Back ArrowLogo
Info
Profile

"ਬੱਚੇ ਦੀ ਨਗਨਤਾ ਨੂੰ ਕੀ ਆਖੋਗੇ, ਪਾਪਾ?"

"ਮੈਂ ਇਸ ਪ੍ਰਕਾਰ ਦੀ ਕਿਸੇ ਵਸਤੂ ਦੀ ਹੋਂਦ ਹੀ ਨਹੀਂ ਮੰਨਦਾ।"

"ਕੀ ਬੱਚੇ ਨੰਗੇ ਨਹੀਂ ਹੁੰਦੇ ਕਦੀ ? ਜਾਂ ਉਨ੍ਹਾਂ ਨੂੰ ਨੰਗਾ ਵੇਖਿਆ ਨਹੀਂ ਜਾਂਦਾ ?"

"ਬੱਚੇ ਨੰਗੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਇਸ ਹਾਲਤ ਵਿੱਚ ਵੇਖਦੇ ਵੀ ਹਾਂ ਅਸੀਂ।

ਪਰ, ਇਸ ਨੂੰ ਨੰਗੇਜ ਨਹੀਂ ਆਖਿਆ ਜਾਣਾ ਚਾਹੀਦਾ।"

"ਇਹ ਕਿਉਂ ?"

"ਇਸ ਲਈ ਕਿ ਬੱਚਿਆਂ ਨੂੰ ਆਪਣੇ ਨੰਗੇ ਹੋਣ ਦੀ ਗਿਲਾਨੀ ਜਾਂ ਸ਼ਰਮ ਜਾ ਅਹਿਸਾਸ ਨਹੀਂ। ਉਨ੍ਹਾਂ ਨੂੰ ਨੰਗੇ ਵੇਖ ਕੇ, ਵੇਖਣ ਵਾਲੇ ਦੇ ਮਨ ਵਿੱਚ ਵੀ ਅਜਿਹੇ ਕਿਸੇ ਭਾਵ ਦੀ ਉਤਪਤੀ ਨਹੀਂ ਹੁੰਦੀ। ਇਸ ਲਈ ਬੱਚੇ ਦੀ ਨਗਨਤਾ 'ਨੰਗੇਜ' ਨਹੀਂ। ਪਸ਼ੂ ਨੰਗੇ ਹਨ। ਉਨ੍ਹਾਂ ਦੀ ਨਗਨਤਾ ਨੰਗੇਜ ਨਹੀਂ। ਨੰਗੇਜ ਦੀਆਂ ਦੋ ਕਿਸਮਾਂ ਨਹੀਂ ਹਨ। ਨੰਗੇਜ ਕੇਵਲ ਨੰਗੇਜ ਹੈ।"

“ਪੱਥਰ ਦੀ ਮੂਰਤੀ ਦਾ ਮਨ ਨਹੀਂ। ਉਹ ਆਪਣੇ ਨੰਗੇਜ ਤੋਂ ਬੱਚੇ ਵਾਂਗ ਹੀ, ਨਿਰਲੇਪ ਹੈ, ਪਾਪਾ ।"

"ਮੂਰਤੀ ਦੇ ਮਨ ਦੀ ਗੱਲ ਬਾਅਦ ਵਿੱਚ ਕਰਾਂਗਾ, ਪਹਿਲਾਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਗੰਦੀਆਂ ਮੂਰਤਾਂ ਵਾਲੇ ਗਲਾਸੀ ਰਸਾਲਿਆਂ ਵਿੱਚ ਵਰਤੇ ਗਏ ਕਾਗ਼ਜ਼ ਦਾ ਮਨ ਹੁੰਦਾ ਹੈ ਜਾਂ ਨਹੀਂ ? ਨਹੀਂ। ਤਾਂ ਵੀ ਉਹ ਰਸਾਲੇ ਸਾਡੇ ਸਮਾਜਕ ਜੀਵਨ ਦੀ ਵੱਡੀ ਨਮੋਸ਼ੀ ਮੰਨੇ ਜਾਂਦੇ ਹਨ। ਉਹ ਦਰਸ਼ਕਾਂ ਦੇ ਮਨਾਂ ਨੂੰ ਪ੍ਰਭਾਵਿਤ ਕਰਦੇ ਹਨ, ਬੀਮਾਰ ਕਰਦੇ ਹਨ।

ਕਿਉਂ? ਕਿਸ ਢੰਗ ਨਾਲ ? ਉਨ੍ਹਾਂ ਦਾ ਮਨ ਨਹੀਂ ਹੁੰਦਾ।"

“ਵੇਖਣ ਵਾਲਿਆਂ ਦਾ ਮਨ ਹੁੰਦਾ ਹੈ, ਇਸ ਲਈ।"

