੇ ਇਸ ਗੱਲ ਉੱਤੇ ਕਿੰਤੂ ਕਰ ਦਿੱਤਾ। ਉਹ ਤਾਂ ਚੰਗਾ ਹੋਇਆ ਆਂਟੀ ਨੇ ਗੱਲ ਬਾਤ ਦਾ ਸਿਲਸਿਲਾ ਰੋਕ ਦਿੱਤਾ, ਨਹੀਂ ਤਾਂ ਮੇਰੇ ਕੋਲੋਂ ਉੱਤਰ ਨਹੀਂ ਸੀ ਦਿੱਤਾ ਜਾਣਾ। ਮੈਂ ਇਹ ਸਭ ਕੁਝ ਇਸ ਲੋਰ ਵਿੱਚ ਕਹਿ ਗਈ ਸਾਂ ਕਿ ਪਹਿਲੀਆਂ ਸਾਰੀਆਂ ਧਾਰਨਾਵਾਂ ਅਤੇ ਮਾਨਤਾਵਾਂ ਦਾ ਖੰਡਨ ਜਰੂਰੀ ਵੀ ਹੈ ਅਤੇ ਸੰਭਵ ਵੀ। ਕੁਝ ਇਸੇ ਪ੍ਰਕਾਰ ਦਾ ਪ੍ਰਭਾਵ ਕਬੂਲਿਆ ਸੀ ਮੈਂ ਸੋਚ ਦੀ ਸੁਤੰਤ੍ਤਾ ਦੇ ਅਨੁਭਵ ਦਾ। ਸੁਮੀਤ ਦੇ ਮਾਤਾ ਜੀ ਨੂੰ ਦੇਣ ਲਈ ਤੱਤਕਾਲੀਨ ਉੱਤਰ ਮੇਰੇ ਕੋਲ ਨਹੀਂ ਸੀ: ਪਰੰਤੂ ਘਰ ਆ ਕੇ ਮੈਂ ਸੋਚਦੀ ਰਹੀ ਕਿ ਜੋ ਇਹੋ ਗੱਲ ਠੀਕ ਹੈ ਕਿ ਲੋਕਾਂ ਦੇ ਸੁਹਜ-ਸੁਆਦ ਨੇ ਹੀ ਕਲਾ ਦੀ ਰੂਪ-ਰੇਖਾ ਉਲੀਕਣੀ ਹੈ ਤਾਂ ਲੋਕ-ਮਨ ਦੇ ਸਾਤਵਿਕ ਵਿਕਾਸ ਨੂੰ ਕਲਾ ਦਾ ਧਰਮ ਆਖਣ ਦੇ ਕੀ ਅਰਥ ਹਨ? ਤੇਰੇ ਪਾਸੇ ਵੱਲ ਵੱਸਦੇ ਲੋਕਾਂ ਕੋਲ ਇਸ ਪ੍ਰਸ਼ਨ ਦਾ ਕੋਈ ਉੱਤਰ ਹੋਵੇ ਤਾਂ ਪਤਾ ਕਰ। ਮੈਂ ਸੁਮੀਤ ਨਾਲ ਇਸ ਵਿਸ਼ੇ ਉੱਤੇ ਵਿਚਾਰ ਕਰਾਂਗੀ।

ਕੁਝ ਦਿਨ ਤੋਂ ਬਰਸਾਤ ਰੁਕੀ ਹੋਈ ਸੀ ਅਤੇ ਗਰਮੀ ਵੀ ਬਹੁਤੀ ਨਹੀਂ ਸੀ। ਕੱਲ੍ਹ ਐਤਵਾਰ ਮੈਂ ਸਵੇਰੇ ਉੱਠ, ਨਹਾ ਧੋ ਕੇ ਕਾਰ ਫੜੀ ਅਤੇ ਅੰਕਲ ਜੀ ਕੋਲ ਪੁੱਜ ਗਈ। ਅਕਲ ਜੀ ਨੇ ਮੁਸਕਰਾ ਕੇ ਆਖਿਆ, "ਅੱਜ ਦੋ-ਤਿੰਨ ਹਫ਼ਤਿਆਂ ਪਿੱਛੋਂ ਵੇਖਿਆ ਤੈਨੂੰ। ਪਹਿਲਾ ਨਾਲੋਂ ਸਿਆਣੀ ਸਿਆਣੀ ਲੱਗਣ ਲੱਗ ਪਈ ਏਂ, ਪੁਸ਼ਪੇਂਦ੍ਰ ।"

"ਰੱਬ ਕਰੋ, ਤੁਹਾਡੀ ਗੱਲ ਠੀਕ ਹੋਵੇ।"

ਆਂਟੀ ਵੀ ਡ੍ਰਾਇੰਗ ਰੂਮ ਵਿੱਚ ਆ ਗਏ। ਉਨ੍ਹਾ ਪੁੱਛਿਆ, "ਬਈ ਪੁਸ਼ਪਾ, ਤੇਰੀ ਸਹੇਲੀ ਨੇ ਕੋਈ ਖ਼ਬਰ ਨਹੀਂ ਦਿੱਤੀ। ਤੈਨੂੰ ਕੋਈ ਖ਼ਤ ਪੱਤ੍ਰ ਆਇਆ ?"

