

ਦਾ ਉਹ ਪਿਤਾਮਾ ਸੀ। ਕਲਾ ਨੇ ਸੱਤਾ ਦੀ ਛੱਤਰ ਛਾਇਆ ਹੇਠ ਕੁਝ ਸੁਖ ਮਾਣਿਆ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤਾਂ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੱਤਾਧਾਰੀ ਲੋਕ ਕੇਵਲ ਅਸਾਧਾਰਨ ਹੀ ਨਹੀਂ ਹੁੰਦੇ, ਸਗੋਂ ਇੱਕ ਪ੍ਰਕਾਰ ਦੇ ਮਾਨਸਿਕ ਰੋਗੀ ਵੀ ਹੁੰਦੇ ਹਨ। ਹਿਟਲਰ ਦੇ ਹਮਜੋਲੀਆਂ ਨੇ ਦੂਜੇ ਸੰਸਾਰ ਯੁੱਧ ਸਮੇਂ ਯੌਰਪ ਦੇ ਦੋਸਾਂ ਦਾ ਕਲਾ-ਧਨ ਲੁੱਟ ਕੇ ਜਰਮਨੀ ਵਿੱਚ ਲੈ ਆਂਦਾ ਸੀ। ਇਹ ਕਲਾ ਦਾ ਪ੍ਰੇਮ ਨਹੀਂ ਸੀ, ਸਗੋਂ ਦੂਜੇ ਦੇਸ਼ਾਂ ਨੂੰ ਸੌਂਦਰਯਹੀਣ ਕਰਨ ਦੀ ਕਠੋਰਤਾ ਸੀ: ਇੱਕ ਅੱਤਿਆਚਾਰ ਸੀ।"
“ਪਾਪਾ, ਹੁਣ ਤੁਸੀਂ ਹੀ ਦੱਸੋ ਕਿ ਮਨੁੱਖੀ ਮਨ ਨੂੰ ਸੁਹਜ ਦਾ ਸੁਆਦ ਕਿਵੇਂ ਪੈਂਦਾ ਹੈ ? ਵਿੱਦਿਆ, ਧਨ, ਸੱਤਾ, ਪਦਵੀ ਆਦਿਕ ਇਸ ਯੋਗ ਨਹੀਂ ਤਾਂ ਇਸ ਦੀ ਜੜ੍ਹ ਕਿੱਥੇ ਹੋ ?"
"ਸੁਨੇਹਾ, ਸਾਰਾ ਜੀਵਨ ਸੁਰੱਖਿਆ ਲਈ ਯਤਨਸ਼ੀਲ ਹੈ। ਸ੍ਵੈ-ਰੱਖਿਆ ਦੇ ਸੰਘਰਸ਼ ਵਿੱਚ ਪੀੜ ਹੋ, ਕਲੇਸ਼ ਹੈ, ਥੇ ਵਸਾਹੀ ਹੈ, ਕੁਰੂਪਤਾ ਹੈ। ਇਹ ਸਭ ਕੁਝ ਤੂੰ ਵਿਕਾਸਵਾਦ ਦੀ ਵਿਆਖਿਆ ਵਿੱਚ ਪੜ੍ਹਿਆ ਹੈ। ਉਸੇ ਵਿਆਖਿਆ ਵਿੱਚ ਪ੍ਰਸੰਨਤਾ ਵੀ ਵੇਖੀ ਜਾ ਸਕਦੀ ਹੈ, ਪਰੰਤੂ ਬੀਜ-ਰੂਪ। ਆਪਣੇ ਬੀਜ-ਰੂਪ ਵਿੱਚ ਪ੍ਰਸੰਨਤਾ ਭੋਜਨ, ਭੋਗ ਅਤੇ ਮਮਤਾ ਦੀ ਉਪਜ ਹੈ। ਭੋਜਨ ਅਤੇ ਭੋਗ ਵਿੱਚੋਂ ਪ੍ਰਾਪਤ ਹੋਣ ਵਾਲੀ ਪ੍ਰਸੰਨਤਾ ਸਰੀਰਕ ਹੈ ਅਤੇ ਮਮਤਾ ਦੇ ਰੂਪ ਵਿੱਚ ਪ੍ਰਗਟ ਹੋਣ ਵਾਲੀ ਪ੍ਰਸੰਨਤਾ ਮਾਨਇਕ ਹੈ। ਜਿਵੇਂ ਜਿਵੇਂ ਜੀਵਨ ਵਿਕਾਸ ਕਰਦਾ ਗਿਆ ਹੈ, ਇਹ ਪ੍ਰਸੰਨਤਾ ਕੋਮਲ ਭਾਵਾਂ ਵਿੱਚ ਵੰਡੀਜ ਕੇ ਨਾਨਾ ਰੂਪ ਧਾਰਣ ਕਰਦੀ ਗਈ ਹੈ। ਜਦੋਂ ਅਤੇ ਜਿੱਥੇ ਜੀਵਨ ਨੂੰ ਸੁਰੱਖਿਅਤ ਹੋਣ ਦਾ ਭਰੋਸਾ ਪ੍ਰਾਪਤ ਹੋਇਆ ਹੈ ਮਨੁੱਖੀ ਮਨ ਦੀ ਪ੍ਰਸੰਨਤਾ, ਕਲਾ ਰਾਹੀਂ ਸੁੰਦਰਤਾ ਦੇ ਅਨੇਕ ਰੂਪ ਧਾਰ ਕੇ ਪ੍ਰਗਟ ਹੋਈ ਹੈ। ਸੁਰੱਖਿਅਤ ਜੀਵਨ ਪ੍ਰਸੰਨਤਾ ਲਈ ਤਾਂਘਣਾ ਸ਼ੁਰੂ ਕਰ ਦਿੰਦਾ ਹੈ। ਸੁਰੱਖਿਆ, ਪ੍ਰਸੰਨਤਾ ਅਤੇ ਸੁੰਦਰਤਾ ਦੀ ਬੁਨਿਆਦੀ ਲੋੜ ਹੈ, ਪਹਿਲੀ ਸ਼ਰਤ ਹੈ। ਸ਼ਿਵਮ ਬਿਨਾਂ ਸੁੰਦਰਮ ਸੰਭਵ ਨਹੀਂ।"
