

ਨਾਲ ਉਵੇਂ ਹੀ ਸੰਬੋਧਨ ਕਰਨਾ ਆਰੰਭ ਕਰ ਦੇਣ ਜਿਵੇਂ ਆਪਣੀਆਂ ਸਹੇਲੀਆਂ ਨੂੰ ਕਰਦੀਆਂ ਹਨ। ਉਨ੍ਹਾਂ ਵਿਚਲੀ ਇਹ ਸਾਵਧਾਨੀ ਜਾਂ ਚੇਤਨਾ ਇਸ ਗੱਲ ਦੀ ਗਵਾਹੀ ਹੈ ਕਿ ਇਸ ਸ਼ਬਦ ਦੀ ਇਸਤ੍ਰੀ ਦੁਆਰਾ ਅਜਿਹੀ ਵਰਤੋਂ ਕੀਤੀ ਜਾਣ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਅਸ਼ਲੀਲਤਾ, ਗੁਸਤਾਖ਼ੀ, ਬੇਹੂਦਗੀ ਜਾਂ ਅਸੱਭਿਅਤਾ ਜ਼ਰੂਰ ਹੈ। ਅਜਿਹੀ ਵਰਤੋਂ ਇਹ ਸਿੱਧ ਕਰਦੀ ਹੈ ਕਿ ਅਸੀਂ ਸ਼ਬਦਾਂ ਨਾਲ ਜੁੜੀਆਂ ਭਾਵਨਾਵਾਂ ਦੀ ਪਰਵਾਹ ਨਹੀਂ ਕਰਦੇ। ਜੋ ਕਿਸੇ ਨੂੰ ਗਿਲਾਨੀ ਹੁੰਦੀ ਹੈ ਤਾਂ ਹੋਵੇ ਸਾਨੂੰ ਪੂਰਾ ਅਧਿਕਾਰ ਹੈ ਕਿ ਕਿਸੇ ਵੀ ਸ਼ਬਦ ਨੂੰ ਉਸ ਨਾਲ ਜੁੜੀਆਂ ਭਾਵਨਾਵਾਂ ਤੋਂ ਵੱਖ ਕਰ ਕੇ ਵਰਤ ਸਕੀਏ। ਇਉਂ ਸੋਚ ਕੇ ਅਸੀਂ ਇੱਕ ਵਿਰੋਧ ਨੂੰ ਜਨਮ ਦੋ ਰਹੇ ਹਾਂ: ਅਸੀਂ ਕਿਸੇ ਮਾਨਸਿਕ ਸੰਘਰਸ਼ ਨੂੰ ਆਵਾਜ਼ਾਂ ਮਾਰ ਰਹੇ ਹਾਂ; ਅਸੀਂ ਬਿਨਾਂ ਮਤਲਬ ਹੀ ਕਠੋਰ ਭਾਵੀ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਜਿਹਾ ਨਾ ਹੋਵੇ ਕਿ ਸਾਡੇ ਸੁਆਦਾਂ ਜਾਂ ਟੈਸਟਾਂ ਨੂੰ ਘਟੀਆ ਆਖਿਆ ਜਾਣ ਲੱਗ ਪਵੇ। ਸ਼ਬਦਾਂ ਨਾਲ ਜੁੜੀਆਂ ਭਾਵਨਾਵਾਂ ਦਾ ਨਿਰਾਦਰ ਮਨੁੱਖੀ ਮਨ ਦਾ ਨਿਰਾਦਰ ਹੈ। ਮਨ ਦਾ ਨਿਰਾਦਰ ਕਰ ਕੇ ਸ਼ਬਦਾਂ ਨੂੰ ਅਪਣਾਉਣਾ ਸੁਆਮੀ ਦੀ ਥਾਂ ਸੇਵਕਾਂ ਅੱਗੇ ਝੁਕਣਾ ਹੈ। ਨਾ ਨਿਰਾਦਰ ਹੀ ਕੋਮਲਤਾ ਹੈ ਅਤੇ ਨਾ ਮੋਤੀਆਂ ਨੂੰ ਛੱਡ ਕੇ ਸਿੱਪੀਆਂ ਸੰਭਾਲਣ ਵਿੱਚ ਹੀ ਸਿਆਣਪ ਹੈ। ਇਹ ਸੁਹਜ-ਸੁਆਦ ਜਾਂ ਸੁਆਦਾਂ ਦੀ ਸੁੰਦਰਤਾ ਦਾ ਸਬੂਤ ਨਹੀਂ।"
