

"ਜੇ ਨਾ ਹੁੰਦਾ ਤਾਂ ਇਸ ਸ਼ਬਦ ਦੁਆਨ ਘੇਰਾ ਪਾਉਣ ਦੀ ਲੋੜ ਨਹੀਂ ਸੀ ਪੈਣੀ। ਉਂਜ ਇਹ ਨਿੱਕੀ ਜਿਹੀ ਚਪਲਤਾ ਜਾਂ ਚੰਚਲਤਾ ਨਹੀਂ ਹੈ। ਇਹ ਅੱਲ੍ਹੜ ਉਮਰ ਦੀ ਨਿਰਦੇਸ਼ ਲਾਪਰਵਾਹੀ ਨਹੀਂ, ਸਗੋਂ ਕੁਝ ਹੋਰ ਹੈ।"
"ਉਹ ਕੀ, ਪਾਪਾ?"
"ਬੇਟਾ, ਤੁਸਾਂ ਕਦੀ ਇਸ ਸ਼ਬਦ ਰਾਹੀਂ ਆਪਣੀ ਕਿਸੇ ਸਹੇਲੀ ਨੂੰ ਸੰਬੋਧਨ ਕੀਤਾ चे?"
"ਜਿੱਥੋਂ ਤਕ ਮੈਨੂੰ ਯਾਦ ਹੈ, ਨਹੀਂ ਕੀਤਾ; ਅਵੇਸਲੇ ਕੀਤਾ ਗਿਆ ਹੋਵੇ ਤਾਂ ਕਹਿ ਨਹੀਂ ਸਕਦੀ। ਅਸਲੀ ਅਰਥਾਂ ਵਿੱਚ ਮੇਰੀ ਇੱਕੋ ਸਹੇਲੀ ਹੈ, ਪੁਸ਼ਪੇਂਦੁ। ਉਸ ਨੂੰ ਮੈਂ ਇਉਂ ਕਦੇ ਨਹੀਂ ਸੰਬਧਿਆ।"
"ਦੱਸ ਸਕਦੇ ਹੋ, ਕਿਉਂ ਨਹੀਂ ?"
"ਮੈਂ ਤਾਂ ਇਹੋ ਕਹਿ ਸਕਦੀ ਹਾਂ ਕਿ ਮੈਂ ਬਚਪਨ ਤੋਂ ਹੀ ਚੰਚਲ ਘੱਟ ਹਾਂ, ਗੰਭੀਰ ਅਤੇ ਜ਼ਿੰਮੇਦਾਰ ਜ਼ਿਆਦਾ ਹਾਂ।"
"ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲੋਂ ਵੱਧ ਚੰਚਲ ਸਮਝਦੇ ਰਹੇ ਹੋ, ਉਹ ਕੁੜੀਆਂ ਵੀ ਕਈ ਮੁਆਮਲਿਆਂ ਵਿੱਚ ਗੰਭੀਰ ਸਨ, ਜ਼ਿੰਮੇਦਾਰ ਸਨ। ਮਿਹਨਤ ਨਾਲ ਪੜ੍ਹਦੀਆਂ ਸਨ, ਇਮਤਿਹਾਨ ਪਾਸ ਕਰਨ ਦਾ ਮਨੋਰਥ ਸਦਾ ਸਾਹਮਣੇ ਰੱਖਦੀਆਂ ਸਨ, ਆਪਣੇ ਮਾਪਿਆਂ ਦੀ ਨੇਕ ਨਾਮੀ ਅਤੇ ਮਿਹਨਤ ਨਾਲ ਕੀਤੀ ਕਮਾਈ ਦਾ ਖਿਆਲ ਰੱਖਦੀਆਂ ਸਨ। ਕੀ ਏਨੀ ਜ਼ਿੰਮੇਦਾਰੀ ਕਾਫ਼ੀ ਨਹੀਂ ? ਚੰਚਲ ਉਹ ਜ਼ਰੂਰ ਹੀ ਤੁਹਾਡੇ ਨਾਲੋਂ ਜਿਆਦਾ ਸਨ; ਪਰ, ਜ਼ਿੰਮੇਦਾਰ ਤੁਹਾਡੇ ਨਾਲੋਂ ਘੱਟ ਨਹੀਂ ਸਨ। ਆਪਣੇ ਉੱਤਰ ਦੀ ਪੜਚੋਲ ਕਰੋ।"
"ਇਸ ਤੋਂ ਅੱਗੇ ਹੁਣ ਤੁਸੀਂ ਹੀ ਦੱਸ"
"ਅੱਜ ਤੋਂ ਪੰਜਾਹ ਕੁ ਸਾਲ ਪਹਿਲੇ ਦੀਆਂ ਕੁੜੀਆਂ ਜਾਂ ਹੁਣ ਵਾਲੀ ਤਾਂ ਪਿਛਲੀ ਪੀੜ੍ਹੀ ਦੀਆਂ ਕੁੜੀਆਂ ਇਸ ਸ਼ਬਦ ਦੀ ਵਰਤੋਂ ਨਹੀਂ ਸਨ ਕਰਦੀਆਂ। ਕੀ ਉਹ ਆਪਣੀ ਉਸ ਉਮਰ ਵਿੱਚ, ਆਪਣੇ ਸਮੇਂ ਅਨੁਸਾਰ ਚੰਭਲ ਨਹੀਂ ਸਨ ?"
