

ਹੋਵੇ ? ਗਣਿਤ ਦੇ ਸੁਆਲ ਕੱਢਿਆਂ ਮਨ ਕਿਵੇਂ ਕਮਲ ਹੋ ਜਾਵੇਗਾ? ਇਤਿਹਾਸ ਵਿੱਚ ਮਹਿਮੂਦ ਗਜ਼ਨਵੀ ਦੇ ਸਤਾਰਾ ਹੱਲਿਆਂ ਦਾ ਹਾਲ ਪੜ੍ਹ ਸੁਣ ਕੇ ਕੋਈ ਕਿੰਨਾ ਕੁ ਕੋਮਲ-ਚਿੱਤ ਹੋ ਜਾਵੇਗਾ ? ਕੈਮਿਸਟੀ ਅਤੇ ਵਿਜ਼ਿਕਸ ਵਿੱਚ ਸਾਡੇ ਸੁਆਦਾਂ ਵਿੱਚ ਸੁਹਜ ਪੈਦਾ ਕਰਨ ਦੀ ਸਮਰਥਾ ਕਿੰਨੀ ਕੁ ਹੈ ? ਮੱਧ ਕਾਲ ਦੇ ਮਨੁੱਖ ਧਰਮ ਦਾ ਗੁਲਾਮ ਸੀ। ਆਧੁਨਿਕ ਮਨੁੱਖ ਸਾਇੰਸ ਦਾ ਸੇਵਾਦਾਰ ਹੈ; ਏਨਾ ਫਰਕ ਜ਼ਰੂਰ ਹੈ ਕਿ ਧਰਮ ਸਵਰਗ ਦਾ ਲਾਰਾ ਲਾਉਂਦਾ ਸੀ ਅਤੇ ਆਧੁਨਿਕਤਾ ਤਕਨੀਕ, ਮਨੁੱਖ ਨੂੰ ਆਪਣੀ ਉਪਜ ਦੀ ਖਪਤ ਦਾ ਸਾਧਨ ਸਮਝਦੀ ਹੈ; ਭਾਵੇਂ ਇਹ ਉਪਜ ਦੇਨਿਕ ਜੀਵਨ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਲਾ ਸਾਮਾਨ ਹੋਵੇ ਅਤੇ ਭਾਵੇਂ ਹੱਤਿਆ ਲਈ ਬਣਾਏ ਗਏ ਸੂਖਮ, ਆਧੁਨਿਕ ਹਥਿਆਰ ਹੋਣ। ਯੱਗਾਂ ਵਿੱਚ ਪਸ਼ੂਆਂ ਦੀ ਬਲੀ ਸਮੇਂ ਪ੍ਰੋਹਿਤਾਂ ਦੁਆਰਾ ਪੜ੍ਹੇ ਜਾਣ ਵਾਲੇ ਸਲੋਕਾਂ ਵਿੱਚ ਜਿੰਨੀ ਕੁ ਸਾਤਵਿਕਤਾ ਮੀ-ਕੈਮਿਸਟੀ, ਕੈਲਕੂਲਸ ਅਤੇ ਕੁਐਂਟਮ ਦੇ ਫਾਰਮੂਲਿਆਂ ਵਿੱਚ ਉਸ ਤੋਂ ਵੱਧ ਨਹੀਂ ਹੈ। ਸੁਹਜ-ਸੁਆਦ ਦੀ ਅਦਾਲਤ ਵਿੱਚ ਖੜੇ ਕੀਤਿਆਂ ਆਧੁਨਿਕ ਵਿਗਿਆਨੀ ਪ੍ਰੋਹਿਤ ਮਧ-ਕਾਲੀਨ ਧਾਰਮਿਕ ਪ੍ਰੋਹਿਤਾਂ ਨਾਲੋਂ ਘੱਟ ਅਪਰਾਧੀ ਨਹੀਂ ਸਿੱਧ ਹੋਣਗੇ। ਕਲਾ ਦਾ ਅਧਿਐਨ ਕਰਨ ਵਾਲੇ ਅਜੋਕੇ ਕਲਾ ਰਥੀ ਵੀ ਪੂਰੇ ਪ੍ਰੋਹਿਤਵਾਦੀ ਹਨ। ਸੁਹਜ-ਸੁਆਦ ਦੀ ਜੜ੍ਹ ਦਿਮਾਗੀ ਜਾਣਕਾਰੀ ਵਿੱਚ ਨਹੀਂ, ਸਗੋਂ ਭਾਵਾਂ ਦੀ ਕਮਲਤਾ ਵਿੱਚ ਹੈ। ਤੁਸੀਂ ਵੀ ਕਈ ਗੱਲਾਂ ਤੋਂ ਅਣਜਾਣ ਹੋ। ਯੂਨਾਨੀ ਭਾਸ਼ਾ ਦੀ ਕਵਿਤਾ ਨੂੰ ਤੁਸੀਂ ਨਹੀਂ ਸਮਝ ਸਕੇਰੀ। ਕੀ ਤੁਹਾਡੇ ਟੈਸਟ ਨੂੰ ਹੌਲਾ ਜਾਂ ਘਟੀਆ ਮੰਨ ਲਈਏ ? ਸੁਹਜ ਸੁਆਦ ਵਿੱਦਿਆ ਉੱਤੇ ਆਧਾਰਿਤ ਨਹੀਂ।"
"ਪਾਪਾ, ਜੇ ਕਲਾ ਦਾ ਅਧਿਐਨ ਹੀ ਮਨੁੱਖੀ ਸੁਆਦਾਂ ਵਿੱਚ ਸੁਹਜ ਪੈਦਾ ਕਰਨ ਵਿੱਚ ਸਫਲ ਨਹੀਂ ਤਾਂ ਬਾਕੀ ਸਾਰੀ ਵਿੱਦਿਆ ਕੋਲੋਂ ਇਸ ਪੱਖ ਵਿੱਚ ਕਿਸੇ ਕਿਸਮ ਦੀ ਆਸ ਰੱਖਣੀ ਫ਼ਜ਼ੂਲ ਹੈ। ਧਨ ਬਾਰੇ ਕੀ ਆਖੋਗੇ ?"
