Back ArrowLogo
Info
Profile

ਆਵਾਜ਼ ਨੇ ਜਿਵੇਂ ਮੈਨੂੰ ਜਗਾ ਦਿੱਤਾ: ਮੇਰਾ ਸੁਪਨਾ ਤੋੜ ਦਿੱਤਾ। ਉਹ ਕਹਿ ਰਿਹਾ ਸੀ, "ਇਸ ਤਾਲਾਬ ਦੇ ਪਾਣੀ ਨੂੰ ਪੰਪ ਕਰ ਕੇ ਉਸ ਉੱਤੇ ਟੈਂਕ ਵਿੱਚ ਲਿਜਾਇਆ ਜਾਂਦਾ ਹੈ। ਓਥੋਂ ਇਹ ਮੀਂਹ ਦੇ ਰੂਪ ਵਿੱਚ ਵਰ੍ਹਾਇਆ ਜਾਂਦਾ ਹੈ, ਜਿੱਥੇ ਚਾਹੀਏ ਓਥੇ, ਜਦੋਂ ਚਾਹੀਏ ਓਦੋਂ। ਇਸ ਢੰਗ ਦੀ ਬਹੁਤ ਵਰਤੋਂ ਘਾਹ ਲਈ ਹੀ ਹੁੰਦੀ ਹੈ। ਮੇਰੇ ਮਾਤਾ ਜੀ ਨੂੰ ਘਾਹ ਨਾਲ ਉਚੇਚਾ ਪਿਆਰ ਹੈ। ਇਹ ਸਾਰਾ ਗਿਆਨ ਅਤੇ ਇਹ ਸਾਰਾ ਕਰਮ ਉਨ੍ਹਾਂ ਦੇ ਇਸੇ ਭਗਤੀ ਭਾਵ ਨੇ ਇਕੱਠਾ ਕਰਵਾਇਆ ਹੈ।"

ਉਹ ਬੈਂਚ ਉੱਤੋਂ ਉੱਠ ਖੜੋਤਾ ਅਤੇ ਹੱਥੋਂ ਫੜ ਕੇ ਮੈਨੂੰ ਵੀ ਉਠਾ ਲਿਆ। ਉਸ ਦੇ ਹੱਥ ਦੀ ਇਸ ਦੂਜੀ ਛੂਹ ਨੇ ਮੇਰੇ ਮਨ ਵਿੱਚ ਕੋਈ ਹਲ-ਚਲ ਨਾ ਉਪਜਾਈ। ਹੱਥੋਂ ਫੜੀ ਉਹ ਮੈਨੂੰ ਆਪਣੇ ਮਾਤਾ ਜੀ ਦੇ ਬੈਂਡ ਰੂਮ ਵਿੱਚ ਲੈ ਗਿਆ। ਇੱਕ ਅਲਮਾਰੀ ਦਾ ਦਰਵਾਜ਼ਾ ਬੋਲ੍ਹਿਆ ਅਤੇ ਉਸ ਵਿੱਚ ਇੱਕ ਸ਼ੈਲਫ ਉੱਤੇ ਪਏ ਹੋਏ ਘਾਹ ਵੱਲ ਇਸ਼ਾਰਾ ਕਰ ਕੇ ਬਲਿਆ, "ਇਹ ਮੁੱਠ ਕੁ ਘਾਹ ਪਿਛਲੇ ਪੰਦਰਾਂ ਸਾਲ ਤੋਂ ਇੱਥੇ ਸੰਭਾਲਿਆ ਪਿਆ ਹੈ। ਸੁੱਕੇ ਹੋਏ ਇਸ ਘਾਹ ਨੂੰ ਮੇਰੇ ਮਾਤਾ ਜੀ ਅਤਿਅੰਤ ਸ਼ਰਧਾ ਅਤੇ ਸਤਿਕਾਰ ਨਾਲ ਵੇਖਦੇ ਹਨ। ਇਸ ਨੂੰ ਵੇਖ ਕੇ ਆਪਣੇ ਆਪੇ ਤੋਂ, ਆਪਣੇ ਚੋਗਿਰਦੇ ਤੋਂ, ਇਸ ਸੰਸਾਰ ਤੋਂ ਉੱਚੇ ਉੱਠ ਜਾਂਦੇ ਹਨ; ਕਿਸੇ ਆਨੰਦ ਵਿੱਚ ਟਿੱਕ ਜਾਂਦੇ ਹਨ।"

"ਤੁਸਾਂ ਉਨ੍ਹਾਂ ਕੋਲੋਂ ਇਸ ਦਾ ਭੇਤ ਪੁੱਛਿਆ ਹੈ ? ਜੇ ਨਹੀਂ ਤਾਂ ਕਿਉਂ ?"

