

"ਕੁਝ ਲੋਕ ਅਜੇਹੇ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਸੁੰਦਰਤਾ ਦੀ ਥਾਂ ਕੁਰੂਪਤਾ ਅਤੇ ਕੁਕਰਮ ਵਿੱਚੋਂ ਆਨੰਦ ਮਿਲਦਾ ਹੋਵੇ; ਜਿਵੇਂ ਸ਼ਿਕਾਰ ਵਿੱਚੋਂ।"
"ਤਾਂ ਤੋਂ ਇਹ ਜ਼ਰੂਰੀ ਹੈ ਕਿ ਇਸ ਪਰਭਾਸ਼ਾ ਵਿੱਚ ਕਿਸੇ ਅਜਿਹੇ ਸ਼ਬਦ ਦਾ ਵਾਧਾ ਕੀਤਾ ਜਾਵੇ ਜਿਸ ਨਾਲ ਇਹ ਦੋਸ਼ ਰਹਿਤ ਹੋ ਜਾਵੇ।"
“ਮੈਂ ਆਪਣੀ ਸ਼ਬਦਾਵਲੀ ਵਰਤ ਲੈਂਦ ਹਾਂ। ਮੇਰੇ ਅਨੁਸਾਰ 'ਸਾਤਵਿਕ' ਆਨੰਦ ਦੀ
ਇੱਛਾ ਅਤੇ ਯੋਗਤਾ ਸੁਹਜ-ਸੁਆਦ ਹੈ।"
"ਸ਼ਬਦ 'ਸਾਤਵਿਕ' ਦਾ ਘੇਰਾ ਬਹੁਤ ਵਿਸ਼ਾਲ ਹੈ, ਪਾਪਾ।"
"ਅਸੀਂ ਕਹਿੰਦੇ ਹਾਂ ਕਿ ਕੁਝ ਲੋਕਾਂ ਦਾ ਸੁਹਜ-ਸੁਆਦ ਵਧੀਆ ਜਾਂ ਸ੍ਰੇਸ਼ਟ ਹੈ ਅਤੇ ਕੁਝ ਲੋਕਾਂ ਦਾ ਘਟੀਆ ਜਾਂ ਅਸ੍ਰੇਸ਼ਟ। ਕੀ ਤੁਸੀਂ ਦੱਸ ਸਕਦੇ ਹੋ ਕਿ ਸਾਡੇ ਜੀਵਨ ਵਿੱਚ ਕੀ ਕੁਝ ਅਜਿਹਾ ਹੈ ਜਿਹੜਾ ਸਾਡੇ ਸੁਹਜ-ਸੁਆਦ ਨੂੰ ਸ੍ਰੇਸ਼ਟ ਬਣਾ ਸਕਦਾ ਹੋਵੇ ?"
"ਮੇਰਾ ਪਹਿਲਾ ਉੱਤਰ ਹੋਵੇਗਾ 'ਵਿੱਦਿਆ', ਵਿਸ਼ੇਸ਼ ਕਰਕੇ ਕੋਮਲ ਕਲਾਵਾਂ ਦਾ ਅਧਿਐਨ।"
"ਵਿੱਦਿਆ ਜਾਂ ਕੋਮਲ ਕਲਾ ਦੇ ਅਧਿਐਨ ਵਿੱਚੋਂ ਆਨੰਦ ਦੀ ਇੱਛਾ ਉਪਜੇਗੀ ਜਾਂ ਆਨੰਦ ਦੀ ਇੱਛਾ ਵਿੱਚੋਂ ਕੋਮਲ ਕਲਾ ਦਾ ਅਧਿਐਨ ਉਪਜੇਗਾ ?"
