

ਮੇਰੀ ਗੱਲ ਸੁਣਦਿਆਂ ਹੋਇਆ ਸੁਮੀਤ ਨੇ ਸਿਰ ਝੁਕਾ ਲਿਆ ਸੀ ਅਤੇ ਮਿੰਟ ਛੱਢ ਮਿੰਟ ਝੁਕਾਈ ਰੱਖਿਆ। ਮੇਰੇ 'ਕੀ ਗੱਲ ਹੈ ?' ਕਹਿਣ ਉੱਤੇ ਉਸ ਨੇ ਸਿਰ ਉੱਪਰ ਚੁੱਕਿਆ ਅਤੇ ਅੱਖਾਂ ਮੀਟੀ ਇੱਕ ਲੰਮਾ ਸਾਹ ਲੈ ਕੇ ਅੱਖਾ ਖੋਲ੍ਹੀਆਂ, ਆਪਣੀ ਸੁਭਾਵਕ ਮੁਸਕਾਨ ਮੂੰਹ ਉੱਤੇ ਮੋੜ ਲਿਆਦੀ ਅਤੇ ਆਖਣਾ ਸ਼ੁਰੂ ਕੀਤਾ, "ਮੈਂ ਵੇਦ ਵਿਆਸ, ਗੀਤਾ ਅਤੇ ਸ੍ਰੀ ਕ੍ਰਿਸ਼ਨ, ਸਭ ਦਾ ਲੋੜੀਂਦਾ ਸਤਿਕਾਰ ਕਰਦਾ ਹਾਂ—ਕੇਵਲ ਲੋੜੀਂਦਾ ਸਤਿਕਾਰ-ਪਰ ਕਰਮ ਦੇ ਫਲ ਦੀ ਇੱਛਾ ਦੇ ਤਿਆਗ ਵਿੱਚ ਵਿਸ਼ਵਾਸ ਨਹੀਂ ਰੱਖਦਾ। ਹੋ ਸਕਦਾ ਹੈ ਮੈਕਸ ਦੀ ਪ੍ਰਾਪਤੀ ਲਈ ਇਹ ਤਿਆਗ ਜ਼ਰੂਰੀ ਹੋਵੇ, ਪਰੰਤੂ ਮੇਰੇ ਲਈ, ਆਮ ਲੋਕਾਂ ਵਾਂਗ, 'ਮੋਕਸ਼' ਨਾਲ 'ਜੀਵਨ' ਜਿਆਦਾ ਜ਼ਰੂਰੀ ਹੈ। ਜੀਵਨ ਵਿੱਚ ਹਰ ਕੰਮ ਉਸ ਦੇ ਫਲ ਦੀ ਇੱਛਾ ਨਾਲ ਅਤੇ ਉਸ ਵਿੱਚੋਂ ਉਪਜਣ ਵਾਲੇ ਹਰ ਚੰਗੇ ਬੁਰੇ ਨਤੀਜੇ ਦੀ ਪੂਰੀ ਪੂਰੀ ਜ਼ਿੰਮੇਵਾਰੀ ਨਾਲ ਕੀਤਿਆਂ ਹੀ ਜੀਵਨ ਨੂੰ ਖੁਸ਼, ਖੁਸ਼ਹਾਲ ਅਤੇ ਖੂਬਸੂਰਤ ਬਣਾਇਆ ਜਾ ਸਕਦਾ ਹੈ। ਢਲ ਦੀ ਇੱਛਾ ਦਾ ਤਿਆਗ ਕਿਸੇ ਕਨਪਤਲੀ ਜਾਂ ਮਸ਼ੀਨ ਲਈ ਹੀ ਸੰਭਵ ਹੈ: ਕਿਉਂਜ ਉਨ੍ਹਾਂ ਵਿੱਚ ਇੱਛਾ ਦੀ ਹੀ ਅਣਹੋਂਦ ਹੈ। ਮਸ਼ੀਨ ਜਾਂ ਕਠਪੁਤਲੀ ਹੋਣਾ ਮਾਨਵ ਨੂੰ ਬੇਭਾ ਨਹੀਂ ਦਿੰਦਾ। ਜ਼ਿੰਮੇਵਾਰ ਹੋਣ ਵਿੱਚ ਹੀ ਉਸ ਦਾ ਪੁਰੁਸ਼ਤਵ ਹੈ। ਇਹ ਇੱਕ ਵੱਖਰਾ ਵਿਸ਼ਾ ਹੈ। ਇੱਕੋ ਸਮੇਂ ਇੱਕ ਗੱਲ ਕੀਤੀ ਜਾ ਸਕਦੀ ਹੈ। ਇਹ ਗੱਲਾਂ ਫਿਰ ਕਿਸੇ ਵੇਲੇ ਕਰਾਂਗੇ। ਇਸ ਸਮੇਂ.....।"
ਉਸ ਦੀ ਗੱਲ ਟੋਕ ਕੇ ਮੈਂ ਆਖਿਆ, "ਇਸ ਸਮੇਂ ਤਾਂ ਇਹੋ ਜੀਅ ਕਰਦਾ ਹੈ ਕਿ ਇਸੇ ਗੱਲ ਨੂੰ ਜਾਰੀ ਰੱਖਿਆ ਜਾਵੇ।"