"ਕਦੇ ਲੋੜ ਨਹੀਂ ਪਈ।"

"ਪ੍ਰੋਫ਼ਾਸਰ ਅੰਕਲ ਨੂੰ ਪਤਾ ਹੈ?"

"ਸ਼ਾਇਦ ਹੈ ਹੋ ਸਕਦਾ ਹੈ ਨਾ ਹੋਵੇ। ਮੈਨੂੰ ਪੱਕਾ ਪਤਾ ਨਹੀਂ।"

"ਮੈਂ ਪੁੱਛ ਸਕਦੀ ਹਾਂ, ਇਸ ਬਾਰੇ, ਉਨ੍ਹਾਂ ਕੋਲੋਂ ?"OM

"ਜ਼ਰੂਰ ਪੁੱਛ ਸਕਦੇ ਹੋ।"

ਕਾਰ ਦੀ ਆਵਾਜ਼ ਸੁਣਾਈ ਦਿੱਤੀ। ਅੰਕਲ ਜੀ ਸੁਮੀਤ ਦੀ ਮਾਤਾ ਜੀ ਨੂੰ ਲੈ ਕੇ ਆ ਗਏ ਸਨ। ਉਹ ਡ੍ਰਾਇੰਗ ਰੂਮ ਵੱਲ ਚਲੇ ਗਏ ਅਤੇ ਮਾਤਾ ਜੀ ਸਾਡੇ ਕੋਲ ਬੈਡ ਰੂਮ ਵੱਲ ਆ ਗਏ। ਨਰਸ ਦੇ ਲਿਬਾਸ ਵਿੱਚ ਉਹ ਜਿਮਨੇਜੀਅਮ ਵਾਲੀ ਸੰਤੋਸ਼ ਨਾਲੋਂ ਵੱਧ ਚੁਸਤ ਅਤੇ ਰੋਹਬਦਾਰ ਲੱਗ ਰਹੇ ਸਨ। ਉਨ੍ਹਾਂ ਨੇ ਕੁਝ ਰੋਸ਼ ਨਾਲ ਪੁੱਛਿਆ, "ਮੇਰੇ ਕਮਰੇ ਦੀ ਤਲਾਸ਼ੀ ਲੈ ਰਹੇ ਹੋ ?"

"ਕੁਝ ਇਸੇ ਤਰ੍ਹਾਂ ਹੈ ।"

"ਬਿਨਾਂ ਵਾਰੰਟ ?"

"ਨਹੀਂ ਮਾਂ ਜੀ, ਬਿਨਾਂ ਵਾਰੇਟ ਨਹੀਂ। ਤੁਹਾਡੇ ਪਿਆਰ ਅਤੇ ਆਪਣੀ ਸ਼ਰਧਾ ਦਾ ਦੁਹਰਾ ਵਾਰੰਟ ਸਾਡੇ ਕੋਲ ਹੈ।"

"ਬਹੁਤ ਹੁਸ਼ਿਆਰ ਅਤੇ ਹਾਜ਼ਰ ਜੁਆਬ ਕੁੜੀ ਹੈਂ ਤੂੰ। ਮੈਂ ਮੂੰਹ ਹੱਥ ਧੋ ਕੇ ਰਸੋਈ ਵਿੱਚ ਜਾ ਰਹੀ ਹਾਂ। ਤੁਸੀਂ ਡ੍ਰਾਇੰਗ ਰੂਮ ਵਿੱਚ ਬੈਠ ਕੇ ਗੱਲਾਂ-ਬਾਤਾਂ ਕਰੋ। ਅੰਕਲ ਜੀ ਵੀ ਓਥੇ ਹਨ।"

"ਮੈਂ ਕਿਚਨ ਵਿੱਚ ਤੁਹਾਡੀ ਮਦਦ ਕਰਾਂ ?"

"ਲੋੜ ਪੈਣ 'ਤੇ ਮਦਦ ਮੈਂ ਆਪ ਮੰਗਾਂਗੀ," ਮੇਰੇ ਮੋਢੇ ਉੱਤੇ ਹੱਥ ਰੱਖ ਕੇ ਉਨ੍ਹਾਂ ਨੇ ਮੁਸਕਰਾ ਕੇ ਆਖਿਆ।

ਜੀਅ ਕਰਦਾ ਸੀ ਕਿ ਸਾਰਾ ਦਿਨ ਉੱਥੇ ਗੁਜਾਰ ਦਿਆਂ, ਪਰ ਅੰਕਲ ਜੀ ਨੂੰ ਘਰ

81 / 225
Previous
Next