

ਏਸੇ ਸਲੋਕ ਦਾ ਟੀਕਾ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ ੨੯ਵੀਂ ਪਉੜੀ ਵਿਚ ਕਥਨ ਕੀਤਾ ਹੈ-
ਫਿਰਿ ਪੁਛਣਿ ਸਿਧ ਨਾਨਕਾ ਮਾਤ ਲੋਕ ਵਿਚਿ ਕਿਆ ਵਰਤਾਰਾ?
ਸਭ ਸਿਧੀ ਇਹ ਬੁਝਿਆ ਕਲਿ ਤਾਰਨਿ ਨਾਨਕ ਅਵਤਾਰਾ।
ਬਾਬੇ ਆਖਿਆ, ਨਾਥ ਜੀ! ਸਚੁ ਚੰਦ੍ਰਮਾ ਕੂੜੁ ਅੰਧਾਰਾ।
ਕੂੜੁ ਅਮਾਵਸਿ ਵਰਤਿਆ, ਹਉ ਭਾਲਣਿ ਚੜ੍ਹਿਆ ਸੰਸਾਰਾ।
ਪਾਪਿ ਗਿਰਾਸੀ ਪਿਰਥਮੀ, ਧਉਲੁ ਖੜਾ ਧਰਿ ਹੇਠ ਪੁਕਾਰਾ।
ਤਥਾ- ਮਾਝ ਦੀ ਵਾਰ ਦੇ ੧੬ਵੇਂ ਸਲੋਕ ਵਿਚ ਪੰਨਾ ੧੪੫ ਤੇ ਲਿਖਿਆ ਹੈ-
ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥
ਤਥਾ- ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ।
ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।
(ਭਾਈ ਗੁਰਦਾਸ ਜੀ, ਵਾਰ ੧ ਪਉੜੀ ੩੦)
ਬੀਉ ਬੀਜਿ ਪਤਿ ਲੈ ਗਏ
ਹੇ ਸਿੱਧੋ! ਜਿਹੜੇ ਪੁਰਸ਼ ਬੀਉ=ਦੂਜੇ ਬੀਜਾਂ ਦੇ ਬੀਜਣ ਵਾਲੇ ਹਨ, ਓਹ ਤਾਂ ਪਤਿ=ਪਤ ਅਬਰੋ ਨੂੰ ਲੈ ਗਏ ਹਨ।
ਪ੍ਰਸ਼ਨ- ਦੂਜੇ ਬੀਜਾਂ ਦੇ ਬੀਜਣ ਵਾਲੇ ਕਿਹੜੇ ਹਨ?
ਉੱਤਰ- ਸਤਿਜੁਗ ਵਿਚ ਜੋ ਸੱਤ ਬੋਲਣ ਵਾਲੇ ਸਨ। ਤਰੇਤੇ ਵਿਚ ਜੋ ਯੱਗ ਆਦਿ ਕਰਨ ਵਾਲੇ ਸਨ। ਦੁਆਪਰ ਵਿਚ ਜੋ ਤਪ ਪੂਜਾ ਆਦਿਕ ਬੀਜਾਂ ਦੇ ਬੀਜਣ ਵਾਲੇ ਸਨ। ਉਹ ਸਾਰੇ ਹੀ ਪਤ ਅਬਰੋ ਨੂੰ ਲੈ ਗਏ ਹਨ।
ਪ੍ਰਮਾਣ-
ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ॥
ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ॥ ੧॥
(ਗਉੜੀ ਰਵਿਦਾਸ ਜੀ, ਪੰਨਾ ੩੪੬)
ਫਿਰ ਸਿੱਧਾਂ ਨੇ ਬੇਨਤੀ ਕੀਤੀ-ਹੇ ਪ੍ਰਭੂ! ਉਸ ਬੀਜ ਨੂੰ ਹੁਣ ਬੀਜ ਸਕਦੇ ਹਾਂ ਕਿ ਨਹੀਂ? ਗੁਰ ਉੱਤਰ-
ਅਬ ਕਿਉ ਉਗਵੈ ਦਾਲਿ॥
ਉਹ ਬੀਜ ਹੁਣ ਕੈਸੇ ਉਗਵੈ=ਉਦੇ ਹੋ ਸਕਦਾ ਹੈ, ਕਿਉਂਕਿ ਦਾਲ ਜੋ ਹੋ ਗਈ, ਦਾਲ