Back ArrowLogo
Info
Profile

ਨਾਂ ਨਾਲ ਪੁਕਾਰਿਆ ਜਾਂਦਾ ਹੈ, ਉਹ ਨਾਂ ਮੈਂ ਆਪਣੀ ਜ਼ੁਬਾਨ ਉੱਤੇ ਨਹੀਂ ਲਿਆਉਣਾ। ਚਾਹੁੰਦਾ। ਕੇਵਲ ਇਹ ਕਹਿ ਸਕਦਾ ਹਾਂ ਕਿ ਇਸ ਵਰਗ ਉੱਤੇ ਕੋਈ ਆਸ ਨਹੀਂ ਰੱਖੀ ਜਾਣੀ ਚਾਹੀਦੀ। ਨਵੀਂ ਤਕਨੀਕ ਦੀ ਸਹਾਇਤਾ ਨਾਲ ਘਰ ਘਰ ਪੁੱਜ ਕੇ ਇਹ ਜਿਹੜੀ ਹਾਨੀ ਪੁਚਾ ਸਕਦਾ ਹੈ ਅਤੇ ਪੁਚਾ ਰਿਹਾ ਹੈ, ਉਸ ਦੀ ਚਿੰਤਾ ਜ਼ਰੂਰ ਕਰਨੀ ਚਾਹੀਦੀ ਹੈ।"

"ਪਾਪਾ, ਬੱਕ ਤੁਸੀਂ ਗਏ ਹੋ; ਤਾਂ ਵੀ ਇਹ ਜ਼ਰੂਰ ਦੱਸੋ ਕਿ ਪੁਸ਼ਪੇਂਦ੍ਰ ਦੇ ਪੱਤ ਵਿੱਚ ਜਿਸ ਸ਼ਬਦ ਦੁਆਲੇ ਤੁਸੀਂ ਦਾਇਰਾ ਲਾਉਦੇ ਆਏ ਹੋ ਉਸ ਦੀ ਵਰਤੋਂ ਵਿੱਚ ਕੀ ਹਾਨੀ ਜਾਂ ਵਿਸ਼ੇਸ਼ਤਾ ਹੈ।"

"ਬੇਟਾ ਜੀ, ਇਹ ਸ਼ਬਦ, ਯਾਰ, ਅਰਜ਼ੀ ਵਿੱਚੋਂ ਪੰਜਾਬੀ ਵਿੱਚ ਆਇਆ ਹੈ। ਪੰਜਾਬੀ ਵਿੱਚ ਆ ਕੇ ਇਸ ਸ਼ਬਦ ਦੇ ਅਰਥਾਂ ਨਾਲ ਇੱਕ ਅਜਿਹਾ ਭਾਵ ਜੁੜ ਗਿਆ ਹੈ ਜਿਸ ਦੀ ਵਜ੍ਹਾ ਨਾਲ ਇਸਤ੍ਰੀਆਂ ਦੇ ਸੰਬੰਧ ਵਿੱਚ ਇਸ ਦਾ ਉੱਚਾਰਣ ਜਾਂ ਇਸਤ੍ਰੀ ਦੁਆਰਾ ਇਸ ਦਾ ਉਚਾਰਣ ਇੱਕ ਪ੍ਰਕਾਰ ਦੀ ਗੁਸਤਾਖ਼ੀ, ਬੇਹੂਦਗੀ, ਅਸੱਭਿਅਤਾ ਜਾਂ ਅਸ਼ਲੀਲਤਾ ਮੰਨਿਆ ਜਾਣ ਲੱਗ ਪਿਆ ਹੈ।"

"ਇਸ ਵਿੱਚ ਸ਼ਬਦ ਦਾ ਕੀ ਦੋਸ਼ ਹੈ, ਪਾਪਾ।"