"ਮੈਂ ਹੀ ਪਹਿਲ ਕੀਤੀ ਸੀ ਲਿਖਣ ਦੀ। ਹੁਣ ਉਹ ਵੀ ਲਿਖਦੀ ਹੈ ਕਦੀ ਕਦੀ। ਬਹੁਤ ਖੁਸ਼ ਹੈ।" ਮੈਂ ਕੁਝ ਸੱਚ ਛੁਪਾਇਆ ਅਤੇ ਕੁਝ ਪਰਗਟ ਕੀਤਾ।

"ਅੱਜ ਸੁਮੀਤ ਏਥੇ ਨਹੀਂ ਆ ਰਿਹਾ। ਘਰ ਦੀ ਜ਼ਿੰਮੇਵਾਰੀ ਉਸ ਨੂੰ ਸੌਂਪ ਕੇ ਤੋਸ਼ੀ ਕਿਸੇ ਐਮਰਜੈਂਸੀ ਕਾਰਨ ਜੀਵਨਵਾਲ ਆਈ ਹੋਈ ਹੈ।"

"ਤਾਂ ਫਿਰ ਅਸੀਂ ਓਥੇ ਚਲੇ ਜਾਂਦੇ ਹਾਂ।"

"ਆਪਣੀ ਆਂਟੀ ਨੂੰ ਪੁੱਛ ਲੈ।"

"ਮੇਰੇ ਵੱਲੋਂ ਵੀਹ ਵਾਰੀ ਜਾਓ, ਪਰ ਮੈਨੂੰ ਅੱਜ ਬਹੁਤ ਕੰਮ ਹੈ। ਬਰਸਾਤਾਂ ਨੇ ਕਈ

ਕੰਮ ਰੋਕ ਰੱਖੇ ਸਨ। ਅੱਜ ਮੇਰਾ ਸਿਰ ਖੁਰਕਣ ਨਹੀਂ ਹੋਣਾ।"

"ਚੱਲ ਬਈ ਪੁਸ਼ਪਿਆ। ਚਾਹ ਸੁਮੀਤ ਕੋਲੋਂ ਹੀ ਪੀਆਂਗੇ।"

ਸਾਨੂੰ ਘਰ ਆਏ ਵੇਖ ਕੇ ਕੋਈ ਚਾਅ ਚੜ੍ਹਿਆ ਸੁਮੀਤ ਨੂੰ। ਉਸ ਚਾਅ ਵਿੱਚ ਉਹ ਆਪਣੇ ਵਿਸ਼ਾਲ ਘਰ ਨਾਲ ਵਡੇਰਾ ਹੋ ਗਿਆ ਜਾਪਿਆ ਮੈਨੂੰ। ਅਸੀਂ ਤਿੰਨੇ ਕਿਚਨ ਵਿੱਚ ਚਲੇ ਗਏ। ਇਹ ਕਿਚਨ ਸਾਡੀ ਸਰਕਾਰੀ ਕੋਠੀ ਦੇ ਡ੍ਰਾਇੰਗ ਰੂਮ ਨਾਲੋਂ ਛੋਟਾ ਨਹੀਂ ਸੀ। ਸਵਾਈ ਦੀ ਕੁਝ ਪੁੱਛ ਨਾ। ਮੈਂ ਚਾਹ ਬਣਾਉਣ ਲਈ ਕੁੱਕਰ ਵੱਲ ਜਾਣ ਲੱਗੀ ਤਾਂ ਸੁਮੀਤ ਨੇ ਆਖਿਆ, "ਮੈਨੂੰ ਕੁੱਟ ਪੁਆਓਗੇ ਤੁਸੀਂ ?"

"ਕਿਉਂ ਜੀ, ਇਸ ਵਿੱਚ ਕੁੱਟ ਪੈਣ ਵਾਲੀ ਕਿਹੜੀ ਗੱਲ ਹੋ ਜਾਵੇਗੀ ?"

"ਤੁਸੀਂ ਚਾਹ ਬਣਾਉਗੇ ਤਾਂ ਕਿਚਨ ਵਿੱਚ ਪਿਆ ਸਾਮਾਨ ਵਰਤਗੇ। ਕਿਚਨ ਵਿਚਲਾ

77 / 225
Previous
Next