Back ArrowLogo
Info
Profile

ਦੇ ਇਤਨੇ ਅਰਥ ਕਿਉਂ ਕੀਤੇ ? ਤਾਂ ਉਸ ਦੇ ਲਈ ਇਹ ਪ੍ਰਮਾਣ ਹੈ-

ਸ੍ਵੈਯਾ-

ਸਾਰੰਗ ਪੈ ਕਬਿ ਸਾਰੰਗ ਪੈ ਚੜ, ਸਾਰੰਗ, ਸਾਰੰਗ ਸਤ੍ਰਨ ਕੋ ਬਲਿ ਸਾਰੰਗ।

ਸਾਰੰਗ ਜਿਉ ਜਗ ਮੈਂ ਕੁਲ ਸਾਰੰਗ, ਸਾਰੰਗ ਗ੍ਯਾਨ ਪ੍ਰਕਾਸਨ ਸਾਰੰਗ।

ਸਾਰੰਗ ਦਾਸਨ ਕੋ ਪ੍ਰਯ ਸਾਰੰਗ, ਸਾਰੰਗ ਦੋਸ਼ਨ ਕੋ ਸਮ ਸਾਰੰਗ।

ਸਾਰੰਗ ਪਾਨ ਭਯੋ ਨਰ ਸਾਰੰਗ, ਸ੍ਰੀ ਹਰਿਗੋਬਿੰਦ ਜੀ ਗੁਰ ਸਾਰੰਗ॥ ੧੨॥

(ਸੂ: ਪ੍ਰ: ਐਨ ੨, ਅੱਸੂ ੩੬)

ਸਾਰੰਗ=ਘੋੜੇ। ਸਾਰੰਗ=ਹਾਥੀ। ਸਾਰੰਗ=ਹਰਨ। ਸਾਰੰਗ=ਸ਼ੇਰ। ਸਾਰੰਗ=ਸੂਰਜ। ਸਾਰੰਗ=ਕਵਲ। ਸਾਰੰਗ=ਦੀਪਕ ਸਾਰੰਗ=ਅਗਨੀ। ਸਾਰੰਗ=ਚਾਤ੍ਰਿਕ। ਸਾਰੰਗ=ਬੱਦਲ। ਸਾਰੰਗ=ਸਰਪ। ਸਾਰੰਗ=ਗਰੁੜ। ਸਾਰੰਗ=ਧਨੁਖ। ਸਾਰੰਗ ਪਾਨਿ=ਧਨੁਖਧਾਰੀ। ਸਾਰੰਗ=ਈਸ਼ਵਰ। ਸਾਰੰਗ=ਓਹੀ ਰੰਗ। ਸਾਰੰਗ=ਚਾਨਣਾ, ਪ੍ਰਕਾਸ਼।

ਤਥਾ- ਸਾਰੰਗ ਕੋ ਸਾਰੰਗ ਚਲੀ, ਸਾਰੰਗ ਪੈਠਿਓ ਆਇ।

ਜੇਕਰ ਸਾਰੰਗ ਨਾ ਹੁਤੋ, ਸਾਰੰਗ ਕਾਟਿਓ ਜਾਇ।

ਸਾਰੰਗ=ਔਰਤ। ਸਾਰੰਗ=ਛਾਨਣੀ। ਸਾਰੰਗ=ਸਰਪ। ਸਾਰੰਗ=ਦੀਪਕ। ਸਾਰੰਗ= ਹੱਥ।

ਅਰਥ- ਛਾਨਣੀ ਦੇ ਲੈਣ ਵਾਸਤੇ ਇਕ ਇਸਤ੍ਰੀ ਚਲੀ, ਅਗੇ ਉਸ ਛਾਨਣੀ ਦੇ ਹੇਠ ਸੱਪ ਨੇ ਆ ਕੇ ਪ੍ਰਵੇਸ਼ ਕੀਤਾ ਹੋਇਆ ਸੀ: ਜੇਕਰ ਦੀਵਾ ਨਾਲ ਨਾ ਹੁੰਦਾ ਤਾਂ ਔਰਤ ਦਾ ਹੱਥ ਕੱਟਿਆ ਜਾਣਾ ਸੀ ਭਾਵ ਸੱਪ ਨੇ ਡੰਗ ਮਾਰ ਦੇਣਾ ਸੀ।

ਤਥਾ- ਸਾਰੰਗ ਕੋ ਸਾਰੰਗ ਚਲੀ, ਲੇਕਰ ਸਾਰੰਗ ਹਾਥ।

ਜੇਕਰ ਸਾਰੰਗ ਨਾ ਹੁਤੋ, ਸਾਰੰਗ ਕਰਤਾ ਘਾਤ।

ਅਰਥ- ਸਾਰੰਗ ਕੋ=ਜਲ ਲੈਣ ਨੂੰ ਸਾਰੰਗ ਚਲੀ=ਇਸਤ੍ਰੀ ਚਲੀ। ਹੱਥ ਵਿਖੇ ਸਾਰੰਗ=ਦੀਵਾ ਲੈ ਕੇ। ਜੇ ਉਸ ਦੇ ਹੱਥ ਵਿਚ ਸਾਰੰਗ = ਦੀਵਾ ਨਾ ਹੁੰਦਾ ਤਾਂ ਰਸਤੇ ਵਿਚ ਬੈਠੇ ਹੋਏ ਸਾਰੰਗ=ਸੱਪ ਨੇ ਘਾਤ=ਡੰਗ ਮਾਰ ਜਾਣਾ ਸੀ।

ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ॥

ਸਾਰਿਆਂ ਪੁਰਸ਼ਾਂ ਨੇ ਕਰਮਾਂ ਰੂਪੀ ਛਾਲਾਂ ਮਾਰੀਆਂ ਹਨ। ਭਾਵ ਕਿਸੀ ਨੇ ਚੰਗੇ ਕਰਮਾਂ ਅਤੇ ਕਿਸੀ ਨੇ ਮੰਦ ਕਰਮਾਂ ਦੇ ਕਰਨੇ ਰੂਪੀ ਛਾਲਾਂ ਮਾਰੀਆਂ ਹਨ। ਅਗੋਂ ਜੋ ਕਰਤਾ=ਵਾਹਿਗੁਰੂ ਕਰਦਾ ਹੈ ਓਹੀ ਗੱਲ ਹੁੰਦੀ ਹੈ।

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥

ਅਗੈ=ਪ੍ਰਲੋਕ ਵਿਚ ਜਾਤੀ ਦਾ ਜੋਰੁ=ਬਲ ਨਹੀਂ। ਅਥਵਾ:-ਨਾ ਜਾਤੀ ਨੇ ਜਾਣਾ ਹੈ ਨਾ ਬਲ

105 / 355
Previous
Next