Back ArrowLogo
Info
Profile

ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਸਤਸੰਗ ਰੂਪ ਮੱਟੀ ਵਿਚ ਨਾਮ ਜਲ ਪਾ ਕੇ ਭਗਤੀ ਰੂਪ ਰੰਗ ਵਿਚ ਮਨ ਰੂਪੀ ਕਪੜੇ ਨੂੰ ਗੁਰੂ ਲਲਾਰੀ ਰਪੈ=ਰੰਗਣਾ ਕਰਨ ਤਾਂ ਇਸ ਨੂੰ ਕੂੜੈ=ਝੂਠ ਦੀ ਕੰਨਸੋ ਕੋਈ ਨਹੀਂ ਲੱਗਦੀ ॥੧॥

ਮਃ ੧ ॥

ਸਿੱਧਾਂ ਨੇ ਬੇਨਤੀ ਕੀਤੀ-ਕਲਜੁਗ ਦੇ ਲਖਣ ਹੋਰ ਭੀ ਸੁਣਾਓ। ਤਾਂ ਗੁਰੂ ਜੀ ਕਥਨ ਕਰਦੇ ਹਨ-

ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥

ਪਦਾਰਥਾਂ ਦਾ ਜਿਹੜਾ ਲਬੁ=ਲੋਭ ਕਰਨਾ ਹੈ ਇਹ ਰਾਜਾ ਹੈ। ਦੁਇ=ਦੂਸਰਾ ਜੋ ਪਾਪ, ਇਹ ਮਹਤਾ=ਪਟਵਾਰੀ ਅਥਵਾ:-ਵਜ਼ੀਰ ਹੈ। ਕੂੜੁ=ਝੂਠ ਬੋਲਣਾ ਇਹ ਸਿਕਦਾਰ=ਥਾਨੇਦਾਰ ਹੈ, ਕਲਜੁਗ ਵਿਚ ਕੇਵਲ ਝੂਠ ਹੀ ਪ੍ਰਧਾਨ ਹੈ।

ਯਥਾ- ਕਲਿ ਕੋ ਕੂਰ ਕਹੈ ਅਗਵਾਨੀ॥ ਕੂਰ ਬਿਕਾਰਨਿ ਕੀ ਰਜਧਾਨੀ॥

(ਸੂ: ਪ੍ਰ: ਰਾਸ ੩, ਧਿਆਇ ੫੨)

ਤਥਾ- ....ਕੂੜੁ ਫਿਰੈ ਪਰਧਾਨੁ ਵੇ ਲਾਲੋ॥

(ਪੰਨਾ ੭੨੨)

ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥

ਕਾਮ ਰੂਪੀ ਨੇਬੁ=ਚੋਬਦਾਰ ਅਥਵਾ ਵਜ਼ੀਰ ਹੈ, ਕੋਈ ਗੱਲ ਪੁਛਣੀ ਹੋਵੇ ਤਾਂ ਇਹਨਾਂ ਨੂੰ ਸਦਿ-ਬੁਲਾ ਕੇ ਪੁਛੀ ਜਾਂਦੀ ਹੈ। ਇਹ ਸਾਰੇ ਲੋਭੀ ਪਾਪੀ ਕੂੜੇ ਕਾਮੀ ਬੈਠ ਬੈਠ ਕੇ ਵਿਚਾਰ ਕਰਦੇ ਹਨ। ਭਾਵ ਕਲਜੁਗ ਵਿਚ ਲੋਭੀਆਂ, ਕਾਮੀਆਂ ਤੇ ਝੂਠਿਆਂ ਪੁਰਸ਼ਾਂ ਦੀ ਬਹੁਲਤਾ ਹੋਵੇਗੀ।

{ਪੰਨਾ ੪੬੯}

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥

ਸਰੂਪ ਗਿਆਨ ਤੋਂ ਬਿਨਾਂ ਹੋਣ ਕਰਕੇ ਸਾਰੀ ਰਯਤਿ=ਪਰਜਾ ਅੰਨ੍ਹੀ ਹੋ ਰਹੀ ਹੈ। ਤ੍ਰਿਸ਼ਨਾ ਦੀ ਭਾਹਿ=ਅੱਗ ਨਾਲ ਭਰੇ ਹੋਏ ਜੀਵ ਝੂਠ ਬੋਲਣ ਰੂਪ ਮੁਰਦਾਰ ਨੂੰ ਖਾ ਰਹੇ ਹਨ।

ਯਥਾ- ਕੂੜੁ ਬੋਲਿ ਮੁਰਦਾਰੁ ਖਾਇ॥

(ਮਾਝ ਕੀ ਵਾਰ, ਪੰਨਾ ੧੩੯)

ਹੋਰ ਕਲਜੁਗ ਦੇ ਲਖਣ ਸੁਣੋ-

102 / 355
Previous
Next