Back ArrowLogo
Info
Profile

ਸਿੱਧੇ ਸਾਧਾਰਨ ਮਨ ਨੂੰ ਇਨ੍ਹਾਂ ਮੂਰਤੀਆਂ ਦੇ ਸਨਮੁਖ ਕਰੋ ਅਤੇ ਵੇਖੋ ਕਿ ਇਨ੍ਹਾਂ ਦਾ ਪ੍ਰਭਾਵ ਹੈ ਜਾਂ ਨਹੀਂ; ਜੇ ਹੋ ਤਾਂ ਚੰਗਾ ਹੋ ਜਾਂ ਬੁਰਾ।"

“ਪਾਪਾ, ਹਜ਼ਾਰਾਂ ਲੋਕ ਇਨ੍ਹਾਂ ਮੂਰਤੀਆਂ ਨੂੰ ਵੇਖਣ ਜਾਂਦੇ ਹਨ। ਉਨ੍ਹਾਂ ਦੇ ਮੂੰਹਾਂ ਵੱਲ ਵੇਖਿਆਂ ਇਹ ਪ੍ਰਤੀਤ ਨਹੀਂ ਹੁੰਦਾ ਕਿ ਉਹ ਇਨ੍ਹਾਂ ਨੂੰ ਵੇਖ ਕੇ ਕਿਸੇ ਬੁਰੇ ਭਾਵ ਤੋਂ ਪ੍ਰਭਾਵਿਤ ਹੋ ਰਹੇ ਹਨ। ਇਹ ਕਿਉਂ ?"

"ਇਹ ਫ੍ਰਾਇਡ ਨੂੰ ਪੁੱਛੇ । ਉਹ ਦੱਸੇਗਾ ਕਿ ਇਹ ਮਨ ਬਹੁਤ ਗਹਿਰ-ਗੰਭੀਰ ਹੈ, ਇਸ ਦੇ ਕਈ ਤਹਿਖ਼ਾਨੇ ਹਨ, ਇਸ ਨੂੰ ਪਾਖੰਡ ਕਰਨਾ ਆਉਂਦਾ ਹੈ, ਇਹ ਧੋਖਾ ਦੇ ਸਕਦਾ ਹੈ, ਵਿਖਾਲਾ ਪਾ ਸਕਦਾ ਹੈ। ਜੇ ਮੈਨੂੰ ਪੁੱਛਦੇ ਹੋ ਤਾਂ ਮੈਂ ਆਖਾਂਗਾ ਕਿ ਨੰਗੇਜ ਨੂੰ ਕੇਵਲ ਨੰਗੇਜ ਸਮਝਦੇ ਹੋਏ ਇਸ ਨੂੰ ਅਸ਼ਿਸ਼ਟਤਾ ਅਤੇ ਉਜੱਡਤਾ ਆਦਿ ਦੀ ਸ਼੍ਰੇਣੀ ਵਿੱਚ ਹੀ ਰੱਖੋ ਅਤੇ ਇਨ੍ਹਾਂ ਸਾਰਿਆਂ ਸੰਬੰਧੀ ਮੇਰੇ ਇਤਰਾਜ਼ ਨੂੰ ਠੀਕ ਮੰਨਦਿਆਂ ਹੋਇਆਂ ਆਪਣੀ ਗੱਲ ਅੱਗੇ ਤਰ।"

