

ਕ੍ਰਿਪਾ ਨਾਲ ਹੀ ਉਸ ਨੇ ਤੈਨੂੰ ਜਾਣਿਆ ਹੈ।
ਸਹਜੇ ਹੀ ਸਚਿ ਸਮਾਇਆ ॥੧੧॥
ਉਹ ਸਹਜੇ=ਸੁਤੇ ਹੀ ਤੇਰੇ ਸੱਚ ਸਰੂਪ ਵਿਚ ਸਮਾਇਆ=ਅਭੇਦ ਹੋਇਆ ਹੈ॥ ੧੧॥
ਸਲੋਕੁ ਮਃ ੧ ॥
ਉਥਾਨਕਾ- ਸਤਿਗੁਰਾਂ ਪਾਸ ਸਿੱਖਾਂ ਨੇ ਬੇਨਤੀ ਕੀਤੀ-ਹੇ ਪ੍ਰਭੋ! ਰੋਗਾਂ ਦੀ ਨਵਿਰਤੀ ਦਾ ਦਾਰੂ ਕੇਹੜਾ ਹੈ ? ਗੁਰ ਉੱਤਰ-
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥
ਪਹਿਲਾ ਅਰਥ-
ਵਿਸ਼ੇ ਸੁਖ ਤਾਂ ਰੋਗ ਉਤਪੰਨ ਹੋ ਰਿਹਾ ਹੈ।
ਯਥਾ- ਭੋਰੀ ਤ ਰੋਗੰ ॥
(ਸਹਸਕ੍ਰਿਤੀ ਮ: ੫, ਪੰਨਾ ੧੩੫੪)
ਉਸ ਦੀ ਨਵਿਰਤੀ ਲਈ ਜਪ ਤਪ ਦਾ ਦੁੱਖ ਸਹਾਰਨਾ ਇਹ ਦਾਰੂ ਹੈ।
ਏਸੇ ਵਾਸਤੇ ਕਥਨ ਕੀਤਾ ਹੈ-
ਯਥਾ- ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥
(ਸੂਹੀ ਮਹਲਾ ੧, ਪੰਨਾ ੭੨੯)
ਤਥਾ- ਰੇਤੁ ਅੱਕੁ ਆਹਾਰੁ ਕਰਿ ਰੋੜਾ ਕੀ ਗੁਰ ਕੀਅ ਵਿਛਾਈ।
(ਭਾਈ ਗੁਰਦਾਸ ਜੀ, ਵਾਰ ੧ ਪਉੜੀ ੨੪)
ਜਾਂ ਵਿਸ਼ੇ ਸੁਖ ਹੋਵੇ ਤਾਂ ਪਰਮੇਸ਼ਰ ਪ੍ਰਾਪਤੀ ਦੀ ਤਾਮਿ=ਤਮ੍ਹਾ ਭਾਵ ਇੱਛਾ ਨਹੀਂ ਹੁੰਦੀ।
ਦੂਸਰਾ ਅਰਥ-
ਜਨਮ ਮਰਨ ਦਾ ਜਿਹੜਾ ਦੁੱਖ ਹੈ, ਇਹ ਤਾਂ ਇਕ ਰੋਗ ਉਤਪੰਨ ਹੋ ਰਿਹਾ ਹੈ ਇਸ ਦੀ ਨਵਿਰਤੀ ਲਈ ਸੁਖ ਰੂਪ ਪਰਮੇਸ਼ਰ ਦਾ ਨਾਮ ਜਪਣਾ ਇਹ ਦਾਰੂ ਹੈ। ਜਾਂ ਸੁਖ ਰੂਪ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਇਆ । ਤਾਆ+ਮਿ=ਤਦੋਂ ਰੋਗ ਨਹੀਂ ਹੁੰਦਾ, ਅਰਥਾਤ ਨਾਮ ਜਪਣ ਕਰਕੇ ਪ੍ਰਤੱਖ ਰੋਗ ਅਥਵਾ:- ਜਨਮ ਮਰਨ ਰੂਪੀ ਰੋਗ ਨਹੀਂ ਹੁੰਦਾ।
ਤੂੰ ਕਰਤਾ ਕਰਣਾਮੈ ਨਾਹੀ ਜਾ ਹਉ ਕਰੀ ਨ ਹੋਈ॥੧॥
ਹੇ ਕਰਤਾ ਅਕਾਲ ਪੁਰਖ ਵਾਹਿਗੁਰੂ! ਤੂੰ ਆਪ ਕਰਣਾਮੈ=ਕਿਰਪਾ ਸਰੂਪ ਹੈਂ। ਮੈਂ ਨਾਹੀ=ਮੈਂ ਕੁਝ ਨਹੀਂ ਕਰ ਸਕਦਾ। ਜਾ ਹਉ ਕਰੀ=ਜੇ ਕੁਛ ਕਰਨ ਦਾ ਉੱਦਮ ਮੈਂ ਕਰਾਂ ਵੀ