"ਤੁਸਾਂ ਬਿਲਕੁਲ ਠੀਕ ਆਖਿਆ ਹੈ, ਮੇਰੇ ਬੱਚੇ। ਪਰ ਮੈਂ ਕਹਿੰਦਾ ਹਾਂ ਕਿ ਇਨ੍ਹਾਂ ਮੂਰਤੀਆਂ ਅਤੇ ਮੂਰਤਾਂ ਵਿੱਚ ਵੀ ਮਨ ਹੈ। ਉਹ ਦੇ ਮੂਰਤੀਕਾਰ ਦਾ ਮਨ, ਮੂਰਤ ਬਣਾਉਣ ਵਾਲੇ ਦਾ ਮਨ, ਕਲਾਕਾਰ ਦਾ ਮਨ, ਮਾਈਕਲ ਐਂਜਿਨੋ ਦਾ ਮਨ, ਖਾਜੁਰਾਹੋ ਦੇ ਤਾਂਤ੍ਰਿਕਾਂ ਦਾ ਮਨ।"

“ਪਾਪਾ, ਤੁਹਾਡੀ ਗੱਲ ਮੰਨਣ ਨੂੰ ਜੀ ਕਰਦਾ ਹੈ; ਮੰਨ ਹੀ ਲਈ ਹੈ। ਫਿਰ ਵੀ ਇਹ ਪੁੱਛਣਾ ਚਾਹੁੰਦੀ ਹਾਂ ਕਿ ਮੰਦਰਾਂ ਵਿਚਲੀਆਂ ਮੂਰਤੀਆਂ ਜਾਂ ਅਜਿਲ ਦੁਆਰਾ ਬਣਾਈਆਂ ਮੂਰਤੀਆਂ ਨੀਚ ਭਾਵਾਂ ਨੂੰ ਉਕਸਾਉਂਦੀਆਂ ਮਾਲੂਮ ਨਹੀਂ ਹੁੰਦੀਆਂ, ਕਿਉਂ ?"

"ਬੁਲਿਟ ਪਰੂਛ ਜੈਕਟ ਵਿੱਚੋਂ ਗੋਲੀ ਨਹੀਂ ਲੰਘਦੀ। 'ਇਹ ਮੂਰਤੀਆਂ ਜਾਂ ਕਲਾਕ੍ਰਿਤੀਆਂ ਪੁਰਾਣੀਆਂ ਹਨ ਸਾਡਾ ਪੁਰਾਤਨ ਵਿਰਸਾ ਹਨ, ਇਸ ਸੰਸਾਰਕ ਜੀਵਨ ਦੀ ਨੀਚਰਾ ਦੱਸ ਕੇ ਮਨੁੱਖ ਨੂੰ ਪਰਲੋਕ ਵੱਲ ਮੋੜਦੀਆਂ ਹਨ; ਇਨ੍ਹਾਂ ਵਿੱਚ ਕਲਾ ਹੈ, ਸਾਧਨਾ ਲੇ, ਲਗਨ ਹੈ, ਮਿਹਨਤ ਹੈ: ਇਨ੍ਹਾਂ ਵਿੱਚ ਅਸ਼ਲੀਲਤਾ ਵੇਖਣੀ ਮਨੁੱਖੀ ਮਨ ਦੀ ਕਮਜ਼ੋਰੀ ਹੈ, ਇਹ ਸੱਚ ਵਾਂਗ ਨੰਗੀਆਂ ਹਨ। ਕਿੰਨੇ ਅਸਤਰ ਹਨ। ਧਰਮ ਦਾ ਅਸਤਰ, ਪੁਰਾਤਨਤਾ ਦਾ ਅਸਤਰ, ਫਿਲਾਸਫੀ ਦੀ ਬੁਲਿਟ ਪਰੂਫ ਜੈਕਟ, ਕੌਮੀ ਗੌਰਵ ਦਾ ਬੰਕਰ। ਇਨ੍ਹਾਂ ਵਿੱਚ ਗੋਲੀ ਨਹੀਂ ਲੰਘਦੀ। ਪਰੰਤੂ, ਜਿਸ ਜੈਕਟ ਵਾਲੇ ਆਦਮੀ ਨੂੰ ਗੋਲੀ ਨਹੀਂ ਲੱਗ ਸਕਦੀ- ਉਹ ਆਦਮੀ ਗੋਲੀ ਦੇ ਪ੍ਰਭਾਵ ਵਿੱਚ ਵਿਸ਼ਵਾਸ ਨਹੀਂ ਰੱਖਦਾ, ਇਹ ਮੰਨਣਾ ਮੂਰਖ਼ਤਾ ਹੈ। ਗੋਲੀ ਦੇ ਡਰ ਨੇ ਹੀ ਤਾਂ ਜੇਕਟ ਬਣਵਾਈ ਅਤੇ ਪਹਿਨਾਈ ਹੈ। ਜੈਕਟ ਦੀ ਹੋਂਦ ਗੋਲੀ ਦੇ ਡਰ ਦੀ ਹੋਂਦ ਦਾ ਸਬੂਤ ਹੈ। ਇਨ੍ਹਾਂ ਜੈਕਟਾਂ ਨੂੰ ਲਾਹ ਕੇ, ਇਨ੍ਹਾਂ ਬੌਧਿਕ-ਦਾਰਸ਼ਨਿਕ, ਧਾਰਮਕ ਅਤੇ ਕੌਮੀ ਗੌਰਵ ਦੇ ਪਰਦਿਆਂ ਨੂੰ ਨਾਹ ਕੇ, ਪਰੇ ਕਰ ਕੇ, ਨਿਰਫਲ, ਨਿਰਮਲ,

85 / 225
Previous
Next