Back ArrowLogo
Info
Profile

ਨੇ ਜਾਣਾ ਹੈ।

ਯਥਾ- ਜਾਤੀ ਦੈ ਕਿਆ ਹਥਿ ਸਚੁ ਪਰਖੀਐ॥         (ਮਾਝ ਕੀ ਵਾਰ, ਪੰਨਾ ੧੪੨)

ਅਗੈ=ਪ੍ਰਲੋਕ ਵਿਚ ਨਵੇਂ ਜੀਵ ਜਮਦੂਤ ਹਨ।

ਅਥਵਾ:- ਅਗੈ=ਪ੍ਰਲੋਕ ਵਿਚ ਦੁਸ਼ਟ ਪੁਰਖਾਂ ਨੂੰ ਜੀ ਸ਼ਬਦ ਨਹੀਂ ਹੋਵੇਗਾ। ਵੇ=ਨਿਰਾਦਰ ਹੋਵੇਗਾ।

ਅਥਵਾ:- ਗੁਰਮੁਖ ਪੁਰਸ਼ਾਂ ਨੂੰ ਅਗੈ=ਪ੍ਰਲੋਕ ਵਿਚ ਜੀ ਸ਼ਬਦ ਹੋਵੇਗਾ। ਵੇ=ਨਿਰਾਦਰ ਨਹੀਂ ਹੋਵੇਗਾ।

ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥੩॥

ਜਿਨ੍ਹਾਂ ਪੁਰਸ਼ਾਂ ਦੀ ਪਤਿਅਬਰੋ ਲੇਖੇ ਵਿਚ ਪਈ ਹੈ, ਸੇਇ ਕੇਇ=ਉਹ ਕੋਈ ਪੁਰਸ਼ ਚੰਗੇ ਸਮਝਣਾ ਕਰੋ॥ ੩॥

ਪਉੜੀ ॥ ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ

ਤਾ ਤਿਨੀ ਖਸਮੁ ਧਿਆਇਆ॥

ਹੇ ਪਰਮਾਤਮਾ! ਤੁਧੁ=ਆਪ ਨੇ ਧੁਰੋਂ ਹੀ ਜਿਨ੍ਹਾਂ ਦੇ ਮੱਥੇ ਉਪਰ ਸ੍ਰੇਸ਼ਟ ਕਰਮਾਂ ਦਾ ਲੇਖ ਲਿਖ ਪਾਇਆ ਹੈ ਤਾਂ ਤਿਨ੍ਹਾਂ ਪੁਰਸ਼ਾਂ ਨੇ ਖਸਮੁ=ਅਕਾਲ ਪੁਰਖ ਨੂੰ ਭਾਵ ਆਪ ਜੀ ਨੂੰ ਧਿਆਇਆ ਹੈ।

ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥

ਇਨ੍ਹਾਂ ਜੀਵਾਂ ਦੇ ਆਪਣੇ ਵਸਿ=ਅਖ਼ਤਿਆਰ ਕੁਝ ਨਹੀਂ। ਤੁਧੁ=ਆਪ ਨੇ ਵੇਕੀ=ਭਿੰਨ ਭਿੰਨ ਤਰ੍ਹਾਂ ਦੇ ਜੀਵਾਂ ਵਾਲਾ ਸੰਸਾਰ ਉਤਪੰਨ ਕੀਤਾ ਹੈ।

ਦਸਤਾਰ, ਗੁਫ਼ਤਾਰ, ਰਫ਼ਤਾਰ, ਇਹ ਸਭ ਦੀ ਵਖੋ ਵਖਰੀ ਬਣਾ ਦਿੱਤੀ ਹੈ।

ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ॥

ਇਕਨਾਂ ਗੁਰਮੁਖਾਂ ਨੂੰ ਤੂੰ ਆਪਣੇ ਨਾਲ ਮੇਲ ਲੈਂਦਾ ਹੈਂ ਅਤੇ ਇਕਨਾਂ ਮਨਮੁਖਾਂ ਨੂੰ ਤੈਨੇ ਆਪਣੀ ਵਲੋਂ ਖੁਆਇਆ=ਭੁਲਾਇਆ ਹੋਇਆ ਹੈ। ਵਾ-ਖੁਆਇਆ=ਖ਼ਰਾਬ ਕੀਤਾ ਹੈ।

ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ॥

ਗੁਰਾਂ ਦੀ ਕ੍ਰਿਪਾ ਦ੍ਰਿਸ਼ਟੀ ਦੁਆਰੇ ਆਪ ਜਾਣੇ ਜਾਂਦੇ ਹੋ, ਜਿਥੈ=ਜਿਨ੍ਹਾਂ ਗੁਰਾਂ ਨੂੰ ਤੁਸੀਂ ਆਪਣਾ ਆਪ ਬੁਝਾਇਆ=ਦੱਸਿਆ ਹੋਇਆ ਹੈ।       ਅਥਵਾ:-ਜਿਥੇ=ਜਿਸ ਵਡਭਾਗੀ ਮਨੁੱਖ ਦੇ ਹਿਰਦੇ ਵਿਚ ਤੈਨੇ ਆਪਣਾ ਆਪ ਸਮਝਾ ਦਿੱਤਾ ਹੈ, ਤਿਥੈ ਗੁਰਾਂ ਦੀ

106 / 355
Previous
Next