"ਕੋਈ ਦੋਸ਼ ਨਹੀਂ, ਬੇਟਾ ਜੀ। ਸ਼ਬਦ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਰਿਹਾ; ਉਸ ਨਾਲ ਜੁੜੀ ਭਾਵਨਾ ਦੀ ਗੱਲ ਕੀਤੀ ਜਾ ਰਹੀ ਹੈ। ਸ਼ਬਦਾਂ ਨਾਲ ਵੱਖ ਵੱਖ ਸਮੇਂ ਵੱਖ ਵੱਖ ਪ੍ਰਕਾਰ ਦੀਆਂ ਭਾਵਨਾਵਾਂ ਜੁੜਦੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਸ਼ਬਦਾਂ ਨੂੰ ਉਨ੍ਹਾਂ ਨਾਲ ਜੁੜੀਆਂ ਭਾਵਨਾਵਾਂ ਰਾਹੀਂ ਵੇਖਿਆ ਅਤੇ ਵਰਤਿਆ ਜਾਂਦਾ ਹੈ ਕਿਉਂਕਿ ਭਾਵਨਾਵਾਂ ਪ੍ਰਧਾਨ ਹਨ ਅਤੇ ਸ਼ਬਦ ਗੌਣ ਹਨ, ਭਾਵ ਸੁਆਮੀ ਹਨ ਅਤੇ ਸ਼ਬਦ ਸੇਵਕ ਹਨ, ਭਾਵਨਾਵਾਂ ਜਾਂ ਭਾਵਾਂ ਦਾ ਪ੍ਰਗਟਾਵਾ ਮਨੋਰਥ ਹੈ ਅਤੇ ਸ਼ਬਦ ਉਸ ਮਨੋਰਥ ਦੀ ਸਿੱਧੀ ਦਾ ਸਾਧਨ ਹਨ। ਅੰਗ੍ਰੇਜ਼ੀ ਭਾਸ਼ਾ ਦੇ ਕੁਝ ਇੱਕ ਅਜਿਹੇ ਵਿਸ਼ੇਸ਼ਣ ਹਨ ਜਿਨ੍ਹਾਂ ਦੁਆਰਾ ਮਨੁੱਖੀ ਆਚਰਣ ਦੀ ਕਿਸੇ ਨਾ ਕਿਸੇ ਸੁੰਦਰਤਾ ਦਾ ਵਰਣਨ ਕੀਤਾ ਜਾਂਦਾ ਸੀ। ਉਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਜਿਨ੍ਹਾਂ ਨੂੰ ਅੱਜ ਆਪਣੇ ਨਾਂ ਨਾਲ ਜੋੜਿਆ ਜਾਣਾ ਵੱਡੀ ਨਮੋਸ਼ੀ ਦੀ ਗੱਲ ਹੈ। ਜਿਨ੍ਹਾਂ ਦੇ ਨਾਵਾਂ ਨਾਲ ਉਹ ਵਿਸ਼ੇਸ਼ਣ ਜੁੜੇ ਹਨ, ਉਨ੍ਹਾਂ ਵਿੱਚੋਂ ਕੁਝ ਇੱਕ ਨੇ ਤਾਂ ਆਤਮ ਹੱਤਿਆ ਕਰ ਲਈ ਹੈ ਅਤੇ ਬਹੁਤਿਆਂ ਨੇ ਆਮ ਲੋਕਾਂ ਸਾਹਮਣੇ ਹੋਣਾ ਛੱਡ ਦਿੱਤਾ ਹੈ। ਉਨ੍ਹਾਂ ਸ਼ਬਦਾਂ ਵਿੱਚ ਕੋਈ ਦੋਸ਼ ਨਹੀਂ। ਪੰਜਾਹ ਕੁ ਸਾਲ ਪਹਿਲਾਂ ਉਹ ਹਰ ਕਿਸੇ ਨੂੰ ਪਿਆਰੇ ਲੱਗਦੇ ਸਨ। ਪਰ ਨਿਰਦੇਸ਼ ਹੋਣ ਦਾ ਇਹ ਭਾਵ ਨਹੀਂ ਕਿ ਉਹ ਉਨ੍ਹਾਂ ਮਨੁੱਖੀ ਭਾਵਨਾਵਾਂ ਨਾਲੋਂ ਵੱਧ ਮਹੱਤਵਪੂਰਣ ਹਨ ਜਿਨ੍ਹਾਂ ਦੇ ਪ੍ਰਗਟਾਵੇ ਲਈ ਉਨ੍ਹਾਂ ਨੂੰ ਵਰਤਿਆ ਜਾਂਦਾ ਹੈ।"

"ਪਰੰਤੂ ਇਹ ਸ਼ਬਦ (ਯਾਰ) ਪੁਰਸ਼ਾਂ ਦੁਆਰਾ ਆਮ ਵਰਤਿਆ ਜਾਂਦਾ ਹੈ। ਇਸਤ੍ਰੀਆਂ ਉੱਤੇ ਇਸ ਦੀ ਮਨਾਹੀ ਪੱਖਪਾਤ ਨਹੀਂ ?'

"ਇਹ ਪੱਖਪਾਤ ਜ਼ਰੂਰ ਹੈ, ਬੇਟੇ, ਪਰ ਇਸ ਵਿੱਚ ਅਚੰਭੇ ਜਾਂ ਅੱਤਿਆਚਾਰ ਵਾਲੀ ਕੋਈ ਗੱਲ ਨਹੀਂ। ਸੰਸਾਰ ਦੀ ਕੋਈ ਭਾਸ਼ਾ ਅਜਿਹੀ ਨਹੀਂ ਜਿਹੜੀ ਇਸਤ੍ਰੀ ਅਤੇ ਪੁਰਸ਼ ਪ੍ਰਤੀ ਪੱਖਪਾਤੀ ਨਾ ਹੋਵੇ। ਤੁਸੀਂ ਆਖੋਗੇ 'ਮੈਂ ਪੜ੍ਹਦੀ ਹਾਂ', ਮੈਂ ਆਖਾਂਗਾ 'ਮੈਂ ਪੜ੍ਹਦਾ ਹਾਂ'। ਇਹ 'ਪੜ੍ਹਦੀ' ਅਤੇ 'ਪੜ੍ਹਦਾ' ਦਾ ਅੰਤਰ ਵੀ ਤਾਂ ਪੱਖਪਾਤ ਹੈ। ਇਸ ਪੱਖਪਾਤ ਤੋਂ ਜ਼ਰਾ ਉਚੇਰੇ ਹੋ ਕੇ ਦੱਸੋ। ਵੇਖੀਏ ਕਿਹੋ ਜਿਹੇ ਲੱਗਦੇ ਹੋ।"

"ਪਾਪਾ, ਮੈਂ ਤਾਂ ਇਸ ਨੂੰ ਇੱਕ ਨਿੱਕੀ ਜਿਹੀ ਚੰਚਲਤਾ ਸਮਝਦੀ ਸਾਂ; ਪਰੰਤੂ, ਇਸ ਦੀ ਤਹਿ ਵਿੱਚ ਬਹੁਤ ਖਿਲਾਰਾ ਖਿਲਰਿਆ ਹੋਇਆ ਹੈ।"

96 / 225
Previous
Next