

ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥
ਗਿਆਨਵਾਨ ਕੌਣ? ਕ੍ਰਿਸ਼ਨ ਜੀ, ਉਹਨਾਂ ਦੇ ਸਾਂਗ ਬਣਾ ਕੇ ਨੱਚਦੇ ਹਨ ਤੇ ਚੇਲੇ ਵਾਜਿਆਂ ਨੂੰ ਵਾਵਹਿ= ਵਜਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਸੁੰਦਰ ਰੂਪ ਬਣਾ ਕੇ ਸ਼ਿੰਗਾਰਾਂ ਨੂੰ ਕਰਦੇ ਹਨ। ਅਥਵਾ:-ਕਲਜੁਗ ਦੇ ਗਿਆਨੀ ਪੁਰਸ਼ ਨੱਚਦੇ ਹਨ ਤੇ ਵਾਜਿਆਂ ਨੂੰ ਵਜਾਉਂਦੇ ਹਨ। (ਮੁਖ ਅਰਥ ਪਹਿਲਾ ਹੀ ਹੈ)।
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥
ਉਚਾ ਕੂਕਹਿ=ਬੋਲਦੇ ਹਨ ਤੇ ਵਾਦਾ=ਝਗੜਿਆਂ ਨੂੰ ਗਾਂਵਦੇ ਹਨ, ਜੋਧਾ= ਸੂਰਮਿਆਂ ਦਾ ਵਿਚਾਰ ਕਰਦੇ ਹਨ ਕਿ ਫਲਾਣਾ ਫਲਾਣਾ ਸੂਰਮਾ ਚੰਗਾ ਹੈ।
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ॥
ਕਲਜੁਗ ਵਿਚ ਜੇਹੜੇ ਮਹਾਂ ਮੂਰਖ ਹੋਣਗੇ ਉਹਨਾਂ ਦਾ ਨਾਮ ਪੰਡਿਤ ਹੋਵੇਗਾ ਤੇ ਹੁਜਤਾਂ ਕਰਨ ਵਾਲਿਆਂ ਦਾ ਨਾਮ ਬੜਾ ਹਿਕਮਤਿ=ਵੈਦ ਅਥਵਾ ਚਤੁਰ ਹੋਵੇਗਾ ਅਤੇ ਪਦਾਰਥਾਂ ਦੇ ਸੰਜੈ=ਇਕੱਤ੍ਰ ਕਰਨ ਵਿਚ ਪ੍ਰੇਮ ਧਾਰਨਗੇ।
ਅਥਵਾ:-ਵਿਸ਼ਿਆਂ ਦੇ ਭੋਗਣ ਵਾਸਤੇ ਸੰਜੈ=ਔਰਤ ਨਾਲ ਪ੍ਰੇਮ ਕਰਨਗੇ।
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥
ਧਰਮੀ ਪੁਰਸ਼ ਧਰਮ ਨੂੰ ਕਰਕੇ ਉਸ ਦਾ ਫਲ ਗਵਾ ਲੈਣਗੇ, ਸ਼ਕਾਮ ਕਰਮਾਂ ਦੇ ਕਰਨ ਤੇ। ਜਿਸ ਤਰ੍ਹਾਂ ਕਿ ਚਾਰ ਪੰਜ ਸਾਧੂਆਂ ਨੂੰ ਘਰ ਲਿਆ ਕੇ ਬੜੇ ਪ੍ਰੇਮ ਤੇ ਸਤਿਕਾਰ ਨਾਲ ਰੋਟੀ ਖਵਾ ਕੇ ਫੇਰ ਉਸ ਰੋਟੀ ਦਾ ਮੋਖ=ਮੁਲ ਆਪਣੇ ਦੁਆਰੇ ਪਰ ਹੀ ਮੰਗ ਲੈਂਦੇ ਹਨ ਗ੍ਰਹਿਸਤੀ ਲੋਕ ਸੰਤਾਂ ਨੂੰ ਆਖਦੇ ਹਨ ਸਾਡੀ ਇਸ ਤਰ੍ਹਾਂ ਅਰਦਾਸ ਕਰੋ ਕਿ ਪੁਤ੍ਰ ਰਾਜੀ ਹੋਵੇ ਜਾਂ ਫਲਾਣਾ ਕੰਮ ਪੂਰਾ ਹੋ ਜਾਵੇ।
ਅਥਵਾ:-ਨਿਸ਼ਕਾਮ ਕਰਮ ਕੀਤੇ ਬਗ਼ੈਰ ਹੀ ਮੋਖ ਦਾ ਦੁਆਰਾ ਗਿਆਨ ਮੰਗਣਗੇ ਭਲਾ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇਗੀ ?
ਅਥਵਾ:-ਧਰਮੀ ਪੁਰਸ਼ ਧਰਮ ਨੂੰ ਕਰਕੇ ਗਵਾ ਲੈਣਗੇ, ਕਿਉਂਕਿ ਘਰ ਦੇ ਦਰਵਾਜ਼ੇ ਉਪਰ ਹੀ ਮੋਖ ਨੂੰ ਮੰਗ ਲੈਣਗੇ।
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥
ਕਈ ਐਸੇ ਹੋਣਗੇ ਜੋ ਆਪਣੇ ਆਪ ਨੂੰ ਜਤੀ ਸਦਾਵਣਗੇ ਪਰ ਜਤ ਦੀ ਜੁਗਤੀ ਨੂੰ ਨਹੀਂ ਜਾਨਣਗੇ ਅਤੇ ਲੋਕ ਦਿਖਾਵੇ ਲਈ ਘਰ ਬਾਰ ਨੂੰ ਛੱਡ ਕੇ ਬਾਹਰ ਬਣਾਂ ਵਿਚ ਜਾ ਕੇ