"ਲੱਗਦਾ ਤਾਂ ਇਉਂ ਹੈ ਕਿ ਧਨਵਾਨ ਲੋਕਾਂ ਦੇ ਸੁਆਦਾਂ ਵਿੱਚ ਬਹੁਤ ਸੁਹਜ ਹੈ: ਪਰ ਹੁੰਦਾ ਓਨਾ ਨਹੀਂ, ਜਿੰਨਾ ਦਿੱਸਦਾ ਹੈ। ਉਨ੍ਹਾਂ ਨੇ ਲੋੜ ਤੋਂ ਵਾਧੂ ਧਨ ਨੂੰ ਖਰਚਣ ਦੇ ਉਪਰਾਲੇ ਕਰਨੇ ਹੁੰਦੇ ਹਨ। ਉਹ ਇਸ ਧਨ ਨੂੰ ਅਜਿਹੇ ਢੰਗ ਨਾਲ ਖਰਚ ਕਰਦੇ ਹਨ ਕਿ ਉਨ੍ਹਾਂ ਦੀ ਹਉਂ ਨੂੰ ਵੱਧ ਤੋਂ ਵੱਧ ਤਸੱਲੀ ਪ੍ਰਾਪਤ ਹੋ ਸਕੇ। ਕੋਈ ਸਮਾਂ ਸੀ ਜਦੋਂ ਅਮੀਰੀ-ਗਰੀਬੀ ਨੂੰ ਧੁਰੋਂ ਆਈਆਂ ਮੰਨਿਆ ਜਾਂਦਾ ਸੀ। ਅੱਜ-ਕੱਲ੍ਹ ਇਸ ਨੂੰ ਸਮਾਜਕ ਜੀਵਨ ਦੀ ਲੋੜੀਂਦੀ ਬੇ-ਇਨਸਾਫ਼ੀ ਦੱਸਿਆ ਜਾਂਦਾ ਹੈ ਅਤੇ ਸੰਸਾਰ ਦਾ ਸਮਾਜਵਾਦੀ ਹਿੱਸਾ ਇਸ ਨੂੰ ਬੇ-ਲੋੜੀ, ਬੇ-ਇਨਸਾਫ਼ੀ ਵੀ ਆਖਦਾ ਹੈ। ਕਿਸੇ ਸੁਹਜ-ਸੁਆਦੀ ਲਈ ਇਹ ਸੰਭਵ ਨਹੀਂ ਕਿ ਕਿਸੇ ਬੇ-ਇਨਸਾਫ਼ੀ ਉੱਤੇ ਆਧਾਰਿਤ ਸਥਿਤੀ ਵਿੱਚ ਸੰਤੁਸ਼ਟ ਰਹਿ ਸਕੇ। ਇਸ ਲਈ ਧਨਵਾਨ ਦਾ ਸੁਹਜ-ਸੁਆਦ ਵੀ ਇੱਕ ਵਿਖਾਵਾ ਹੈ ਲਕਸ਼ਮੀ ਅਤੇ ਸਰਸ੍ਵਤੀ ਦਾ ਸਹੇਲ ਸੰਭਵ ਨਹੀਂ।
ਇੱਕ ਦਾ ਵਾਹਨ ਉੱਲੂ ਅਤੇ ਦੂਜੀ ਦਾ ਹੰਸ ਹੈ। ਇਹ ਮਿਲ ਕੇ ਨਹੀਂ ਤੁਰ ਸਕਦੀਆਂ।" “ਪਾਪਾ, ਸੱਤਾਧਾਰੀ ਲੋਕਾਂ ਨੇ ਕਲਾ ਦੀ ਬਹੁਤ ਚਿਰ ਤਕ ਸਰਪ੍ਰਸਤੀ ਕੀਤੀ ਹੈ। ਜਾਗੀਰਦਾਰਾਂ, ਰਾਜਿਆਂ, ਮਹਾਰਾਜਿਆਂ, ਸਮਰਾਟਾਂ ਅਤੇ ਸ਼ਹਿਨਸ਼ਾਹਾਂ ਦੇ ਸਹਾਰੇ ਕਲਾ ਨੇ ਕਈ ਸਿਖ਼ਰਾਂ ਛੋਹੀਆਂ ਹਨ।"
"ਇਹ ਤਾਂ ਪਲੇਟੋ ਹੀ ਦੱਸ ਸਕਦਾ ਹੈ ਕਿ ਕਲਾ ਦੀ ਸਰਪ੍ਰਸਤੀ ਧਨ, ਸੱਤਾ, ਹਉਮੈ ਅਤੇ ਪ੍ਰਭੂਤਾ ਦਾ ਵਿਖਾਲਾ ਸੀ ਜਾਂ ਸੁਆਦਾਂ ਦੀ ਸੁੰਦਰਤਾ। ਉਸ ਦਾ ਉੱਤਰ ਕਿਆਸਣਾ ਔਖਾ ਨਹੀਂ, ਕਿਉਂਜੁ ਕਲਾ ਨੂੰ ਸੱਤਾ ਦੀ ਸੇਵਾ ਵਿੱਚ ਲਾਉਣ ਦੀ ਦਾਰਸ਼ਨਿਕ ਗਤਕੇਬਾਜ਼ੀ