Back ArrowLogo
Info
Profile

ਨੇ ਤਾਂ ਨਹੀਂ ਉਦੇ ਹੋਣਾ।

ਪ੍ਰਸ਼ਨ-ਦਾਲ ਕੇਹੜੀ ਹੋ ਗਈ ?

ਉੱਤਰ-ਜੋ ਪੂਰੀ ਪੂਰੀ ਸਮੱਗ੍ਰੀ ਨਾ ਰਹੀ, ਪੂਰੇ ਪੂਰੇ ਕਰਾਵਣੇ ਵਾਲੇ ਰਿਖੀ ਨਾ ਰਹੇ, ਪੂਰੀ ਬਿਧੀ ਨਾ ਰਹੀ। ਫੇਰ ਕਹੇ ਨੂੰ ਸਪੱਸ਼ਟ ਕਰਦੇ ਹਨ-

ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥

ਜੇ ਇਕ ਦਾਣਾ ਭੀ ਸਾਬਤ ਹੋਵੇ ਭਾਵ ਕਰਾਉਣ ਵਾਲੇ ਪੂਰੇ ਰਿਖੀ ਹੀ ਮਿਲ ਜਾਣ ਤਾਂ ਉਹ ਬੀਜ ਉਦੇ ਵੀ ਹੋ ਸਕਦਾ ਹੈ।

ਫਿਰ ਰੁੱਤਾਂ ਵਿਚੋਂ ਸ੍ਰੇਸ਼ਟ ਰੁਤ ਸਤਜੁਗ ਤਰੇਤੇ, ਦੁਆਪਰ ਵਾਲੀ ਹੋਵੇ ਤਾਂ ਬੀਜ ਉਦੇ ਹੁੰਦਾ ਹੈ। ਹੁਣ ਰੁੱਤਾਂ ਵਿਚੋਂ ਉਹ ਸ੍ਰੇਸ਼ਟ ਰੁਤ ਭੀ ਨਹੀਂ ਹੈ, ਕਿਉਂਕਿ ਕਲਜੁਗ ਆ ਗਿਆ ਹੈ ਇਸ ਲਈ ਉਦੇ ਨਹੀਂ ਹੁੰਦਾ।

ਪੁਨਾ-ਸਿੱਧਾਂ ਨੇ ਬੇਨਤੀ ਕੀਤੀ, ਇਸ ਜੀਵ ਦਾ ਉਧਾਰ ਕਿਸ ਤਰ੍ਹਾਂ ਹੋਵੇ ?

ਗੁਰੂ ਸਾਹਿਬ ਜੀ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ-

ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ॥

ਹੇ ਸਿੱਧੋ ! ਜਿਵੇਂ ਪਾਹੈ=ਲਾਗ ਤੋਂ ਬਾਹਰਾ=ਬਿਨਾਂ ਕੋਰੇ ਬਸਤ੍ਰ ਨੂੰ ਸੋਇ=ਸੋਭਨੀਕ ਪੱਕਾ ਰੰਗ ਨਹੀਂ ਚੜ੍ਹਦਾ ਤਿਵੇਂ ਮਨ ਰੂਪੀ ਕੋਰੇ ਬਸਤ੍ਰ ਨੂੰ ਭਗਤੀ ਰੂਪੀ ਰੰਗ ਨਹੀਂ ਚੜ੍ਹਦਾ।

ਯਥਾ- ਮਨਮੁਖਿ ਮੁਗਧੁ ਨਰੁ ਕੋਰਾ ਹੋਇ॥ ਜੇ ਸਉ ਲੋਚੈ ਰੰਗੁ ਨ ਹੋਵੈ ਕੋਇ॥੩॥

(ਸੂਹੀ ਮਹਲਾ ੪, ਪੰਨਾ ੭੩੨)

ਯਥਾ- ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ॥੧॥ ਰਹਾਉ॥

(ਸੂਹੀ ਮਹਲਾ ੪, ਪੰਨਾ ੭੩੨)

ਸਿੱਧਾਂ ਨੇ ਬੇਨਤੀ ਕੀਤੀ-ਫਿਰ ਕਿਸ ਤਰ੍ਹਾਂ ਰੰਗ ਚੜ੍ਹੇ? ਉੱਤਰ-

ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ॥

ਦਿਲ ਵਿਚ ਪਰਮੇਸ਼ਰ ਦਾ ਖ਼ੌਫ਼ ਧਾਰਨਾ ਇਸ ਖੁੰਬ ਉੱਤੇ ਮਨ ਰੂਪੀ ਕਪੜੇ ਨੂੰ ਚਾੜ੍ਹੇ ਅਤੇ ਖੋਟਿਆਂ ਕੰਮਾਂ ਵਲੋਂ ਸ਼ਰਮ ਹੋਣੀ ਇਹ ਤਨਿ=ਮਨ ਰੂਪੀ ਕਪੜੇ ਨੂੰ ਪਾਹ ਲਗਾਵੇ।

ਨੋਟ- ਕਪੜੇ ਨੂੰ ਸ੍ਰੇਸ਼ਟ ਪੱਕਾ ਰੰਗ ਚੜ੍ਹਾਉਣ ਲਈ ਫਟਕੜੀ ਆਦਿ ਦੀ ਦਿੱਤੀ ਪਾਣ ਨੂੰ 'ਪਾਹ' ਆਖਦੇ ਹਨ।

ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥

101 / 355
Previous
Next