

ਨਾਲ ਸਾਹਿਤ ਦੀ ਸਾਕਾਦਾਰੀ ਵੀ ਬਹੁਤੀ ਸਤਿਕਾਰਯੋਗ ਨਹੀਂ ਰਹੀ। ਪੜ੍ਹੇ ਲਿਖੇ ਪੀ-ਐੱਚ.ਡੀ. ਆਪਣੇ ਵਰਗੇ ਵਿਦਵਾਨਾਂ ਲਈ ਗ਼ਜ਼ਲਾਂ, ਕਹਾਣੀਆਂ ਅਤੇ ਲੇਖ ਆਦਿਕ ਲਿਖਦੇ ਹਨ। ਲੱਖਾਂ ਦਾ ਘੇਰਾ ਸਾਹਿਤ-ਸਮਾਲੋਚਨਾ ਅਤੇ ਸਿਆਸਤ ਤਕ ਸੀਮਿਤ ਹੈ। ਕਵਿਤਾ ਸੁੰਗੜ ਕੇ ਗ਼ਜ਼ਲ ਬਣ ਗਈ ਹੋ ਅਤੇ ਨਿੱਕੀ ਕਹਾਣੀ ਨਿੱਕੀ, ਹੋਰ ਨਿੱਕੀ ਹੋ ਕੇ ਮਿੰਨੀ ਕਹਾਣੀ ਬਣ ਗਈ ਹੈ। ਅਜਿਹੀਆਂ ਕਲਾ-ਵਿਧਾ ਸਾਡੇ ਕਲਾਕਾਰਾਂ ਦੀ ਕਲਪਨਾ ਦੇ ਦੀਵਾਲੀਆਪਨ ਦਾ ਸਬੂਤ ਹਨ। ਸਿਆਸੀ-ਸਮਾਜਕ-ਆਰਥਕ ਮਸਲਿਆਂ ਨੂੰ ਸਾਹਿਤ ਦਾ ਵਿਸ਼ਾ ਬਣਾਇਆ ਜਾਣਾ ਵੱਡੇ ਮਾਣ ਵਾਲੀ ਗੱਲ ਮੰਨੀ ਜਾਂਦੀ ਹੈ ਅਤੇ ਸਿਆਸੀ ਤੌਰ ਉੱਤੇ ਨਿਰਪੱਖ ਹੋਣ ਨੂੰ ਇਨਸਾਨੀਅਤ ਤੋਂ ਡਿੱਗੇ ਹੋਏ ਜਾਂ ਮਨੁੱਖਤਾਵਹੀਣ ਹੋਣਾ ਮੰਨਿਆ ਜਾਂਦਾ ਹੈ। ਜਿਹੜਾ ਸਾਹਿਤ ਇਨ੍ਹਾਂ ਪਰਸਥਿਤੀਆਂ ਦੀ ਉਪਜ ਹੈ, ਉਹ ਹੋਰ ਕੁਝ ਵੀ ਕਰ ਗੁਜ਼ਰੇ, ਜਨ-ਮਨ ਦੇ ਸੁਹਜ-ਸੁਆਦ ਦੇ ਵਿਕਾਸ ਦਾ ਸਾਧਨ ਨਹੀਂ ਬਣ ਸਕਦਾ। ਇਸ ਵਿਕਾਸ ਲਈ ਜ਼ਰੂਰੀ ਹੈ ਕਿ ਸਾਡਾ ਸਾਹਿਤ ਫਲਸਫ਼ਿਆਂ, ਸਿਆਸੀ ਸਿਧਾਂਤਾਂ, ਸਮਾਜਕ ਕੁਰੀਤੀਆਂ ਅਤੇ ਕੌਮੀ ਗੌਰਵਾਂ ਦੀਆਂ ਗੱਲਾਂ ਤੋਂ ਉੱਚਾ ਉੱਠ ਕੇ ਅਜਿਹੀ ਸੁੰਦਰਤਾ ਦੀ ਸਿਰਜਣਾ ਕਰੋ ਜਿਹੜੀ ਸਾਤਵਿਕ ਆਨੰਦ ਦਿੰਦੀ ਹੋਈ ਮਨੁੱਖੀ ਮਨ ਵਿੱਚ ਦਇਆ, ਕਰੁਣਾ, ਖਿਮਾ, ਭ੍ਰਾਤੀ, ਮਮਤਾ, ਸਹਾਨੁਭੂਤੀ, ਸਹਿਨਸ਼ੀਲਤਾ, ਸੰਤਖ, ਸਹਿਯੋਗ ਅਤੇ ਸਜਮ ਵਰਗੇ ਕੋਮਲ ਸਾਤਵਿਕ ਭਾਵਾਂ ਦਾ ਸੰਚਾਰ ਕਰੇ। ਗੱਲ ਕੁਝ ਵਧੇਰੇ ਲੰਮੀ ਹੁੰਦੀ ਜਾ ਰਹੀ ਹੈ, ਬੇਟਾ।"
“ਪਾਪਾ, ਮੈਂ ਧਿਆਨ ਨਾਲ ਸੁਣ ਰਹੀ ਹਾਂ। ਇਸ ਚਰਚਾ ਨੂੰ ਅੱਧਵਾਟੇ ਨਹੀਂ ਛੱਡਿਆ ਜਾਣਾ ਚਾਹੀਦਾ। ਇਸ ਤੋਂ ਪਿੱਛ ਮੈਂ ਅਜੇ ਇੱਕ ਹੋਰ ਚਰਚਾ ਛੇੜਨੀ ਹੈ। ਤੁਸੀਂ ਥੱਕਣ ਦਾ ਯਤਨ ਨਾ ਕਰੋ। ਹੁਣ ਇਹ ਵੀ ਦੱਸ ਕਿ ਅਜਿਹੇ ਸਾਹਿਤ ਦੀ ਕੋਈ ਮਿਸਾਲ ਵੀ ਹੋ ਜਾਂ ਇਹ ਕੇਵਲ ਕਲਪਨਾ-ਲੋਕ ਦੀ ਵਸਤੂ ਹੈ"