"ਤੁਹਾਡੀ ਗੱਲ ਨੂੰ ਠੀਕ ਮੰਨ ਲਿਆ, ਪਾਪਾ, ਅਤੇ ਇਹ ਵੀ ਮੰਨ ਲਿਆ ਕਿ ਬੱਚੇ ਦੀ ਨਗਨਤਾ ਨੂੰ ਨੰਗੇਜ ਕਹਿ ਕੇ ਨੰਗੇਜ ਦੀ ਨੀਚਤਾ ਸਾਹਮਣੇ ਇੱਕ ਦੀਵਾਰ ਉਸਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਕੋਈ ਆਤੰਕਵਾਦੀ ਪੁਲਿਸ ਦੇ ਘੇਰੇ ਵਿੱਚੋਂ ਨਿਕਲਨ ਲਈ ਕਿਸੇ ਨਿਰਦੋਸ਼ ਨੂੰ ਕਾਬੂ ਕਰ ਕੇ ਆਪਣੀ ਢਾਲ ਬਣਾ ਲਵੋ। ਚੰਗਾ ਹੋਇਆ ਗੱਲ ਦਾ ਮੂੰਹ ਇਸ ਪਾਸੇ ਮੁੜ ਗਿਆ ਅਤੇ ਮੇਰਾ ਇੱਕ ਭੁਲੇਖਾ ਦੂਰ ਹੋ ਗਿਆ। ਤਾਂ ਵੀ ਮੂਲ ਪ੍ਰਸ਼ਨ ਅਜੇ ਮੈਂ ਪੁੱਛਣਾ ਹੈ। ਸੁਮੀਤ ਦੇ ਮਾੜਾ ਜੀ ਇਹ ਮੰਨਦੇ ਹਨ ਕਿ ਕਲਾ ਵਿਚਲੇ ਘਟੀਆਪਨ ਅਤੇ ਮਨ-ਪਰਚਾਵੇ ਵਿਚਲੀ ਅਸ਼ਿਸ਼ਟਤਾ ਲੋਕਾਂ ਜਾਂ ਸਮਾਜਿਕਾਂ ਦੇ ਸੁਹਜ ਸੁਆਦ ਦੇ ਘਟੀਆਪਨ ਕਾਰਨ ਹੈ। ਪੁਸ਼ਪੇਦ ਇਸ ਖ਼ਿਆਲ ਨਾਲ ਸਹਿਮਤ ਭਾਵੇਂ ਨਹੀਂ: ਪਰ ਇਸ ਦਾ ਖੰਡਨ ਕਰਨ ਦੀ ਯੋਗਤਾ ਵੀ ਨਹੀਂ ਰੱਖਦੀ। ਮੈਂ ਵੀ ਸੁਮੀਤ ਦੇ ਮਾਤਾ ਜੀ ਵਾਂਗ ਸੋਚਦੀ ਹਾਂ। ਗੱਲ ਫਿਲਮਾਂ ਤੋਂ ਚੱਲੀ ਸੀ। ਇਨ੍ਹਾਂ ਵੱਲ ਹੀ ਵੇਖ ਲਉ। ਤੁਹਾਡੇ ਮਨ-ਪਰਚਾਵੇ ਦੀ ਯੋਗਤਾ ਕੁਝ ਇੱਕ ਫ਼ਿਲਮਾਂ ਵਿੱਚ ਹੈ ਬਾਕੀ ਸਾਰੀਆਂ ਉਨ੍ਹਾਂ ਲੋਕਾਂ ਲਈ ਹਨ, ਜਿਨ੍ਹਾਂ ਦਾ ਸੁਹਜ ਸੁਆਦ ਜਾਂ ਟੇਸਟ ਨੀਵਾਂ ਹੈ। ਉਨ੍ਹਾਂ ਦੀ ਮੰਗ ਇਸ ਘਟੀਆ ਮਨ-ਪਰਚਾਵੇ ਨੂੰ ਪੈਦਾ ਕਰਨ ਦੀ ਜ਼ਿੰਮੇਵਾਰ ਹੈ।"

“ਮੇਰੇ ਸਿਆਣੇ ਬੇਟੇ ਨੇ ਚੰਗੀ ਤਰ੍ਹਾਂ ਵਿਸਥਾਰ ਨਾਲ ਸਮਝ ਕੇ ਗੱਲ ਕੀਤੀ ਹੈ। ਆਪਣੇ ਪ੍ਰਸ਼ਨ ਦਾ ਤੁਹਾਨੂੰ ਪਤਾ ਹੈ ਅਤੇ ਮੈਂ ਵੀ ਉਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ। ਉੱਤਰ ਲੱਭਣ ਤੋਂ ਪਹਿਲਾਂ, ਆਓ, ਇਹ ਨਿਸਚੇ ਕਰ ਲਈਏ ਕਿ ਸੁਹਜ-ਸੁਆਦ ਕੀ ਹੈ। ਤੁਸੀਂ ਸੁਹਜ-ਸੁਆਦ ਕਿਸ ਨੂੰ ਆਖੋਗੇ ?"

"ਬਹੁਤ ਸੂਖਮ ਸੁਆਲ ਹੈ, ਪਾਪਾ। ਰਲ ਮਿਲ ਕੇ ਉੱਤਰ ਲੱਭਦੇ ਹਾਂ। ਤੁਸੀਂ ਕਹਿੰਦੇ ਹੋ ਹਰ ਜੀਵ ਵਿੱਚ ਆਨੰਦ ਲਈ ਤਾਂਘ ਹੈ ਅਤੇ ਆਨੰਦ ਸੁੰਦਰਤਾ ਦੀ ਉਪਾਸਨਾ ਦਾ ਸਿੱਟਾ ਹੈ। ਸੁਹਜ-ਸੁਆਦ ਇਨ੍ਹਾਂ ਦੋਹਾਂ ਸ਼ਬਦਾਂ ਦੇ ਸੰਜੋਗ ਨਾਲ ਬਣਾਏ ਕਿਸੇ ਵਾਕ ਰਾਹੀਂ ਪਰੀਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ।"

"ਪਰੀਭਾਸ਼ਾ ਵੀ ਬਣਾਓ ਹੁਣ।"

"ਇਹ ਕੰਮ ਤੁਸੀਂ ਕਰੋ, ਪਾਪਾ।"

"ਜੇ ਸੁੰਦਰਤਾ ਅਤੇ ਆਨੰਦ ਦੇ ਰਿਸ਼ਤੇ ਨੂੰ ਸੁਭਾਵਕ ਮੰਨ ਲਈਏ ਤਾਂ ਪਰੀਭਾਸ਼ਾ ਇਹ ਹੋ ਸਕਦੀ ਹੈ ਕਿ ਆਨੰਦ ਦੀ ਇੱਛਾ ਅਤੇ ਇਸ ਇੱਛਾ ਦੀ ਪੂਰਤੀ ਦੀ ਯੋਗਤਾ ਸੁਹਜ-ਸੁਆਦ ਹੈ।"

"ਤੁਹਾਡੀ ਲਾਈ ਹੋਈ 'ਜੇ' ਦਾ ਕੀ ਭਾਵ ਹੈ ?"

86 / 225
Previous
Next