"ਇਸੇ ਲਈ ਪੈਰੀਕਲੀਜ਼ ਦੇ ਸਮੇਂ ਏਥਨਜ਼ ਵਿੱਚ ਕਲਾਤਮਕ ਸੁੰਦਰਤਾ ਦਾ ਉਦੋਂ ਹੋਇਆ ਸੀ। ਭਾਰਤੀ ਮਨ ਵਿਚਲਾ ਸੌਂਦਰਯ ਹਿੰਦੂਆਂ ਦੇ ਸਵਰਨ-ਕਾਲ ਵਿੱਚ ਅਤੇ ਮੁਗ਼ਲ ਰਾਜ ਸਮੇਂ ਪਰਗਟ ਹੋਇਆ ਸੀ ਅਤੇ ਰੋਮਨ ਰਾਜ ਨੇ ਯੌਰਪ ਅਤੇ ਮਧ-ਪੂਰਬ ਨੂੰ ਕਲਾਤਮਕ ਸੁੰਦਰਤਾ ਨਾਲ ਭਰਪੂਰ ਕਰ ਦਿੱਤਾ ਸੀ। ਠੀਕ ਹੈ ਨਾ ਪਾਪਾ ?"
"ਠੀਕ ਜ਼ਰੂਰ ਹੈ, ਪਰ ਅਜੇ ਅਗੇਰੇ ਸੋਚਿਆ ਜਾਣ ਦੀ ਲੋੜ ਹੈ। ਪੁਰਾਤਨ ਕਾਲ ਅਤੇ ਮੱਧ ਕਾਲ ਵਿੱਚ ਅਤੇ ਦੁਨੀਆ ਦੇ ਵਡੇਰੇ ਭਾਗ ਵਿੱਚ ਅਜੇ ਵੀ ਸਮਾਜਾਂ ਦੀ ਸੁਰੱਖਿਆ ਦੇ ਸਾਧਨ ਜੰਗਲੀ ਅਤੇ ਵਹਿਸ਼ੀਆਨਾ ਹੋਣ ਕਰਕੇ ਇਹ ਸੁਰੱਖਿਆ ਭੰਗ ਹੁੰਦੀ ਆਈ ਹੈ। ਇਸ ਲਈ ਕੌਮੀ ਜਾਂ ਸਮਾਜਕ ਸੁਰੱਖਿਆ ਨੇ ਕਲਾ-ਕ੍ਰਿਤੀਆਂ ਦੀ ਉਪਜ ਵਿੱਚ ਸਹਾਈ ਹੋਣ ਦੇ ਬਾਵਜੂਦ ਮਨੁੱਖੀ ਮਨ ਨੂੰ ਸੁਹਜ-ਸੁਆਦੀ ਬਣਾਉਣ ਵਿੱਚ ਬਹੁਤਾ ਸਹਿਯੋਗ ਨਹੀਂ ਦਿੱਤਾ। ਇੱਕ ਵਿਅਕਤੀ ਦਾ ਸੁਹਜ-ਸੁਆਦ ਜਿਸ ਸੁਰੱਖਿਆ ਉੱਤੇ ਆਧਾਰਿਤ ਹੁੰਦਾ ਹੈ ਉਹ ਸੁਰੱਖਿਆ ਉਸ ਨੂੰ ਪਰਵਾਰ ਵਿੱਚੋਂ ਮਿਲਦੀ ਹੈ। ਕੋਈ ਪਰਵਾਰ ਜਿੰਨਾ ਕੁ ਸੁਰੱਖਿਅਤ ਹੈ ਅਤੇ ਆਪਣੇ ਮੈਂਬਰਾਂ, ਵਿਸ਼ੇਸ਼ ਕਰਕੇ ਬੱਚਿਆਂ ਨੂੰ ਸੁਰੱਖਿਆ ਦਾ ਜਿੰਨਾ ਕੁ ਭਰੋਸਾ ਦੇ ਸਕਦਾ ਹੈ, ਓਨਾ ਕੁ ਸੁਹਜ-ਸੁਆਦ ਉਹ ਆਪਣੇ ਮੈਂਬਰਾਂ ਦੇ ਮਨਾਂ ਵਿੱਚ ਉਤਪੰਨ ਕਰ ਸਕਦਾ ਹੈ।"
"ਪਾਪਾ, ਇਸ ਲੇਖੋ ਤਾਂ ਧਨ ਅਤੇ ਸਮਾਜਕ ਸਥਾਨ ਸੁਹਜ-ਸੁਆਦ ਦਾ ਆਧਾਰ ਆਖੇ ਜਾ ਸਕਦੇ ਹਨ। ਕਿਸੇ ਪਰਵਾਰ ਨੂੰ ਸੁਰੱਖਿਆ ਲਈ ਇਨ੍ਹਾਂ ਦੀ ਲੋੜ ਪੈਣੀ ਕੁਦਰਤੀ ਗੱਲ ਹੈ ਅਤੇ ਇਹ ਵੀ ਗਲਤ ਨਹੀਂ ਕਿ ਆਪਣੇ ਮੈਂਬਰਾਂ ਨੂੰ ਸੁਰੱਖਿਆ ਦਾ 'ਭਰੋਸਾ' ਦੇਣ ਲਈ