"ਪਾਪਾ, ਜੇ ਸ਼ਬਦਾਂ ਦਾ ਪਤਨ ਸੰਭਵ ਹੈ ਤਾਂ ਕੀ ਪਤਿਤ ਸ਼ਬਦਾਂ ਦਾ ਉਧਾਰ ਸੰਭਵ ਨਹੀਂ ? ਜੇ ਸ਼ਬਦਾਂ ਨਾਲ ਨੀਵੀਆਂ ਕੋਝੀਆਂ ਭਾਵਨਾਵਾਂ ਦਾ ਸੰਬੰਧ ਉਨ੍ਹਾਂ ਨੂੰ ਅਸੱਭਿਅ ਬਣਾ ਸਕਦਾ ਹੈ ਤਾਂ ਅਸੱਭਿਅ ਸ਼ਬਦਾਂ ਨਾਲ ਉਚੇਰੀਆਂ ਸੂਖ਼ਮ ਭਾਵਨਾਵਾਂ ਵੀ ਜੁੜ ਸਕਦੀਆਂ ਹਨ ਅਤੇ ਉਹ ਪਹਿਲਾਂ ਨਾਲੋਂ ਵੱਧ ਸੁੰਦਰ ਅਤੇ ਸਤਿਕਾਰਯੋਗ ਵੀ ਬਣ ਸਕਦੇ ਹਨ। ਹੋ ਸਕਦਾ ਹੈ ਪੁਸ਼ਪੇਂਦੁ ਦੁਆਰਾ ਵਰਤੇ ਗਏ ਇਸ ਸ਼ਬਦ ਨਾਲ ਵੀ ਮੁੜ ਉਹੋ ਸੁੰਦਰ ਭਾਵਨਾਵਾਂ ਜੁੜ ਗਈਆਂ ਹੋਣ ਜੋ ਇਸ ਦੇ ਅਰਬੀ ਰੂਪ ਵਿੱਚ ਇਸ ਨਾਲ ਸਨ ਅਤੇ ਹਨ।"
"ਮੇਰੇ ਬੱਚੇ ਦੀ ਗੱਲ ਤਰਕ-ਸੰਗਤ'ਜ਼ਰੂਰ ਹੈ, ਪਰ 'ਅਨੁਭਵ-ਸਿੱਧ' ਨਹੀਂ ਹੈ। ਭਾਸ਼ਾਵਾਂ ਦੇ ਸ਼ਬਦ ਪਤਿਤ ਹੁੰਦੇ ਆਏ ਹਨ ਅਤੇ ਹੁਣ ਵੀ ਹੋ ਰਹੇ ਹਨ: ਪਰ, ਇਹ ਸ਼ਬਦ ਪਤਿਤ ਤੋਂ ਮੁੜ ਪੁਨੀਤ ਹੁੰਦੇ ਨਹੀਂ ਵੇਖੇ ਗਏ। ਸਾਡੇ ਸ਼ਬਦ ਸਾਡੀਆਂ ਸੋਚਾਂ ਅਤੇ ਭਾਵਨਾਵਾਂ ਦੇ ਵਸਤਰ ਹਨ, ਸਾਡੇ ਭਾਵਾਂ ਅਤੇ ਵਿਚਾਰਾਂ ਰੂਪੀ ਆਤਮਾ ਨਾਲ ਸੰਬੰਧਤ ਸਰੀਰ ਹਨ ਸਾਡੀਆਂ ਬੋਲੀਆਂ ਦੇ ਸ਼ਬਦ। ਸਰੀਰ ਨੂੰ ਵਸਤਰਾਂ ਦੇ ਮੇਚ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਨਾ ਹੀ ਪਾਟੇ ਪੁਰਾਣੇ ਅਤੇ ਛੋਟੇ ਹੋ ਗਏ ਵਸਤਰਾਂ ਨੂੰ ਗੰਢ-ਤੁੱਪ ਕੇ ਸਰੀਰ ਦੇ ਮੋਚ ਕੀਤਾ ਜਾਣਾ ਸਿਆਣਪ ਵਾਲੀ ਗੱਲ ਹੈ, ਖਾਸ ਕਰਕੇ ਉਦੋਂ ਜਦੋਂ ਨਵੇਂ ਵਸਤਰ ਸਹਿਜੇ ਹੀ ਉਪਲਬਧ ਹੋਣ। ਆਤਮਾ ਦਾ ਜਰਜਰ ਸਰੀਰ ਨਾਲ ਵਿੱਛੜ ਜਾਣਾ ਹੀ ਸੁਭਾਵਕ ਲੱਗਦਾ ਹੈ। ਇਸ ਸ਼ਬਦ ਦੀ ਵਰਤੋਂ ਪਿੱਛੇ, ਇਸ ਸ਼ਬਦ ਨਾਲ ਜੁੜ ਗਈ ਕਿਸੇ ਸੁੰਦਰ ਭਾਵਨਾ ਦਾ ਪ੍ਰਭਾਵ ਨਹੀਂ ਹੋ, ਸਗੋਂ ਆਧੁਨਿਕ ਇਸਤ੍ਰੀ-ਮਨ ਨਾਲ ਸੰਬੰਧ ਰੱਖਣ ਵਾਲੀ ਅਧਿਕਾਰ-ਚੇਤਨਾ ਦੀ ਉਹ ਭਾਵਨਾ ਹੈ ਜਿਹੜੀ ਉਸਨੂੰ ਵਿਹ ਅਤੇ ਸੰਘਰਸ਼ ਵਿੱਚ ਵਿਸ਼ਵਾਸ ਰੱਖਣ ਦੀ ਪ੍ਰੇਰਨਾ ਦਿੰਦੀ ਹੈ। ਸਮਾਜਕ ਮਾਨਤਾਵਾਂ ਵਿੱਚ ਜੇ ਕੋਈ ਸੁੰਦਰਤਾ ਹੈ ਤਾਂ ਉਸ ਨੂੰ ਕੇਵਲ ਇਸ ਕਰਕੇ ਹੀ ਨਿਰਾਦਰਿਆ ਨਹੀਂ ਜਾਣਾ ਚਾਹੀਦਾ ਕਿ ਉਹ ਪੁਰਸ਼-ਕ੍ਰਿਤ ਮਾਨਤਾਵਾਂ ਦੀ ਸੁੰਦਰਤਾ ਹੈ।"
ਤੇਰੀ ਸੁਨੇਹਾ।