Back ArrowLogo
Info
Profile

ਬੈਠਣਗੇ।

ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ॥

ਸਭ ਕੋਈ ਆਪਣੇ ਆਪ ਵਿਚ ਪੂਰਾ ਹੋ ਬੈਠੇਗਾ।

ਆਪਣੇ ਆਪ ਨੂੰ ਘਟਿ=ਨਿਊਣ ਕੋਈ ਨਹੀਂ ਆਖੇਗਾ।

ਯਥਾ- ਘਾਟਿ ਨ ਕਿਨ ਹੀ ਕਹਾਇਆ॥ ਸਭ ਕਹਤੇ ਹੈ ਪਾਇਆ॥

(ਸਿਰੀਰਾਗੁ ਮ: ੫, ਪੰਨਾ ੭੧)

ਤਥਾ- ਘਰ ਘਰ ਹੋਇ ਬੈਠ ਹੈ ਰਾਮਾ॥

(ਦਸਮ ਗ੍ਰੰਥ, ਪੰਨਾ ੫੭੨)

ਪੁਨਾ- ਸਿੱਧਾਂ ਨੇ ਬੇਨਤੀ ਕੀਤੀ ਕਿ ਵੱਡਾ ਕੌਣ ਹੋਵੇਗਾ?  ਉੱਤਰ-

ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਬੁੱਧੀ ਰੂਪੀ ਤੱਕੜੀ ਵਿਚ ਵਿਚਾਰ ਰੂਪੀ ਪਰਵਾਣਾ=ਵੱਟਾ ਪਾ ਕੇ ਜੀਵ ਦੀ ਪਤਅਬਰੋ ਨੂੰ ਪਿਛੇ ਪਾ ਕੇ ਤੋਲੀਏ ਤਾਂ ਫਿਰ ਤੋਲਿਆ ਜਾਪੈ=ਜਾਣਿਆਂ ਜਾਂਦਾ ਹੈ। ਜੇ ਤਾਂ ਮਹਾਤਮਾ ਦੀ ਪਤਅਬਰੋ ਨਾਲ ਉਸ ਦੀ ਪੂਰੀ ਪਤਅਬਰੋ ਹੋ ਗਈ ਤਾਂ ਇਹ ਨਿਸਚੇ ਕਰੋ ਕਿ ਠੀਕ ਇਹ ਮਹਾਤਮਾ ਹੈ ਤੇ ਜੇ ਪਤਅਬਰੋ ਪੂਰੀ ਨਾ ਹੋਈ ਤਾਂ ਉਸ ਨੂੰ ਘਟ ਹੀ ਜਾਣੇ॥ ੨॥

ਮਃ ੧ ॥ ਵਦੀ ਸੁਵਜਗਿ ਨਾਨਕਾ ਸਚਾ ਵੇਖੈ ਸੋਇ॥

(੧) ਜੋ ਅਕਾਲ ਪੁਰਖ ਨੇ ਵਦੀ=ਠਟੀ ਹੈ। ਸੁਵਜਗਿ=ਪ੍ਰਗਟ, ਸੋਇ=ਉਸ ਨੂੰ ਸੱਚਾ ਵਾਹਿਗੁਰੂ ਆਪ ਹੀ ਵੇਖ ਰਿਹਾ ਹੈ।

ਯਥਾ- ਜੋ ਬਣਨੀ ਸੋ ਬਣ ਰਹੀ, ਬਣੀ ਸੋ ਬਣੀ ਬਣੀ।

ਅਨ ਬਣਨਨ ਕੇ ਬਣਨ ਮਹਿ, ਪਚ ਪਚ ਮੁਈ ਘਣੀ।

ਜੋ ਪੂਰੇ ਪੂਰੀ ਕਰੀ, ਘਟਤ ਨ ਬਢਤ ਕਨੀ।

ਅਨ ਬਣਨੀ ਜੋ ਚਿਤਵਤੇ, ਤਿਨ ਕੀ ਤੁੱਛ ਮਨੀ।

(ਸੰਤ ਰਤਨ ਮਾਲਾ ਪੰਨਾ ੫੦)

(੨) ਵਦੀ=ਕ੍ਰਿਸ਼ਨ ਪੱਖ, ਸੁਵਜਿਗ=ਸ਼ੁਕਲਾ ਪੱਖ।

(੩) ਵਦੀ=ਪਾਪੀ, ਸੁਵਜਗਿ=ਪੁੰਨੀ ।

(੪) ਵਦੀ=ਅਗਿਆਨੀ, ਸੁਵਜਗਿ=ਗਿਆਨੀ ਇਹਨਾਂ ਸਭਨਾਂ ਨੂੰ ਸੱਚਾ ਅਕਾਲ ਅਪੁਰਖ ਆਪ ਹੀ ਦੇਖ ਰਿਹਾ ਹੈ। ਇਸ ਵਿਚ ਕੋਈ ਸੰਸਾ ਕਰੇ ਕਿ ਇਕ ਪਦ

104 / 355
Previous
Next