"ਤੁਸੀਂ ਭਾਸ਼ਾਈ ਬਾਰੀਕੀਆਂ ਦੀ ਸ਼ਤਰੰਜ ਦੇ ਖਿਲਾੜੀ ਹੈ। ਮੇਰੇ ਆਰੰਭ ਕੀਤੇ ਹੋਏ ਵਾਕ ਨੂੰ ਆਪਣੀ ਸੋਚ ਦੀ ਸੇਧੇ ਤੋਰ ਲੈਂਦੇ ਹੋ, ਬਹੁਤ ਖੂਬ। ਪਰ, ਮੈਂ ਇਸ ਸਮੇਂ, ਤੁਹਾਡੀ ਇੱਛਾ ਵਿੱਚ ਨਹੀਂ ਤਰਾਂਗਾ। ਮੈਂ ਕਹਿ ਰਿਹਾ ਸਾਂ ਕਿ ਕਰਮ ਯੋਗ ਕਿਰਿਆ ਰੂਪ ਹੈ ਫਲ ਦੀ ਇੱਛਾ ਨਾਲ ਅਤੇ ਨਤੀਜੇ ਭੁਗਤਣ ਦੀ ਪੂਰੀ ਜ਼ਿੰਮੇਵਾਰੀ ਨਾਲ ਕੀਤੀ ਜਾਣ ਵਾਲੀ ਕਿਰਿਆ ਦਾ ਰੂਪ। ਆਓ ਘਰ ਦੇ ਪਿਛਵਾੜੇ ਚੱਲ ਕੇ ਇਸ ਕਰਮ ਯੋਗ ਨੂੰ ਇਸ ਦੇ ਕਿਰਿਆ ਰੂਪ ਵਿੱਚ ਦੇਖੀਏ।"
ਅਸੀਂ ਘਰ ਦੇ ਪਿਛਵਾੜੇ ਵੱਲ ਤੁਰ ਪਏ। ਆਕਾਸ਼ ਵਿੱਚ ਬੱਦਲ ਬਹੁਤ ਸਨ; ਪਰ ਮੀਂਹ ਦਾ ਕੋਈ ਰੰਗ-ਢੰਗ ਨਹੀਂ ਸੀ। ਲਾਨ ਦੇ ਨਾਲ ਨਾਲ ਬਣੀ ਪਥਰੀਲੀ ਸੜਕ ਉੱਤੇ ਤੁਰਦੇ ਅਸੀਂ ਗੱਲਾਂ ਕਰਦੇ ਰਹੇ। ਹਵਾ ਸਾਧਰਨ ਨਾਲੋਂ ਤੇਜ਼ ਸੀ; ਸਮਾਂ ਸਾਧਾਰਨ ਨਾਲੋਂ ਸੁਹਾਵਣਾ ਸੀ। ਸੁਮੀਤ ਕਹਿ ਰਿਹਾ ਸੀ, "ਇਸ ਧਰਤੀ ਦਾ ਮੁਆਇਨਾ ਕਰਵਾ ਕੇ ਇਸ ਵਿੱਚ ਯੋਗ ਕਿਸਮ ਦਾ ਘਾਹ ਲਗਾਇਆ ਗਿਆ ਹੈ। ਇਹ ਕੋਈ ਵੱਡੀ ਖੇਚਲ ਵਾਲੀ ਗੱਲ ਨਹੀਂ। ਖਾਦ ਦਾ ਪ੍ਰਬੰਧ ਵੀ ਸਾਧਾਰਨ ਜਿਹੀ ਗੱਲ ਹੈ, ਪਰ ਪਾਣੀ ਦੀ ਸਮੱਸਿਆ ਜ਼ਰਾ ਗੁੰਝਲਦਾਰ ਹੈ। ਇਸ ਸਮੱਸਿਆ ਦਾ ਹੱਲ ਅਤੇ ਪੁਰਾਤਨ ਮਿਸਰ ਅਤੇ ਨਵੀਂ ਤਕਨੀਕ ਦੇ ਸੰਜੋਗ ਨਾਲ ਕੀਤਾ ਹੈ।"
ਤੁਰੀ ਜਾਂਦੀ ਮੈਂ ਸੋਚ ਰਹੀ ਸਾਂ ਕਿ ਇਸ ਪਰਿਵਾਰ ਨੇ ਜੀਵਨ ਦੇ ਯਥਾਰਥ ਨੂੰ ਜਾਣ ਕੇ ਉਸ ਦੇ ਯੋਗ ਵਰਤੋਂ ਕਰਨ ਵਿੱਚ ਕਮਾਲ ਕਰ ਦਿੱਤੀ ਹੈ। ਪਰੰਤੂ, ਕਲਾ ਅਤੇ ਯਥਾਰਥ ਦੇ ਆਪਸੀ ਸੰਬੰਧ ਵਿੱਚ ਇਨ੍ਹਾਂ ਨੂੰ ਕੋਈ ਸੁੰਦਰਤਾ ਕਿਉਂ ਨਹੀਂ ਦਿਸਦੀ। ਮੇਰਾ ਜੀਅ ਕੀਤਾ ਕਿ ਆਪਣਾ ਇਹ ਪ੍ਰਸ਼ਨ ਮੈਂ ਕਿਧਰੇ ਲਿਖ ਕੇ ਰੱਖ ਲਵਾਂ, ਪਰ ਮੇਰੇ ਹੱਥ ਵਿੱਚ ਨਾ ਕਾਗਜ਼ ਸੀ ਨਾ ਕਲਮ। ਉੱਚੇ ਦਰਖ਼ਤਾਂ ਵਿੱਚ ਘਿਰੇ ਇੱਕ ਸੁੰਦਰ ਤਾਲਾਬ ਕੰਢੇ ਜਾ ਕੇ ਸੁਮੀਤ ਇੱਕ