"ਜ਼ਰੂਰ ਸਨ।"
"ਤਾਂ ਵੀ ਇਸ ਸ਼ਬਦ ਦੀ ਵਰਤੋਂ ਨਹੀਂ ਸਨ ਕਰਦੀਆਂ। ਤਾਂ ਤੇ ਇਹ ਸ਼ਬਦ ਚੰਚਲਤਾ ਦੇ ਕਾਰਨ ਅਪਣਾਇਆ ਹੋਇਆ ਨਹੀਂ।"
“ਫਿਰ ਕਿਸ ਕਾਰਨ ਹੈ, ਪਾਪਾ "
"ਇਹ ਅਸਾਵਧਾਨੀ ਕਾਰਨ ਅਪਣਾਇਆ ਗਿਆ ਹੈ। ਅਸੀਂ ਚੰਚਲ ਹੁੰਦੇ ਹੋਏ ਵੀ ਸਾਵਧਾਨ ਹੁੰਦੇ ਹਾਂ; ਪਰ, ਅਸਾਵਧਾਨ ਹੁੰਦਿਆ ਹੋਇਆ ਅਸੀਂ ਚੰਚਲ ਜਾਂ ਕੁਝ ਹੋਰ ਨਹੀਂ ਹੋ ਸਕਦੇ, ਕੇਵਲ ਅਸਾਵਧਾਨ ਹੁੰਦੇ ਹਾਂ। ਇਸ ਸ਼ਬਦ ਦੀ ਵਰਤੋਂ ਪਹਿਲਾਂ ਪਹਿਲ ਫ਼ਿਲਮੀ ਦੁਨੀਆ ਵਿੱਚ ਹੋਈ ਸੀ। ਫ਼ਿਲਮੀ ਦੁਨੀਆ ਦੇ ਵਸਨੀਕ ਸਾਡੇ ਸਮਾਜ ਦੇ ਵਸਨੀਕ ਨਹੀਂ ਹੁੰਦੇ। ਉਨ੍ਹਾਂ ਦੁਆਰਾ ਸਮਾਜਕ ਮੁੱਲਾਂ ਅਤੇ ਮਾਨਤਾਵਾਂ ਦਾ ਨਿਰਾਦਰ ਕੀਤਾ ਜਾ ਸਕਣਾ ਕੋਈ ਔਖੀ ਗੱਲ ਨਹੀਂ ਹੁੰਦੀ। ਆਧੁਨਿਕਤਾ, ਆਤਮ ਨਿਰਭਰਤਾ ਅਤੇ ਸਮਾਨਤਾ ਦੇ ਨਾਂ ਉੱਤੇ ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਕਰ ਕੇ ਇੱਕ ਸਮਾਜਕ ਮਾਨਤਾ ਦਾ ਨਿਰਾਦਰ ਕਰਨਾ ਆਰੰਭਿਆ ਸੀ ਅਤੇ ਇਸ ਸੱਚ ਵੱਲੋਂ ਅਸਾਵਧਾਨ ਬੱਚੀਆਂ ਨੇ ਇਸ ਸ਼ਬਦ ਦੀ ਉਸ ਵਰਤੋਂ ਨੂੰ ਅਪਣਾ ਲਿਆ ਹੋ ਜਿਹੜਾ ਉਨ੍ਹਾ ਲਈ ਵਿਵਰਜਤ ਸੀ। ਸ਼ੁਕਰ ਹੈ ਸਾਡੀਆਂ ਬੱਚੀਆ ਏਨੀਆਂ ਅਸਾਵਧਾਨ ਨਹੀਂ ਹਨ ਕਿ ਉਹ ਆਪਣੀ ਉਮਰ ਦੇ ਮੁੰਡਿਆਂ ਨੂੰ ਵੀ ਇਸ ਸ਼ਬਦ