Back ArrowLogo
Info
Profile

"ਚਲੇ ਇਵੇਂ ਹੀ ਸਹੀ। ਪਰ ਮਿਹਨਤ ਨਾਲ ਪਹਿਲਾਂ ਗਿਆਨ ਜ਼ਰੂਰੀ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਘਾਹ ਦੀਆਂ ਸੈਂਕੜੇ ਕਿਸਮਾਂ ਹਨ। ਜੇ ਮੈਂ ਬਾਂਸ ਨੂੰ ਘਾਹ ਦੀ ਇੱਕ ਕਿਸਮ ਆਖਾਂ ਤਾਂ ਹੈਰਾਨ ਨਾ ਹੋਣਾ, ਇਹ ਠੀਕ ਗੱਲ ਹੈ। ਕਣਕ, ਝੋਨਾ ਆਦਿਕ ਸਾਰੇ ਅਨਾਜ ਅਤੇ ਬਹੁਤ ਸਾਰੀਆਂ ਦਾਲਾਂ ਅਤੇ ਗੰਨਾ ਆਦਿਕ ਆਪਣੇ ਅਸਲੇ ਵਜੋਂ ਘਾਹ ਹਨ।"

"ਬਾਂਸ ਵੀ ਘਾਹ ਹੈ ?"

"ਮੈਂ ਕਿਹਾ ਸੀ ਹੈਰਾਨ ਨਾ ਹੋਣਾ ਪਰ ਤੁਹਾਡੀ ਚੌਰਾਨੀ ਕੁਦਰਤੀ ਹੈ, ਤੁਹਾਡੀ ਜਗਿਆਸਾ ਵਾਂਗ। ਮੈਂ ਕੁਦਰਤ ਨਾਲੋਂ ਤਕੜਾ ਬਣਨ ਦੀ ਮੂਰਖ਼ਤਾ ਕਰ ਗਿਆ ਸਾਂ। ਆਸਟ੍ਰੇਲੀਆ ਵਿੱਚ ਘਾਹ ਦੀ ਇੱਕ ਅਜਿਹੀ ਕਿਸਮ ਵੀ ਹੈ, ਜਿਹੜੀ ਖਜੂਰ ਨਾਲ ਰਲਦੀ ਮਿਲਦੀ ਹੈ ਅਤੇ ਆਕਾਰ ਵਿੱਚ ਵੀ ਘਾਹ ਘੱਟ ਅਤੇ ਬਿਰਖ ਵੱਧ ਲੱਗਦੀ ਹੈ। ਛੱਡੋ ਇਹ ਸਭ ਗਿਆਨ। ਅਸਾਂ ਇਹ ਜਾਣਨਾ ਹੈ ਕਿ ਇਸ ਘਰ ਦੇ ਲਾਨਾਂ ਵਿਚਲਾ ਘਾਹ ਹਰਾ विदे....."

ਮੈਂ ਗੱਲ ਟੋਕ ਕੇ ਬੋਲੀ, "ਗਿਆਨ ਨੂੰ ਛੱਡੋ ਨਾ, ਸਗੋਂ ਵਧਾਓ।"

ਸੁਮੀਤ ਨੇ ਹੱਸ ਕੇ ਆਖਿਆ, "ਬਾਟਨੀ (ਬਨਾਸਪਤੀ ਸ਼ਾਸਤ) ਸੰਬੰਧੀ ਮੇਰਾ ਗਿਆਨ ਸੀਮਤ ਰਿਹਾ ਹੈ। ਲੋੜ ਜੋਗਾ ਹੀ ਜਾਣਦਾ ਹਾਂ। ਤੁਸੀਂ ਵੀ ਆਪਣੀ ਲੋੜ ਨੂੰ ਮੁੱਖ ਰੱਖੋ।"

"ਜਿਵੇਂ ਤੁਸੀਂ ਠੀਕ ਸਮਝੋ।"

"ਹਰ ਪ੍ਰਕਾਰ ਦੇ ਘਾਹ ਦੀ ਆਪਣੀ ਉਮਰ ਹੈ ਅਤੇ ਆਪਣੀ ਉਮਰ ਦਾ ਬਹੁਤਾ ਹਿੱਸਾ ਉਹ ਹਰਾ ਰਹਿੰਦਾ ਹੈ ਜਾਂ ਰੱਖਿਆ ਜਾ ਸਕਦਾ ਹੈ। ਕਣਕ ਦੀ ਲੋੜ ਝੋਨੇ ਨਾਲੋਂ ਵੱਖਰੀ ਹੋ ਅਤੇ ਕਮਾਦ ਦੀ ਮਕੱਈ ਨਾਲੋਂ ਵੱਖਰੀ। ਮਨੁੱਖ ਨੇ ਆਪਣੇ ਕੰਮ ਆਉਣ ਵਾਲੇ ਘਾਹ ਦੀਆਂ ਕਿਸਮਾਂ ਬਾਰੇ ਗਿਆਨ ਪ੍ਰਾਪਤ ਕਰ ਕੇ ਉਸ ਨੂੰ ਸੰਭਾਲਿਆ ਅਤੇ ਵਰਤਿਆ ਹੈ। ਅਸੀਂ.... ।"

“.... ਆਪਣੇ ਲਾਨਾਂ ਵਿੱਚ ਲੱਗੇ ਘਾਹ ਦੇ ਸੁਭਾਅ ਨੂੰ ਜਾਣਦੇ ਨਹੀਂ—ਉਸ ਨੂੰ ਕਿੰਨਾ ਪਾਣੀ, ਕਿਹੋ ਜਿਹੀ ਖਾਦ ਅਤੇ ਕਿਸ ਪ੍ਰਕਾਰ ਦੀ ਧਰਤੀ ਦੀ ਲੋੜ ਹੈ, ਇਸ ਦਾ ਪਤਾ ਨਹੀਂ ਕਰਦੇ। ਘਾਹ ਸੁੱਕ ਜਾਂਦਾ ਹੈ, ਪੀਲਾ ਪੈ ਜਾਂਦਾ ਹੈ। ਗਿਆਨ " ਮੈਨੂੰ ਚੇਤਾ ਆ ਗਿਆ ਕਿ ਮੈਂ ਸੁਮੀਤ ਦੇ ਵਾਕ ਨੂੰ ਅੱਧ ਵਿਚਾਲਿਉਂ ਫੜ ਲਿਆ ਸੀ। ਸ਼ਰਮਿੰਦਗੀ ਜਿਹੀ ਨਾਲ ਮੈਂ ਆਖਿਆ, "ਸੋਰੀ (ਖਿਮਾ ਕਰਨਾ) ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ।"

"ਇਸ ਵਿੱਚ ਖਿਮਾ ਮੰਗਣ ਵਾਲੀ ਕਿਹੜੀ ਗੱਲ ਹੈ ? ਮੈਂ ਤੁਹਾਡੇ ਜਿੰਨਾ ਸਿਆਣਾ ਹੋ ਜਾਣ ਨੂੰ ਕਿਸੇ ਪ੍ਰਕਾਰ ਦੀ ਭੁੱਲ ਸਮਝਣ ਦੀ ਥਾਂ ਆਪਣੇ ਲਈ ਮਾਣ ਵਾਲੀ ਗੱਲ ਸਮਝ ਕੇ ਫ਼ਖ਼ਰ ਕਰਾਂਗਾ: ਖ਼ਿਮਾ ਨਹੀਂ ਮੰਗਾਂਗਾ।"

"ਨਹੀਂ ਨਹੀਂ, ਮੈਂ ਸਿਆਣੀ ਹੋਣ ਦਾ ਦਾਅਵਾ ਨਹੀਂ ਕਰ ਰਹੀ। ਸਿਰਫ਼ ਇਹ ਕਹਿ ਰਹੀ ਹਾਂ ਕਿ ਤੁਹਾਡੀ ਦੱਸੀ ਹੋਈ ਗੱਲ ਮੇਰੀ ਸਮਝੇ ਹੋ ਗਈ ਹੈ।"

"ਘਾਹ, ਧਰਤੀ, ਖਾਦ, ਪਾਣੀ ਅਤੇ ਮੌਸਮ ਆਦਿਕ ਦਾ ਲੋੜੀਂਦਾ ਗਿਆਨ ਹਾਸਲ ਕਰ ਲੈਣ ਪਿੱਛੋਂ ਜਾਂ ਗਿਆਨ ਪ੍ਰਾਪਤੀ ਦੇ ਨਾਲ ਨਾਲ ਕਰਮ ਦੀ ਲੋੜ ਪੈਂਦੀ ਹੈ। ਕਰਮ ਯੋਗ ਬਹੁਤ ਕਠਿਨ ਹੈ। ਇਹ ਕਿਰਿਆ ਰੂਪ ਹੈ, ਪ੍ਰੈਕਟੀਕਲ ਹੈ। ਇਹ ਗਿਆਨ ਨਾਲੋਂ ਕਿਤੇ ਵਡੇਰੀ ਸਾਧਨਾ ਹੈ। ਇਸ ਕਿਰਿਆ ਰੂਪ.....।"

"ਮੈਨੂੰ ਇੱਕ ਨਿੱਕੀ ਜਿਹੀ ਗੱਲ ਕਹਿਣ ਦੀ ਆਗਿਆ ਦਿਓ। ਕਰਮ ਯੋਗ ਦੀ ਕਠਿਨਤਾ ਇਸ ਗੱਲ ਵਿੱਚ ਵੀ ਹੈ ਕਿ ਇਹ ਫਲ ਦੀ ਇੱਛਾ ਦਾ ਤਿਆਗ ਕਰਨ ਦੀ ਮੰਗ ਕਰਦਾ ਹੈ ਅਤੇ ਫਲ ਦੀ ਇੱਛਾ ਨੂੰ ਤਿਆਗਣਾ ਅਤਿ ਕਠਿਨ ਹੈ।"

79 / 225
Previous
Next