

ਸਾਂਝ ਹੋਵੇ। ਇਹ ਇੱਕ ਬੇ-ਅਰਥਾ ਜਿਹਾ ਵਾਕ ਹੈ; ਪਰ, ਇਸ ਦਾ ਇੱਕ ਵਾਸਤਵਿਕ ਰੂਪ ਹੈ। ਉਹ ਇਹ ਕਿ 'ਅਸੀਂ ਕੋਮਲ ਭਾਵੀ ਹੋਈਏ।' ਜੇ ਅਸੀਂ ਕਮਲ ਭਾਵੀ ਹਾਂ ਤਾਂ ਸਮੁੱਚੇ ਵਿਸ਼ਵ-ਮਨ ਨਾਲ ਸਾਡੀ ਸਾਂਝ ਪੈ ਚੁੱਕੀ ਹੈ। ਅਸੀਂ ਵੰਡਾਂ-ਵਲਗਣਾਂ ਵਿੱਚ ਬਾਹਰ ਆ ਗਏ ਹਾਂ। ਸਾਡੇ ਸੁਆਦਾਂ ਵਿੱਚ, ਸਾਡੇ ਮਨੋਰੰਜਨਾਂ ਵਿੱਚ ਕੋਮਲਤਾ ਆ ਗਈ ਹੈ। ਹੁਣ ਅਸੀਂ 'ਸ਼ਿਕਾਰ' ਨੂੰ ਮਨੋਰੰਜਨ ਨਹੀਂ ਆਖਾਂਗੇ, ਹੁਣ ਸ਼ਾਇਦ ਅਸੀਂ ਫੁਟਬਾਲ ਜਾਂ ਕ੍ਰਿਕਟ ਦੇ ਉਸ ਮੈਚ ਨੂੰ ਮਨੋਰੰਜਨ ਨਹੀਂ ਆਖਾਂਗੇ, ਜਿਸ ਵਿੱਚੋਂ ਇੱਕ ਧਿਰ ਲਈ ਹਾਰ ਦੀ ਨਮੋਸ਼ੀ ਅਤੇ ਦੂਜੀ ਲਈ ਜਿੱਤ ਦੀ ਹੈਂਕੜ ਪੈਦਾ ਹੋਣੀ ਹੈ। ਅਸੀਂ ਸੁਹਜ ਸੁਆਦੀ ਹੋ ਗਏ ਹਾਂ। ਸਾਡੇ ਸੁਆਦਾਂ ਵਿੱਚ ਪਵਿਤਾ ਅਤੇ ਕੋਮਲਤਾ ਆ ਗਈ ਹੈ।"
"ਪਾਪਾ, ਇਹ ਤਾਂ ਮਨੁੱਖੀ ਮਨ ਦੀ ਆਦਰਸ਼ ਅਵਸਥਾ ਹੈ; ਵਾਸਤਵਿਕਤਾ ਨਹੀਂ चे।"
"ਇਉਂ ਨਾ ਆਖੋ, ਮੇਰੇ ਬੱਚੇ। ਕੱਲ੍ਹ ਦੇ ਆਦਰਸ਼ ਅੱਜ ਦੀ ਵਾਸਤਵਿਕਤਾ ਬਣ ਚੁੱਕ ਹਨ। ਕੋਈ ਸਮਾਂ ਸੀ, ਇੱਕ ਸਿਕੰਦਰ ਸਾਰੇ ਸੱਭਿਅ ਸੰਸਾਰ ਦੀ ਤਕਦੀਰ ਦਾ ਸੁਆਮੀ ਹੋ ਜਾਣ ਦੇ ਸੁਪਨੇ ਵੇਖਣ ਨੂੰ ਸੁਭਾਵਕ ਜਿਹੀ ਗੱਲ ਸਮਝਦਾ ਸੀ। ਅੱਜ ਦੀ ਦੁਨੀਆ ਵਿੱਚ ਰਾਜ ਘਰਾਣੇ ਨੀਵੀਂ ਪਾ ਕੇ ਤੁਰਦੇ ਹਨ। ਅੱਜ ਦੇ ਆਦਰਸ਼ ਕੱਲ੍ਹ ਦੀ ਵਾਸਤਵਿਕਤਾ ਬਣ ਜਾਂਦੇ ਹਨ। ਸੁਹਜ-ਸੁਆਦ ਦੇ ਸੰਬੰਧ ਵਿੱਚ ਇਹ ਵੀ ਆਖਿਆ ਜਾ ਸਕਦਾ ਹੈ ਕਿ ਕੁਝ ਇੱਕ ਹਾਲਤਾਂ ਵਿੱਚ ਇਹ ਅਵਸਥਾ ਅਜੋਕੇ ਜੀਵਨ ਦੀ ਵਾਸਤਵਿਕਤਾ ਬਣੀ ਹੋਈ ਹੈ ਅਤੇ ਅੱਜ ਤੋਂ ਪਹਿਲਾਂ ਵੀ ਇਹ ਇੱਕ ਵਾਸਤਵਿਕਤਾ ਸੀ।"
"ਪ੍ਰਸ਼ਨ ਇਹ ਹੈ, ਪਾਪਾ, ਕਿ ਇਸ ਪ੍ਰਕਾਰ ਦੇ ਮਨ ਪੈਦਾ ਕਿਵੇਂ ਕੀਤੇ ਜਾਣ ?"