"ਇੱਛਾ ਵਿੱਚੋਂ ਅਧਿਐਨ ਦਾ ਉਪਜਣਾ ਹੀ ਯੁਕਤੀ ਯੁਕਤ ਲੱਗਦਾ ਹੈ। ਵਿੱਦਿਆ ਯੋਗਤਾ ਨੂੰ ਵਧਾ ਸਕਦੀ ਹੈ; ਪੈਦਾ ਨਹੀਂ ਕਰਦੀ।"
"ਵਧਾ ਸਕਦੀ ਹੈ; ਪਰ ਜ਼ਰੂਰੀ ਨਹੀਂ ਕਿ ਵਧਾਵੇ। ਕੋਮਲ ਕਲਾ ਦਾ ਅਧਿਐਨ ਆਮ ਕਰਕੇ ਇਨ੍ਹਾਂ ਦੀ ਨਿਰਖ-ਪਰਖ, ਅਲੋਚਨਾ, ਵਿਆਖਿਆ ਆਦਿਕ ਦੀ ਯੋਗਤਾ ਨੂੰ ਵਧਾਉਂਦਾ ਹੈ। ਇਸ ਯੋਗਤਾ ਨੂੰ 'ਮਾਡਰਨ ਇਸਥੈਟਿਕਸ' ਜਾਂ ਆਧੁਨਿਕ ਸੁਹਜ-ਸੁਆਦ ਆਖਿਆ ਜਾਂਦਾ ਹੈ। ਅਜੋਕੀਆਂ ਯੂਨੀਵਰਸਿਟੀਆਂ ਵਿੱਚ ਬੈਠੇ ਸਾਰੇ 'ਕਲਾਰਥੀ' ਆਧੁਨਿਕ ਸੁਹਜ-ਸੁਆਦ ਦੇ ਪੰਡਿਤ ਹਨ। ਸਾਤਵਿਕ ਸੁਹਜ-ਸੁਆਦ ਤੋਂ ਕੋਹਾਂ ਦੂਰ ਹੁੰਦੇ ਹਨ। ਜਦੋਂ ਕਿਸੇ ਦੇ ਸੁਆਦਾਂ ਵਿੱਚ ਸੁਹਜ ਆ ਜਾਂਦਾ ਹੈ, ਜਦੋਂ ਕਿਸੇ ਦੇ ਮਨੋਰੰਜਨ ਸੁੰਦਰ ਹੋ ਜਾਂਦੇ ਹਨ, ਜਦੋਂ ਕੋਈ ਸਾਤਵਿਕ ਆਨੰਦ ਦਾ ਮਾਨਣਹਾਰ ਹੋ ਜਾਂਦਾ ਹੈ, ਉਦੋਂ ਉਸ ਨੂੰ ਕੁਕਰਮਾਂ ਦੀ ਗੁਲਾਮੀ ਨਹੀਂ ਕਰਨੀ ਪੈਂਦੀ। ਜੇ ਕਿਸੇ ਪ੍ਰੀਤੀ ਭੋਜਨ ਉੱਤੇ ਆਇਆ ਹੋਇਆ ਆਦਮੀ ਬਾਕੀ ਸਾਰਿਆਂ ਤੋਂ ਪਹਿਲਾਂ, ਦੇੜ ਕੇ, ਪ੍ਰਸੇ ਭੋਜਨ ਉੱਤੇ ਟੁੱਟ ਪਵੇ ਅਤੇ ਹਰਨਾਂ ਨਾਲੋਂ ਸਵਾਇਆ ਡਿਉਢਾ ਖਾ ਜਾਵੇ ਤਾਂ ਉਹ ਘਰੋਂ ਖਾ ਕੇ ਆਇਆ ਹੋਇਆ ਨਹੀਂ ਮੰਨਿਆ ਜਾ ਸਕਦਾ: ਕਿ ਮੰਨਿਆ ਜਾ ਸਕਦਾ ਹੈ ?"
"ਨਹੀਂ, ਪਾਪਾ, ਉਸ ਨੂੰ ਤਾਂ ਭੁੱਖਾ ਜਾਂ ਪੇਟੂ ਹੀ ਆਖਿਆ ਜਾਵੇਗਾ।"
"ਸੱਚ ਵੀ ਇਹੋ ਹੋਵੇਗਾ। ਸਾਡੇ ਸਾਹਿਤਕ ਮਹਾਰਥੀ, ਕਲਾ-ਪਾਰਖੂ, ਕਲਾਕਾਰ ਅਤੇ ਕਵੀ-ਕੇਵਲ ਕਵੀ, ਸਾਹਿਤਕਾਰ ਜਾਂ ਕਲਾਕਾਰ ਹਨ; ਉਹ ਸ਼ਬਦਾਂ ਦੇ ਜੋੜ-ਤੋੜ, ਪਿੰਗਲ ਦੀ ਪੁਣ-ਛਾਣ ਅਤੇ ਅਰੂਜ਼ ਦੀ ਗੁਲੇਲ ਨਾਲ ਫਾਇਲਨ ਫਾਇਲਾਤੁਨ ਦੇ ਨਿਸ਼ਾਨੇ ਫੁੰਡਣ ਵਿੱਚ ਮਾਹਿਰ ਜ਼ਰੂਰ ਹਨ; ਪਰ, ਉਨ੍ਹਾਂ ਦੇ ਸੁਆਦਾਂ ਵਿੱਚ ਸੁੰਦਰਤਾ ਨਹੀਂ ਹੈ। ਸੁਹਜਾਰਥੀ ਫੜਯੋਤੀ ਨਹੀਂ ਹੁੰਦੇ।"
"ਪਾਪਾ, ਕਿਨੇ ਅਚੰਭੇ ਵਾਲੀ ਗੱਲ ਹੋ ਕਿ ਵਿੱਦਿਆ ਮਨੁੱਖ ਦੇ ਸੁਆਦਾ ਵਿੱਚ ਸੁਹਜ ਪੈਦਾ ਨਹੀਂ ਕਰ ਸਕਦੀ।"
"ਪਤਾ ਨਹੀਂ ਤੁਸੀਂ ਕਿਉਂ ਅਚੰਭਿਤ ਹੋ ਰਹੇ ਹੋ, ਬੇਟਾ। ਵਿੱਦਿਆ ਵਿੱਚ ਅਜਿਹਾ ਕੀ ਹੈ ਜਿਸ ਨਾਲ ਮਨੁੱਖੀ ਮਨ ਵਿੱਚ ਸਾਤਵਿਕਤਾ ਦਾ ਸੰਚਾਰ ਅਤੇ ਵਿਕਾਸ ਹੋ ਸਕਦਾ