"ਕਲਪਨਾ-ਲੋਕ ਦੀ ਵਸਤੂ ਨਹੀਂ, ਬੇਟਾ, ਇਹ ਹਰ ਬੋਲੀ ਦੇ ਸਾਹਿਤ ਦੀ ਨਿੱਕੀ ਵੱਡੀ ਵਾਸਤਵਿਕਤਾ ਹੈ। ਵਰਜਿਲ, ਵਾਲਮੀਕੀ ਅਤੇ ਸੂਰਦਾਸ ਸਾਤਵਿਕਤਾ ਦੀ ਇਸ ਉੱਚੀ ਅਟਾਰੀ ਦੇ ਥੰਮ੍ਹ ਹਨ। ਜੇ ਰਾਣਾ ਸੂਰਤ ਸਿੰਘ ਧਾਰਮਿਕ ਵਲਗਣ ਵਿੱਚੋਂ ਬਾਹਰ ਆ ਗਿਆ ਹੁੰਦਾ ਤਾਂ ਵੀਰ ਸਿੰਘ ਜੀ ਦੀ ਗਿਣਤੀ ਵੀ ਇਨ੍ਹਾਂ ਦੇ ਨਾਲ ਹੀ ਕਰ ਦੇਣੀ ਸੀ ਮੈਂ। ਕਾਦਰ ਯਾਰ ਦਾ 'ਪੂਰਨ' ਇੱਕ ਹੋਰ ਮਿਸਾਲ ਹੈ। ਪ੍ਰੋ ਪੂਰਨ ਸਿੰਘ ਜੀ ਦੁਆਰਾ ਦੁਹਰਾਇਆ ਜਾ ਕੇ ਇਹ ਹੋਰ ਵੀ ਨਿੱਖਰਿਆ ਹੈ। ਕਿੰਨਾ ਵਿਚਿੱਤ੍ਰ ਵਿਸ਼ਾ ਹੈ ਇਹ ਜੋ ਸ਼ਿਵ ਕੁਮਾਰ ਵਰਗੇ ਵਿਅਕਤੀ ਦੁਆਰਾ 'ਲੂਣਾ' ਦੀ ਵਕਾਲਤ ਬਣਾਇਆ ਜਾਣ ਉੱਤੇ ਵੀ ਵਿਸ਼ੇਲਾ ਨਹੀਂ ਹੋਇਆ ਸਗੋਂ ਸ਼ਿਵ-ਕੁਮਾਰ ਲਈ 'ਸ਼ਿਵਮ' ਬਣ ਗਿਆ।"
"ਬੁੱਧ ਦਾ ਵਰਣਨ ਤਾਂ ਰਾਮਾਇਣ ਵਿੱਚ ਵੀ ਹੈ, ਪਾਪਾ।"
"ਕੋਈ ਕੁਝ ਵੀ ਆਖੇ ਮੈਂ ਇਹ ਮੰਨਦਾ ਅਤੇ ਕਹਿੰਦਾ ਹਾਂ ਕਿ ਰਾਕਸ਼ਸ-ਵਦ ਅਤੇ ਰਾਵਣ-ਵਦ ਦਾ ਵਰਣਨ ਸਾਤਵਿਕ ਆਨੰਦ ਦਾ ਸਰੋਤ ਨਾ ਹੋਣ ਕਰਕੇ ਰਾਮਾਇਣ ਅਤੇ ਵਾਲਮੀਕੀ ਦੀ ਕਮਜ਼ੋਰੀ ਆਖਿਆ ਜਾਣਾ ਚਾਹੀਦਾ ਹੈ। ਸਾਤਵਿਕ ਆਨੰਦ ਮਨੁੱਖੀ ਕਲਾ ਦੇ ਸੌਂਦਰਯ ਦੀ ਸਿਖ਼ਰ ਹੈ। ਜਿਹੜੇ ਟੀਸੀ ਵੱਲ ਤੁਰੇ ਜਾ ਰਹੇ ਹਨ ਉਹ, ਜੋ ਸਿਖਰ ਉੱਤੇ ਨਹੀਂ ਪੁੱਜੇ ਤਾਂ ਇਹ ਕਹਿਣਾ ਵੀ ਅਯੋਗ ਹੈ ਕਿ ਜਿੱਥੇ ਉਹ ਪੁੱਜੇ ਹਨ ਉਹ ਥਾਂ ਉਚੇਰੀ ਨਹੀਂ।"
"ਸਾਡਾ ਸਿਨਮਾ-ਸੰਸਾਰ ਵੀ ਇਸ ਪਾਸੇ ਕੁਝ ਕਰ ਸਕਦਾ ਹੈ ਜਾਂ ਨਹੀਂ ?"
"ਫ਼ਿਲਮੀ ਦੁਨੀਆ ਵਿਲਾਸ ਅਤੇ ਵਪਾਰ ਦਾ ਅਖਾੜਾ ਹੈ। ਵਿਲਾਸ ਅਤੇ ਵਪਾਰ ਦਾ ਸੰਜੋਗ ਮਨੁੱਖੀ ਸਮਾਜਾਂ ਵਿੱਚ ਇੱਕ ਸ਼੍ਰੇਣੀ ਨੂੰ ਜਨਮ ਦਿੰਦਾ ਹੈ। ਉਸ ਸ਼੍ਰੇਣੀ ਨੂੰ ਜਿਸ