"ਇਹ ਕਈ ਪ੍ਰਸ਼ਨ ਨਹੀਂ, ਬੱਚੇ, ਕਿਉਂਕਿ ਇਸ ਤਰ੍ਹਾਂ ਦੇ ਮਨ ਪੈਦਾ ਨਹੀਂ ਕੀਤੇ ਜਾਂਦੇ, ਸਗੋਂ ਵਿਕਸਦੇ ਹਨ ਅਤੇ ਮਨਾ ਦਾ ਵਿਕਾਸ ਸਦੀਵੀ ਹੈ, ਨਿਰੰਤਰ ਹੈ। ਇਹ ਵਿਕਾਸ ਕਦੋ ਕੁਝ ਅਗੋਰੇ ਜਾਂਦਾ ਹੈ ਅਤੇ ਕਦੇ ਕੁਝ ਪਿੱਛੇ ਚਲੋ ਜਾਂਦਾ ਹੈ; ਪਰ ਰੁਕਦਾ ਕਦੇ ਨਹੀਂ। 'ਇਸ ਵਿਕਾਸ ਵਿੱਚ ਸਹਾਈ ਹੋਣਾ ਹੀ ਕਲਾ ਦਾ ਧਰਮ ਹੈ। ਆਪਣੇ ਧਰਮ ਦੇ ਪਾਲਣ ਵਿੱਚ ਉਕਾਈ ਕਰਕੇ ਕਲਾ ਇਸ ਵਿਕਾਸ ਦਾ ਵਿਰੋਧ ਵੀ ਕਰ ਸਕਦੀ ਹੈ। ਇਸ ਗੱਲ ਦੀ ਚਰਚਾ ਤੋਰਾਂ ਅਗਸਤ ਦੀ ਇਕੱਤ੍ਰਤਾ ਵਿੱਚ ਹੋਣ ਦੀ ਸੰਭਾਵਨਾ ਹੈ। ਅੱਜ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਦਿਉ ਕਿ ਜੇ ਸੁਆਦਾਂ ਉੱਤੇ ਸੱਭਿਅਤਾ ਦਾ ਪਿਆ ਹੋਇਆ ਪਰਦਾ ਅਸਲ ਵਿੱਚ ਸੁਆਦਾਂ ਦਾ ਸੁਹਜ ਨਹੀਂ: ਜੇ ਸੁਆਦਾਂ ਵਿਚਲੀ ਪਵਿਤ੍ਰਤਾ ਅਤੇ ਕੋਮਲਤਾ ਹੀ ਸੁਆਦਾਂ ਦੀ ਸੁੰਦਰਤਾ ਹੈ ਤਾਂ ਕੀ ਆਪਣੇ ਆਪ ਨੂੰ ਸੁਹਜ-ਸੁਆਦੀ ਆਖਣ ਵਾਲੇ ਅਸਲ ਵਿੱਚ ਸੁਹਜ-ਸੁਆਦੀ ਹਨ ?"
"ਪਾਪਾ, ਮੇਰਾ ਉੱਤਰ ਨਾਂਹ ਵਿੱਚ ਹੈ।"
"ਇਹ ਦੱਸ ਸਕਦੇ ਹੋ ਕਿ ਇਸ ਪ੍ਰਕਾਰ ਦੇ ਸੁਹਜ-ਸੁਆਦ ਦੀ ਰੁਚੀ ਦੇ ਵਿਕਾਸ ਦੀ ਸੰਭਾਵਨਾ ਮੱਧ ਸ਼੍ਰੇਣੀ ਦੇ ਸੰਘਰਸ਼ੀ ਮਨ ਵਿੱਚ ਵਧੇਰੇ ਹੋ ਸਕਦੀ ਹੈ ਜਾਂ ਕਾਮਾ ਸ਼੍ਰੇਣੀ ਦੇ ਉਸ ਮਨ ਵਿੱਚ ਜਿਹੜਾ ਸਹਿਯੋਗਾਂ ਅਤੇ ਸਹਾਰਿਆਂ ਦਾ ਲੋੜਵੰਦ ਹੈ ?"
"ਪਾਪਾ, ਦੂਜੇ ਸ਼ਬਦਾਂ ਵਿੱਚ ਤੁਸੀਂ ਇਹ ਪੁੱਛ ਰਹੇ ਹੋ ਕਿ ਸੁਸਿੱਖਿਅਤ ਅਤੇ ਸੁਰੱਖਿਅਤ 'ਮਧ-ਸ਼੍ਰੇਣੀ-ਮਨ' ਵਧੇਰੇ ਕੋਮਲ ਭਾਵੀ ਹੈ ਜ 'ਅਸ਼ਿਕਸ਼ਿਤ, ਅਸੁਰੱਖਿਅਤ ਅਤੇ ਸਹਾਇਤਾ ਦਾ ਲੋੜਵੰਦ 'ਕਾਮਾ-ਸ਼੍ਰੇਣੀ-ਮਨ' (ਜਾਂ ਮਨ-ਸਾਧਾਰਨ) ਵਧੇਰੇ ਕੋਮਲ ਭਾਵੀ ਹੈ। ਹੁਣ ਤਕ ਏਹੋ ਸਿੱਧ ਹੋਇਆ ਹੈ ਕਿ ਮਨ-ਸਾਧਾਰਨ ਵਧੇਰੇ ਕੋਮਲ ਭਾਵੀ ਹੈ।"