

7
ਈਸਟ ਹੈਮ,
14.8.95
ਪੁਸ਼ਪੇਂਦ੍ਰ
ਬੜੀ ਤੀਬਰਤਾ ਨਾਲ ਤੇਰਾਂ ਅਗਸਤ ਵਾਲੇ ਐਤਵਾਰ ਦੀ ਉਡੀਕ ਕਰ ਰਹੀ ਸਾਂ। ਉਸ ਦਿਨ ਸਭ ਤੋਂ ਪਹਿਲਾਂ ਮੈਂ ਜਾਗੀ। ਨਹਾ ਧੋ ਕੇ ਕਿਚਨ ਵਿੱਚ ਚਲੇ ਗਈ ਅਤੇ ਧੜੱਲੇਦਾਰ ਛਾਹ ਵੇਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ। ਤੇਰੇ ਜੀਜਾ ਜੀ ਵੀ ਛੇਤੀ ਹੀ ਆ ਕੇ ਮੇਰੀ ਸਹਾਇਤਾ ਕਰਨ ਲੱਗ ਪਏ। ਇਹ ਗੱਲ ਪਹਿਲਾਂ ਹੀ ਨਿਸਚਿਤ ਸੀ ਕਿ ਜੇ ਦਿਨ 'ਚੰਗਾ' ਹਇਆ ਤਾਂ ਸਾਹਾ ਦਿਨ ਘਰ ਦੇ ਪਿਛਵਾੜੇ ਵਾਲੇ ਗਾਰਡਨ ਵਿੱਚ ਬੇਠਿਆ ਜਾਵੇਗਾ: ਸਵੇਰ ਦੀ ਚਾਹ ਵੀ ਓਥੇ ਹੀ ਪੀਤੀ ਜਾਵੇਗੀ ਅਤੇ ਦੁਪਹਿਰ ਦਾ ਭੋਜਨ ਵੀ ਓਥੇ ਹੀ ਕੀਤਾ ਜਾਵੇਗਾ। ਦਿਨ ਖੂਬ ਟਿਕਾ ਕੇ ਲੱਗਾ ਅਤੇ ਅਸਾਂ ਲੋਢੇ ਵੇਲੇ ਦੀ ਚਾਹ ਵੀ ਬਾਹਰ ਬੈਠਿਆਂ ਹੀ ਪੀਤੀ। ਇਹ ਐਤਵਾਰ ਹੈਨਾਲਟ ਪਾਰਕ ਵਿੱਚ ਗੁਜ਼ਾਰ ਐਤਵਾਰ ਨਾਲੋਂ ਕਿਸੇ ਗੱਲ ਵੀ ਘੱਟ ਸੁਹਾਵਣਾ ਨਹੀਂ ਸੀ: ਇਸ ਦੇ ਉਲਟ ਆਪਣੇ ਘਰ ਵਿੱਚ ਹੋਣ ਅਤੇ ਲੋੜ ਪੈਣ ਉੱਤੇ ਹਰ ਸਹੂਲਤ ਨੂੰ ਪ੍ਰਾਪਤ ਕਰ ਸਕਣ ਦਾ ਭਰੋਸਾ ਇਸ ਨੂੰ ਉਸ ਐਤਵਾਰ ਨਾਲੋਂ ਕੁਝ ਵਧੇਰੇ ਸੁਖਦ ਬਣਾ ਗਿਆ ਸੀ।
ਸੰਸਾਰ ਦੇ ਮਹਾਂ ਨਗਰਾਂ ਵਿੱਚ ਪਾਰਕ ਦੀ ਆਪਣੀ ਨਵੇਕਲੀ ਮਹਾਨਤਾ ਹੈ ਅਤੇ ਲੰਡਨ ਇਸ ਗੱਲੋਂ ਕਿਸੇ ਵੀ ਵੱਡੇ ਸ਼ਹਿਰ ਨਾਲੋਂ ਪਿੱਛੇ ਨਹੀਂ: ਪਰ; ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਯੌਰਪ ਵਿੱਚ ਸਭ ਤੋਂ ਵੱਧ ਘਣੀ ਅਬਾਦੀ ਵਾਲੇ ਦੇਸ਼ ਦੀ ਰਾਜਧਾਨੀ ਹੋਣ ਉੱਤੇ ਵੀ ਲੰਡਨ ਦੇ ਉੱਪ-ਨਗਰਾਂ ਵਿੱਚ ਜਨ-ਸਾਧਾਰਨ ਲਈ ਬਣੇ ਘਰਾਂ ਦੇ ਪਿਛਵਾੜੇ ਅੱਸੀ ਨੱਬੇ ਮੁਰੱਬੇ ਮੀਟਰ ਤੋਂ ਲੈ ਕੇ ਡੇੜ੍ਹ ਦੇ ਸੌ ਮੁਰੱਬਾ ਮੀਟਰ ਤਕ (ਅਤੇ ਕਈ ਇਲਾਕਿਆਂ ਵਿੱਚ ਇਸ ਤੋਂ ਵੀ ਵੱਧ) ਥਾਂ ਬਗੀਚੇ ਲਈ ਛੱਡੀ ਹੋਈ ਹੁੰਦੀ ਹੈ, ਜਦ ਕਿ ਛੱਤੀ ਹੋਈ ਥਾਂ ਚਾਲੀ ਕੁ ਮੁਰੱਬਾ ਮੀਟਰ ਤੋਂ ਵੱਧ ਨਹੀਂ ਹੁੰਦੀ। ਬਗੀਓ ਲਈ ਛੱਡੀ ਹੋਈ ਥਾਂ ਦਾ ਬਹੁਤ ਹੀ ਥੋੜਾ ਹਿੱਸਾ ਛੱਡ ਕੇ ਘਰ ਨਾਲ ਮਿਲਾਇਆ ਜਾ ਸਕਦਾ ਹੈ। ਪਰੰਤੂ, ਇਉਂ ਕਰਨ ਲਈ ਕੌਂਸਲ (ਜਾਂ ਕਮੇਟੀ) ਦੀ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ। ਇਉਂ ਲੰਡਨ ਦੇ ਉੱਪ-ਨਗਰਾਂ ਵਿੱਚ ਛੱਤੀ ਹੋਈ ਥਾਂ ਨਾਲੋਂ ਅਣਛੱਤੀ ਖੁੱਲ੍ਹੀ ਥਾਂ ਬਹੁਤ ਹੀ ਜਿਆਦਾ ਹੈ ਅਤੇ ਬਹੁਤੇ ਘਰ ਅਜਿਹੇ ਹਨ ਜਿਨ੍ਹਾਂ ਦੇ ਪਿਛਲੇ ਬਗੀਚੇ ਦੀ ਸੁੰਦਰਤਾ ਕਿਸੇ ਵੀ ਪਾਰਕ ਦੀ ਸੁੰਦਰਤਾ ਸਾਹਮਣੇ ਸਿਰ ਉੱਚਾ ਕਰ ਕੇ ਖਲੋ ਸਕਦੀ ਹੈ। ਇੱਕ ਸੜਕ ਉਤਲੇ ਘਰਾਂ ਦਾ ਪਿਛਵਾੜਾ ਦੂਜੀ ਸੜਕ ਉਤਲੇ ਘਰਾਂ ਦੇ ਪਿਛਵਾੜੇ ਨਾਲ ਮਿਲ ਕੇ ਇੱਕ ਵਿਸ਼ਾਲ ਪਾਰਕ ਦਾ ਰੂਪ ਧਾਰ ਲੈਂਦਾ ਹੈ। ਪਾਪਾ ਕਹਿੰਦੇ ਹਨ ਜੇ ਆਪੋ ਆਪਣੇ ਬਗੀਚੇ ਦੁਆਲੇ ਵਾੜ ਕਰਨ ਦਾ ਰਿਵਾਜ ਹਟਾ ਦਿੱਤਾ ਜਾਵੇ, ਤਾਂ ਪਬਲਿਕ ਪਾਰਕਾਂ ਦੀ ਰੌਣਕ ਬਹੁਤ ਹੀ ਘੱਟ ਹੋ ਜਾਵੇਗੀ।
ਛਾਹ ਵੇਲੇ ਦੀ ਤਿਆਰੀ ਕਰ ਲੈਣ ਪਿੱਛੇ ਅਸਾਂ ਦੇਹਾਂ ਨੇ ਮਿਲ ਕੇ ਬਗੀਚੇ ਵਿੱਚ