Back ArrowLogo
Info
Profile

ਸਹੀ, ਤਾਂ ਭੀ ਕੁਝ ਹੋ ਨਹੀਂ ਸਕਦਾ-ਪ੍ਰਾਧੀਨ ਹੋਣ ਕਰਕੇ।

ਯਥਾ- ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ॥

ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ॥ ੨੧੯॥

(ਸਲੋਕ ਕਬੀਰ ਜੀ, ਪੰਨਾ ੧੩੭੬)

ਤਥਾ- ਮੇਰਾ ਕੀਆ ਕਛੂ ਨ ਹੋਇ॥ ਕਰਿ ਹੈ ਰਾਮੁ ਹੋਇ ਹੈ ਸੋਇ॥

(ਭੈਰਉ ਨਾਮਦੇਵ ਜੀ, ਪੰਨਾ ੧੧੬੫)

ਜੋ ਰਾਮ ਕਰਦਾ ਹੈ ਸੋ ਇਕ ਛਿਨ ਵਿਚ ਹੋ ਜਾਂਦਾ ਹੈ।

ਯਥਾ- ਛਿਨ ਮਹਿ ਰਾਉ ਰੰਕ ਕਉ ਕਰਈ, ਰਾਉ ਰੰਕ ਕਰਿ ਡਾਰੇ॥

ਰੀਤੇ ਭਰੇ ਭਰੇ ਸਖਨਾਵੈ, ਯਹ ਤਾ ਕੋ ਬਿਵਹਾਰੇ॥੧॥

(ਬਿਹਾਗੜਾ ਮ: ੯, ਪੰਨਾ ੫੩੭)

ਤਥਾ- ਪਲ ਵਿਚ ਰਾਜੇ ਰਾਜ ਕਰੰਦੇ, ਪਲ ਵਿਚ ਭੀਖ ਮਗੰਦੇ ਦਰ।

ਪਲ ਵਿਚ ਸਈਆਂ ਸੀਸ ਗੁੰਦਾਏ, ਪਲ ਵਿਚ ਜ਼ੁਲਫਾਂ ਖੁਲ੍ਹੀਆਂ ਗਲ।

ਪਲ ਵਿਚ ਚਿੜੀ ਤਿਹਾਈ ਮਰਦੀ, ਪਲ ਵਿਚ ਕਰਦਾ ਜਲ ਔ ਥਲ।

ਪਲ ਵਿਚ ਸ਼ੇਰ ਬਨਾਂ ਵਿਚ ਗੱਜਦੇ, ਪਲ ਵਿਚ ਸੰਗਲ ਖੜਕਨ ਗਲ।

ਪਲ ਵਿਚ ਸੂਰਮੇ ਰਣ ਵਿਚ ਲੜਦੇ, ਪਲ ਵਿਚ ਲੋਥਾਂ ਆਵਣ ਘਰ।

 

ਤਥਾ- ਇਕਨਾ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ।

ਇਕਨਾ ਦੇ ਘਰ ਧੀਅ ਧੀਆਂ ਘਰ ਦੋਹਤਰੇ।

ਇਕਨਾ ਦੇ ਘਰ ਇਕ ਉਹ ਵੀ ਜਾਇ ਮਰ।

ਵਜੀਦਾ ਕੌਣ ਸਾਹਿਬ ਨੂੰ ਆਖੇ, ਇਉਂ ਨਹੀਂ ਇਉਂ ਕਰ।

ਬਲਿਹਾਰੀ ਕੁਦਰਤਿ ਵਸਿਆ॥

ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ।।

ਅਸੀਂ ਆਪ ਤੋਂ ਬਲਿਹਾਰ=ਕੁਰਬਾਨ ਜਾਂਦੇ ਹਾਂ, ਆਪ ਆਪਣੀ ਕੁਦਰਤਿ=ਸ਼ਕਤੀ ਵਿਚ ਵਸ ਰਹੇ ਹੋ। ਅਥਵਾ:-ਸ਼ਕਤੀ ਕਰਕੇ ਸਾਰੇ ਵਸ ਰਹੇ ਹੋ। ਆਪ ਦੇ ਗੁਣਾਂ ਦਾ, ਆਪ ਦੀ ਮਹਿਮਾ ਦਾ ਕੁਛ ਅੰਤ ਜਾਣਿਆ ਨਹੀਂ ਜਾਂਦਾ।

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ

ਅਕਲ ਕਲਾ ਭਰਪੂਰਿ ਰਹਿਆ॥

ਜਾਤਿ=ਸ੍ਰਿਸ਼ਟੀ ਵਿਚ ਹੈ ਜੋਤੀ ਵਾਹਿਗੁਰੂ! ਤੈਨੂੰ ਅਤੇ ਹੇ ਜੋਤੀ = ਵਾਹਿਗੁਰੂ ! ਤੇਰੇ

108 / 355
Previous
Next